Saturday, 20 May 2023

ਸੰਜੋਗੀ ਉਦਮ ਦਾ ਬਹੁ-ਵਿਧਾਵੀ ਕਲਾਕਾਰ: ਵਿਵਾਨ ਸੁੰਦਰਮ

ਦਲਜੀਤ ਅਮੀ

Representative Image: Daljit Ami

ਵਿਵਾਨ ਸੁੰਦਰਮ ਨਹੀਂ ਰਹੇ। ਕਲਾ ਦੀ ਆਲਮੀ ਬਰਾਦਰੀ ਵਿੱਚ ਪੰਜਾਬ ਦੀ ਉਹ ਕੰਨੀ ਸੁੰਨੀ ਹੋ ਗਈ ਜਿਸ ਵਿੱਚ ਪੰਜਾਬ ਦਾ ਆਲਮੀ ਕਲਾਕਾਰ ਮਨੁੱਖੀ ਸਰੋਕਾਰਾਂ ਅਤੇ ਅਹਿਸਾਸ ਦੀ ਨੁਮਾਇੰਦਗੀ ਕਰਨ ਵਾਲੀ ਹਰ ਕਲਾ ਜੁਗਤ ਵਿੱਚ ਸ਼ਾਮਿਲ ਸੀ। ਬਰਤਾਨਵੀ ਸਾਮਰਾਜੀਆਂ ਦੀ ਗਰਮ ਰੁੱਤ ਦੀ ਰਾਜਧਾਨੀ ਸ਼ਿਮਲਾ ਵਿੱਚ 28 ਮਈ 1943 ਨੂੰ ਜੰਮਿਆ ਵਿਵਾਨ ਸਮੁੱਚੀ ਦੁਨੀਆ ਵਿੱਚ ਕਲਾ ਵਰਤਾਉਣ ਤੋਂ ਬਾਅਦ ਸਾਮਰਾਜ ਦੀਆਂ ਨਵੀਂਆਂ ਜੁਗਤਾਂ ਦੀ ਥਾਹ ਪਾਉਣ ਵਿੱਚ ਲੱਗੀ ਹੋਈ ਮੁਲਕ ਦੀ ਰਾਜਧਾਨੀ ਦਿੱਲੀ ਵਿੱਚ 29 ਮਾਰਚ 2023 ਨੂੰ ਫ਼ਾਨੀ ਸੰਸਾਰ ਤੋਂ ਰੁਖਸਤ ਹੋ ਗਿਆ। ਵਿਵਾਨ ਇਨ੍ਹਾਂ ਅੱਸੀ ਸਾਲਾਂ ਦੇ ਅਹਿਸਾਸਮੰਦ ਅਤੇ ਬਾਸੁਰਤ ਗਵਾਹ ਸਨ ਜਿਨ੍ਹਾਂ ਨੇ ਆਪਣੀ ਗਵਾਹੀ ਦਰਦਮੰਦੀ ਨਾਲ ਦਰਜ ਕੀਤੀ। 

ਵਿਵਾਨ ਦਾ ਜਨਮ ਅੰਮ੍ਰਿਤਾ ਸ਼ੇਰਗਿੱਲ ਦੀ ਮੌਤ ਤੋਂ ਤਕਰੀਬਨ ਡੇਢ ਸਾਲ ਬਾਅਦ ਹੋਇਆ ਪਰ ਉਨ੍ਹਾਂ ਨੇ ਆਪਣੀ ਮਾਸੀ ਦੀਆਂ ਯਾਦਾਂ ਅਤੇ ਕਲਾ ਨਾਲ ਤਾਉਮਰ ਸਾਂਝ ਨਿਭਾਈ ਜਿਸ ਦਾ ਪਸਾਰਾ ਅੰਮ੍ਰਿਤਾ ਸ਼ੇਰਗਿੱਲ ਬਾਰੇ ਦੋ ਜਿਲਦਾਂ ਵਿੱਚ ਛਪੀ ਕੌਫ਼ੀ ਟੇਬਲ ਬੁੱਕ ਅਤੇ ਸ਼ੇਰਗਿੱਲ ਸੁੰਦਰਮ ਆਰਟ ਫਾਉਂਡੇਸ਼ਨ ਦੇ ਕੰਮਾਂ ਤੋਂ ਵਡੇਰਾ ਹੈ। ਉਨ੍ਹਾਂ ਸੱਠਵਿਆਂ ਦੇ ਦਹਾਕੇ ਵਿੱਚ ਬੜੌਦਾ ਤੋਂ ਲਲਿਤ ਕਲਾਵਾਂ ਦੀ ਪੜ੍ਹਾਈ ਕਰਨ ਉਪਰੰਤ ਸਲੇਡ ਸਕੂਲ ਆਫ਼ ਆਰਟ, ਲੰਡਨ ਤੋਂ ਸਿਨੇਮਾ ਦੇ ਇਤਿਹਾਸ ਦਾ ਅਧਿਐਨ ਕੀਤਾ। ਉਹ ਵਿਦਿਆਰਥੀ ਲਹਿਰਾਂ ਵਿੱਚ ਸਰਗਰਮ ਰਹੇ। ਉੱਥੇ ਕਮਿਊਨ ਬਣਾਉਣ ਅਤੇ ਵਸਾਉਣ ਵਿੱਚ ਲੱਗੇ ਰਹੇ। ਸੱਤਰਵਿਆਂ ਦੇ ਦਹਾਕੇ ਵਿੱਚ ਉਹ ਵਾਪਸ ਆਏ ਤਾਂ ਕਲਾਕਾਰਾਂ ਅਤੇ ਵਿਦਿਆਰਥੀਆਂ ਦੀਆਂ ਜਥੇਬੰਦੀਆਂ ਵਿੱਚ ਕੰਮ ਕੀਤਾ। ਐਮਰਜੈਂਸੀ ਦੌਰਾਨ ਉਨ੍ਹਾਂ ਨੇ ਕਲਾਕਾਰਾਂ ਅਤੇ ਵਿਦਿਆਰਥੀਆਂ ਦੇ ਸਮਾਗਮਾਂ ਅਤੇ ਰੋਸ-ਮੁਜ਼ਾਹਰਿਆਂ ਵਿੱਚ ਇੰਤਜਾਮੀਆ ਭੂਮਿਕਾ ਨਿਭਾਈ। 

ਵਿਵਾਨ ਦੇ ਪਿਤਾ ਕਲਿਆਣ ਸੁੰਦਰਮ ਇੰਡੀਆ ਦੇ ਲਾਅ ਕਮਿਸ਼ਨ ਦੇ ਚੇਅਰਮੈਨ (1968-71) ਰਹੇ। ਵਿਵਾਨ ਨੂੰ ਸਮਾਜ ਅਤੇ ਸਿਆਸਤ ਨੂੰ ਸਮਝਣ ਲਈ ਪਰਿਵਾਰ, ਪੜ੍ਹਾਈ ਅਤੇ ਦੌਰ ਨੇ ਵਸੀਹ ਨਜ਼ਰੀਆ ਪੇਸ਼ ਕੀਤਾ। ਇੱਕ ਪਾਸੇ ਪਰਿਵਾਰ ਸੱਤਾ ਦੇ ਗਲਿਆਰਿਆਂ ਅਤੇ ਕਲਾ ਜਗਤ ਅੰਦਰ ਵਾਸ ਕਰਦਾ ਸੀ ਅਤੇ ਦੂਜੇ ਪਾਸੇ ਉਹ ਦੌਰ ਤਬਦੀਲੀ-ਪਸੰਦ ਅਤੇ ਤਰੱਕੀ-ਪਸੰਦ ਲਹਿਰਾਂ ਦਾ ਤਕਰੀਬਨ ਸਿਖਰ ਸੀ ਜਿਸ ਦੀ ਸਾਹ-ਰਗ ਵਿਦਿਆਰਥੀ ਸਨ। ਵਿਵਾਨ ਦੀ ਕਲਾ ਵਿੱਚ ਇਹ ਸਾਰਾ ਤਜਰਬਾ ਸਮੋਇਆ ਹੋਇਆ ਹੈ। ਉਨ੍ਹਾਂ ਦੀ ਨਫ਼ਾਸਤ ਅਤੇ ਸ਼ਿੱਦਤ ਹਰ ਕਲਾ-ਕਿਰਤ ਵਿੱਚ ਦਿਖਾਈ ਦਿੰਦੀ ਹੈ। ਉਨ੍ਹਾਂ ਦੀ ਸਿਆਸਤ ਕਲਾ ਕਿਰਤਾਂ ਵਿੱਚ ਸਹਿਜ ਨਾਲ ਜ਼ਾਹਿਰ ਹੁੰਦੀ ਹੈ। ਵਿਵਾਨ ਦੀ ਕਲਾ ਦਾ ਖ਼ਾਸਾ ਸਮਾਜਿਕ ਇਤਫ਼ਾਕ, ਬਰਾਬਰੀ ਅਤੇ ਇਨਸਾਫ਼ ਨਾਲ ਜੁੜਿਆ ਹੈ। ਇਹ ਖ਼ਾਸਾ ਉਨ੍ਹਾਂ ਦੀਆਂ ਆਪਣੀਆਂ ਨੁਮਾਇਸ਼ਾਂ ਵਿੱਚ ਉਘੜਦਾ ਹੈ ਅਤੇ ਉਨ੍ਹਾਂ ਦੀ ਸ਼ਮੂਲੀਅਤ ਵਾਲੀਆਂ ਸੰਜੋਗੀ ਨੁਮਾਇਸ਼ਾਂ ਵਿੱਚ ਹੋਰ ਲਿਸ਼ਕਦਾ ਹੈ। 

ਉਨ੍ਹਾਂ ਨੇ 1981 ਵਿੱਚ ਸੰਜੋਗੀ ਨੁਮਾਇਸ਼ ‘ਪਲੇਸ ਫਾਰ ਪੀਪਲ’ ਵਿੱਚ ਸ਼ਮੂਲੀਅਤ ਕੀਤੀ। ਇਹ ਸੰਜੋਗ ਨੁਮਾਇਸ਼ ਵਿੱਚ ਹੁੰਦਾ ਹੈ ਜਿਸ ਦੀ ਸ਼ੁਰੂਆਤ ਵਿਵਾਨ ਦੀ ਕਲਾ ਵਿੱਚ ਵਾਪਰਦੀ ਹੈ। ‘ਪਲੇਸ ਫਾਰ ਪੀਪਲ’ ਵਿੱਚ ਵਿਵਾਨ ਦਾ ਤੇਲ ਚਿੱਤਰ ‘ਪੀਪਲ ਕੰਮ ਐਂਡ ਗੋਅ’ ਸ਼ਾਮਿਲ ਹੋਇਆ ਜਿਸ ਵਿੱਚ ਤਿੰਨ ਕਲਾਕਾਰ ਦੀਆਂ ਤਸਵੀਰਾਂ ਬਣਾਈਆਂ ਗਈਆਂ ਹਨ ਜੋ ਤਕਨੀਕੀ ਪੱਖੋਂ ਸਿਨੇਮਾ ਦਾ ਝਲਕਾਰਾ ਪਾਉਂਦੀਆਂ ਹਨ ਅਤੇ ਕਈ ਤਰ੍ਹਾਂ ਦੇ ਸੰਵਾਦ ਦੀ ਗੁੰਜ਼ਾਇਸ਼ ਨਾਲ ਜ਼ਰਖ਼ੇਜ਼ ਹਨ। ਚਿੱਤਰ ਵਿੱਚ ਕਲਾਕਾਰਾਂ ਦਾ ਸੰਜੋਗੀ ਸੰਵਾਦ ਕਲਾ ਦੀਆਂ ਦੋ ਵਿਧਾਵਾਂ ਵਿੱਚ ਸੰਵਾਦ ਕਰਦਾ ਹੋਇਆ ਨੁਮਾਇਸ਼ ਵਿੱਚ ਹੋਰ ਵਡੇਰੇ ਸੰਵਾਦ ਦਾ ਹਿੱਸਾ ਬਣਦਾ ਹੈ। ਵਿਵਾਨ ਅਤੇ ਉਸ ਦੀ ਭੈਣ ਨਵੀਨਾ ਸੁੰਦਰਮ ਕਸੌਲੀ ਆਰਟ ਸੈਂਟਰ ਦੇ ਬਾਨੀ ਸਨ ਜੋ 1976-91 ਦੌਰਾਨ ਕਲਾ ਸਰਗਰਮੀ ਦਾ ਮਰਕਜ਼ ਸੀ। ਕਲਾ ਦੀਆਂ ਨੁਮਾਇਸ਼ਾਂ, ਕਲਾਕਾਰਾਂ ਦੀਆਂ ਸਰਗਰਮੀਆਂ ਅਤੇ ਕਲਾ ਬਾਰੇ ਸੰਵਾਦ ਕਸੌਲੀ ਆਰਟ ਸੈਂਟਰ ਦਾ ਖ਼ਾਸਾ ਸੀ। ਵਿਵਾਨ ਆਪਣੇ ਨਾਨਕਾ ਘਰ ਵਿੱਚ ਕਲਾਕਾਰਾਂ ਦੇ ਕਿਆਮ ਦਾ ਇੰਤਜਾਮ ਕਰਦੇ ਸਨ ਅਤੇ ਉਨ੍ਹਾਂ ਲਈ ਢੁਕਵਾਂ ਮਾਹੌਲ ਬਣਾਉਣ ਦੇ ਨਾਲ-ਨਾਲ ਸਰਪ੍ਰਸਤੀ ਦੇ ਲੋੜੀਂਦੇ ਵਸੀਲੇ ਜੋੜਦੇ ਸਨ।

ਵਿਵਾਨ ਬਹੁ-ਵਿਧਾਵੀ ਕਲਾਕਾਰ ਸਨ ਜੋ ਨਵੇਂ ਤਜਰਬੇ ਕਰਦੇ ਹੋਏ ਸਫ਼ਰਯਾਫ਼ਤਾ ਰਹਿੰਦੇ ਹਨ। ਉਹ 1990ਵਿਆਂ ਦੇ ਦਹਾਕੇ ਤੋਂ ਇੰਸਟਾਲੇਸ਼ਨ ਕਲਾ ਬਣਾਉਣ ਲੱਗੇ ਸਨ ਤਾਂ ਬੁੱਤਸਾਜ਼ੀ, ਫੋਟੋਕਾਰੀ, ਚਿੱਤਰਕਲਾ ਅਤੇ ਵੀਡੀਓ ਦਾ ਇਸਤੇਮਾਲ ਕਰਦੇ ਸਨ। ਲੱਭੀ ਹੋਈ ਅਤੇ ਰੱਦੀ ਸਮੱਗਰੀ ਦਾ ਇਸਤੇਮਾਲ ਕਰਦੇ ਸਨ। ਨਤੀਜੇ ਵਜੋਂ ਫੋਟੋਆਂ ਬੂਹੇ ਖੋਲ੍ਹ ਕੇ ਉਸ ਦੇ ਚਿੱਤਰਾਂ ਵਿੱਚ ਆ ਬੈਠੀਆਂ ਹਨ। ਪੁਰਾਣੀਆਂ ਫੋਟੋਆਂ ਡਿਜੀਟਲ ਦੁਨੀਆ ਨਾਲ ਖੇਡਣ ਲਗਦੀਆਂ ਹਨ। ਚਿੱਤਰ ਅਤੇ ਫੋਟੋਆਂ ਨਵੇਂ ਰੰਗਾਂ ਵਿੱਚ ਰੰਗੀਆਂ ਜਾਂਦੀਆਂ ਹਨ। ਅਣਦੱਸੀਆਂ ਕਹਾਣੀਆਂ ਸੁਣਾਉਣ ਲਗਦੀਆਂ ਹਨ। ਦਹਾਕਿਆਂ ਤੋਂ ਮਨ ਦੇ ਤਹਿਖ਼ਾਨਿਆਂ ਵਿੱਚ ਚੁੱਪ ਧਾਰੀ ਬੈਠੀਆਂ ਤਸਵੀਰਾਂ ਗੋਸ਼ਿਟ ਕਰਨ ਲਗਦੀਆਂ ਹਨ। ਜਦੋਂ 1992 ਵਿੱਚ ਬੁੰਬਈ ਫ਼ਿਰਕੂ ਹਿੰਸਾ ਦਾ ਸ਼ਿਕਾਰ ਹੋਇਆ ਤਾਂ ਵਿਵਾਨ ਦੀ ਕਲਾ ਨੇ ਹਮਦਰਦੀ ਨਾਲ ਹੁੰਗਾਰਾ ਭਰਿਆ। ਇਹ ਇੰਸਟਾਲੇਸ਼ਨ ਖ਼ਸੂਸੀ ਜਗ੍ਹਾ ਲਈ ਬਣੀ ਅਤੇ ਕਲਕੱਤਾ ਦੇ ਵਿਕਟੋਰੀਆ ਹਾਲ ਵਿੱਚ ‘ਹਿਸਟਰੀ ਪ੍ਰੋਜੈਕਟ’ ਵਜੋਂ ਜਾਣੀ ਜਾਂਦੀ ਹੈ। 

Representative Image: Daljit Ami

ਵਿਵਾਨ ਨੇ ਆਪਣੇ ਪਰਿਵਾਰ ਦੁਆਲੇ ਬਹੁਤ ਕੰਮ ਕੀਤਾ ਜੋ ਆਪਣੇ-ਆਪ ਵਿੱਚ ਕਈ ਤਰ੍ਹਾਂ ਦੀ ਵਿਰਾਸਤ ਦਾ ਸੰਗਮ ਹੈ। ਉਮਰਾਓ ਸਿੰਘ ਸ਼ੇਰਗਿੱਲ ਦੀ ਕਲਾ ਉਸ ਦੀ ਨਾਮੀ ਧੀ ਅੰਮ੍ਰਿਤਾ ਸ਼ੇਰਗਿੱਲ ਦੇ ਲਿਸ਼ਕ ਵਿੱਚ ਓਝਲ ਰਹੀ ਪਰ ਜਿਉਂ ਹੀ ਵਿਵਾਨ ਨੇ ਓਝਲ ਨੂੰ ਉਜਲ ਕੀਤਾ ਤਾਂ ਫੋਟੋਕਾਰ ਨਿਕਲ ਆਇਆ ਜਿਸ ਦੀਆਂ ਫੋਟੋਆਂ ਦੀਆਂ ਇੱਕ ਪਾਸੇ ਕੌਮਾਂਤਰੀ ਪੱਧਰ ਉੱਤੇ ਨੁਮਾਇਸ਼ਾਂ ਲੱਗੀਆਂ ਅਤੇ ਦੂਜੇ ਪਾਸੇ ਕਲਾ ਦੇ ਇਤਿਹਾਸਕਾਰਾਂ ਦੇ ਨਾਲ-ਨਾਲ ਪੜਚੋਲੀਆਂ ਦੀਆਂ ਪਾਰਖੂ ਨਜ਼ਰਾਂ ਵਿੱਚ ਆਈਆਂ। ਉਮਰਾਓ ਸਿੰਘ ਸ਼ੇਰਗਿੱਲ ਦੀਆਂ ਖਿੱਚੀਆਂ ਤਸਵੀਰਾਂ ਉਨ੍ਹਾਂ ਦੀ ਆਪਣੀ ਅਤੇ ਪਰਿਵਾਰਾਂ ਦੇ ਬਾਕੀ ਜੀਆਂ ਦੀਆਂ ਜ਼ਿੰਦਗੀਆਂ ਦੇ ਦਸਤਾਵੇਜ ਹਨ। ਵਿਵਾਨ ਨੇ ਇਨ੍ਹਾਂ ਤਸਵੀਰਾਂ ਤੋਂ ਚਿੱਤਰ ਬਣਾਏ, ਇਨ੍ਹਾਂ ਦੇ ਡਿਜੀਟਲ ਮੌਨਟਾਜ ਬਣਾਏ ਜੋ ਉਨ੍ਹਾਂ ਦੀਆਂ ਯਾਦਾਂ ਅਤੇ ਅਹਿਸਾਸ ਦੇ ਨਵੇਂ ਤਾਣੇ-ਬਾਣੇ ਵਿੱਚ ਬੱਝ ਕੇ ਨਵੀਂਆਂ ਬਾਤਾਂ ਪਾਉਂਦੇ ਹਨ। ਉਨ੍ਹਾਂ ਦੇ ਕੰਮ ਦੀ ਇੱਕ ਤੰਦ ਉਨ੍ਹਾਂ ਦੀ ਮਾਸੀ (ਅੰਮ੍ਰਿਤਾ ਸ਼ੇਰਗਿੱਲ) ਅਤੇ ਦੂਜੀ ਨਾਨੇ (ਉਮਰਾਓ ਸਿੰਘ ਸ਼ੇਰਗਿੱਲ) ਦੇ ਕੰਮ ਦੀ ਲਗਾਤਾਰਤਾ ਵਿੱਚ ਹੈ। ਅੰਮ੍ਰਿਤਾ ਆਪਣੀ ਭੈਣ (ਵਿਵਾਨ ਦੀ ਮਾਂ, ਇੰਦਰਾ ਸੇਰਗਿੱਲ) ਸਮੇਤ ਪਰਿਵਾਰ ਦੇ ਹੋਰ ਜੀਆਂ ਅਤੇ ਆਂਢ-ਗੁਆਂਢ ਦੇ ਕਿਰਦਾਰਾਂ ਨੂੰ ਸਾਹਮਣੇ ਬਿਠਾ ਕੇ ਚਿੱਤਰਕਾਰੀ ਕਰਦੀ ਸੀ। ਉਹ ਅਸਲ ਕਿਰਦਾਰਾਂ ਨੂੰ ਨਮੂਨੇ ਵਜੋਂ ਇਸਤੇਮਾਲ ਕਰਦੀ ਸੀ। ਵਿਵਾਨ ਆਪਣੀ ਮਾਸੀ ਦੇ ਚਿੱਤਰਾਂ ਅਤੇ ਨਾਨੇ ਦੀਆਂ ਫੋਟੋਆਂ ਤੋਂ ਇਹੋ ਕੰਮ ਲੈਂਦੇ ਸਨ। ਇੱਕ ਤਸਵੀਰ ਵਿੱਚ ਵਿਵਾਨ ਆਪਣੇ ਨਾਨੇ ਦੀ ਗੋਦ ਵਿੱਚ ਕੈਮਰਾ ਫੜ ਕੇ ਬੈਠੇ ਹਨ ਪਰ ਜਦੋਂ ਵਿਵਾਨ ਕਲਾਕਾਰ ਵਜੋਂ ਇਸ ਤਸਵੀਰ ਦਾ ਇਸਤੇਮਾਲ ਕਰਦੇ ਹਨ ਤਾਂ ਇਹ ਭੁਲੇਖਾ ਪੈਂਦਾ ਹੈ ਕਿ ਤਸਵੀਰ ਵਾਲੇ ਬੱਚੇ ਦੇ ਕੈਮਰੇ ਨੇ ਤਸਵੀਰ ਖਿੱਚੀ ਹੈ। ਵਿਵਾਨ ਆਪਣੇ ਇਸ ਕੰਮ ਬਾਰੇ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੇ ਵੱਡ-ਆਕਾਰੀ ਚਿੱਤਰਾਂ ਵਿੱਚ ਅੰਮ੍ਰਿਤਾ ਦੇ ਚਿੱਤਰਾਂ ਅਤੇ ਉਮਰਾਓ ਸਿੰਘ ਦੀਆਂ ਫੋਟੋਆਂ ਦਾ ਇਸਤੇਮਾਲ ਕੀਤਾ ਅਤੇ ਇਨ੍ਹਾਂ ਦੇ ਵਿਚਕਾਰਲੀਆਂ ਥਾਂਵਾਂ ਵਿੱਚ ਰੰਗਾਂ ਨਾਲ ਆਪਣੀਆਂ ਬਾਤਾਂ ਦੀ ਬੁਣਤੀ ਪਾਈ ਹੈ।


ਵਿਵਾਨ ਸੁੰਦਰਮ ਕਈ ਜਥੇਬੰਦੀਆਂ ਅਤੇ ਅਦਾਰਿਆਂ ਦਾ ਹਿੱਸਾ ਰਹੇ। ਉਹ ਕਲਾ ਵਿੱਚ ਸੰਜੋਗੀ ਸਰਗਰਮੀ ਕਰਨ ਦੀ ਜੁਗਤਬੰਦੀ ਦੇ ਉਸਤਾਦ ਸਨ। ਉਹ ਸਫ਼ਦਰ ਹਾਸ਼ਮੀ ਯਾਦਗਾਰੀ ਟਰੱਸਟ (ਸਹਿਮਤ) ਦਾ ਬਾਨੀ ਟਰੱਸਟੀ ਸਨ। ਵਿਵਾਨ ਦੇ ਚਲਾਣੇ ਉੱਤੇ ਸ਼ਬਨਮ ਹਾਸ਼ਮੀ ਨੇ ਵਿਵਾਨ ਦੇ ਇਨ੍ਹਾਂ ਸ਼ਬਦਾਂ ਨੂੰ ਯਾਦ ਕੀਤਾ, “ਮਈ 1968 ਦੀ ਵਿਦਿਆਰਥੀ ਲਹਿਰ ਰਾਹੀਂ ਮੇਰੇ ਉੱਤੇ ਸਿਆਸਤ ਅਸਰਅੰਦਾਜ਼ ਹੋਈ ਤਾਂ ਮੇਰੇ ਵਿਚਾਰਧਾਰਕ ਝੁਕਾਅ ਮਾਰਕਸਵਾਦੀ ਕਮਿਉਨਿਸਟ ਪਾਰਟੀ ਵੱਲ ਹੋਇਆ ਭਾਵੇਂ ਕਿ ਮੈਂ ਇਸ ਦਾ ਮੈਂਬਰ ਕਦੇ ਨਹੀਂ ਰਿਹਾ। ਕਲਾ ਦੇ ਮੁਹਾਜ ਉੱਤੇ ਮੈਂ 1976 ਵਿੱਚ ਕਸੌਲੀ ਆਰਟ ਸੈਂਟਰ ਬਣਾਇਆ ਜਿਸ ਦੇ ਮਹਿਮਾਨਬਾਜ਼ ਅਤੇ ਪੁਰ-ਖ਼ਲੂਸ ਮਾਹੌਲ ਨਾਲ ਸਰਗਰਮੀ ਅਤੇ ਸੰਵਾਦ ਦਾ ਪਿੜ ਬੱਝਿਆ। ਸਹਿਮਤ ਦੇ ਬਾਨੀ ਟਰੱਸਟੀ ਵਜੋਂ 1990 ਤੋਂ 2003 ਤੱਕ ਮੈਂ ਲਕੀਰ ਖਿੱਚ ਕੇ ਕੀਤੀ ਜਾਣ ਵਾਲੀ ਸਿਆਸਤ ਦਾ ਹਿੱਸਾ ਰਿਹਾ। ਸਹਿਮਤ ਵੱਲੋਂ ਮੈਂ ਬਹੁਤ ਸਾਰੀਆਂ ਛੋਟੀਆਂ ਅਤੇ ਵੱਡੀਆਂ ਨੁਮਾਇਸ਼ਾਂ ਦੇ ਸੰਜੋਗੀ ਦਾ ਕੰਮ ਕੀਤਾ ਜਿਨ੍ਹਾਂ ਨੇ ਮੁਲਕ ਦੇ ਅੰਦਰ ਅਤੇ ਵਿਦੇਸ਼ਾਂ ਦਾ ਸਫ਼ਰ ਕੀਤਾ। ਇਨ੍ਹਾਂ ਨੁਮਾਇਸ਼ਾਂ ਨੇ ਆਵਾਮੀ ਸੰਵਾਦ ਦਾ ਪਿੜ ਬੰਨ੍ਹਣ ਲਈ ਨਵੀਂਆਂ ਜੁਗਤਾਂ ਅਤੇ ਰੂਪਾਂ ਦਾ ਇਸਤੇਮਾਲ ਕੀਤਾ।”

Representative Image: Daljit Ami

ਇਸ ਵੇਲੇ ਕੋਚੀ ਵਿੱਚ ਚੱਲ ਰਹੇ ਕੌਮਾਂਤਰੀ ਕਲਾ ਮੇਲੇ (ਕੋਚੀ-ਮੁਜ਼ੀਰਿਸ ਬਿਨਾਲੇ) ਵਿੱਚ ਵਿਵਾਨ ਸੁੰਦਰਮ ਦੀਆਂ ਦੋ ਕਲਾ ਲੜੀਆਂ ਵਿੱਚੋਂ ਕੁਝ ਕੰਮ ਸ਼ਾਮਿਲ ਕੀਤੇ ਗਏ ਹਨ। ਵਿਵਾਨ ਦੀ ਕਲਾ ਲੜੀ ‘ਏ ਜਰਨੀ ਟੂ ਮੈਕਸੀਕੋ’ ਦੀਆਂ ਕੁਝ ਡਰਾਇੰਗ ਲੰਘੇ ਦੌਰ ਦੇ ਹੁਕਮਰਾਨ ਦੀ ਤਾਕਤ ਅਤੇ ਜਕੜ ਨੂੰ ਪੇਸ਼ ਕਰਦੀਆਂ ਹਨ। ਇਸ ਦੇ ਨਾਲ ਹੀ ‘ਦ ਹਾਈਟਸ ਆਫ ਮਾਚੋ ਪੀਚੋ’ ਨਾਮ ਦੀ ਲੜੀ ਵਿੱਚੋਂ ਕੁਝ ਡਰਾਇੰਗ ਹਨ। ਇਸ ਲੜੀ ਵਿੱਚ ਪੱਚੀ ਡਰਾਇੰਗ ਹਨ ਜੋ ਪਾਬਲੋ ਨੈਰੂਦਾ ਦੀ ਇਸੇ ਨਾਮ ਦੀ ਨਜ਼ਮ ਨੂੰ ਸਿਜਦਾ ਹੈ। ਵਿਵਾਨ ਆਪਣੀ ਆਖ਼ਰੀ ਨੁਮਾਇਸ਼ ਨੂੰ ਚੱਲਦਾ ਛੱਡ ਗਿਆ ਹੈ ਜੋ ਕੋਚੀ ਵਿੱਚ ਸਮੁੰਦਰ ਦੇ ਕਿਨਾਰੇ ਲੱਗੀ ਹੋਈ ਹੈ। ਵਿਵਾਨ ਅੰਮ੍ਰਿਤਾ ਸ਼ੇਰਗਿੱਲ ਦੇ ਚਿੱਤਰਾਂ ਵਿੱਚੋਂ ਬਾਤਾਂ ਪਾਉਂਦੇ ਹਨ ਅਤੇ ਪਾਬਲੋ ਨੈਰੂਦਾ ਦੀ ਨਜ਼ਮ ਨਾਲ ਖੇਡਦੇ ਹਨ। ਅੰਮ੍ਰਿਤਾ ਸ਼ੇਰਗਿੱਲ ਨੇ ਕਿਸੇ ਵੇਲੇ ਕਿਹਾ ਸੀ, “ਯੂਰਪ ਪਿਕਾਸੋ, ਬਰੇਯਕ ਅਤੇ ਹੋਰ ਕਈਆਂ ਦਾ ਹੈ। ਇੰਡੀਆ ਸਿਰਫ਼ ਮੇਰਾ ਹੈ।” ਸ਼ਾਇਦ ਵਿਵਾਨ ਆਪਣੀ ਮਾਸੀ ਨੂੰ ਦੱਸ ਰਿਹਾ ਹੋਵੇਗਾ ਕਿ ਉਸ ਦੇ ਸਮੇਂ ਅਤੇ ਸਥਾਨ ਦਾ ਬਿਆਨੀਆ ਕਿਸੇ ਹੋਰ ਸੰਜੋਗੀ ਪੈਮਾਇਸ਼ ਵਿੱਚ ਹੈ।

(ਲੇਖਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਦੇ ਡਾਇਰੈਕਟਰ ਵਜੋਂ ਕੰਮ ਕਰਦਾ ਹੈ।) 

ਇਹ ਲੇਖ 21 ਮਈ 2023 ਨੂੰ ਪੰਜਾਬੀ ਜਾਗਰਣ ਵਿੱਚ ਛਪਿਆ। (https://www.punjabijagran.com/lifestyle/sahit-and-sabhyachar-vivaan-sundaram-is-a-multi-disciplinary-artist-of-mixed-ventures-9233032.html)

Saturday, 6 May 2023

ਕੋਚੀ ਕੌਮਾਂਤਰੀ ਕਲਾ ਕੁੰਭ ਵਿੱਚ ਪੰਜਾਬ ਦੀ ਪੈੜ

ਦਲਜੀਤ ਅਮੀ

Photo: Daljit Ami

ਕੋਚੀ ਦਾ ਦੋ ਸਾਲਾ ਕੌਮਾਂਤਰੀ ਕਲਾ ਮੇਲਾ (ਕੋਚੀ-ਮੁਜ਼ੀਰਿਸ ਬਿਨਾਲੇ) ਤੇਈ ਦਸੰਬਰ ਤੋਂ ਦਸ ਅਪਰੈਲ ਤੱਕ ਨੁਮਾਇਸ਼ਾਂ ਲਗਾ ਕੇ ਮੁਕੰਮਲ ਹੋ ਗਿਆ। ਇਸ ਮੇਲੇ ਦਾ ਨਾਅਰਾ ਸੀ, “ਸਿਆਹੀ ਅਤੇ ਅੱਗ ਤੁਹਾਡੀਆਂ ਰਗਾਂ ਵਿੱਚ ਰਵਾਂ ਹੈ।” ਇਸ ਦਾ ਬਿਆਨੀਆ ਸੀ ਕਿ ਦੋ ਸਾਲਾ ਕਲਾ ਮੇਲਾ ਮਹਿਜ਼ ਸਬੱਬੀ ਜੁੜਿਆ ਸੰਜੋਗ ਨਹੀਂ ਹੁੰਦਾ। ਇਹ ਉਦਾਸੀਆਂ ਦੇ ਸਾਹਮਣੇ ਖੜ੍ਹੀ ਕੀਤੀ ਜਾਣ ਵਾਲੀ ਵਾੜ ਵਾਂਗ ਨਾਮੁਮਕਿਨ ਜਾਪਦਾ ਖ਼ਿਆਲ ਹੈ। ਅਸੀਂ ਮਨੁੱਖਾ ਨਸਲ ਅਤੇ ਆਪਣੀਆਂ ਬਿਰਾਦਰੀਆਂ ਦੀ ਕਾਬਲੀਅਤ ਤੋਂ ਵਾਕਿਫ਼ ਹਾਂ ਜੋ ਨਾਜ਼ੁਕ ਅਤੇ ਮੁਸ਼ਕਲ ਹਾਲਾਤ ਵਿੱਚ ਕਲਾਮਈ ਅੰਦਾਜ਼ ਵਿੱਚ ਵਿਕਸਦੀ ਰਹਿੰਦੀ ਹੈ। ਇਹੋ ਕਾਬਲੀਅਤ ਇਨਕਾਰ ਕਰਦੀ ਹੈ ਕਿ ਸ਼ਾਇਰੀ, ਬੋਲੀਆਂ, ਕਲਾ, ਮੌਸਿਕੀ, ਆਸ਼ਾਵਾਦ ਅਤੇ ਕਟਾਕਸ਼ ਦੇ ਭਰਮ ਤੋਂ ਮੁਕਤ ਹੋ ਜਾਣਾ ਚਾਹੀਦਾ ਹੈ। ਜੁਗਤ ਵਜੋਂ ਕਥਾਕਾਰੀ ਦੀ ਅਨੰਤ ਤਾਕਤ, ਸਿਆਹੀ ਦਾ ਹੱਦਾਂ-ਬੰਨ੍ਹੇ ਤੋੜ ਦੇਣ ਵਾਲਾ ਜ਼ੋਰ, ਕਟਾਕਸ਼ ਅਤੇ ਮਜ਼ਾਕ ਦੀ ਤਬਦੀਲੀ-ਪਸੰਦ ਅੱਗ ਵਿੱਚ ਅਤੁੱਟ ਯਕੀਨ ਹੀ ਇਸ ਦੌਰ ਵਿੱਚ ਨਾਮੁਮਕਿਨ ਨੂੰ ਮੁਮਕਿਨ ਕਰਨ ਦਾ ਹੌਸਲਾ ਦਿੰਦਾ ਹੈ। ਇਸੇ ਬਿਆਨੀਏ ਵਿੱਚ ਸੁਆਲ ਹੈ ਕਿ ਜਦੋਂ ਅਸੀਂ ਕੁਝ ਸੁਣਦੇ, ਦੇਖਦੇ, ਸਹੇਜਦੇ, ਸੋਚਦੇ ਅਤੇ ਬਣਾਉਂਦੇ ਹਾਂ ਤਾਂ ਕੀ ਹਾਸਿਲ ਹੁੰਦਾ ਹੈ? ਇੱਕ ਤਾਂ ਸਭ ਤੋਂ ਇਕਾਂਤ ਵਿੱਚ ਕੀਤੇ ਸਫ਼ਰ ਵੀ ਤਨਹਾ ਨਹੀਂ ਹੁੰਦੇ ਸਗੋਂ ਉਨ੍ਹਾਂ ਰਾਹਾਂ ਉੱਤੇ ਅਸੀਂ ਸਰਵ-ਸਾਂਝੀ ਸੁਰਤ ਅਤੇ ਸੋਚ ਦੇ ਸਰੋਵਰ ਦਾ ਜਲ ਛਕਦੇ ਹਾਂ। ਜਦੋਂ ਅਸੀਂ ਇਕੱਲੇ ਕੰਮ ਕਰਦੇ ਹਾਂ ਤਾਂ ਅਸੀਂ ਹੋਰਾਂ ਦੀ ਆਵਾਜ਼ ਬੁਲੰਦ ਕਰਦੇ ਹਾਂ। ਇਹ ਸਮਾਜਿਕ ਸਰਗਰਮੀ ਹੈ ਜੋ ਅਸੀਂ ਸਿਰਜਣਾ ਕਰਦੇ ਹੋਏ ਸਾਂਝੇ ਤੌਰ ਉੱਤੇ ਕਰਦੇ ਹਾਂ।



Photo: Daljit Ami


ਇਸ ਹਵਾਲੇ ਨਾਲ ਕੋਚੀ ਦੇ ਦੋ ਸਾਲਾ ਕੌਮਾਂਤਰੀ ਕਲਾ ਮੇਲੇ ਵਿੱਚ ਸਥਾਪਨ ਕਲਾ (ਇੰਸਟਾਲੇਸ਼ਨ) (Installation Art) ਮਰਕਜ਼ੀ ਸੀ ਜਿਸ ਵਿੱਚ ਚਿੱਤਰਕਾਰੀ, ਫੋਟੋਕਾਰੀ, ਡਿਜੀਟਲ ਅਤੇ ਵੀਡੀਓ ਦੇ ਨਾਲ-ਨਾਲ ਬਹੁਤ ਸਾਰੀ ਸਮੱਗਰੀ ਅਤੇ ਇਨ੍ਹਾਂ ਦਾ ਵੰਨ-ਸਵੰਨੀ ਸੰਜੋਗੀ ਵਿਓਂਤਬੰਦੀ ਸ਼ਾਮਿਲ ਹੋਈ। ਕੋਚੀ ਵਿੱਚ ਸਮੁੰਦਰ ਦੇ ਕੰਢੇ ਬਣੀਆਂ ਵੱਖ-ਵੱਖ ਥਾਂਵਾਂ ਵਿੱਚ ਤਕਰੀਬਨ ਸਮੁੱਚੇ ਮੇਲੇ ਦਾ ਘੇਰਾ ਸੱਤ-ਅੱਠ ਕਿਲੋਮੀਟਰ ਬਣਦਾ ਸੀ ਅਤੇ ਹਰ ਥਾਂ ਦਾ ਕੋਈ ਬੂਹਾ ਜਾਂ ਖਿੜਕੀ ਸਮੁੰਦਰ ਵੱਲ ਖੁੱਲ੍ਹਦੀ ਸੀ। ਇੱਕ ਪਾਸੇ ਨੁਮਾਇਸ਼ਾਂ ਵਾਲੀਆਂ ਥਾਂਵਾਂ ਉੱਤੇ ਬਸਤਾਨੀ ਦੌਰ ਦੀਆਂ ਯਾਦਾਂ ਦੀ ਝਲਕ ਪੈਂਦੀ ਸੀ ਅਤੇ ਦੂਜੇ ਪਾਸੇ ਸਮੁੰਦਰ ਵਿੱਚ ਹੋ ਰਹੀ ਆਵਾਜਾਈ ਅਤੇ ਢੋਆ-ਢੁਆਈ ਬਸਤਾਨੀ ਦੌਰ ਤੋਂ ਪਹਿਲੀਆਂ ਅਤੇ ਬਾਅਦ ਦੀਆਂ ਕੜੀਆਂ ਜੋੜਦੀ ਸੀ। ਪੁਰਾਤਨ ਦਾ ਵਿਚਕਾਰਲੇ ਦੌਰ ਰਾਹੀਂ ਸਮਕਾਲੀ ਦੌਰ ਨਾਲ ਰਾਬਤਾ ਨੁਮਾਇਸ਼ਾਂ ਕਈ ਤਰ੍ਹਾਂ ਨਾਲ ਪੇਸ਼ ਕਰਦੀਆਂ ਸਨ। ਕੁਝ ਨਾਮੀ ਕਲਾਕਾਰਾਂ ਦੀਆਂ ਪੁਰਾਣੀਆਂ ਕਲਾ-ਕਿਰਤਾਂ ਅਤੇ ਨਵੇਂ ਕਲਾਕਾਰਾਂ ਦੀਆਂ ਸਮਕਾਲੀ ਕਿਰਤਾਂ ਨਾਲ ਇੱਕ ਲੜੀ ਬਣਦੀ ਸੀ। ਮਨੁੱਖੀ ਤਜਰਬੇ ਦੀ ਵੱਖ-ਵੱਖ ਕਲਾ ਰੂਪਾਂ ਵਿੱਚ ਨੁਮਾਇੰਦਗੀ ਇੱਕ ਹੋਰ ਲੜੀ ਬਣਾਉਂਦੀ ਸੀ। ਇੱਕੋ ਖ਼ਿਆਲ ਦੀ ਵੱਖ-ਵੱਖ ਕਲਾਕਾਰਾਂ ਅਤੇ ਵੱਖ-ਵੱਖ ਸਮੇਂ ਵਿੱਚ ਹੋਈ ਨੁਮਾਇੰਦਗੀ ਇੱਕ ਹੋਰ ਲੜੀ ਬਣਾ ਦਿੰਦੀ ਸੀ। ਅਜਿਹੀਆਂ ਲੜੀਆਂ ਦੇ ਉਭਰਨ ਦੀ ਗੁੰਜਾਇਸ਼ ਦਰਸ਼ਕ ਦੇ ਤਜਰਬੇ, ਸਮਝ ਅਤੇ ਸੁਹਜ ਨਾਲ ਜੁੜ ਕੇ ਵਧ ਰਹੀ ਸੀ।

ਇਸ ਲੇਖ ਦਾ ਮਕਸਦ ਇਸ ਕਲਾ ਮੇਲੇ ਵਿੱਚ ਪੰਜਾਬ ਦੀ ਨੁਮਾਇੰਦਗੀ ਨੂੰ ਸ਼ਮੂਲੀਅਤ, ਰੂਪ ਅਤੇ ਵਿਸ਼ਾ ਪੱਖ ਤੋਂ ਵੇਖਣਾ ਹੈ। ਹਰ ਆਲਮੀ ਮਨੁੱਖ ਵਾਂਗ ਕਲਾ ਰਸੀਏ ਵਜੋਂ ਪੰਜਾਬੀ ਬੰਦੇ ਦੀ ਦਿਲਚਸਪੀ ਕਲਾ ਦੇ ਇਸ ਸਮੁੱਚੇ ਮੇਲੇ ਵਿੱਚ ਹੋ ਸਕਦੀ ਹੈ। ਲੇਖ ਇਹ ਸਮਝਣ ਦਾ ਉਪਰਾਲਾ ਹੈ ਕਿ ਇਸ ਮੇਲੇ ਦੀ ਪੰਜਾਬ ਦੇ ਕਿਸ ਕਲਾਕਾਰ, ਕਲਾ ਕਿਰਤ ਜਾਂ ਕਲਾ ਰੂਪ ਵਿੱਚ ਦਿਲਚਸਪੀ ਹੈ। ਇੰਝ ਵੀ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੀ ਕਿਹੜੀ ਕਲਾ ਇਸ ਮੇਲੇ ਨੂੰ ਜਾਂਦੇ ਰਾਹ ਉੱਤੇ ਸਵਾਰ ਹੁੰਦੀ ਹੈ। 

Photo: Daljit Ami

ਸਥਾਪਨਾ ਕਲਾ ਦੀਆਂ ਦੋ ਨੁਮਾਇਸ਼ਾਂ ਕਲਾਕਾਰ ਜਿਤਿਸ਼ ਕਾਲਾਤ ਨੇ ਕੀਤੀਆਂ ਹਨ ਜੋ ਆਜ਼ਾਦੀ ਦੇ 75 ਵਰ੍ਹਿਆਂ ਨਾਲ ਆਪਣਾ ਸੰਵਾਦ ਕਰਦੀਆਂ ਹਨ। ਇੱਕ ਸਥਾਪਨਾ ਦਾ ਨਾਮ ‘ਕਵਰਿੰਗ ਲੈਟਰ’ ਹੈ ਜੋ ਦੂਜੀ ਆਲਮੀ ਜੰਗ ਤੋਂ ਕੁਝ ਹਫ਼ਤੇ ਪਹਿਲਾਂ ਮੋਹਨ ਦਾਸ ਕਰਮ ਚੰਦ ਗਾਂਧੀ ਦੀ ਹਿਟਲਰ ਨੂੰ ਲਿਖੀ ਚਿੱਠੀ ਦੀ ਸਮਕਾਲੀ ਪੇਸ਼ਕਾਰੀ ਹੈ। ਹਨੇਰੇ ਕਮਰੇ ਵਿੱਚ ਗਾਂਧੀ ਦੀ ਚਿੱਠੀ ਦੇ ਸ਼ਬਦ ਧੁੰਦ ਦੇ ਪਰਦੇ ਉੱਤੇ ਚਲਦੇ ਹਨ। ਧੁੰਦ ਦੇ ਛਟਣ ਸਾਰ ਹੀ ਇਹ ਸ਼ਬਦ ਲੋਪ ਹੋ ਜਾਂਦੇ ਹਨ। ਅਮਨ ਦੇ ਦੂਤ ਨੇ ਹਿੰਸਾ ਦੇ ਅਲੰਵਰਦਾਰ ਨੂੰ ‘ਪਿਆਰੇ ਦੋਸਤ’ ਕਹਿ ਕੇ ਚਿੱਠੀ ਲਿਖੀ ਹੈ ਜਿਸ ਦੇ ਸ਼ਬਦ ਇਤਿਹਾਸ ਨੇ ਅਣਸੁਣੇ ਕਰ ਦਿੱਤੇ ਹਨ। ਦਰਸ਼ਕ ਦੇ ਸਾਹਮਣੇ ਇਹ ਇਤਿਹਾਸਕ ਚਿੱਠੀ ਆਪਣੀ ਕਲਾ ਵਰਤਾਉਂਦੀ ਹੈ ਤਾਂ ਇਹ ਸਮਕਾਲੀ ਦੌਰ ਨਾਲ ਪੇਚੀਦਾ ਸੰਵਾਦ ਛੇੜ ਦਿੰਦੀ ਹੈ। 

ਜਿਤਿਸ਼ ਕਾਲਾਤ ਨੇ ਵੱਖ-ਵੱਖ ਕਲਾਕਾਰਾਂ ਦੀਆਂ ਕਲਾਕਿਰਤਾਂ ਨੂੰ ਸੰਜੋਗ ਕੇ ਦੂਜੀ ਨੁਮਾਇਸ਼ ਦੀ ਸਥਾਪਨਾ ਕੀਤੀ ਹੈ ਜਿਸ ਦਾ ਨਾਮ ‘ਟੈਂਗਲਡ ਹਿਰਾਰਕੀ’ (ਉਲਝੇ ਦਰਜੇ) (Tangled Hierarchy) ਹੈ। ਇਸ ਨੁਮਾਇਸ਼ ਵਿੱਚ 1947 ਦੀ ਵੰਡ ਨਾਲ ਜੁੜੀਆਂ ਕਲਾਕਿਰਤਾਂ ਅਤੇ ਦਸਤਾਵੇਜ਼ ਹਨ। ਇਨ੍ਹਾਂ ਵਿੱਚ ਚਿੱਠੀਆਂ, ਚਿੱਤਰ, ਤਸਵੀਰਾਂ, ਨਕਸ਼ੇ ਅਤੇ ਦਸਤਾਵੇਜ਼ਾਂ ਦੀਆਂ ਨਕਲਾਂ ਹਨ ਜਿਨ੍ਹਾਂ ਦੀ ਸਥਾਪਨਾ ਹੱਦਾਂ-ਸਰਹੱਦਾਂ, ਬਾਮੁਕਾਮੀ-ਬੇਮੁਕਾਮੀ, ਕਹਿ-ਅਣਕਹੇ, ਸੁਣੇ-ਅਣਸੁਣੇ, ਕਲੇਸ਼ ਅਤੇ ਪੀੜ ਵਰਗੀਆਂ ਹਕੀਕਤਾਂ ਅਤੇ ਅਹਿਸਾਸ ਦੀ ਗੁੰਜਾਇਸ਼ ਫਰੋਲਣ ਦਾ ਸਬੱਬ ਬਣਦੀ ਹੈ। ਦਰਜਣ ਤੋਂ ਜ਼ਿਆਦਾ ਕਲਾਕਾਰਾਂ ਵਿੱਚ ਫੋਟੋਕਾਰ ਹੈਨਰੀ ਕਾਰਟੀਅਰ-ਬਰੈਸੋਂ ਅਤੇ ਹੋਮੀ ਵਿਆਰਵਾਲਾ ਸ਼ਾਮਿਲ ਹਨ। ਪੰਜਾਬੀ ਮੂਲ ਦਾ ਸਰਦਾਰੀ ਲਾਲ ਪਰਾਸ਼ਰ ਹੈ ਜਿਸ ਨੇ ਵੰਡ ਦੇ ਫ਼ਿਰਕੂ ਕਤਲਿਆਮ ਦਾ ਸੇਕ ਆਪਣੇ ਪਿੰਡੇ ਉੱਤੇ ਹੰਢਾਇਆ ਹੈ ਅਤੇ ਲਾਹੌਰ ਤੋਂ ਬਾਅਦ ਸ਼ਿਮਲਾ, ਚੰਡੀਗੜ੍ਹ, ਬੁੰਬਈ ਅਤੇ ਦਿੱਲੀ ਵਿੱਚ ਕਲਾ ਸਿਰਜਣ ਦਾ ਕੰਮ ਕੀਤਾ। ਪਰਾਸ਼ਰ ਦੀਆਂ ਡਰਾਇੰਗਾਂ ਉਸ ਦੌਰ ਦੇ ਬੇਪਛਾਣ ਪਨਾਹਗੀਰਾਂ ਦੀਆਂ ਕਹਾਣੀਆਂ ਸੁਣਾਉਂਦੀਆਂ ਹਨ। ਇਨ੍ਹਾਂ ਬੇਪਛਾਣਾਂ ਦੀ ਪਛਾਣ ਇਸ ਨੁਮਾਇਸ਼ ਦਾ ਹਿੱਸਾ ਬਣ ਕੇ ਕਾਲ ਮੁਕਤ ਹੋ ਜਾਂਦੀ ਹੈ। ਸਥਾਪਨਾ ਕਲਾ ਦੀਆਂ ਇਨ੍ਹਾਂ ਦੋ ਨੁਮਾਇਸ਼ਾਂ ਨੂੰ ਪੇਸ਼ ਕਰਨ ਵਾਲੀ ਕਿਰਨ ਨਾਦਰਾ ਦਾ ਕਹਿਣਾ ਹੈ, “ਜਿਤਿਸ਼ ਕਾਲਾਤ ਦੇ ਇਨ੍ਹਾਂ ਦੋ ਕੰਮਾਂ ਦਾ ਧੁਰਾ ਦੋ ਇਤਿਹਾਸਕ ਘੜੀਆਂ ਬਣੀਆਂ ਹਨ। ਅਸੀਂ ਆਸ ਕਰਦੇ ਹਾਂ ਕਿ ਇਹ ਨੁਮਾਇਸ਼ਾਂ ਸੰਵਾਦ ਨੂੰ ਗਾਂਧੀ ਅਤੇ ਵੰਡ ਤੋਂ ਘੇਰੇ ਤੋਂ ਪਾਰ ਲੈ ਜਾਣਗੀਆਂ ਅਤੇ ਦਰਸ਼ਕ ਸੰਗਤ ਮੌਜੂਦਾ ਦੌਰ ਦੀਆਂ ਵੰਡੀਆਂ ਅਤੇ ਤਬਾਹੀਆਂ ਨੂੰ ਉਸੇ ਰੁਝਾਨ ਦੀ ਕੜੀ ਵਜੋਂ ਵੇਖ ਸਕੇਗੀ।” ਪੰਜਾਬੀਆਂ ਦੀ ਆਪਸ ਵਿੱਚ ਵੱਡਾ-ਟੁੱਕੀ ਦੀ ਪੀੜ ਹੁਣ ਚੌਥੀ ਪੀੜ੍ਹੀ ਤੱਕ ਰਿਸ ਗਈ ਹੈ ਜੋ ਪ੍ਰੇਤ ਅੰਗ ਦੀ ਪੀੜ ਵਾਂਗ ਹੈ। ਕੋਚੀ ਕਲਾ ਮੇਲਾ ‘ਪ੍ਰੇਤ ਅੰਗ ਦੀ ਪੀੜ’ ਵਾਲੀ ਧਾਰਨਾ ਰਾਹੀਂ ਖ਼ਸੂਸੀ ਤਜਰਬੇ ਨੂੰ ਵਡੇਰੇ ਰੁਝਾਨ ਦੀ ਕੜੀ ਵਜੋਂ ਪੇਸ਼ ਕਰਦਾ ਹੈ। ਇਹ ਮੇਲਾ ਪੰਜਾਬ ਨੂੰ ਆਲਮੀ ਤਜਰਬੇ ਦਾ ਹਿੱਸਾ ਬਣਾਉਂਦਾ ਹੋਇਆ ਦਰਦਮੰਦੀ ਦਾ ਬੁਲਾਰਾ ਬਣਨ ਦੀ ਸੱਦ ਮਾਰਦਾ ਹੈ। 

ਪਿਛਲੇ ਦਿਨਾਂ ਵਿੱਚ ਫ਼ਾਨੀ ਸੰਸਾਰ ਤੋਂ ਵਿਦਾ ਹੋਏ ਵਿਵਾਨ ਸੁੰਦਰਮ ਦੀਆਂ ਦੋ ਕਲਾ ਲੜੀਆਂ ਦੇ ਚਿੱਤਰ ਕੋਚੀ ਕਲਾ ਮੇਲੇ ਵਿੱਚ ਸ਼ਾਮਿਲ ਸਨ। ਵਿਵਾਨ ਦੀ 1972 ਵਿੱਚ ਬਣਾਈ ਗਈ ਚਿੱਤਰ ਲੜੀ ‘ਦ ਹਾਈਟਸ ਆਫ ਮਾਚੋ ਪੀਚੋ’ (The Heights of Macchu Picchu) ਦੀਆਂ ਡਰਾਇੰਗ ਹਨ। ਇਸ ਲੜੀ ਵਿੱਚ ਪੱਚੀ ਡਰਾਇੰਗ ਹਨ ਜੋ ਪਾਬਲੋ ਨੈਰੂਦਾ ਦੀ ਇਸੇ ਨਾਮ ਦੀ ਨਜ਼ਮ ਨੂੰ ਸਿਜਦਾ ਹਨ। ਇਸ ਦੇ ਨਾਲ ਵਿਵਾਨ ਦੀ 1978 ਵਿੱਚ ਬਣਾਈ ਗਈ ਅੱਠ ਚਿੱਤਰਾਂ ਦੀ ਲੜੀ ‘ਏ ਜਰਨੀ ਟੂ ਮੈਕਸੀਕੋ’ (Mexico) ਦੀਆਂ ਡਰਾਇੰਗ ਇਸ ਨੁਮਾਇਸ਼ ਵਿੱਚ ਸ਼ਾਮਿਲ ਸਨ ਜੋ ਲੰਘੇ ਦੌਰ ਦੇ ਹੁਕਮਰਾਨ ਦੀ ਤਾਕਤ ਅਤੇ ਜਕੜ ਨੂੰ ਪੇਸ਼ ਕਰਦੀਆਂ ਹਨ। ਵਿਵਾਨ ਆਪਣੀ ਆਖ਼ਰੀ ਨੁਮਾਇਸ਼ ਨੂੰ ਚੱਲਦਾ ਛੱਡ ਗਿਆ ਹੈ ਜੋ ਕੋਚੀ ਵਿੱਚ ਸਮੁੰਦਰ ਦੇ ਕਿਨਾਰੇ ਲੱਗੀ ਹੋਈ ਹੈ। ਵਿਵਾਨ ਦੀਆਂ ਕਲਾ ਕਿਰਤਾਂ ਸਫ਼ਰਯਾਫ਼ਤਾ ਪੰਜਾਬੀ ਬੰਦੇ ਦੇ ਆਲਮੀ ਖ਼ਾਸੇ ਅਤੇ ਫ਼ਿਕਰਾਂ ਨੂੰ ਪੇਸ਼ ਕਰਦੀਆਂ ਹਨ ਜਿਨ੍ਹਾਂ ਨਾਲ ਸੱਤਰਵਿਆਂ ਦੇ ਦਹਾਕੇ ਦੇ ਨਕਸ਼ ਉਘੜ ਆਉਂਦੇ ਹਨ। ਸੱਤਰਵਿਆਂ ਦਾ ਪੰਜਾਬੀ ਕਲਾ ਅਤੇ ਸਾਹਿਤ ਜਗਤ ਇਸੇ ਖ਼ਾਸੇ ਦੀ ਹੋਣੀ ਆਪਣੇ ਹੱਡੀਂ ਹੰਢਾ ਰਿਹਾ ਸੀ। ਵਿਵਾਨ ਉਸੇ ਹੋਣੀ ਦੀ ਕੌਮਾਂਤਰੀ ਤੰਦ ਫੜਨ ਦਾ ਉਪਰਾਲਾ ਕਰਦਾ ਜਾਪਦਾ ਹੈ।

ਕੋਚੀ ਕਲਾ ਮੇਲੇ ਵਿੱਚ ਪੰਜਾਬੀ ਬੰਦੇ ਦੀ ਸਮਕਾਲੀ ਨੁਮਾਇੰਦਗੀ ਕਿਸਾਨ ਮੋਰਚੇ ਰਾਹੀਂ ਹੋਈ ਹੈ। ਇਹ ਨੁਮਾਇੰਦਗੀ ਤਿੰਨ ਵੱਖ-ਵੱਖ ਨੁਮਾਇਸ਼ਾਂ ਵਿੱਚ ਵੱਖ-ਵੱਖ ਕਲਾ ਰੂਪਾਂ ਅਤੇ ਕਲਾਕਾਰਾਂ ਦੇ ਕੰਮ ਵਿੱਚ ਦਰਜ ਹੋਈ ਹੈ।

Photo: Daljit Ami

ਜਸ਼ਨਦੀਪ ਕੌਰ ਨੇ ਵਿਦਿਆਰਥੀਆਂ ਵਾਲੇ ਪਾਸੇ ਆਪਣੀ ਸਥਾਪਨਾ ਕੀਤੀ ਹੈ ਜਿਸ ਦਾ ਨਾਮ ‘ਪੋਸਟਕਾਰਡ ਫਰੌਮ ਪਰੋਟੈਸਟ’ (ਮੋਰਚੇ ਤੋਂ ਚਿੱਠੀਆਂ) (Postcards from Protest) ਹੈ। ਸਰਕਾਰੀ ਆਰਟ ਕਾਲਜ ਚੰਡੀਗੜ੍ਹ ਵਿੱਚੋਂ ਪੜ੍ਹਾਈ ਕਰਨ ਵਾਲੀ ਜਸ਼ਨਦੀਪ ਕੌਰ ਨੇ ਕਿਸਾਨ ਮੋਰਚੇ ਦੀਆਂ ਕਹਾਣੀਆਂ, ਕਵਿਤਾਵਾਂ ਅਤੇ ਰੋਜ਼ਾਨਾ ਜ਼ਿੰਦਗੀ ਨੂੰ ਆਪਣੀ ਕਲਾ ਦਾ ਵਿਸ਼ਾ ਬਣਾਇਆ ਹੈ ਜਿਸ ਵਿੱਚ ਲੋਕਾਂ ਦੇ ਜ਼ੋਰ, ਜਬਤ ਅਤੇ ਸਿਦਕ ਦੇ ਨਜ਼ਾਰਿਆਂ ਅਤੇ ਆਵਾਜ਼ਾਂ ਨੂੰ ਪੇਸ਼ ਕੀਤਾ ਹੈ। ਇਸ ਪੇਸ਼ਕਾਰੀ ਰਾਹੀਂ ਕਿਸਾਨ ਮੋਰਚੇ ਅਤੇ ਨਾਇਨਸਾਫ਼ੀ ਖ਼ਿਲਾਫ਼ ਹੋਰ ਸੰਘਰਸ਼ਾਂ ਦੀ ਸਾਂਝ ਉਘੜਦੀ ਹੈ। ਮੋਰਚੇ ਦੇ ਕੁਝ ਭਾਵੁਕ ਪਲ ਮਾਨਵੀ ਪੱਖ ਉਘਾੜਦੇ ਹੋਏ ਇਸ ਦੀ ਅਹਿਮੀਅਤ ਦੇ ਵਸੀਹ ਘੇਰੇ ਨੂੰ ਪੇਸ਼ ਕਰਦੇ ਹਨ। ਜਸ਼ਨਦੀਪ ਨੇ ਆਪਣੀਆਂ ਚਿੱਠੀਆਂ ਨੂੰ ਕੰਡਿਆਲੀ ਤਾਰ ਉੱਤੇ ਟੰਗਿਆਂ ਹੈ ਜੋ ਕਿਸਾਨ ਮੋਰਚੇ ਦੀਆਂ ਯਾਦਾਂ ਤਾਜ਼ੀਆਂ ਕਰਦੀਆਂ ਹਨ। ਇਹ ਚਿੱਠੀਆਂ ਜਸ਼ਨਦੀਪ ਨੇ ਕਿਸਾਨ ਮੋਰਚੇ ਦੀ ਹਮਾਇਤ ਵਿੱਚ ਖ਼ਸੂਸੀ ਤੌਰ ਉੱਤੇ ਬਣਾਈਆਂ ਸਨ ਅਤੇ ਇੱਕ ਮੁਹਿੰਮ ਤਹਿਤ ਇਨ੍ਹਾਂ ਉੱਤੇ ਲੋਕਾਂ ਤੋਂ ਲਿਖਵਾਈਆਂ ਸਨ। ਇਹ ਕੰਡਿਆਲੀ ਤਾਰ ਦੀ ਆਪਣੀ ਬਾਤ ਹਕੂਮਤੀ ਜਬਰ ਦੇ ਘੋੜੇ ਉੱਤੇ ਸਵਾਰ ਹੈ ਜੋ ਦਰਸ਼ਕ ਸੰਗਤ ਦੇ ਮਨ ਵਿੱਚ ਕਸ਼ਮੀਰ ਤੋਂ ਕੋਰੀਆ ਤੱਕ ਗਸ਼ਤ ਕਰਦੀ ਹੈ। ਰਾਹ ਵਿੱਚ ਕਿਸਾਨ ਮੋਰਚਾ ਆਉਂਦਾ ਹੈ ਜਿਸ ਦੀ ਇਨਸਾਫ਼ਪਸੰਦੀ ਦੇ ਆਲਮੀ ਇਤਿਹਾਸ ਨਾਲ ਗੂੜ੍ਹਾ ਸਾਕ ਹੈ। ਕੰਡਿਆਲੀ ਤਾਰ ਉੱਤੇ ਲਟਕੀਆਂ ਤਸਵੀਰਾਂ ਕਿਸਾਨ ਮੋਰਚੇ ਦਾ ਤੰਬੂ ਬਣ ਜਾਂਦੀਆਂ ਹਨ ਜੋ ਆਰਜ਼ੀ ਮੁਕਾਮ ਹੁੰਦਾ ਹੋਇਆ ਵੀ ਕਦੀਮੀ ਨਾਬਰੀ ਦਾ ਪੱਕਾ ਟਿਕਾਣਾ ਹੈ। ਕਲਾ ਹੈ ਕਿ ਇਹ ਆਰਜ਼ੀ ਅਤੇ ਸਥਾਈ ਦੀ ਵੰਡੀ ਨੂੰ ਪੋਲਾ ਕਰ ਦਿੰਦੀ ਹੈ। ਸਥਾਪਨ ਕਲਾ ਦੀ ਖ਼ੂਬਸੂਰਤੀ ਹੈ ਕਿ ਇਹ ਹਰ ਥਾਂ ਅਤੇ ਸਮੱਗਰੀ ਨੂੰ ਆਪਣੇ ਵਿੱਚ ਸਮੋ ਲੈਂਦੀ ਹੈ। ਕਿਸਾਨ ਮੋਰਚੇ ਦਾ ਕੰਡਿਆਲੀ ਤਾਰ ਵਾਲਾ ਤੰਬੂ ਜਸ਼ਨਦੀਪ ਦੀ ਨੁਮਾਇਸ਼ ਵਜੋਂ ਇੱਕ ਛੋਟੇ ਜਿਹੇ ਦੁਧੀਆ ਕੰਧਾਂ ਵਾਲੇ ਕਮਰੇ ਵਿੱਚ ਲੱਗਿਆ ਹੈ। ਇਹ ਕੰਧਾਂ ਹਕੂਮਤ ਦਾ ਘੇਰਾ ਹੋ ਨਿਬੜੀਆਂ ਹਨ ਅਤੇ ਮੋਰਚੇ ਦਾ ਖੇੜਾ ਕਿਸੇ ਕਦੀਮੀ ਇਤਿਹਾਸ ਦੀ ਕਲਾ ਬਣ ਵਾਪਰ ਰਿਹਾ ਹੈ।

Photo: Daljit Ami

ਉਸ ਨੇ ਆਪਣੀ ਸਥਾਪਨਾ ਵਿੱਚ ਮੋਰਚੇ ਦੀਆਂ ਆਵਾਜ਼ਾਂ ਆਉਂਦੀਆਂ ਹਨ ਅਤੇ ਇੱਕ ਪਾਸੇ ਲੱਕੜ ਵਿੱਚ ਮੇਖਾਂ ਉੱਗ ਆਈਆਂ ਹਨ ਜੋ ਸੜਕ ਉੱਤੇ ਕਿਸਾਨ ਮੋਰਚੇ ਦੇ ਸਾਹਮਣੇ ਲਗਾਈਆਂ ਕਿੱਲ੍ਹਾਂ ਦੀ ਯਾਦ ਤਾਜ਼ਾ ਕਰਦੀਆਂ ਹਨ ਪਰ ਨਾਲ ਹੀ ਮੋਰਚਿਆਂ ਦੇ ਰਾਹ ਵਿੱਚ ਆਉਂਦੀਆਂ ਹਕੂਮਤੀ ਰੋਕਾਂ ਦੀ ਤਸ਼ਬੀਹੀ ਨੁਮਾਇੰਦਗੀ ਕਰਦੀਆਂ ਹਨ।

ਇਸ ਸਾਕ ਦੀ ਬਾਤ ਪ੍ਰੀਆ ਸੇਨ ਨੇ ਆਪਣੀ ਸਥਾਪਨਾ ਵਿੱਚ ਕੀਤੀ ਹੈ। ਉਸ ਦੀ ਸਥਾਪਨਾ ਦਾ ਧੁਰਾ ਦਿੱਲੀ ਸ਼ਹਿਰ ਅਤੇ ਇਸ ਦਾ ਕੋਰੋਨਾਵਾਈਰਸ ਦੇ ਦੌਰ ਵਾਲਾ ਹਾਲੀਆ ਇਤਿਹਾਸ ਹੈ। ਉਸ ਦੀ ਵੀਡੀਓ ਸਥਾਪਨਾ ਵਿੱਚ ਸ਼ਾਹੀਨ ਬਾਗ਼ ਅਤੇ ਕਿਸਾਨ ਮੋਰਚੇ ਦਾ ਸਾਂਝਾ ਨਾੜੂਆ ਉਘੜਦਾ ਹੈ। ਸ਼ਾਹੀਨ ਬਾਗ਼ ਦਾ ਨਾਅਰਾ ‘ਹਮ ਕਿਆ ਚਾਹਤੇ, ਆਜ਼ਾਦੀ’ ਸਹਿਜੇ ਹੀ ਕਿਸਾਨ ਮੋਰਚੇ ਦੇ ‘ਅਸੀਂ ਜਿੱਤ ਕੇ ਜਾਂਵਾਂਗੇ’ ਵਿੱਚ ਬਦਲ ਜਾਂਦਾ ਹੈ। ਪੰਜਾਬ ਇਸ ਦੌਰ ਵਿੱਚ ਦਿੱਲੀ ਤੋਂ ਕੀਤੇ ਜਾ ਰਹੇ ਫ਼ੈਸਲਿਆਂ ਨੂੰ ਹੁੰਗਾਰਾ ਭਰਦਾ ਰਿਹਾ ਹੈ। ਕਸ਼ਮੀਰ ਦੇ ਹਾਲਾਤ ਅਤੇ ਘੱਟ-ਗਿਣਤੀਆਂ ਦੇ ਸੁਆਲ ਪੰਜਾਬ ਦੇ ਫ਼ਿਕਰਾਂ ਵਿੱਚ ਸਾਮਿਲ ਰਹੇ ਅਤੇ ਕਿਸਾਨ ਮੋਰਚੇ ਰਾਹੀਂ ਤਾਂ ਪੰਜਾਬ ਦਾ ਦਿੱਲੀ ਨਾਲ ਸੰਵਾਦ ਜ਼ਿਆਦਾ ਹੀ ਗਹਿਗੱਚ ਹੋਇਆ ਸੀ। ਇਹ ਪੰਜਾਬ ਪ੍ਰੀਆ ਸੇਨ ਦੀ ਸਥਾਪਨਾ ਵਿੱਚ ਦਰਜ ਹੈ ਜੋ ਬਦਲਦੇ ਹਾਲਾਤ ਵਿੱਚ ਸ਼ਹਿਰ ਅਤੇ ਸ਼ਹਿਰੀ ਦੇ ਆਪਸੀ ਰਿਸ਼ਤੇ ਨੂੰ ਸਮਝਣ ਦਾ ਉਪਰਾਲਾ ਹੈ। 

Photo: Daljit Ami

ਹਰਿਆਣਾ ਦੀ ਪੰਡਿਤ ਲਖਮੀ ਚੰਦ ਸਟੇਟ ਯੂਨੀਵਰਸਿਟੀ ਆਫ਼ ਪਰਫਾਰਮਿੰਗ ਐਂਡ ਵਿਜ਼ੁਅਲ ਆਰਟ, ਰੋਹਤਕ ਦੀ ਵਿਦਿਆਰਥੀ ਅੰਜਲੀ ਗਰੇਵਾਲ ਨੇ ਆਪਣੀ ਸਥਾਪਨਾ ‘ਹੌਰੀਫਿਕ ਲਾਈਨਜ਼’ (ਭਿਆਨਕ ਹੱਦਬੰਦੀਆਂ) (Horrific Lines) ਵਿੱਚ ਆਪਣੇ ਸਮਾਜ ਵਿੱਚ ਦੇਖੀਆਂ-ਸਮਝੀਆਂ ਪਿਤਰਕੀ ਅਤੇ ਜਾਤ ਦੀਆਂ ਹੱਦਬੰਦੀਆਂ ਬਾਰੇ ਅਣਕਹੇ ਅਤੇ ਅਕਹਿ, ਪੀੜ ਅਤੇ ਸਦਮੇ ਦੀ ਬੋਲੀ ਸਿਰਜਣ ਦਾ ਉਪਰਾਲਾ ਕਰਦੀ ਹੈ। ਇਨ੍ਹਾਂ ਹੱਦਬੰਦੀਆਂ ਦੀ ਪੇਸ਼ਕਾਰੀ ਲਈ ਉਹ ਸੁਰੱਖਿਆ ਦਸਤਿਆਂ ਵੱਲੋਂ ਇਸਤਲੇਮਾਲ ਕੀਤੇ ਜਾਣ ਵਾਲੇ ਬੈਰੀਕੇਡਾਂ ਦੀ ਵਰਤੋਂ ਕਰਦੀ ਹੈ ਜੋ ਸਿੰਘੂ, ਟਿੱਕਰੀ ਅਤੇ ਹੋਰ ਥਾਂਵਾਂ ਉੱਤੇ ਕਿਸਾਨ ਮੋਰਚੇ ਸਾਹਮਣੇ ਕੀਤੀ ਹੱਦਬੰਦੀ ਦੀਆਂ ਕਤਾਰਾਂ ਬਣ ਜਾਂਦੀਆਂ ਹਨ। 

ਜਿਤਿਨ ਠੁਕਰਾਲ ਅਤੇ ਸੁਮੀਰ ਟਾਗਰਾ ਦੀ ਸਥਾਪਨਾ ਵਿੱਚ ਕਿਸਾਨ ਮੋਰਚੇ ਦੀ ਨੁਮਾਇੰਦਗੀ ‘ਟਰਾਲੀ ਟਾਈਮਜ਼’ ਅਖ਼ਬਾਰ ਦੀ ਨੁਮਾਇਸ਼ ਨਾਲ ਹੁੰਦੀ ਹੈ। ਇਹ ਦੋਵੇਂ ਕਲਾਕਾਰਾਂ ਕਿਸਾਨ ਮੋਰਚੇ ਦੌਰਾਨ ‘ਟਰਾਲੀ ਟਾਈਮਜ਼’ ਨਾਮ ਦੇ ਅਖ਼ਬਾਰ ਦੀ ਵਿਓਂਤਬੰਦੀ ਕਰਦੇ ਸਨ। ਇਨ੍ਹਾਂ ਦੀ ਸਥਾਪਨਾ ਛੋਟੇ ਰਸਾਲਿਆਂ ਬਾਰੇ ਹੈ ਜਿਸ ਵਿੱਚ ਇਨ੍ਹਾਂ ਨੇ ‘ਟਰਾਲੀ ਟਾਈਮਜ਼’ ਨੂੰ ਸ਼ਾਮਿਲ ਕੀਤਾ ਗਿਆ ਹੈ। 

Photo: Daljit Ami

ਇਸ ਤਰ੍ਹਾਂ ਕੋਚੀ ਕਲਾ ਮੇਲੇ ਵਿੱਚ ਪੰਜਾਬ ਦੀ ਨੁਮਾਇੰਦਗੀ ਲਈ ਇਤਿਹਾਸ ਦੀਆਂ ਦੋ ਵੱਡੀਆਂ ਘਟਨਾਵਾਂ ਹਵਾਲਾ ਬਣੀਆਂ ਹਨ ਜੋ ਵੰਡ ਦੇ ਤਤਕਾਲੀ ਅਤੇ ਸਮਕਾਲੀ ਦੌਰ ਨੂੰ ਪੇਸ਼ ਕਰਦੀਆਂ ਹਨ। ਇਸ ਦੇ ਨਾਲ ਹੀ ਦਰਸ਼ਕ ਸਾਹਮਣੇ ਲਗਾਤਾਰਤਾ ਬਾਰੇ ਸੋਚਣ ਦੀ ਗੁੰਜ਼ਾਇਸ਼ ਖੁੱਲ੍ਹ ਜਾਂਦੀ ਹੈ। ਇਹ ਲਗਾਤਾਰਤਾ ਜਿੱਥੇ ਸਮੇਂ ਵਿੱਚ ਉਡਾਰੀ ਮਾਰਦੀ ਹੈ ਤਾਂ ਉੱਥੇ ਜੁਗਰਾਫੀਏ ਦੇ ਦਿੱਸਹੱਦਿਆਂ ਨੂੰ ਨਕਸ਼ਿਆਂ ਦੀਆਂ ਹੱਦਾਂ ਤੋਂ ਮੁਕਤ ਕਰ ਦਿੰਦੀ ਹੈ। ਇਹ ਦਿਲਚਸਪੀ ਹੈ ਕਿ ਪੰਜਾਬ ਦੀ ਕਿਹੜੀ ਆਰਜ਼ੂਮੰਦੀ ਕੌਮਾਂਤਰੀ ਕਲਾ ਮੇਲਿਆਂ ਵਿੱਚ ਦਰਜ ਹੁੰਦੀ ਹੈ ਅਤੇ ਕਿਸ ਰੂਪ ਵਿੱਚ ਜ਼ਾਹਿਰ ਹੁੰਦੀ ਹੈ। ਇਹ ਸੋਚਣਾ ਹੋਰ ਵੀ ਦਿਲਚਸਪ ਹੈ ਕਿ ਇਹ ਪੰਜਾਬੀ ਬੰਦੇ ਦੇ ਮਨ ਦੀਆਂ ਤੰਦਾਂ ਕਿਵੇਂ ਤੁਣਕਦੀ ਹੈ ਅਤੇ ਆਲਮੀ ਸ਼ਹਿਰੀ ਦੀ ਕਿਸ ਜਗਿਆਸਾ ਦੀ ਤ੍ਰਿਪਤੀ ਕਰਦੀ ਹੈ ਜਾਂ ਕਿਸ ਤਰ੍ਹਾਂ ਦੀ ਜਗਿਆਸਾ ਨੂੰ ਪ੍ਰਚੰਡ ਕਰਦੀ ਹੈ। 

(ਇਹ ਲੇਖ 7 ਮਈ 2023 ਨੂੰ ਪੰਜਾਬੀ ਜਾਗਰਣ ਵਿੱਚ ਛਪਿਆ। (https://www.punjabijagran.com/lifestyle/sahit-and-sabhyachar-punjabs-step-in-kochi-international-kala-kumbh-9227321.html) ਸਾਰੀਆਂ ਤਸਵੀਰਾਂ ਲੇਖਕ ਦੀਆਂ ਖਿੱਚੀਆਂ ਹੋਈਆਂ ਹਨ।)

(ਲੇਖਕ ਬਤੌਰ ਡਾਇਰੈਕਟਰ ਪੰਜਾਬੀ ਯੂਨੀਵਰਸਿਟੀ ਦੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਵਿੱਚ ਕੰਮ ਕਰਦਾ ਹੈ।)

Friday, 20 November 2015

Sedition laws in times of trust deficit

Daljit Ami

sarbat-khalsa-2015In 2012, at the inaugural lecture of the all India convention on ‘Sedition and other anti-people laws’, the secretary of People’s Union of Civil Liberties, Pushkar Raj said, A law should create a social framework for individual freedoms to be realised. The State is only an institution through which law flows; it cannot use law to perpetuate itself. The law on sedition serves the state and not the community. It has become the slave of the State turning against society and therefore it poses serious problems for the functioning of democracy in our country.’ In the past two years the BJP and its activists habitually impose terms like ‘anti-national’, ‘Hindu hater’, ‘naxalite’ on anyone who opposes them. On social media it is easy to term such people as ‘traitors’ or ‘anti-religious’ and abuse them. Given the abuse of these terms by the bullies, the taunted people now say that being called anti-national is no longer a bad thing.
In recent days, the government has charged the organisers of the recent Sarbat Khalsa in Punjab with sedition laws. It is important to list the chronology of events before we get to the sedition charges. The Punjab government has remained incapable of containing the incidents of sacrilege of the Guru Granth Sahib. It failed in its duty to even take steps to build trust and prevent such incidents in the future. The arrest of two innocents has become a real headache for the government. No one is named in the First information Report of the shooting by the police on innocent protestors. When a police force, which people do not trust, pushes sedition charges on the organizers of a community gathering, it reveals the police’s anxiety. Whatever be the provocation, the resolutions of the meeting, how much ever they might have troubled the government, slapping sedition charges on the organizers is a misuse of an archaic law which have no space in a modern democracy.
The sedition laws came into being in India in 1870 when the British were ruling us. England itself has done away with these laws. The arguments for scrapping the laws are important: ‘Sedition is defined in uncertain terms. It was in a particular historical context that no longer holds. The law is archaic in nature. Certain views even if critical and unpopular cannot be criminalized. It has a chilling effect on free speech.’
The Indian government, however, has used these laws liberally. Thirty activists questioning the envoronmental impacts of Nuclear Plant from Koodankulam were arrested under these laws. 2500 other activists have been implicated under the same offence. In Haryana, leaders of the Bharti Kissan Union (BKU) have been charged with the same laws from time to time. In Punjab, the same laws have been used against BKU (Krantikari) leader Surjit Phul, Krantikari Pendu Mazdoor Union leaders Sanjeev Mintu and Dilbag Singh, and Communist Party of India (Maoist) Harbinder Jalal. In all such cases, nothing could be proved in the courts but the bail itself took anything between six months and one and a half years.
The intent of sedition charges is clear: the rulers want to keep the activists tangled and through them the government demonstrates its political vendetta towards the opponents. Often the police file such charges without necessary clearances. This deficit in a sedition case is often revealed when it comes up for hearing, after the charge sheet has been filed. Until then, at least three months pass. Many times the police do not even file the charge sheet. In the meantime the defendant runs from pillar to post, suffers and is thus penalized for no good reason. Sedition charges are a weapon in the hands of the police and governments which they use against citizens disregarding the civil, human, democratic and constitutional rights of the citizenry.
In Punjab the government has used a new method in the last few years. Earlier protestors were booked under a preventive law – Indian Penal Code Section 751. Now-a-days protestors are charged under IPC Section 307 – intent to murder.Farmer, worker, employee and student organizations are now habitually charged under this IPC. In the continuous struggle for one third of panchayati land to dalits in villages, at least fifty activists have spent at least forty days in jail under this act. The same act has been used on farmer union leaders. Post investigations, the government revoked all these charges but there has been no explanation for the harassment, the inconvenience to the defendants and their families and society. Even after the now infamous Orbit bus episode in Moga, the charges against the protesting students was intent to murder. Nine students were held in jail for three months with no charge sheet. Though now the government has revoked the intent to murder, the other cases are pending. Revoking charges is an old tactic of the governments.
It is by pressing such sedition charges that a government announces its war on the people. There is a long list of such sedition charges: MISA, TADA, POTA, and UAPA. .Under a law like TADA, the conviction rate is under one per cent people of those charged until now. In these cases most of them are convicted because of inadequate legal defence and the benefit of doubt has gone to prosecution to satisfy the ‘collective consciousness.’ Under these extraordinary laws the defendant has to prove his/her innocence thus inverting a cardinal principal of modern law: innocent until proven guilty. The prosecutor does not have to prove the charge; instead the defense has to prove innocence.
Through statistics it can be easily proven that such cases are meant to trouble the activists and innocents. Governments and police have thus made a joke out of the legal system. By slapping such charges against the organisers of the Sarbat Khalsa the government has betrayed its intent. There can be many questions on the procedures and resolutions of the Sarbat Khalsa, but the charges are completely out of place. Even without these questions, the wording of the resolutions leaves a lot of space for a fearless investigation but to slap archaic laws like sedition does not cover the trust deficit the people have in the government. What place does such a government and law have in civilized society? The government has failed to put its finger on the people’s nerve. How can such a government hide its failure behind a curtain of repression?
If raising a voice against nepotism, corruption and political interference in religious matters is treason then it is a proud treason. Every conscientious, curious person who is a believer in justice must raise his/her voice against such repression. Count us (the writer and translator) among them.
Translated by Amandeep Sandhu, a writer.

Friday, 16 October 2015

Chamal Lal's letter to Sahit Akademi

Dear Dr. Vishwanath Tewari,
  With a sense of anguish, I have sent my covering letter along with a cheque for 15000/ rupees, which I received from Sahitya Akademi in year 2002 as part of National Translation Prize for year 2001, on a book-‘Samay O; Bhai Samay’- collection of poems of Punjabi poet Pash. Why I have to do it, I wish to explain here-
1.      Udai Prakash, Hindi writer took lead in the matter of Sahtya Akademi not holding customary condolence meeting in Delhi office on the murder/death of Prof. M M Kalburgi, Kannada language Sahitaya Akademi award winner and a former Vice Chancellor. Sahitya Akademi kept mum over it and in protest Udai Prakash returned the award given to him by Sahitya Akademi. Innumerable writers, including many Sahitya Akademi award winners appreciated Udai Prakash’s stand and expressed solidarity with his step, myself as well.
2.         Writers were expecting some sensitivity on the issue from Sahitya Akademi, however Akademi kept a stony silence over the issue, which resulted in some more writers taking step of returning Sahitya Akademi award in protest, notably Ashok Vajpayee. Even then Akademi did not respond to writers concerns and then came the decision of Nayantara Sehgal to return the award, who referred not only to the concerns of writers, she referred to even the overall attack on Nehruvian concepts of scientific temper, liberal thought and particularly the growing menace of communal violence in which an innocent person was brutally killed in mob fury with a false rumour technic. Nayantara Sehgal is the niece of founder Chairman of Sahitya Akademi and first Prime Minister of the country Pandit Jawaharlal Nehru. Rather than paying attention to 88 year old author, Sahitya Akademi President ridiculed her in most undignified manner and trolls of ruling party with patronisation from communal hatred groups attacked her viciously. And Nayantara Sehgal responded with a writer’s dignity by paying back rather than 25000/ rupees award money, she returned one lakh rupees to Akademi to cover for any royalties, if any, paid to her from her award winning novel’s translations in other languages than English. Krishan Sobti, one of most celebrated Hindi writer, holder of not only Sahitya Akademi award, but also highest honour of ‘Fellowship’ of Akademi, returned both to protest against such undignified behaviour of Akademi, at the age of 90 years, still no sense of shame or penance on behalf of Akademi!
3.      Then came the decision of one of most eminent Punjabi fiction writer Gurbachan Singh Bhullar, which troubled my conscience even more, as looking at the daily events, I was feeling that now issue has not remained confined to just Akademi’s insensitive behaviour, there is wider Government patronisation to Akademi’s such conduct, as has been happening in the case of Film Institute of Pune’s case, where despite widest possible protest by most eminent film personalities, central government has shown utter contempt for them, and writers saw the same pattern in Sahitya Akademi’s conduct. The recent case of Nehru Memorial Museum and Library has also been fresh in the minds of writers/intelligentsia, where government has tried to destroy one of the most respected institution and Nehru’s legacy of historicism and scientific knowledge. All these issues, as earlier destructions of organisations like National Book Trust (NBT), Indian Council for Historical Research (ICHR) made Sahitya Akademi return of awards as symbols of protest against oppression of knowledge and freedom of ideas. It is true that Sahitya Akademi awards are not related to express such broad protest against overall stifling of society and diversity of Indian cultures. Return of Padma awards would have been more appropriate on behalf of writers/scholars to register their protest for that. And Punjabi writer Dalip Kaur Tiwana has done exactly that today. Those who tell writers that rather than returning awards in such large numbers, they should have registered their protests by other means. For such opinions, one sees the reality of protests against Film Institute appointment or other issues, where scholars/writers have protested through statements, petitions, dharnas etc., nothing has worked, so the return of Sahitya Akademi awards has now become symbol of wider protest against increasing communalism, intolerance, saffornisation of institutions, suppression of rational ideas and scientific temper. It is not just protest of writers, this has turned protest against suppressed voice of all cultural fields and scholarly rational ideas. The case of Perumal Murugan, the Tamil writer also comes to mind, whose creative voice was killed by hatred led forces, yet Sahitya Akademi did not utter a word in support of the author. Even if he was not an awardee of the Akademi, he was and is an eminent Tamil author, whose suppression of voice in form of his withdrawing from writing in protest should have been the concern of Sahitya Akademi, a body of writers and literatures
4.      So many Punjabi writers followed Gurbachan Bhullar’s lead, it made me even more troubled, as I was thinking that my Sahitya Akademi Prize is too little in reference to award returnees and it may just look like an act of bravado and publicity. When Waryam Sandhu, Ajmer Aulakh, Surjit Patar and more returned their awards, I could not remain aloof from them. Pash, Patar, Waryam Sandhu and I have been part of a progressive humanist values movement in literature from seventies, which always protested against any social or state repression through writings. I, as Hindi translator of Pash, could not keep Pash’s poetry-a burning symbol of protest separated from Waryam Sandhu or Surjit Patar’s writings even in reference to return of award money. By returning this prize amount and honour I am upholding the spirit of Pash’s poetry and his and mine solidarity with the writers of same times and movements.
5.      This is moment of crisis and choices have to be made clearly-with whom I stand and  I stand with my fellow writers of Punjabi as well as other languages, who have taken side of suffering humanity and spoken against the patronisation of communal hatred, attack on institutions of knowledge, attack on freedom of ideas and their expression fearlessly. I will be guilty to the spirit of Pash’s poetry, if I don’t honour the spirit of his poetry, which I have translated and it is Pash, whose poetry was honoured in translation, and I have to remain true to his spirit of poetry even in matter of translation prize. So to remain true to the spirit of Pash’s liberating humanist poetry, I join with my fellow writers in returning this prize money and honour given to me by Sahitya Akademi in the form of National Translation Prize in year 2002, for the year of 2001.
                                                I hope my cheque sent by speed post today, shall reach you in a day or two. I surely feel unburdened after sending it today as many other writers have also felt. It is an irony that Sahitya Akademi, a great institution is taking such shape, where returning an award has become more respectable and honoured act than receiving an award! This situation is also a reply to the taunt of culture minister as well as Akademi President, who had tried to belittle the writer status of Nayantara Sehgal by saying that ‘she has got fame and money from Akademi Award’! It is not the writers, it is Akademi who is now reduced to indignity and it has to do a lot to repair the damage it has done to itself by not siding with the authors and playing to the tunes of an oppressive government.
With regards to editor of Hindi journal ‘Dastavez’, brought out by Dr. Vishwanath Tewari from Gorakhpur long ago!
Chaman Lal
(Retired Professor, JNU, New Delhi)
2690, Urban Estate, Phase-2, Patiala (Punjab)-147002
Prof.chaman@gmail.com, 09646494538

Tuesday, 13 October 2015

ਸੁਆਲ-ਸੰਵਾਦ: ਸਨਮਾਨ ਵਾਪਸੀ ਮੁਹਿੰਮ ਦੇ ਪੰਜਾਬ ਲਈ ਮਾਅਨੇ

ਦਲਜੀਤ ਅਮੀ

ਸਾਹਿਤ ਅਕਾਡਮੀ ਸਨਮਾਨ ਵਾਪਸ ਕਰਨ ਵਾਲੇ ਲੇਖਕਾਂ ਦੀ ਫਹਿਰਿਸਤ ਲੰਬੀ ਹੁੰਦੀ ਜਾ ਰਹੀ ਹੈ। ਸਨਮਾਨ ਵਾਪਸ ਕਰਨ ਵਾਲੇ ਜ਼ਿਆਦਾਤਰ ਲੇਖਕਾਂ ਦੀਆਂ ਚਿੱਠੀਆਂ ਵਿੱਚ ਦਰਜ ਹੈ ਕਿ ਸਾਹਿਤ ਅਕਾਡਮੀ ਲੇਖਕਾਂ ਉੱਤੇ ਕਾਤਲਾਨਾ ਹਮਲਿਆਂ ਅਤੇ ਵਿਚਾਰਾਂ ਦੇ ਪ੍ਰਗਟਾਵੇ ਉੱਤੇ ਲੱਗ ਰਹੀਆਂ ਪਾਬੰਦੀਆਂ ਦੇ ਮਾਮਲੇ ਵਿੱਚ 'ਉਮੀਦ ਮੁਤਾਬਕ' ਹੁੰਗਾਰਾ ਭਰਨ ਵਿੱਚ ਨਾਕਾਮਯਾਬ ਰਹੀ ਹੈ। ਮਲੇਅੱਪਾ ਮਾਦਿਆਵਲੱਪਾ ਕਲਬੁਰਗੀ ਦੇ ਕਤਲ ਤੋਂ ਬਾਅਦ ਹਿੰਦੀ ਲੇਖਕ ਉਦੇ ਪ੍ਰਕਾਸ਼ ਨੇ ਸਾਹਿਤ ਅਕਾਡਮੀ ਦੀ ਚੁੱਪ ਦੇ ਖ਼ਿਲਾਫ਼ ਸਨਮਾਨ ਵਾਪਸ ਕੀਤਾ ਸੀ। ਨੈਨਤਾਰਾ ਸਹਿਗਲ ਨੇ ਦਾਦਰੀ ਵਿੱਚ ਅਖ਼ਲਾਕ ਦੇ ਕਤਲ ਤੋਂ ਬਾਅਦ ਮੁਲਕ ਵਿੱਚ ਵਧ ਰਹੇ ਕੱਟੜਪੁਣੇ ਨੂੰ ਨਿਸ਼ਾਨਾ ਬਣਾ ਕੇ ਸਨਮਾਨ ਵਾਪਸ ਕੀਤਾ। ਉਸ ਤੋਂ ਬਾਅਦ ਇਹ ਸਿਲਸਿਲਾ ਚੱਲ ਪਿਆ। ਪੰਜਾਬੀਆਂ ਦੀ ਇਸ ਰੁਝਾਨ ਵਿੱਚ ਸ਼ਮੂਲੀਅਤ ਨੈਨਤਾਰਾ ਸਹਿਗਲ ਨਾਲ ਸ਼ੁਰੂ ਹੋਈ ਅਤੇ ਕ੍ਰਿਸ਼ਨਾ ਸੋਬਤੀ ਨੇ ਦੋਹਰ ਪਾਈ। ਪੰਜਾਬੀ ਦੇ ਲੇਖਕਾਂ ਵਿੱਚ ਗੁਰਬਚਨ ਸਿੰਘ ਭੁੱਲਰ ਨੇ ਸਨਮਾਨ ਵਾਪਸ ਕੀਤਾ ਤਾਂ ਪਿੱਛੇ-ਪਿੱਛੇ ਆਤਮਜੀਤ, ਅਜਮੇਰ ਔਲਖ, ਵਰਿਆਮ ਸੰਧੂ, ਦਰਸ਼ਨ ਬੁੱਟਰ, ਬਲਦੇਵ ਸਿੰਘ ਸੜਕਨਾਮਾ, ਜਸਵਿੰਦਰ ਅਤੇ ਸੁਰਜੀਤ ਪਾਤਰ ਨੇ ਇਹ ਸਨਾਮਨ ਵਾਪਸ ਕਰਨ ਦਾ ਐਲਾਨ ਕਰ ਦਿੱਤਾ। ਇਹ ਫਹਿਰਿਸਤ ਲੇਖ ਛਪਣ ਤੋਂ ਪਹਿਲਾਂ ਲੰਮੀ ਹੋ ਸਕਦੀ ਹੈ। ਮੇਘਰਾਜ ਮਿੱਤਰ ਨੇ ਭਾਸ਼ਾ ਵਿਭਾਗ ਪੰਜਾਬ ਦਾ ਸ਼੍ਰੋਮਣੀ ਲੇਖਕ ਅਤੇ ਹਰਦੇਵ ਚੌਹਾਨ ਨੇ ਨੈਸ਼ਨਲ ਕਾਉਂਸਿਲ ਆਫ਼ ਐਜੂਕੇਸ਼ਨ ਐਂਡ ਰਿਸਰਚ ਦਾ ਬਾਲ ਲੇਖਕ ਵਾਲਾ ਸਨਮਾਨ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਹੈ।


ਸਾਹਿਤ ਅਕਾਡਮੀ ਦੇ ਸਨਮਾਨ ਵਾਪਸ ਕਰਨ ਦੀ ਅਹਿਮੀਅਤ ਹੈ ਕਿ ਲੇਖਕ ਸਨਮਾਨ ਦੇਣ ਵਾਲੇ ਅਦਾਰੇ ਦੀ ਚੁੱਪ ਤੋਂ ਖ਼ਫ਼ਾ ਹਨ ਅਤੇ ਉਸ ਨੂੰ ਉਘਾੜ ਕੇ ਵਡੇਰੇ ਮੁੱਦੇ ਵਜੋਂ ਪੇਸ਼ ਕਰ ਰਹੇ ਹਨ। ਜੇ ਲੇਖਕ ਦਾ ਕੰਮ ਹੀ ਅਹਿਸਾਸ ਨੂੰ ਜ਼ੁਬਾਨ ਦੇਣਾ ਹੈ ਤਾਂ ਉਸ ਨੂੰ ਬੇਵਕਤੀ ਚੁੱਪ ਤੋਂ ਪਰੇਸ਼ਾਨੀ ਹੋਣੀ ਚਾਹੀਦੀ ਹੈ। ਇਸ ਬਹਿਸ ਦਾ ਉਹ ਪੱਖ ਮਹਿਜ਼ ਤਕਨੀਕੀ ਅਤੇ ਵਿਅਕਤੀਗਤ ਹੈ ਕਿ ਵਾਪਸ ਕਰਨ ਵੇਲੇ ਕੀ ਕੁਝ ਵਾਪਸ ਕੀਤਾ ਗਿਆ ਹੈ। ਉਂਝ ਇੱਕ ਵਾਰ ਪ੍ਰਵਾਨ ਕੀਤਾ ਗਿਆ ਸਨਮਾਨ ਕਦੇ ਵਾਪਸ ਨਹੀਂ ਹੋ ਸਕਦਾ। ਸਨਮਾਨ ਵਾਪਸ ਕਰਨ ਦੀ ਅਹਿਮੀਅਤ ਹੀ ਇਸੇ ਵਿੱਚ ਹੈ ਕਿ ਇਹ ਲੇਖਕ ਨੂੰ ਦੂਜੀ ਵਾਰ ਸਨਮਾਨ ਮਿਲਣ ਜਿੰਨੀ ਮਾਨਤਾ ਰੱਖਦਾ ਹੈ। ਹੁਣ ਤੋਂ ਬਾਅਦ ਇਨ੍ਹਾਂ ਲੇਖਕਾਂ ਦੀ ਜਾਣ-ਪਛਾਣ ਇਸ ਸਨਮਾਨ ਦੇ ਮਿਲਣ ਅਤੇ ਵਾਪਸ ਕਰਨ ਤੋਂ ਬਿਨਾਂ ਕਦੇ ਪੂਰੀ ਨਹੀਂ ਹੋਣੀ। ਸਨਮਾਨ ਦੀ ਇਸੇ ਅਹਿਮੀਅਤ ਕਾਰਨ ਹੀ ਤਾਂ ਸਨਮਾਨਤ ਸ਼ਖ਼ਸੀਅਤ ਦਾ ਸਨਮਾਨ ਕਰਨ ਵਾਲੇ ਅਦਾਰੇ ਉੱਤੇ ਕੋਈ ਨੈਤਿਕ ਦਾਅਵਾ ਹੁੰਦਾ ਹੈ। ਇਸੇ ਨੈਤਿਕ ਦਾਅਵੇਦਾਰੀ ਦੇ ਹਵਾਲੇ ਨਾਲ ਅਦਾਰਿਆਂ ਅਤੇ ਸਰਕਾਰਾਂ ਦੀ ਜੁਆਬਦੇਹੀ ਲੇਖਕ, ਵਿਦਵਾਨ, ਕਲਾਕਾਰ ਅਤੇ ਕਾਰਕੁਨ ਕਰਦੇ ਹਨ। ਇਹ ਵੱਖਰੀ ਗੱਲ ਹੈ ਕਿ ਮੌਜੂਦਾ ਦੌਰ ਵਿੱਚ ਸਰਕਾਰਾਂ ਅਤੇ ਅਦਾਰੇ ਨੈਤਿਕ ਦਾਅਵੇਦਾਰੀਆਂ ਦੀ ਕਿੰਨੀ ਕੁ ਪਰਵਾਹ ਕਰਦੇ ਹਨ। 

ਇਸ ਮੌਕੇ ਸਨਮਾਨਾਂ ਦੀ ਅਹਿਮੀਅਤ, ਸਿਆਸਤ, ਮੌਜੂਦਾ ਦੌਰ ਵਿੱਚ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਉੱਤੇ ਪਾਬੰਦੀਆਂ ਅਤੇ ਕੱਟੜਪੁਣੇ ਦੇ ਵਾਧੇ ਦੀਆਂ ਵੱਖ-ਵੱਖ ਤੰਦਾਂ ਨੂੰ ਕਿਸੇ ਲੜੀ ਵਿੱਚ ਪਰੋ ਕੇ ਹੀ ਸਨਮਾਨ ਵਾਪਸੀ ਦੇ ਰੁਝਾਨ ਬਾਰੇ ਸਮਝ ਬਣਾਈ ਜਾ ਸਕਦੀ ਹੈ। ਇਸ ਸਮਝਣਾ ਵੀ ਜ਼ਰੂਰੀ ਹੈ ਕਿ 'ਸਨਮਾਨ ਵਾਪਸੀ ਮੁਹਿੰਮ' ਦੀ ਮੌਜੂਦਾ ਦੌਰ ਵਿੱਚ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ, ਵੰਨ-ਸਵੰਨਤਾ ਦੀ ਕਦਰ, ਸਮਾਜਿਕ ਇਨਸਾਫ਼, ਸ਼ਹਿਰੀ-ਜਮਹੂਰੀ-ਮਨੁੱਖੀ ਹਕੂਕ ਲਈ ਚੱਲ ਰਹੇ ਸੰਘਰਸ਼ਾਂ ਵਿੱਚ ਕੀ ਥਾਂ ਬਣਦੀ ਹੈ?

ਸਨਮਾਨ ਵਾਪਸ ਕਰਨ ਲਈ ਇਸ ਦਾ ਮਿਲਣਾ ਜ਼ਰੂਰੀ ਹੈ। ਇਸ ਤਰ੍ਹਾਂ ਸਨਮਾਨ ਵਾਪਸੀ ਮੁਹਿੰਮ ਪ੍ਰਵਾਨਤ ਲੇਖਕਾਂ ਦੀ ਮੁਹਿੰਮ ਹੈ। ਇਸ ਦਾ ਇਹ ਪਤਵੰਤਾਸ਼ਾਹੀ ਖ਼ਾਸਾ ਹੀ ਇਸ ਨੂੰ ਅਖ਼ਬਾਰਾਂ ਅਤੇ ਟੈਲੀਵਿਜ਼ਨ ਜਾਂ ਇੰਟਰਨੈੱਟ ਦੀਆਂ ਸੁਰਖ਼ੀਆਂ ਬਣਾਉਂਦਾ ਹੈ। ਇਸ ਵਿੱਚ ਉਹ ਲੇਖਕ ਸ਼ਾਮਿਲ ਨਹੀਂ ਹਨ ਜੋ ਆਪਣੀਆਂ ਲਿਖਤਾਂ ਕਾਰਨ ਇਨ੍ਹਾਂ ਸਨਮਾਨਾਂ ਦੇ ਘੇਰੇ ਤੋਂ ਸਦਾ ਬਾਹਰ ਹਨ। ਇਸ ਫਹਿਰਿਸਤ ਵਿੱਚ ਕੋਈ ਕੋਬਾੜ ਗਾਂਧੀ ਨਹੀਂ ਆ ਸਕਦਾ। ਕਿਸੇ ਗ਼ਦਰ ਦੀ ਕਵਿਤਾ ਸ਼ਾਮਿਲ ਨਹੀਂ ਹੋ ਸਕਦੀ। ਕਿਸੇ ਲਾਲਟੂ ਦੀ ਕਿਤਾਬ ਨਹੀਂ ਆ ਸਕਦੀ। ਇਨ੍ਹਾਂ ਸਨਮਾਨਾਂ ਦੀ ਚੋਣ ਦਾ ਤਰੀਕਾ ਅਤੇ ਭਰੋਸੇਯੋਗਤਾ ਲਗਾਤਾਰ ਸ਼ੱਕ ਦੇ ਘੇਰੇ ਵਿੱਚ ਰਹੀ ਹੈ। ਇਨ੍ਹਾਂ ਵਿੱਚ ਸਿਆਸਤ ਅਤੇ ਧੜੇਬੰਦੀਆਂ ਦਾ ਜ਼ਿਕਰ ਲਗਾਤਾਰ ਹੁੰਦਾ ਰਹਿੰਦਾ ਹੈ। ਇਹ ਬਹਿਸ ਸਿਰਫ਼ ਸਾਹਿਤ ਅਕਾਡਮੀ ਬਾਰੇ ਨਹੀਂ ਸਗੋਂ ਕੌਮਾਂਤਰੀ ਪੱਧਰ ਉੱਤੇ ਪ੍ਰਵਾਨਤ ਵੱਡੇ ਸਨਮਾਨਾਂ ਬਾਰੇ ਵੀ ਹੈ। ਨੋਬਲ ਪੁਰਸਕਾਰ ਵਰਗੇ ਸਨਮਾਨ ਬਾਰੇ ਨੋਬਲ ਇੰਸਟੀਚਿਊਟ ਦੇ ਸਾਬਕਾ ਨਿਰਦੇਸ਼ਕ ਅਤੇ ਨੋਬਲ ਪੀਸ ਪਰਾਇਜ਼ ਕਮੇਟੀ ਦੇ ਸਕੱਤਰ ਗੇਰ ਲੰਡਇਸਟਾਡ ਨੇ ਆਪਣੀਆਂ ਯਾਦਾਂ ਵਿੱਚ ਖੁਲਾਸਾ ਕੀਤਾ ਹੈ ਕਿ ਇਹ ਪੁਰਸਕਾਰ ਕਿਵੇਂ ਦਿੱਤੇ ਜਾਂਦੇ ਹਨ। ਲੇਖਕਾਂ ਅਤੇ ਵਿਦਵਾਨਾਂ ਦੀਆਂ ਮਹਿਫ਼ਿਲਾਂ ਵਿੱਚ ਸਨਮਾਨ ਹਾਸਿਲ ਕਰਨ ਲਈ ਵਰਤੇ ਗਏ ਢੰਗ-ਤਰੀਕਿਆਂ ਦੀਆਂ ਤਫ਼ਸੀਲਾਂ ਆਮ ਹੀ ਸੁਣਨ ਨੂੰ ਮਿਲਦੀਆਂ ਹਨ। ਜ਼ਿਆਦਾਤਰ ਸਨਮਾਨਯਾਫ਼ਤਾ ਲੇਖਕ ਆਪਣੇ ਤੋਂ ਬਿਨਾਂ ਬਾਕੀਆਂ ਨੂੰ ਸਿਫ਼ਾਰਸ਼ੀ 'ਕਰਾਰ' ਦੇਣ ਵਿੱਚ ਜ਼ਿਆਦਾ ਦੇਰ ਨਹੀਂ ਲਗਾਉਂਦੇ। ਸਾਹਿਤ ਅਕਾਡਮੀ ਸਨਮਾਨ ਇਸ ਬਹਿਸ ਤੋਂ ਕਦੇ ਬਾਹਰ ਨਹੀਂ ਰਿਹਾ। ਭਾਸ਼ਾ ਵਿਭਾਗ ਪੰਜਾਬ ਦੇ ਸਨਮਾਨਾਂ ਤੱਕ ਆਉਂਦੀ ਇਹ ਬਹਿਸ ਹਾਸਰਸ ਕਲਾਕਾਰਾਂ ਦਾ ਕੱਚਾ ਮਾਲ ਹੋ ਜਾਂਦੀ ਹੈ। ਇਸ ਤੋਂ ਬਾਅਦ ਇਹ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਾਹਿਤ ਅਕਾਡਮੀ ਦੇ ਜ਼ਿਆਦਾਤਰ ਸਨਮਾਨਯਾਫ਼ਤਾ ਲੇਖਕਾਂ ਨੇ ਚੋਖਾ ਅਤੇ ਮਿਆਰੀ ਕੰਮ ਕੀਤਾ ਹੈ ਪਰ ਇਹ ਸਨਮਾਨ ਉਨ੍ਹਾਂ ਦੀ ਯੋਗਤਾ ਦਾ ਮਾਪ ਨਹੀਂ ਹੋ ਸਕਦਾ। 

ਜਦੋਂ ਅਸੀਂ ਪੰਜਾਬ ਦੇ ਹਾਲਾਤ ਉੱਤੇ ਨਜ਼ਰ ਮਾਰਦੇ ਹਾਂ ਤਾਂ ਪੰਜਾਬ ਦੇ ਅਦਾਰੇ ਅਤੇ ਸਨਮਾਨਯਾਫ਼ਤਾ ਲੇਖਕ ਅਹਿਮ ਮੌਕਿਆਂ ਉੱਤੇ ਚੁੱਪ ਹੀ ਰਹੇ ਹਨ। ਸਾਡੀਆਂ ਯੂਨੀਵਰਸਿਟੀਆਂ, ਸਾਹਿਤ ਸਭਾਵਾਂ ਅਤੇ ਲੇਖਕਾਂ ਦੀਆਂ ਲਿਖਤਾਂ ਵਿੱਚ ਇਹ ਬਹਿਸ ਨਹੀਂ ਚੱਲੀ ਕਿ ਮੁਲਕ ਦੇ ਅਦਾਰਿਆਂ ਨੂੰ ਕਿਸ ਤਰੀਕੇ ਨਾਲ ਇੱਕ ਸੋਚ ਨਾਲ ਜੋੜਿਆ ਜਾ ਰਿਹਾ ਹੈ। ਮੁਲਕ ਦੇ ਖੋਜ, ਇਤਿਹਾਸ, ਵਿਗਿਆਨ ਅਤੇ ਕਲਾ ਨਾਲ ਜੁੜੇ ਅਦਾਰਿਆਂ ਦੀਆਂ ਨਾਮਜ਼ਦਗੀਆਂ ਅਤੇ ਨਿਯੁਕਤੀਆਂ ਪੰਜਾਬ ਵਿੱਚ ਚਰਚਾ ਦਾ ਵਿਸ਼ਾ ਨਹੀਂ ਬਣੀਆਂ। ਇਸੇ ਰੁਝਾਨ ਦਾ ਗ਼ੈਰ-ਸਰਕਾਰੀ ਦਸਤਾ ਸਮਾਜ ਵਿੱਚ ਹਮਲਾਵਰ ਰੁਖ਼ ਅਖ਼ਤਿਆਰ ਕਰ ਰਿਹਾ ਹੈ। ਪੰਜਾਬ ਦੇ ਅਦਾਰੇ ਇਸ ਰੁਝਾਨ ਉੱਤੇ ਆਪਣੀ ਪੜਚੋਲ ਕੀਤੇ ਬਿਨਾਂ ਸੁਆਲ ਨਹੀਂ ਕਰ ਸਕਦੇ ਅਤੇ ਚੁੱਪ ਰਹਿਣ ਨੂੰ ਤਰਜੀਹ ਦਿੰਦੇ ਹਨ।

ਇਸ ਮਾਹੌਲ ਵਿੱਚ ਗੁਰਬਚਨ ਭੁੱਲਰ ਹੁਰਾਂ ਨੇ ਪੱਥਰ ਮਾਰ ਦਿੱਤਾ ਤਾਂ 'ਸਨਮਾਨ ਵਾਪਸੀ' ਦਾ ਰੁਝਾਨ ਤੁਰ ਪਿਆ। ਸਨਮਾਨਯਾਫ਼ਤਾ ਲੇਖਕਾਂ ਦੀ ਯੋਗਤਾ ਹੀ ਇਸ ਨੂੰ ਵਾਪਸ ਕਰਨਾ ਬਣ ਗਈ। ਸਨਮਾਨਯਾਫ਼ਤਾ ਲੇਖਕਾਂ ਖ਼ਿਲਾਫ਼ ਇੱਕ ਤਰ੍ਹਾਂ ਮੁਹਿੰਮ ਚੱਲ ਪਈ ਕਿ ਉਹ ਆਪਣੀ ਸੁਹਿਰਦਤਾ ਸਾਬਤ ਕਰਨ ਲਈ ਸਨਮਾਨ ਵਾਪਸ ਕਰਨ। ਵਰਿਆਮ ਸੰਧੂ ਅਤੇ ਸੁਰਜੀਤ ਪਾਤਰ ਦੀਆਂ ਚਿੱਠੀਆਂ ਵਿੱਚੋਂ ਸਨਮਾਨ ਵਾਪਸ ਕਰਨ ਦੀ ਬੇਵਸੀ ਪੜ੍ਹੀ ਜਾ ਸਕਦੀ ਹੈ। ਸਨਮਾਨ ਵਾਪਸ ਕਰਨ ਨਾਲ ਇਨ੍ਹਾਂ ਦੀਆਂ ਲਿਖਤਾਂ ਵਿੱਚ ਤਬਦੀਲੀ ਨਹੀਂ ਆ ਜਾਣੀ ਪਰ ਇਨ੍ਹਾਂ ਉੱਤੇ ਸਨਮਾਨ ਵਾਪਸ ਕਰਨ ਲਈ ਪਿਆ ਦਬਾਅ ਕਿੰਨਾ ਕੁ ਜਾਇਜ਼ ਹੈ? ਕੀ ਜਿਹੜਾ ਦਬਾਅ ਇਨ੍ਹਾਂ ਲੇਖਕਾਂ ਨੇ ਮਹਿਸੂਸ ਕੀਤਾ ਹੈ ਉਹ ਸਾਹਿਤ ਅਕਾਡਮੀ ਜਾਂ ਸਰਕਾਰ ਕਰੇਗੀ?

ਸਨਮਾਨ ਵਾਪਸੀ ਦੀ ਇਸ ਮੁਹਿੰਮ ਵਿੱਚੋਂ ਪੰਜਾਬ ਦੀ ਚੁੱਪ ਦਾ ਦੂਜਾ ਪਾਸਾ ਪੜ੍ਹਿਆ ਜਾ ਸਕਦਾ ਹੈ। ਲਗਾਤਾਰ ਧਾਰੀ ਚੁੱਪ ਨੂੰ 'ਸਨਮਾਨ ਵਾਪਸੀ' ਨਾਲ ਉਘਾੜਿਆ ਜਾ ਸਕਦਾ ਹੈ ਪਰ ਤੋੜਿਆ ਨਹੀਂ ਜਾ ਸਕਦਾ। ਇਸ ਤੋਂ ਬਾਅਦ 'ਸਨਮਾਨ ਵਾਪਸੀ' ਮੁਹਿੰਮ ਦੀ ਅਹਿਮੀਅਤ ਖ਼ਤਮ ਨਹੀਂ ਹੋ ਜਾਂਦੀ। ਜਦੋਂ ਲੇਖਕ ਸਨਮਾਨ ਵਾਪਸ ਕਰਨ ਦਾ ਐਲਾਨ ਕਰਦੇ ਹਨ ਤਾਂ ਉਹ ਮੌਜੂਦਾ ਸਰਕਾਰ ਦੀਆਂ ਨਜ਼ਰਾਂ ਵਿੱਚ ਆਉਂਦੇ ਹਨ। ਉਹ ਮਲੇਅੱਪਾ ਮਾਦਿਆਵਲੱਪਾ ਕਲਬੁਰਗੀ ਨੂੰ ਕਤਲ ਕਰਨ ਵਾਲੀ ਸੋਚ ਵਾਲੀਆਂ ਜਥੇਬੰਦੀਆਂ ਦੀਆਂ ਨਜ਼ਰਾਂ ਵਿੱਚ ਆਉਂਦੇ ਹਨ। ਇਨ੍ਹਾਂ ਲੇਖਕਾਂ ਨੂੰ ਇਹ ਮਾਣ ਮਿਲਣਾ ਚਾਹੀਦਾ ਹੈ ਕਿ ਇਨ੍ਹਾਂ ਨੇ ਆਪਣਾ ਨਿਖੇੜਾ ਕੀਤਾ ਹੈ। ਦੂਜੇ ਪਾਸੇ ਸਨਮਾਨਯਾਫ਼ਤਾ ਲੇਖਕਾਂ ਦੀ ਇਹੋ ਯੋਗਤਾ ਨਹੀਂ ਹੋ ਸਕਦੀ। ਜੇ 'ਸਨਮਾਨ ਵਾਪਸੀ ਮਹਿੰਮ' ਵਿੱਚ ਸਾਹਿਤ ਅਕਾਡਮੀ ਦੀ ਖ਼ੁਦਮੁਖ਼ਤਿਆਰੀ ਦਾ ਮਸਲਾ ਉੱਭਰਿਆ ਹੈ ਤਾਂ ਬੰਦੇ ਦੀ ਖ਼ੁਦਮੁਖ਼ਤਿਆਰੀ ਨੂੰ ਨਜ਼ਰਅੰਦਾਜ਼ ਕਿਵੇਂ ਕੀਤਾ ਜਾ ਸਕਦਾ ਹੈ?

ਜੇ ਮਲੇਅੱਪਾ ਮਾਦਿਆਵਲੱਪਾ ਕਲਬੁਰਗੀ ਸਾਹਿਤ ਅਕਾਦਮੀ ਦਾ ਸਨਮਾਨਯਾਫ਼ਤਾ ਲੇਖਕ ਨਾ ਹੁੰਦਾ; ਜੇ ਨੈਨਤਾਰਾ ਦਾਦਰੀ ਵਾਲੇ ਕਤਲ ਅਤੇ ਮੁਲਕ ਵਿੱਚ ਵਿਗੜਦੇ ਮਾਹੌਲ ਦਾ ਜ਼ਿਕਰ ਨਾ ਕਰਦੀ; ਤਾਂ ਇਨ੍ਹਾਂ ਸਨਮਾਨਯਾਫ਼ਤਾ ਲੇਖਕਾਂ ਨੇ ਕੀ ਕਰਨਾ ਸੀ? ਜੇ ਨੈਨਤਾਰਾ ਦਾ ਨਹਿਰੂ ਪਰਿਵਾਰ ਨਾਲ ਰਿਸ਼ਤਾ ਨਾ ਹੁੰਦਾ ਤਾਂ ਕੀ ਉਸ ਦੀ 'ਸਨਮਾਨ ਵਾਪਸੀ' ਉਦੇ ਪ੍ਰਕਾਸ਼ ਦੀ ਤਰਜ਼ ਉੱਤੇ ਨਜ਼ਰਅੰਦਾਜ਼ ਨਾ ਹੋ ਜਾਂਦੀ? ਕੀ ਇਸ ਨਾਲ ਡਾ. ਨਰਿੰਦਰ ਦਾਭੋਲਕਰ ਜਾਂ ਗੋਵਿੰਦ ਪਾਨਸਰੇ ਦੇ ਕਤਲ ਬੇਮਾਅਨਾ ਹੋ ਜਾਣੇ ਸੀ? ਕੀ ਅਖ਼ਲਾਕ ਦੀ ਲਾਸ਼ ਦਾ ਸਾਡੇ ਮੁਲਕ ਦੀ ਵੰਨ-ਸਵੰਨਤਾ ਅਤੇ ਸੱਭਿਆਚਾਰਕ ਸਾਂਝ ਉੱਤੇ ਬੋਝ ਨਹੀਂ ਪੈਣਾ ਸੀ? ਸੁਆਲ ਇਹ ਵੀ ਪੁੱਛੇ ਜਾ ਸਕਦੇ ਹਨ ਕਿ ਇਨ੍ਹਾਂ ਸਨਮਾਨਯਾਫ਼ਤਾ ਲੇਖਕਾਂ ਦੀ ਜ਼ਿੰਦਗੀ ਵਿੱਚ ਅਜਿਹੇ ਮੌਕੇ ਹੋਰ ਵੀ ਆਏ ਹੋਣਗੇ ਪਰ ਇਹ ਚੁੱਪ ਕਿਉਂ ਰਹੇ? ਇਹ ਸੁਆਲ ਪਰਤ ਕੇ ਪੁੱਛਣ ਵਾਲਿਆਂ ਨੂੰ ਕਿਉਂ ਨਹੀਂ ਪੁੱਛੇ ਜਾ ਸਕਦੇ? ਕੀ ਚੁੱਪ ਤੋੜਨਾ ਸਨਮਾਨਯਾਫ਼ਤਾ ਲੇਖਕਾਂ ਦੀ ਹੀ ਜ਼ਿੰਮੇਵਾਰੀ ਹੈ? 

ਮੌਜੂਦਾ ਮਾਹੌਲ ਨਾਲ ਜੁੜੇ ਸੁਆਲ ਹਰ ਮੰਚ ਉੱਤੇ ਪੁੱਛੇ ਜਾ ਰਹੇ ਹਨ। ਪੁਨੇ ਵਿੱਚ ਫ਼ਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਦੇ ਵਿਦਿਆਰਥੀ ਸੰਘਰਸ਼ ਕਰ ਰਹੇ ਹਨ। ਵਿਗਿਆਨਕ ਸੋਚ ਨੂੰ ਪ੍ਰਣਾਏ ਬੰਦੇ ਡਾ. ਨਰਿੰਦਰ ਦਾਭੋਲਕਰ ਦੇ ਮਸਲਿਆਂ ਨੂੰ ਕਾਇਮ ਰੱਖ ਰਹੇ ਹਨ। ਗੋਵਿੰਦ ਪਾਨਸਰੇ ਦੇ ਸਾਥੀ ਸੰਘਰਸ਼ਾਂ ਦੇ ਮੈਦਾਨ ਵਿੱਚ ਹਨ। ਇਸ ਮਾਹੌਲ ਵਿੱਚ ਸਨਾਮਾਨਯਾਫ਼ਤਾ ਲੇਖਕਾਂ ਦੀ 'ਸਨਮਾਨ ਵਾਪਸੀ ਮੁਹਿੰਮ' ਨੇ ਅਹਿਮ ਕਾਰਕ ਦਾ ਕੰਮ ਕੀਤਾ ਹੈ। ਉਨ੍ਹਾਂ ਦੇ ਹਵਾਲੇ ਨਾਲ ਕਈ ਸੁਆਲ ਸੱਤਾ ਦੇ ਗ਼ਲਿਆਰਿਆਂ ਵਿੱਚ ਦਸਤਕ ਦੇ ਰਹੇ ਹਨ। ਇਹ ਲੇਖਕ ਮੌਜੂਦਾ ਸਰਕਾਰ ਅਤੇ ਫਾਸੀਵਾਦੀ ਸੋਚ ਖ਼ਿਲਾਫ਼ ਚੱਲਦੇ ਸੰਘਰਸ਼ਾਂ ਦੀ ਇੱਕ ਕੜੀ ਬਣੇ ਹਨ। ਇਹ ਸਮੁੱਚਾ ਸੰਘਰਸ਼ ਨਹੀਂ ਹੋ ਸਕਦੇ ਅਤੇ ਨਾ ਹੀ ਇਨ੍ਹਾਂ ਤੋਂ ਤਵੱਕੋ ਕੀਤੀ ਜਾ ਸਕਦੀ ਹੈ। 

ਪੰਜਾਬ ਦੇ ਮਾਮਲੇ ਵਿੱਚ 'ਸਨਮਾਨ ਵਾਪਸੀ ਮੁਹਿੰਮ' ਦੇ ਹੋਰ ਮਾਅਨੇ ਵੀ ਪੜ੍ਹੇ ਜਾ ਸਕਦੇ ਹਨ। ਪੰਜਾਬ ਦੇ ਜ਼ਿਆਦਾਤਰ ਵਿਦਿਅਕ, ਖੋਜ, ਸਾਹਿਤਕ ਅਤੇ ਪੱਤਰਕਾਰੀ ਅਦਾਰੇ ਅਤੇ ਜਥੇਬੰਦੀਆਂ ਕੱਟੜਵਾਦੀ ਰੁਝਾਨ ਬਾਰੇ ਚੁੱਪ ਧਾਰੀ ਬੈਠੇ ਹਨ। ਇਨ੍ਹਾਂ ਅਦਾਰਿਆਂ ਅਤੇ ਜਥੇਬੰਦੀਆਂ ਦੀ ਚੁੱਪ ਨੂੰ 'ਸਨਮਾਨ ਵਾਪਸੀ ਮੁਹਿੰਮ' ਨੇ ਉਘਾੜ ਦਿੱਤਾ ਹੈ। 'ਸਨਮਾਨ ਵਾਪਸੀ ਮੁਹਿੰਮ' ਨੂੰ ਵਡਿਆਉਣਾ ਪ੍ਰਾਪਤੀ ਨਹੀਂ ਹੋ ਸਕਦੀ ਪਰ ਇਸ ਨਾਲ ਉਘੜ ਕੇ ਸਾਹਮਣੇ ਆਉਂਦੇ ਮਸਲਿਆਂ ਨੂੰ ਮੁਖ਼ਾਤਬ ਹੋਣਾ ਜ਼ਿੰਮੇਵਾਰੀ ਜ਼ਰੂਰ ਹੋ ਸਕਦੀ ਹੈ। ਸਾਹਿਤ ਅਕਾਡਮੀ ਵਾਲੇ ਖ਼ਾਸੇ ਅਤੇ ਵਿਗਿਆਨਕ ਸੋਚ ਦੇ ਧਾਰਨੀਆਂ ਦੇ ਕਤਲ ਕਰਨ ਵਾਲੀ ਸੋਚ ਦੀ ਆਪਣੇ ਅਦਾਰਿਆਂ ਅਤੇ ਸਮਾਜ ਵਿੱਚ ਸ਼ਨਾਖ਼ਤ ਕਰਨਾ ਅਤੇ ਉਸ ਨੂੰ ਮੁਖ਼ਾਤਬ ਹੋਣਾ ਪੰਜਾਬ ਦੀ ਪ੍ਰਾਪਤੀ ਬਣ ਸਕਦਾ ਹੈ। ਉਸ ਲਈ ਧੰਨਵਾਦ ਦਾ ਮਤਾ 'ਸਨਮਾਨ ਵਾਪਸੀ ਮੁਹਿੰਮ' ਵਿੱਚ ਸ਼ਾਮਿਲ ਪਤਵੰਤਿਆਂ ਦੇ ਨਾਮ ਉੱਤੇ ਪਾਉਣਾ ਬਣੇਗਾ। 

(ਇਹ ਲੇਖ ਨਵਾਂ ਜ਼ਮਾਨਾ ਨੇ ਕਿਸੇ 'ਮਜਬੂਰੀ' ਕਾਰਨ ਛਾਪਣ ਤੋਂ ਇਨਕਾਰ ਕੀਤਾ ਅਤੇ ਅਮਰੀਕਾ ਵਿੱਚ ਛਪਦੇ ਪੰਜਾਬ ਟਾਈਮਜ਼ ਦੇ 17 ਅਕਤੂਬਰ 2015 ਵਾਲੇ ਅੰਕ ਵਿੱਚ ਛਪਿਆ।)

Sunday, 11 October 2015

Here I return my Sahib Academy Award: Waryam Sandhu

ਸਾਹਿਤ ਅਕਾਦਮੀ ਇਨਾਮ ਵਾਪਸ ਕਰਦਾ ਹਾਂ
ਮੈਂ ਸਾਰੀ ਉਮਰ ਸਥਾਪਤੀ ਦੇ ਧੱਕੇ ਅਤੇ ਜੁਲਮ ਦੇ ਖ਼ਿਲਾਫ਼ ਲਿਖਿਆ ਅਤੇ ਬੋਲਿਆ ਹੈ। ਇਸਦੀ ਕੀਮਤ ਵੀ ਚੁਕਾਈ ਹੈ। ਕਿਸੇ ਵੀ ਕਿਸਮ ਦਾ ਇਨਾਮ ਪ੍ਰਾਪਤ ਕਰਨਾ ਕਦੀ ਵੀ ਮੇਰੀ ਪਹਿਲ ਨਹੀਂ ਰਿਹਾ। ਕੁਝ ਸਾਹਿਤਕਾਰ ਦੋਸਤਾਂ ਨੇ ਵਧਦੇ ਧਾਰਮਿਕ-ਆਤੰਕ ਅਤੇ ਅਗਾਂਹਵਧੂ ਲੇਖਕਾਂ ਦੇ ਕਤਲਾਂ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਆਪਣੇ-ਆਪਣੇ ਸਾਹਿਤ ਅਕਾਦਮੀ ਇਨਾਮ ਵਾਪਸ ਕਰਨ ਦਾ ਐਲਾਨ ਕੀਤਾ ਹੈ। ਭਾਵੇਂ ਮੇਰਾ ਮੰਨਣਾ ਹੈ ਕਿ ਸਰਕਾਰਾਂ ਤੇ ਸਥਾਪਤੀ ਕਦੀ ਵੀ ਦੁੱਧ ਧੋਤੀਆਂ ਨਹੀਂ ਰਹੀਆਂ। ਸਾਨੂੰ ਜਾਂ ਤਾਂ ਇਹ ਇਨਾਮ ਲੈਣੇ ਹੀ ਨਹੀਂ ਸਨ ਚਾਹੀਦੇ। ਜੇ ਲੈ ਲਏ ਸਨ ਤਾਂ ਬੜੇ ਮੁਨਾਸਬ ਮੌਕੇ ਆਏ ਸਨ ਅਜਿਹੇ ਇਨਾਮ ਵਾਪਸ ਕਰਨ ਦੇ। ਇਨਾਮ ਉਦੋਂ ਵੀ ਵਾਪਸ ਕੀਤੇ ਜਾ ਸਕਦੇ ਸਨ, ਜਦੋਂ ਬਲੂ-ਸਟਾਰ ਆਪ੍ਰੇਸ਼ਨ ਹੋਇਆ ਸੀ; ਦਿੱਲੀ ਵਿਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ, ਪੰਜਾਬ ਵਿਚ ਬੱਸਾਂ ਵਿਚੋਂ ਕੱਢ ਕੇ ਹਿੰਦੂ ਮਾਰੇ ਗਏ ਸਨ, ਗੁਜਰਾਤ ਵਿਚ ਮੁਸਲਮਾਨ ਲੂਹੇ ਗਏ ਸਨ। ਉਂਜ ਵੀ ਮਹਿਜ਼ ਸਾਹਿਤ-ਅਕਾਦਮੀ ਇਨਾਮ ਵਾਪਸ ਕਰਨਾ ਹੀ ਵਿਰੋਧ ਕਰਨ ਦਾ ਇਕੋ-ਇਕ ਤਰੀਕਾ ਨਹੀਂ। ਮੈਂ ਤਾਂ ਵਿਰੋਧ ਦੇ ਸਾਰੇ ਤਰੀਕੇ ਅੱਜ ਵੀ ਵਿਹਾਰਕ ਤੌਰ 'ਤੇ ਵਰਤੋਂ ਵਿਚ ਲਿਆ ਰਿਹਾ ਹਾਂ। ਮੇਰਾ ਇਹ ਵੀ ਸਵਾਲ ਹੈ ਕਿ ਸਾਹਿਤ ਅਕਾਦਮੀ ਇਨਾਮ ਪ੍ਰਾਪਤ ਕਰਨ ਵਾਲੇ ਲੇਖਕ ਤਾਂ ਇਨਾਮ ਵਾਪਸ ਕਰ ਦੇਣਗੇ ਪਰ ਦੂਜੇ ਲੇਖਕ ਤੇ ਜਥੇਬੰਦੀਆਂ ਤਮਾਸ਼ਬੀਨ ਬਣ ਕੇ ਕੀ ਕਰ ਅਤੇ ਵੇਖ ਰਹੇ ਹਨ? ਕੀ ਧਾਰਮਿਕ-ਕੱਟੜਤਾ ਤੇ ਸਰਕਾਰੀ ਆਤੰਕ ਦਾ ਵਿਰੋਧ ਕੇਵਲ ਲੇਖਕਾਂ ਦੇ ਇਨਾਮ ਮੋੜਨ ਤੱਕ ਹੀ ਸੀਮਤ ਰਹਿਣਾ ਚਾਹੀਦਾ ਹੈ ਜਾਂ ਇਸ ਲਈ ਦੇਸ਼ ਦੇ ਸਾਰੇ ਸੁਚੇਤ ਲੇਖਕਾਂ-ਕਲਾਕਾਰਾਂ ਵੱਲੋਂ ਦੇਸ਼ ਭਰ ਵਿਚ ਜਥੇਬੰਦਕ ਵਿਰੋਧ ਦੀ ਮੁਹਿੰਮ ਚਲਾਉਣ ਦੀ ਵੀ ਲੋੜ ਹੈ? ਮੈਂ ਸਦਾ ਆਪਣੇ ਲੋਕਾਂ ਦੀਆਂ ਇਛਾਵਾਂ ਅਤੇ ਭਾਵਨਾਵਾਂ ਦੀ ਕਦਰ ਕੀਤੀ ਹੈ। ਅੱਜ ਮੇਰੇ ਪਾਠਕ ਮੇਰੇ ਕੋਲੋਂ ਇਹ ਉਮੀਦ ਕਰਦੇ ਹਨ ਕਿ ਮੈਨੂੰ ਸਾਹਿਤ ਅਕਾਦਮੀ ਇਨਾਮ ਵਾਪਸ ਕਰ ਦੇਣਾ ਚਾਹੀਦਾ ਹੈ। ਮੈਂ ਉਹਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਆਪਣਾ ਇਨਾਮ ਵਾਪਸ ਕਰਦਾ ਹਾਂ।
ਵਰਿਆਮ ਸਿੰਘ ਸੰਧੂ
416-918-5212

Here I return my Sahib Akademi Award

I have written and spoken against repressive state structure through out my life. I have paid the price too. I never aspired for any award. Some writers have announced to return their Sahit Akademi awards to express their anguish against religion based terrorism and assassinations of progressive writers. I firmly believe that governments never have clean record on such issues. We should have never accepted these awards. Even if we had accepted these awards; there were many occasions when we should have returned them back.  We should have returned these awards when operation Blue Star was launched; when Sikh carnage happened in Delhi and other cities; when Hindu passengers were dragged out of busses and shot point blank; and when Muslims were massacred in Gujarat.

Still I feel that returning the Sahit Akademi awards is not the only way to protest. I exercise all methods of protest in my day-to-day life. I have a question that Sahit Akademi awardees can register their protest by returning their awards but what are rest of the writers and literary societies doing? Have they decided to be bystanders? Should we reduce the resistance against growing religious terror and state oppression to these symbolic gestures or we need to organize writers and artists? I have always valued people’s wishes and feelings. My readers expect me to return Sahit Akademi award. As respect to their feelings I return this award.

Waryam Singh Sandhu

416-918-5212

(The author have authorized the translation by Daljit Ami)

ਆਤਮਜੀਤ ਦਾ ਸਾਹਿਤ ਅਕਾਡਮੀ ਦੇ ਚੇਅਰਮੈੱਨ ਦੇ ਨਾਮ ਖੁੱਲ੍ਹਾ ਖ਼ਤ

ਪਿਆਰੇ ਤਿਵਾੜੀ ਜੀ,

ਮੈਂ ਵੀ ਅਕਾਡਮੀ ਦਾ ਸਨਮਾਨ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ।  

ਇਸ ਵੇਲੇ ਮੁਲਕ ਦੇ ਹਾਲਾਤ ਸੋਗਵਾਰ ਹਨ। ਇਹ ਪਹਿਲੀ ਵਾਰ ਨਹੀਂ ਹੋਇਆ ਕਿ ਮੂਲਵਾਦੀ ਤਾਕਤਾਂ ਨੇ ਸਮਾਜ ਦੀ ਵੰਨ-ਸਵੰਨਤਾ ਵਾਲੀ ਮਨੁੱਖੀ ਰਵਾਇਤ ਉੱਤੇ ਹਮਲਾ ਕੀਤਾ ਹੈ। ਸਾਡੀ ਇਸ ਰਵਾਇਤ ਦੀਆਂ ਜੜ੍ਹਾਂ ਗੁਰੂ ਅਰਜਨ ਦੇਵ ਅਤੇ ਗੁਰੂ ਤੇਗ਼ ਬਹਾਦਰ ਦੀਆਂ ਕੁਰਬਾਨੀਆਂ ਨਾਲ ਸਿੰਜੀਆਂ ਗਈਆਂ ਹਨ। ਅਸੀਂ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਕਾਂਗਰਸ ਸਰਕਾਰ ਦੀ ਸਰਪ੍ਰਸਤੀ ਵਿੱਚ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਮਨੁੱਖਤਾ ਦੀ ਤਬਾਹੀ ਮਚਦੀ ਦੇਖੀ ਹੈ। ਇਹ ਜੱਗ ਜ਼ਾਹਰ ਹੈ ਕਿ ਉਸ ਵੇਲੇ ਦੀ ਹੁਕਮਰਾਨ ਧਿਰ ਦੇ ਆਗੂਆਂ ਦੀ ਅਗਵਾਈ ਵਿੱਚ ਕਤਲੇਆਮ ਕੀਤਾ ਗਿਆ ਅਤੇ ਹੁਣ ਤੱਕ ਉਹ ਮੁਲਜ਼ਮਾਂ ਦੀ ਬੇਸ਼ਰਮੀ ਵਾਲੀ ਢਾਲ ਬਣੀ ਹੋਈ ਹੈ। 

ਪਰ ਤਿਵਾੜੀ ਸਾਹਿਬ, ਇਹ ਪਹਿਲੀ ਵਾਰ ਹੈ ਕਿ ਸਰਕਾਰੀ ਧਿਰਾਂ ਦੇ ਬੁਲਾਰੇ ਚੁੱਧ ਧਾਰ ਕੇ ਜਾਂ ਸਿਆਸੀ ਟੀਰ ਵਾਲੇ ਬਿਆਨਾਂ ਰਾਹੀਂ ਘੱਟਗਿਣਤੀਆਂ ਅਤੇ ਵੱਖਰੇ ਵਿਚਾਰ ਰੱਖਣ ਵਾਲੇ ਵਿਦਵਾਨਾਂ ਉੱਤੇ ਹੋਏ ਹਮਲਿਆਂ ਨੂੰ ਜਾਇਜ਼ ਕਰਾਰ ਦੇ ਰਹੇ ਹਨ। ਮੈਂ ਏਥੇ ਮਕਤੂਲ ਕਲਬੁਰਗੀ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟ ਨਹੀਂ ਕਰ ਰਿਹਾ ਪਰ ਜਮਹੂਰੀ ਮੁਲਕ ਵਿੱਚ ਕੌਮੀ ਪਛਾਣ ਵਾਲੇ ਲੇਖਕ ਦਾ ਉਸ ਦੇ ਵਿਚਾਰਾਂ ਕਾਰਨ ਕਤਲ ਹੋਣਾ ਮੇਰੀ ਚਿੰਤਾ ਦਾ ਸਬੱਬ ਬਣਦਾ ਹੈ। ਕੀ ਇਸ ਮੌਕੇ ਲੇਖਕਾਂ ਦੀ ਅਕਾਡਮੀ ਦੇ ਚੇਅਰਮੈੱਨ ਨੂੰ ਕਤਲ ਅਤੇ ਹੋਰ ਵਾਰਦਾਤਾਂ ਦੀ ਨਿੰਦਾ ਕਰਨ ਲਈ ਕਿਸੇ ਦੀ ਇਜਾਜ਼ਤ ਦਰਕਾਰ ਹੈ? ਹੈਰਾਨੀ ਹੁੰਦੀ ਹੈ ਕਿ ਸਾਡੀ ਅਕਾਡਮੀ ਰਸਮੀ ਬਿਆਨਾਂ ਅਤੇ ਸ਼ੋਕ ਮਤਿਆਂ ਨਾਲ ਡੰਗ ਟਪਾ ਰਹੀ ਹੈ। ਅਕਾਡਮੀ ਦੇ ਚੇਅਰਮੈੱਨ ਦੀ ਨਾਮਜ਼ਦਗੀ ਦੀ ਯੋਗਤਾ ਉਸ ਦੀਆਂ ਲਿਖਤਾਂ ਹੁੰਦੀਆਂ ਹਨ; ਇਸ ਲਈ ਉਸ ਦੀ ਪਹਿਲੀ ਪਛਾਣ ਵੀ ਲੇਖਕ ਵਜੋਂ ਹੀ ਰਹਿਣੀ ਚਾਹੀਦੀ ਹੈ। ਮੈਂ ਹੈਰਾਨ ਹਾਂ ਕਿ ਤੁਸੀਂ ਲੇਖਕ ਦੀ ਥਾਂ ਚੇਅਰਮੈੱਨ ਹੋਣ ਨੂੰ ਤਰਜੀਹ ਦਿੱਤੀ ਹੈ।  

ਤੁਸੀਂ ਕਹਿੰਦੇ ਹੋ ਕਿ ਲੇਖਕ ਆਪਣੇ ਸਨਮਾਨ ਵਾਪਸ ਕਰਕੇ ਸਿਆਸਤ ਕਰ ਰਹੇ ਹਨ। ਸ਼ਾਇਦ ਇਹ ਕੁਝ ਮਾਮਲਿਆਂ ਵਿੱਚ ਸਹੀ ਹੋਵੇ; ਪਰ ਜੇ ਤੁਸੀਂ ਚੁੱਪ ਧਾਰ ਕੇ ਸਿਆਸਤ ਕਰਦੇ ਹੋ ਤਾਂ ਉਹ ਆਪਣੇ ਸਚੇਤ ਫ਼ੈਸਲਿਆਂ ਨਾਲ ਅਜਿਹਾ ਕਰ ਰਹੇ ਹਨ। ਮੈਂ ਇਹ ਸਾਫ਼ ਕਰ ਦਿੰਦਾ ਹਾਂ ਕਿ ਮੇਰਾ ਕਿਸੇ ਸਿਆਸੀ ਧਿਰ ਨਾਲ ਕਿਸੇ ਕਿਸਮ ਦਾ ਕੋਈ ਰਾਬਤਾ ਨਹੀਂ ਹੈ। ਮੈਂ ਅਜਿਹਾ ਕਿਸੇ ਦੀ ਸਲਾਹ ਨਾਲ ਨਹੀਂ ਕਰ ਰਿਹਾ। ਅਸਲ ਵਿੱਚ ਮੇਰੇ ਫ਼ੈਸਲੇ ਦਾ ਸਬੱਬ ਤੁਹਾਡੇ ਬਿਆਨ ਬਣੇ ਹਨ। ਮੈਂ ਤੁਹਾਨੂੰ ਅਤੇ ਆਪਣੇ ਮੁਲਕਵਾਸੀਆਂ ਨੂੰ ਸਾਫ਼ ਤੌਰ ਤੇ ਕਹਿਣਾ ਚਾਹੁੰਦਾ ਹਾਂ ਕਿ ਸਾਂਝਾ ਸੱਭਿਆਚਾਰ ਅਤੇ ਸਮਾਜਿਕ ਸਾਂਝ ਸਾਡੇ ਮੁਲਕ ਦੀ ਬੁਨਿਆਦੀ ਚੂਲ ਹੈ। ਜੇ ਕੋਈ ਇਸ ਸਾਂਝ ਨੂੰ ਖੋਰਾ ਲਗਾਉਂਦਾ ਹੈ ਤਾਂ ਉਸ ਦਾ ਕਤਲ ਕਰਨ ਨਾਲ ਮਸਲਾ ਹੱਲ ਨਹੀਂਂ ਹੋ ਜਾਣਾ। ਇੱਕ ਕਤਲ ਦੂਜੇ ਕਤਲ ਲਈ ਰਾਹ ਪੱਧਰਾ ਕਰਦਾ ਹੈ। ਤਿਵਾੜੀ ਸਾਹਿਬ! ਤੁਸੀਂ ਇਸ ਸੁਨੇਹੇ ਦੀ ਅਹਿਮੀਅਤ ਨੂੰ ਮੈਥੋਂ ਬਿਹਤਰ ਸਮਝਦੇ ਹੋ ਅਤੇ ਮੈਂ ਇਸੇ ਸੁਨੇਹੇ ਦੀ ਅਹਿਮੀਅਤ ਨੂੰ ਆਪਣੇ 'ਕਰਮ' ਰਾਹੀਂ ਉਘਾੜਨ ਦਾ ਉਪਰਾਲਾ ਕਰ ਰਿਹਾ ਹਾਂ। ਮੈਂ ਆਪਣੇ ਨਾਟਕਾਂ ਰਾਹੀਂ ਸੱਭਿਆਚਾਰਕ ਵੰਨ-ਸਵੰਨਤਾ ਵਾਲੀਆਂ ਕਦਰਾਂ-ਕੀਮਤਾਂ ਨੂੰ ਪੇਸ਼ ਕੀਤਾ ਹੈ; ਪਰ ਤੁਸੀਂ ਮਨੁੱਖਤਾ ਮੁਖੀ ਕਦਰਾਂ-ਕੀਮਤਾਂ ਨੂੰ ਆਵਾਜ਼ ਦੇਣ ਦੀ ਥਾਂ ਲੇਖਕਾਂ ਨੂੰ ਪ੍ਰਵਚਨ ਦੇਣ ਨੂੰ ਤਰਜੀਹ ਦਿੱਤੀ ਹੈ। ਤੁਸੀਂ ਇਹ ਦਰੁਸਤ ਫਰਮਾਇਆ ਹੈ ਕਿ ਅਕਾਡਮੀ ਖ਼ੁਦਮੁਖ਼ਤਿਆਰ ਅਦਾਰਾ ਹੈ ਪਰ ਇਹ ਤੱਥ ਤੁਹਾਨੂੰ ਵੀ ਪ੍ਰਵਾਨ ਕਰਨਾ ਪਵੇਗਾ ਕਿ ਇਹ ਖ਼ੁਦਮੁਖ਼ਤਿਆਰੀ ਇਸਦੀ ਕਾਰਗੁਜ਼ਾਰੀ ਵਿੱਚੋਂ ਨਹੀਂ ਝਲਕਦੀ।

ਤੁਸੀਂ ਲੇਖਕਾਂ ਨੂੰ ਟਿੱਚਰ ਕੀਤੀ ਹੈ ਕਿ ਉਹ ਇਸ ਸਨਮਾਨ ਨਾਲ ਕਮਾਈ ਇੱਜ਼ਤ ਕਿਵੇਂ ਵਾਪਸ ਕਰਨਗੇ ਕਿਉਂਕਿ ਅਕਾਡਮੀ ਨੇ ਉਨ੍ਹਾਂ ਦੀਆਂ ਲਿਖਤਾਂ ਦਾ ਤਰਜਮਾ ਕਰਕੇ ਵੱਖ-ਵੱਖ ਬੋਲੀਆਂ ਵਿੱਚ ਛਾਪਿਆ ਹੈ। ਕ੍ਰਿਪਾ ਕਰਕੇ ਮੇਰੀ ਸਨਮਾਨਯਾਫ਼ਤਾ ਕਿਤਾਬ ਦੀ ਦੂਜੀ ਬੋਲੀਆਂ ਵਿੱਚ ਛਪਾਈ ਬੰਦ ਕਰ ਦਿੱਤੀ ਜਾਵੇ। ਮੈਨੂੰ ਇਹ ਦੱਸਣ ਦੀ ਕ੍ਰਿਪਾਲਤਾ ਕਰਨਾ ਕਿ ਮੈਂ ਆਪਣੀ ਕਿਤਾਬ ਨੂੰ ਹਿੰਦੀ ਵਿੱਚ ਉਲਥਾਉਣ ਦਾ ਅਹਿਸਾਨ ਕਿਵੇਂ ਉਤਾਰ ਸਕਦਾ ਹਾਂ? ਇਹ ਦੱਸਣਾ ਦਿਲਚਸਪ ਹੈ ਕਿ ਮੇਰਾ ਨਾਟਕ ਫ਼ਿਰਕੂ ਸਦਭਾਵਨਾ ਦਾ ਸੁਨੇਹਾ ਦਿੰਦਾ ਹੈ ਅਤੇ ਨਫ਼ਰਤ ਦੀ ਸਿਆਸਤ ਦੇ ਖ਼ਿਲਾਫ਼ ਹੈ। ਤੁਸੀਂ ਇਹ ਵੀ ਸਲਾਹ ਦਿੱਤੀ ਹੈ ਕਿ ਲੇਖਕਾਂ ਨੂੰ ਆਪਣਾ ਵਿਰੋਧ ਦਰਜ ਕਰਵਾਉਣ ਦਾ ਹੋਰ ਕੋਈ ਤਰੀਕਾ ਲੱਭਣਾ ਚਾਹੀਦਾ ਹੈ। ਮੈਂ ਤੁਹਾਡੇ ਇਸ ਸਲਾਹ ਦੀ ਕਦਰ ਕਰਦਾ ਹਾਂ ਅਤੇ ਇਸੇ ਵਿਸ਼ੇ ਉੱਤੇ ਹੋਰ ਨਾਟਕ ਲਿਖਣ ਦਾ ਉਪਰਾਲਾ ਕਰਾਂਗਾ।  

ਮੈਂ ਸਿਰਫ਼ ਸਰਕਾਰ ਦੀ ਘੇਸਲ ਖ਼ਿਲਾਫ਼ ਸਨਮਾਨ ਵਾਪਸ ਨਹੀਂ ਕਰ ਰਿਹਾ ਸਗੋਂ ਇਹ ਉਨ੍ਹਾਂ ਸਰਗਰਮ ਤੱਤਾਂ ਦੇ ਖ਼ਿਲਾਫ਼ ਵੀ ਹੈ ਜੋ ਸਾਡੇ ਮੁਲਕ ਨੂੰ ਸਦਭਾਵਨਾ ਵਾਲੇ ਸਮਾਜ ਵਜੋਂ ਵੇਖਣਾ ਪ੍ਰਵਾਨ ਨਹੀਂ ਕਰਦੇ। ਮੇਰਾ ਸਨਮਾਨ ਵਾਪਸ ਕਰਨ ਦਾ ਫ਼ੈਸਲਾ ਸਾਹਿਤ ਅਕਾਡਮੀ ਦੇ ਚੌਧਰੀਆਂ ਦੀ ਬੇਦਿਲੀ ਦੇ ਖ਼ਿਲਾਫ਼ ਵੀ ਹੈ।  

ਮੈਂ ਸਨਮਾਨ ਦੇ ਨਾਲ ਦਿੱਤੀ ਲੱਖ ਰੁਪਏ ਦੀ ਰਕਮ ਚੈੱਕ ਰਾਹੀਂਂ ਵਾਪਸ ਭੇਜ ਰਿਹਾ ਹਾਂ। ਮੈਂ ਇਹ ਵੀ ਬੇਨਤੀ ਕਰਦਾ ਹਾਂ ਕਿ ਮੇਰੀ ਛਪ ਚੁੱਕੀ ਕਿਤਾਬ ਦੀ ਵਿਕਰੀ ਨਾਲ ਹੋਣ ਵਾਲੀ ਆਮਦਨ ਵਿੱਚੋਂ ਮੈਨੂੰ ਕੋਈ ਹਿੱਸਾ ਨਾ ਦਿੱਤਾ ਜਾਵੇ।  

ਸ਼ੁਭ ਇੱਛਾਵਾਂ ਨਾਲ,

ਆਤਮਜੀਤ
ਨਾਟਕਕਾਰ

(ਅੰਗਰੇਜ਼ੀ ਖ਼ਤ ਦਾ ਪੰਜਾਬੀ ਵਿੱਚ ਤਰਜਮਾ ਦਲਜੀਤ ਅਮੀ ਨੇ ਕੀਤਾ ਹੈ ਜੋ ਲੇਖਕ ਨੇ ਪ੍ਰਵਾਨ ਕੀਤਾ ਹੈ।)