Showing posts with label Rajeev Sharma. Show all posts
Showing posts with label Rajeev Sharma. Show all posts

Monday, 30 September 2013

ਸਾਡੇ ਸਮਿਆਂ ਵਿੱਚ 'ਨਾਬਰ' ਦਾ ਹੋਣਾ

ਜਤਿੰਦਰ ਮੌਹਰ

ਪੰਜਾਬ ਦਾ ਬਿਹਤਰੀਨ ਅਦਾਕਾਰ ਹਰਦੀਪ ਗਿੱਲ ਪੰਜਾਬ ਦੇ ਪੇਂਡੂ ਬਾਪੂ ਦਾ ਭੂਗੋਲ ਤਨ-ਮਨ 'ਤੇ ਉੱਕਰਦਾ ਹੈ। ਹਰਵਿੰਦਰ ਕੌਰ ਬਬਲੀ ਤਾਂਬੇ ਰੰਗੀ ਅਤੇ ਫ਼ਿਕਰਾਂ ਗ੍ਰਸੀ ਪੰਜਾਬਣ ਨੂੰ ਸਾਕਾਰ ਕਰਦੀ ਹੈ। ਦੋਹਾਂ ਦੀ ਜੋਟੀ ਹੁਨਰਮੰਦ ਹਦਾਇਤਕਾਰ ਰਾਜੀਵ ਕੁਮਾਰ ਨਾਲ ਪੈਂਦੀ ਹੈ ਤਾਂ 'ਨਾਬਰ' ਦਰਦਮੰਦੀ ਦਾ ਮੰਚ ਬਣਦੀ ਹੈ। ਪਾਸ਼ 'ਯੁੱਧ ਅਤੇ ਸ਼ਾਂਤੀ' ਕਵਿਤਾ ਵਿੱਚ ਲੜਨ ਦੀ ਲੋੜ ਦਾ ਅਹਿਸਾਸ ਕਰਾਉਂਦਾ ਹੈ। ਉਹ ਲੜਾਈ ਨੂੰ ਟਾਲਣ ਵਾਲਿਆਂ ਨਾਲ ਸੰਵਾਦ ਰਚਾਉਂਦਾ ਹੈ ਜਿਨ੍ਹਾਂ ਨੇ "ਹੰਭੇ ਹੋਏ ਪਿਉ ਨੂੰ ਅੰਨ੍ਹ ਖਾਣੇ ਬੁੜੇ ਦਾ ਨਾਂ ਦਿੱਤਾ ...ਫ਼ਿਕਰਾਂ ਗ੍ਰਸੀ ਤੀਵੀਂ ਨੂੰ ਚੁੜੇਲ ਦਾ ਸਾਇਆ ਕਿਹਾ।" ਲਾਜ਼ਮੀ-ਲੜਾਈ ਦੀ ਕੋਈ ਤੰਦ 'ਨਾਬਰ' ਨਾਲ ਜੁੜੀ ਹੋਈ ਹੈ। 'ਨਾਬਰ' ਦਾ ਹੰਭਿਆ ਹੋਇਆ ਬੁੜਾ ਚੁੜੇਲ ਦੇ ਸਾਏ ਦੀ ਪੈੜ੍ਹ ਲੱਭਣ ਤੁਰ ਪਿਆ। ਗੱਭਰੂ ਪੁੱਤ ਦੀ ਮੌਤ ਦਾ ਉਹ ਸਾਇਆ ਜੋ ਸਕਿਆਂ ਦੇ ਚੇਹਰਿਆਂ ਉੱਤੇ ਸੀ। ਪੈੜ ਲੱਭਣ ਦਾ ਸਫ਼ਰ ਬਾਪੂ ਨੂੰ ਮੁਨਾਫ਼ੇ ਲਈ ਹਾਬੜੇ ਦਲਾਲਾਂ ਤੋਂ ਹੁੰਦਾ ਹੋਇਆ ਮੌਜੂਦਾ ਸਿਆਸੀ ਨਿਜ਼ਾਮ ਦਾ ਖ਼ਾਸਾ ਸਮਝਾ ਗਿਆ। ਅੰਤ ਵਿੱਚ ਉਹ ਨਿੱਜੀ ਲੜਾਈ ਤੋਂ ਪਾਰ ਸਮੂਹਕ ਲੜਾਈ ਦਾ ਹਿੱਸਾ ਬਣਨ ਦਾ ਇਸ਼ਾਰਾ ਦਿੰਦਾ ਹੈ। ਸੱਤ ਗੰਢਾਂ ਵਾਲੇ ਮਾਰੂ ਨਦੀਨ (ਮੋਥਰੇ) ਨੂੰ ਜੜ੍ਹੋਂ ਪੁੱਟਣ ਲਈ ਬਾਪੂ ਦਾ ਇਕੱਲਾ ਕਿਰਸਾਨੀ ਹੁਨਰ ਕੰਮ ਨਹੀਂ ਆਉਣਾ। ਮਨੁੱਖ ਘਾਤੀ ਨਿਜ਼ਾਮ ਰੂਪੀ ਮੋਥਰੇ ਨੂੰ ਜੜ੍ਹੋਂ ਪੁੱਟਣ ਲਈ ਬੜੇ ਸਖ਼ਤ ਹੱਥਾਂ ਦੀ ਲੋੜ ਹੈ। ਉੱਪਰੋਂ ਮੋਥਰਾ ਵੀ ਮਣਾਂ-ਮੂੰਹੀ ਹੈ ਇਸ ਕਰਕੇ ਹੱਥ ਵੀ ਵਧੇਰੇ ਚਾਹੀਦੇ ਹਨ। ਮਾਂ ਛਿੰਦੋ (ਹਰਵਿੰਦਰ ਕੌਰ ਬਬਲੀ) ਦੀ ਬਦਹਵਾਸੀ ਨੂੰ ਦਰਦਮੰਦ ਕੁੜੀ ਮਨਜੀਤ (ਕਰਮੇ ਦੀ ਹਾਣੀ)) ਦੂਰ ਕਰਦੀ ਹੈ। ਇਸੇ ਨੂੰ ਕਹਿੰਦੇ ਹਨ ਕਿ ਬੰਦਾ ਹੀ ਬੰਦੇ ਦਾ ਦਾਰੂ ਹੁੰਦਾ ਹੈ। ਕਰਮਾ ਬਾਹਰਲੇ ਮੁਲਕ ਭੇਜਣ ਵਾਲੇ ਦਲਾਲਾਂ ਹੱਥੋਂ ਕਤਲ ਹੋਇਆ ਹੈ। ਦਲਾਲਾਂ ਦੀ ਪੁਸ਼ਤ ਪਨਾਹੀ ਸਿਆਸਤਦਾਨ ਕਰਦਾ ਹੈ। ਕਤਲ ਹੋਏ ਗੱਭਰੂ ਵਿੱਚ ਉਸ ਜਵਾਨੀ ਦੀ ਰੂਹ ਹੈ ਜੋ ਆਪਣੇ ਮੁਲਕ ਵਿੱਚ ਕਿਰਤ ਦੀ ਨਿਰਾਦਰੀ ਦੇਖਦੀ ਹੈ। ਉਹ ਬਾਹਰਲੇ ਮੁਲਕਾਂ ਵਿੱਚ ਜਾ ਕੇ ਚੰਗੇ ਭਾਅ ਵਿੱਚ ਕਿਰਤ ਵੇਚਣ ਦਾ ਸੁਪਨਾ ਬੁਣਦੇ ਹਨ। ਫ਼ਿਲਮ ਵਿੱਚ ਪੇਸ਼ ਹੁੰਦਾ ਸਿਆਸੀ ਕਿਰਦਾਰ ਦੋਹਰਾ ਦੋਸ਼ੀ ਬਣਦਾ ਹੈ। ਪਹਿਲਾਂ ਉਹ ਸਾਡੇ ਮੁਲਕ ਵਿੱਚ ਰੁਜ਼ਗਾਰ ਦਾ ਰਾਹ ਬੰਦ ਕਰਦਾ ਹੈ। ਫਿਰ ਉਹ ਬਿਹਤਰ ਜ਼ਿੰਦਗੀ ਦੀ ਭਾਲ ਵਿੱਚ ਪਰਦੇਸੀ ਹੁੰਦੇ ਗੱਭਰੂਆਂ ਦੀ ਹਿਜ਼ਰਤ ਦਾ ਮੁੱਲ ਵੱਟਦਾ ਹੈ। ਸਿਆਸੀ ਚੌਧਰ ਬਰਕਰਾਰ ਰੱਖਣ ਲਈ ਮੁੰਡੇ ਦੇ ਕਤਲ ਦੀ ਕੀਮਤ ਲਾਉਂਦਾ ਹੈ। ਉਹਨੂੰ ਲਾਸ਼ਾਂ ਦੇ ਢੇਰ ਉੱਤੇ ਬੈਠ ਕੇ ਕਤਲ ਹੋਏ ਮੁੰਡਿਆਂ ਨੂੰ ਪੁੱਤ ਆਖਣ ਦਾ ਵਲ ਹੈ। ਸ਼ਾਇਦ ਇਹੀ ਹੁਨਰ ਉਹਨੇ ਸਿੱਖਿਆ ਹੈ ਅਤੇ ਸਮੇਂ ਦੇ ਨਾਲ ਨਿਖ਼ਾਰਿਆ ਵੀ ਹੈ।  ਬੇਸ਼ੱਕ ਉਹ ਮਨੁੱਖ ਖ਼ਿਲਾਫ਼ ਭੁਗਤਦੇ ਪ੍ਰਬੰਧ ਦਾ ਛੋਟਾ ਜਿਹਾ ਹਿੱਸਾ ਹੋਵੇ ਪਰ ਉਹ ਪ੍ਰਬੰਧ ਦਾ ਅਣਥੱਕ ਅਤੇ ਵਫ਼ਾਦਾਰ ਪੁਰਜ਼ਾ ਹੈ। ਉਹਦੀ ਵਫ਼ਾਦਾਰੀ ਸਿਰਫ਼ ਆਪਣੀ ਜਮਾਤ ਨਾਲ ਹੈ। ਚਿੱਟਾ ਕੁੜਤਾ ਪਜਾਮਾ, ਵਾਹੀ-ਸੰਵਾਰੀ ਦਾੜ੍ਹੀ ਅਤੇ ਪੋਚਵੀਂ ਪੱਗ ਬੰਨ੍ਹ ਕੇ ਉਹ 'ਦਾਨਾ' ਬੰਦਾ ਦਿਸਦਾ ਹੈ। ਗੁਰੂ-ਮਹਾਰਾਜ ਦੀ ਹਜ਼ੂਰੀ ਵਿੱਚ ਸੌਹਾਂ ਦੀ ਸਿਆਸਤ ਕਰਦਾ ਹੈ। ਅਜਿਹਾ ਬੰਦਾ ਪੰਜਾਬ ਦਾ ਤਾਨਾਸ਼ਾਹੀ ਅਤੇ ਫ਼ਰੇਬੀ ਕਿਰਦਾਰ ਹੈ। ਅਜਿਹੇ 'ਦਾਨਿਆਂ' ਨੇ ਹੀ ਪੰਜਾਬ ਨੂੰ ਵਾਹਣੀ ਪਾਕੇ ਰੱਖਿਆ ਹੋਇਆ ਹੈ। 

ਫ਼ਿਲਮ ਇਨ੍ਹਾਂ 'ਦਾਨਿਆਂ' ਨੂੰ ਸ਼ਰੇਆਮ ਬੇਪਰਦ ਕਰਕੇ ਪੰਜਾਬ ਦੇ ਦਾਨਿਆਂ ਦੀ ਨਿਸ਼ਾਨਦੇਹੀ ਕਰਦੀ ਹੈ। ਬਾਬਾ ਫਰੀਦ, ਬਾਬਾ ਗੋਬਿੰਦ, ਪਾਸ਼ ਅਤੇ ਬਾਬੂ ਰਜਬ ਅਲੀ ਦੀਆਂ ਰਚਨਾਵਾਂ ਇਸ ਨਿਸ਼ਾਨਦੇਹੀ ਨੂੰ ਪੁਖ਼ਤਾ ਕਰਦੀਆਂ ਹਨ। ਪੰਜਾਬ ਦਾ ਦਾਨਾ ਬੰਦਾ ਪਾਸ਼ ਦੇ ਸ਼ਬਦਾਂ 'ਚ 'ਨਿੱਕ-ਸੁਕ ਸਾਂਭਦਾ ਹਫ਼ਿਆ ਹੋਇਆ ਬੰਦਾ' ਹੈ। ਕਰਮੇ ਦੇ ਮਾਂ-ਪਿਉ ਉਨ੍ਹਾਂ ਜੀਆਂ ਦੀ ਨੁਮਾਇੰਦਗੀ ਕਰਦੇ ਹਨ ਜਿਨ੍ਹਾਂ ਦੇ ਧੀ-ਪੁੱਤ ਹਰ ਰੋਜ਼ ਕਤਲ ਹੁੰਦੇ ਹਨ। ਕਾਰਨ ਸੜਕ ਹਾਦਸਿਆਂ ਤੋਂ ਲੈ ਕੇ ਆਰਥਿਕ ਤੰਗੀ ਤੱਕ ਕੁਝ ਵੀ ਹੋਵੇ। ਹਾਦਸਿਆਂ ਦੀ ਅਮੁੱਕ ਲੜੀ ਰਾਜਤੰਤਰ ਦੇ ਕਰੂਰ ਖ਼ਾਸੇ ਦਾ ਪ੍ਰਗਟਾਵਾ ਹੈ। ਬਾਪੂ ਇਸੇ ਖ਼ਾਸੇ ਦੀ ਥਾਹ ਪਾਉਂਦਾ ਹੈ। ਫ਼ਿਲਮ ਵਿੱਚ ਸੰਘਰਸ਼ ਦੋ ਪੱਧਰ ਉੱਤੇ ਲੜਿਆ ਜਾ ਰਿਹਾ ਹੈ। ਇੱਕ ਇਨਸਾਫ਼ ਦੀ ਲੜਾਈ ਹੈ ਅਤੇ ਦੂਜੇ ਪੱਧਰ ਉੱਤੇ ਪਿੱਛੇ ਰਹਿ ਗਏ ਜੀਆਂ ਦੀ ਮੁੜ-ਬਹਾਲੀ ਦਾ ਸੰਘਰਸ਼ ਹੈ। ਤ੍ਰਾਸਦੀ ਪੈਦਾ ਕਰਨ ਲਈ ਕਸੂਰਵਾਰ ਨਿਜ਼ਾਮ ਅਤੇ ਉਹਦੀ ਢਾਂਚਾਗਤ ਹਿੰਸਾ ਦੇ ਖ਼ਿਲਾਫ਼ ਲੜਾਈ ਕਹਾਣੀ ਦੀ ਅਣਕਹੀ ਤੰਦ ਹੈ। ਸੁਰਜਣ ਸਿੰਘ (ਹਰਦੀਪ ਗਿੱਲ) ਅਤੇ ਕਰਮੇ ਦੇ ਯਾਰ ਇਨਸਾਫ਼ ਲਈ ਲੜ ਰਹੇ ਲੋਕਾਂ ਦੀ ਨੁਮਾਇੰਦਗੀ ਕਰਦੇ ਹਨ। ਮਾਂ ਛਿੰਦੋ ਅਤੇ ਮਨਜੀਤ ਹਿੰਸਾ ਦੇ ਝੰਬੇ ਜੀਆਂ ਦੀ ਮੁੜ ਬਹਾਲੀ ਦੇ ਸੰਘਰਸ਼ ਦੇ ਨੁਮਾਇੰਦੇ ਹਨ। ਮਾਂ ਪੁੱਤ ਦੀ ਮੌਤ ਦੇ ਸਦਮੇ 'ਚ ਝੱਲੀ ਹੋ ਜਾਂਦੀ ਹੈ ਪਰ ਮਨਜੀਤ (ਗੀਤਾਂਜਲੀ ਗਿੱਲ) ਆਪਾ ਸਾਂਭਦੀ ਹੋਈ ਮਾਂ ਦੀ ਤਾਕਤ ਬਣਦੀ ਹੈ। ਉਹ ਜਿਉਂਦੇ ਜਾਗਦੇ ਅਤੇ ਜ਼ਿੰਮੇਵਾਰ ਜੀਆਂ ਵਾਂਗ ਨਿਰਮਲ (ਜਤਿੰਦਰ ਸ਼ਰਮਾ) ਨਾਲ ਵਿਆਹ ਕਰਵਾਉਣ ਦਾ ਫ਼ੈਸਲਾ ਲੈਂਦੀ ਹੈ। ਦੋਵੇਂ ਜੀਅ ਮਿਲ ਕੇ ਮਾਂ ਦੀ ਮੁੜ ਬਹਾਲੀ ਦਾ ਸਬੱਬ ਬਣਦੇ ਹਨ। ਹਦਾਇਤਕਾਰ ਦੋਵਾਂ ਸੰਘਰਸ਼ਾਂ ਨੂੰ ਬਰਾਬਰ ਸਿਰਜਦਾ ਹੈ। ਕਹਾਣੀ ਅਤੇ ਦ੍ਰਿਸ਼ਾਂ ਦਾ ਨਿਭਾਅ ਹਦਾਇਤਕਾਰ ਦਾ ਹਾਸਲ ਹੈ ਜੋ ਫ਼ਿਲਮ-ਕਲਾ ਉੱਤੇ ਉਸਦੀ ਹੁਨਰਮੰਦ ਪਕੜ ਦਾ ਸਬੂਤ ਹੈ। ਬਾਈ ਰਾਜੀਵ ਮੁਕਾਮੀ ਥਾਂਵਾਂ ਅਤੇ ਮਾਹੌਲ ਨੂੰ ਬਾਰੀਕੀ ਵਿੱਚ ਫੜਦਾ ਹੈ। ਕਲਾ ਦੀ ਸਿਰਜਣਾ ਵਿੱਚ ਬਾਰੀਕ ਪਰ ਕਲਾਤਮਕ ਛੋਹਾਂ ਹੁੰਦੀਆਂ ਹਨ ਜੋ ਕਿਰਤ ਨੂੰ ਅਮੀਰ ਬਣਾਉਂਦੀਆਂ ਹਨ। ਪੁੱਤ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਗਵਾਹ ਲੱਭਣਾ ਅਹਿਮ ਕਨੂੰਨੀ ਨੁਕਤਾ ਹੈ। ਗਵਾਹ ਲੱਭਣ ਦੀ ਭੱਜ-ਦੌੜ੍ਹ ਸਿਰੇ ਉੱਤੇ ਪਹੁੰਚੀ ਹੋਈ ਹੈ। ਬਾਜ਼ਾਰ ਵਿੱਚ ਘੁੰਮਦੇ ਸੁਰਜਣ ਸਿੰਘ ਨੂੰ ਦੁਕਾਨ ਦਿਖਾਈ ਦਿੰਦੀ ਹੈ ਜਿਹਦੇ ਬਾਹਰ 'ਕਰਮਾ ਹੇਅਰ ਡਰੈਸਰ' ਲਿਖਿਆ ਹੈ। ਅਦਾਕਾਰ ਹਰਦੀਪ ਗਿੱਲ ਦੁਕਾਨ ਵੱਲ ਇੰਝ ਦੇਖਦਾ ਹੈ ਜਿਵੇਂ ਸ਼ੀਸ਼ਿਆਂ ਤੋਂ ਪਾਰ ਉਹਦਾ ਪੁੱਤ ਕਰਮਾ ਬੈਠਾ ਹੋਵੇ। ਕਹਾਣੀ ਦੇ ਜਿਸ ਮੁਕਾਮ ਉੱਤੇ ਕੁਝ ਪਲਾਂ ਦਾ ਇਹ ਦ੍ਰਿਸ਼ ਆਉਂਦਾ ਹੈ। ਉਹ ਦਰਸ਼ਕ ਦੀ ਸੰਵੇਦਨਾ ਨੂੰ ਝੰਜੋੜ ਦਿੰਦਾ ਹੈ। 

ਆਮ ਤੌਰ ਉੱਤੇ ਵਿਸ਼ਾ ਮੁਖੀ ਫ਼ਿਲਮਾਂ ਬਣਾਉਣ ਵਾਲਿਆਂ ਸਿਰ ਦੋਸ਼ ਲਾਇਆ ਜਾਂਦਾ ਹੈ ਕਿ ਉਹ ਰੂਪਕੀ ਜਾਂ ਤਕਨੀਕੀ ਪੱਖ ਵੱਲ ਵਧੇਰੇ ਧਿਆਨ ਨਹੀਂ ਦਿੰਦੇ। ਉਂਝ, ਰੂਪਕੀ ਜਾਂ  ਤਕਨੀਕੀ ਪੱਖ ਨਾਲ ਜੁੜੀਆਂ ਧਾਰਨਾਵਾਂ ਬਹਿਸ ਦਾ ਮੁੱਦਾ ਹਨ। ਫ਼ਿਲਮ-ਕਲਾ ਦੀ ਚਾਲੂ ਵਿਆਕਰਨ ਦੇ ਮੁਤਾਬਕ ਵੀ ਇਹ ਫ਼ਿਲਮ ਅਖਾਉਤੀ ਚੰਗੀ ਤਕਨੀਕੀ ਫ਼ਿਲਮ ਦੇ ਬਰਾਬਰ ਮੜਿੱਕ ਸਕਦੀ ਹੈ। ਫ਼ਿਲਮ ਕਲਾ ਦੀ ਚਾਲੂ ਵਿਆਕਰਨ ਵਿੱਚ ਪਟਕਥਾ, ਅਦਾਕਾਰੀ ਅਤੇ ਤਕਨੀਕੀ ਪੱਖ ਸ਼ਾਮਲ ਹੁੰਦੇ ਹਨ।
ਫ਼ਿਲਮ ਦੇ ਮੁੱਢ ਵਿੱਚ ਆਇਆ ਗੀਤ 'ਸੂਰਮੇ ਪੰਜ ਪਿਸਤੌਲਾਂ ਵਾਲੇ' ਕਹਾਣੀ-ਨਿਭਾਅ ਦੇ ਪ੍ਰਸੰਗ ਵਿੱਚ ਵਾਧੂ ਲੱਗਿਆ। ਜੇ ਇਹ ਗੀਤ ਰੱਖਣਾ ਲਾਜ਼ਮੀ ਸੀ ਤਾਂ ਫ਼ਿਲਮ ਕਾਮਿਆਂ ਦੀ ਨਾਮ-ਸੂਚੀ ਨਾਲ ਪੇਸ਼ ਕੀਤਾ ਜਾ ਸਕਦਾ ਸੀ। ਫ਼ਿਲਮ ਦੀ ਇਸ਼ਤਿਹਾਰਬਾਜ਼ੀ ਵਿੱਚ ਵਰਤੇ ਗਏ ਪੋਸਟਰ ਨੂੰ 'ਦਿਲ ਖਿੱਚਵਾਂ' ਬਣਾਉਣ ਲਈ 'ਨੈਵਰ ਡੇਅਰ ਅ ਫਾਰਮਰ' ਲਿਖਿਆ ਹੈ।  ਇਹਦੇ 'ਚੋਂ 'ਜੱਟ ਨਾਲ ਪੰਗਾ ਨਾ ਲਵੋ' ਦੀ ਬੂਅ ਆਉਂਦੀ ਹੈ। ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇਹ ਵਿਚਾਰ ਬਾਈ ਰਾਜੀਵ ਦਾ ਨਹੀਂ ਹੋਵੇਗਾ। ਇਹ ਇਸ਼ਤਿਹਾਰਬਾਜ਼ੀ ਦੀ ਮਸ਼ਕ ਦੌਰਾਨ 'ਹੋਰਾਂ' ਵਲੋਂ ਜੋੜਿਆ ਗਿਆ ਹੋਵੇਗਾ। ਅੰਤ ਵਿੱਚ ਇਹੀ ਕਹਾਂਗਾ ਕਿ ਇਸ ਫ਼ਿਲਮ ਦਾ ਵੱਡੇ ਪੱਧਰ ਉੱਤੇ ਪਰਦਾਪੇਸ਼ ਹੋਣਾ ਚੰਗੇ ਵਿਸ਼ਿਆਂ ਉੱਤੇ ਬਣਨ ਵਾਲੀਆਂ ਘੱਟ ਖਰਚੇ ਦੀਆਂ ਫ਼ਿਲਮਾਂ ਲਈ ਚੰਗਾ ਸੁਨੇਹਾ ਹੈ।

Sunday, 29 September 2013

ਨਾਬਰ: ਮਾਣ ਸੱਚੇ ਇਸ਼ਕ ਦਾ ਹੈ, ਹੁਨਰ ਦਾ ਦਾਅਵਾ ਵੀ

ਦਲਜੀਤ ਅਮੀ

ਕਲਾਕਾਰ ਕਈ ਸਮਿਆਂ, ਥਾਂਵਾਂ, ਵਿਚਾਰਾਂ, ਮੌਕਿਆਂ, ਸ਼ਖ਼ਸ਼ੀਅਤਾਂ ਅਤੇ ਤਜਰਬਿਆਂ ਨੂੰ ਸੰਵਾਦੀ ਮੰਚ ਉੱਤੇ ਲਿਆ ਕੇ ਆਪਣੇ ਸਮਕਾਲੀਆਂ ਦੀ ਬਾਤ ਪਾਉਂਦਾ ਹੈ। ਸਮਕਾਲੀ ਮਸਲਿਆਂ ਅਤੇ ਨਿੱਜੀ ਤ੍ਰਾਸਦੀਆਂ ਦੀਆਂ ਤੰਦਾਂ ਸਮਾਜਿਕ ਰੁਝਾਨ ਵਿੱਚੋਂ ਫੜਦਾ ਹੈ। ਇਸ ਰੁਝਾਨ ਦੀਆਂ ਚਾਲਕ ਸ਼ਕਤੀਆਂ ਦਾ ਖੁਰਾ ਨੱਪਦਾ ਹੈ। ਨਿੱਜੀ ਪੱਧਰ ਦੀਆਂ ਲੜਾਈਆਂ ਵਿੱਚੋਂ ਸਮਾਜਕ ਲੜਾਈ ਦੀ ਲੋੜ ਨੂੰ ਉਜਾਗਰ ਕਰਦਾ ਹੈ। ਜਦੋਂ 'ਨਾਬਰ' ਵਿੱਚ ਬਾਬਾ ਫ਼ਰੀਦ, ਬਾਬਾ ਗੋਬਿੰਦ ਸਿੰਘ ਅਤੇ ਬਾਬੂ ਰਜਬ ਅਲੀ ਦਾ 800 ਸਾਲਾਂ ਦਾ ਤਜਰਬਾ ਕਿਸੇ ਪਿਓ ਦੀ ਅੰਦਰ ਦੀ ਥਾਹ ਪਾਉਣ ਦਾ ਸਬੱਬ ਬਣਦਾ ਹੈ ਤਾਂ ਰਾਜੀਵ ਕੁਮਾਰ ਦੀ ਕਲਾਕਾਰੀ ਆਪਣੇ ਜਲੌਅ ਵਿੱਚ ਹੁੰਦੀ ਹੈ। ਪਰਵਾਸ ਦੀ 'ਖ਼ੁਸ਼ਹਾਲੀ' ਦਾ ਇਸ਼ਤਿਹਾਰ ਬਣਿਆ ਗਾਇਕ ਪੇਂਡੂ ਘਰ ਦੀ ਚੂਲ ਹਿਲਾਉਂਦਾ ਹੈ। ਇਕੱਲਾ ਪੁੱਤ ਪਰਦੇਸ ਦੇ ਰਾਹ ਵਿੱਚ ਕਤਲ ਹੁੰਦਾ ਹੈ ਤਾਂ ਦਰਦ ਵਸ ਪਿਓ ਹੀ ਜਾਣਦਾ ਹੈ। ਅੰਦਰ ਖੌਰੂ ਪੈਂਦਾ ਹੈ ਅਤੇ ਇਨਸਾਫ਼ ਦੀ ਲੜਾਈ ਓਪਰੀ ਧਰਤੀ ਉੱਤੇ ਦ੍ਰਿੜਤਾ ਨਾਲ ਲੜੀ ਜਾਣੀ ਹੈ। ਇਸ ਸੁਰਜਣ ਸਿੰਘ ਦੇ ਕਹੇ-ਅਣਕਹੇ ਨੂੰ ਹਰਦੀਪ ਗਿੱਲ ਪਰਦੇ ਉੱਤੇ ਸਹਿਜਤਾ ਨਾਲ ਉਤਾਰ ਦਿੰਦਾ ਹੈ। ਇਕੱਲੇ ਪੁੱਤ ਦੀ ਅਣਮਨੇ ਮਨ ਨਾਲ ਹਮਾਇਤ ਕਰਕੇ ਉਸ ਨੂੰ ਵਿਦੇਸ਼ ਤੋਰਨ ਵਾਲੀ ਮਾਂ ਉਸ ਦੇ ਵਿਆਹ ਦੀ ਉਡੀਕ ਵਿੱਚ ਸ਼ਗਨਾਂ ਦੇ ਗੀਤ ਗਾਉਂਦੀ ਹੈ। ਜਦੋਂ ਪੁੱਤ ਦੀਆਂ ਅਸਥੀਆਂ ਘਰ ਪੁੱਜਦੀਆਂ ਹਨ ਤਾਂ ਮਾਂ ਦਾ ਸੁਫ਼ਨਾ ਟੁੱਟਦਾ ਹੈ ਅਤੇ ਉਸ ਨੂੰ ਘੁਮੇਰ ਆਉਂਦੀ ਹੈ। ਉਹ ਹੋਣੀ ਤੋਂ ਮੁਨਕਰ ਹੋ ਜਾਂਦੀ ਹੈ ਅਤੇ ਬੇਸੁਧੀ ਵਿੱਚ ਆਪਣੇ-ਆਪ ਨਾਲ ਗੱਲ ਕਰਦੀ ਹੋਈ ਤ੍ਰਾਸਦੀ ਨੂੰ ਉਘਾੜਦੀ ਹੈ। ਹਰਵਿੰਦਰ ਕੌਰ ਬਬਲੀ ਨੇ ਸ਼ਿੰਦਰ ਕੌਰ ਦੇ ਇਸ ਕਿਰਦਾਰ ਨੂੰ ਆਪਣੇ ਕਲਬੂਤ ਨਾਲ ਇੱਕ-ਮਿੱਕ ਕਰ ਦਿੱਤਾ ਹੈ।

ਪੁੱਤ ਦੀਆਂ ਅਸਥੀਆਂ ਦੁਆਲੇ ਅੱਡ-ਅੱਡ ਪਾਸੇ ਮੂੰਹ ਕਰੀਂ ਖੜੇ ਮਾਪਿਆਂ ਦੇ ਦੁਆਲੇ ਕੈਮਰਾ ਘੁੰਮਦਾ ਹੈ। ਮਾਪਿਆਂ ਨੂੰ ਘੁਮੇਰ ਆਉਂਦੀ ਹੈ। 'ਨਾਬਰ' ਇਸੇ ਘੁਮੇਰ ਨੂੰ ਉਲਟਾ ਚੱਕਰ ਦੇਣ ਦੀ ਕਹਾਣੀ ਹੈ ਜੋ ਪੰਜਾਬੀ ਬੰਦੇ ਦੇ ਪਿੰਡੇ ਉੱਤੇ ਖੇਡੀ ਜਾ ਰਹੀ ਹੈ। ਮਾਂ ਹੋਣੀ ਤੋਂ ਮੁਨਕਰ ਹੋਕੇ ਪੁੱਤ ਦੀ ਉਡੀਕ ਕਰਦੀ ਹੈ ਅਤੇ ਪਿਓ ਡਾਢਿਆਂ ਦੇ ਤੰਦੂਆ-ਜਾਲ ਨੂੰ ਚਾਕ ਕਰਨ ਦਾ ਫ਼ੈਸਲਾ ਕਰਦਾ ਹੈ। ਇਸ ਤੋਂ ਬਾਅਦ ਵਿਛੋੜੇ ਦੇ ਦਰਦ ਅਤੇ ਇਨਸਾਫ਼ ਦੀ ਲੋੜ ਵਿੱਚੋਂ ਬਾਹਰਮੁਖੀ ਅਤੇ ਅੰਦਰਮੁਖੀ ਲੜਾਈ ਸ਼ੁਰੂ ਹੁੰਦੀ ਹੈ। ਪਿਓ ਬਾਹਰਮੁਖੀ ਅਤੇ ਮਾਂ ਅੰਦਰਮੁਖੀ ਲੜਾਈ ਦੀ ਨੁਮਾਇੰਦਗੀ ਕਰਦੇ ਹਨ ਪਰ ਇਸ ਲੜਾਈ ਵਿੱਚ ਨਿਖੇੜਾ ਕਰਨਾ ਮੁਸ਼ਕਲ ਹੈ। ਰਿਸ਼ਤੇਦਾਰਾਂ ਦੀਆਂ ਮਤਲਬਖ਼ੋਰੀਆਂ ਰਾਹੀਂ ਮਾਂ ਬਾਹਰਮੁਖੀ ਲੜਾਈ ਨਾਲ ਦੋਚਾਰ ਹੁੰਦੀ ਹੈ ਅਤੇ ਪਿਓ ਵਿਕਦੀ ਜ਼ਮੀਨ ਦੇ ਨਾਲ-ਨਾਲ ਪੁੱਤ ਦੇ ਯਾਰਾਂ ਰਾਹੀਂ ਆਪਣੇ-ਆਪ ਦੀ ਥਾਹ ਪਾਉਂਦਾ ਹੈ। 

ਫ਼ਿਲਮ ਦੇ ਇਤਿਹਾਸ ਵਿੱਚ ਬਹੁਤ ਸਾਰੀਆਂ ਫ਼ਿਲਮਾਂ ਪਿਓ-ਪੁੱਤ ਦੇ ਰਿਸ਼ਤੇ ਦੁਆਲੇ ਬੁਣੀਆਂ ਗਈਆਂ ਹਨ। ਦੂਜੀ ਜੰਗ ਤੋਂ ਬਾਅਦ ਦੇ ਮੰਦੇ ਦੀ ਤ੍ਰਾਸਦੀ 'ਬਾਈਸਿਕਲ ਥੀਵ' (ਸਾਈਕਲ ਚੋਰ) ਇਸੇ ਰਿਸ਼ਤੇ ਰਾਹੀਂ ਪਰਦਾਪੇਸ਼ ਹੋਈ। ਇਸ ਰਿਸ਼ਤੇ ਦੁਆਲੇ ਇਰਾਨੀ ਫ਼ਿਲਮਸਾਜ਼ ਮਖ਼ਮਲਵਾਫ਼ ਬਾਅਦ ਵਿੱਚ 'ਸਾਈਕਲ' ਬਣਾਉਂਦਾ ਹੈ ਜੋ ਅਫ਼ਗ਼ਾਨੀ ਪਨਾਹਗੀਰਾਂ ਦੀ ਇਰਾਨ ਵਿੱਚ ਹੋਣੀ ਬਿਆਨ ਕਰਦੀ ਹੈ। ਇਰਾਨ ਦਾ ਮਾਜਿਦ ਮਜੀਦੀ ਇਸੇ ਰਿਸ਼ਤੇ ਦੀਆਂ ਪਰਤਾਂ ਆਪਣੀ ਹਰ ਫ਼ਿਲਮ ਵਿੱਚ ਫਰੋਲਦਾ ਹੈ। ਇਸੇ ਰਿਸ਼ਤੇ ਦੁਆਲੇ ਜੰਗਾਂ ਦੀਆਂ ਮਾਰਮਿਕ ਕਹਾਣੀਆਂ ਬੁਣੀਆਂ ਗਈਆਂ ਹਨ। ਕੌਸਟਾ ਗਾਵਰਿਸ ਦੀ 'ਦ ਮਿਸਿੰਗ,' ਅਤੇ ਰੌਬਰਟ ਬੈਨਗਿਨੀ ਦੀ 'ਲਾਈਫ਼ ਇਜ਼ ਬਿਉਟੀਫੁੱਲ' ਦੋ ਮਸ਼ਹੂਰ ਫ਼ਿਲਮਾਂ ਹਨ। ਮਾਰੇ ਗਏ ਪੁੱਤਾਂ ਨੂੰ ਲੱਬਦੀਆਂ ਮਾਂਵਾਂ ਦੀਆਂ ਦੋ ਫ਼ਿਲਮਾਂ ਦਾ ਜ਼ਿਕਰ ਕਰਨਾ ਬਣਦਾ ਹੈ; ਬ੍ਰਾਜ਼ੀਲੀ ਫ਼ਿਲਮ 'ਜ਼ੁਜ਼ੂ ਏਂਜਲ' ਅਤੇ ਬੰਗਾਲੀ ਫ਼ਿਲਮ 'ਹਜ਼ਾਰ ਚੁਰਾਸੀ ਕੀ ਮਾਂ' ਵਿੱਚ ਬੋਲੀ ਅਤੇ ਸਮੇਂ-ਸਥਾਨ ਤੋਂ ਬਿਨਾਂ ਕੁਝ ਵੀ ਵੱਖ ਨਹੀਂ ਲੱਗਦਾ। 'ਨਾਬਰ' ਇਸੇ ਕੜੀ ਦੀ ਫ਼ਿਲਮ ਹੈ। 


ਪਿਓ-ਪੁੱਤ ਦਾ ਰਿਸ਼ਤਾ ਅਣਕਹੇ ਮੋਹ ਅਤੇ ਨਿੱਤ ਦੇ ਟਕਰਾਅ ਰਾਹੀਂ ਜੀਵਿਆ ਜਾਂਦਾ ਹੈ। ਹਾਜ਼ਰੀ ਦਾ ਪੱਥਰ ਗ਼ੈਰ-ਹਾਜ਼ਰੀ ਵਿੱਚ ਪਿਘਲਦਾ ਹੈ ਤਾਂ ਧੀਰਜ ਸਿਰਫ਼ ਸਮਾਂ ਹੀ ਧਰਾਉਂਦਾ ਹੈ। ਸਿਆਣਪ ਕੰਮ ਨਹੀਂ ਆਉਂਦੀ। ਸੁਰਜਣ ਸਿੰਘ ਦਾ ਪੁੱਤ ਕਰਮਾ ਵਿਦੇਸ਼ ਜਾਣ ਦੀ ਅੜੀ ਪੁਗਾ ਗਿਆ ਅਤੇ ਪਿਓ ਉਸੇ ਦੇ ਕਾਤਲਾਂ ਦੀ ਭਾਲ ਵਿੱਚੋਂ ਧਰਵਾਸ ਧਰਦਾ ਹੈ। ਮੁੰਬਈ ਵਿੱਚ ਕਰਮਾ ਆਪਣੇ ਯਾਰਾਂ ਨਾਲ ਬਾਪੂ ਦੀਆਂ ਗੱਲਾਂ ਕਰਦਾ ਹੈ। ਕਦੇ ਬਿਆਨ ਨਾ ਕੀਤੀਆਂ ਗੱਲਾਂ ਪੁੱਤ ਦੇ ਯਾਰ ਤੋਂ ਸੁਣ ਕੇ ਸੁਰਜਣ ਸਿੰਘ ਦਾ ਮੋਹ ਉਛਾਲੇ ਖਾਂਦਾ ਹੈ। ਕਰਮੇ ਦਾ ਯਾਰ ਆਪਣੇ ਪਿਓ ਨੂੰ ਹਿਰਖ ਨਾਲ ਛੱਡ ਆਇਆ ਹੈ ਅਤੇ ਹੁਣ ਉਸ ਤੋਂ ਹਿਰਖ ਅਤੇ ਮੋਹ ਵਿਚਲਾ ਨਿਖੇੜਾ ਨਹੀਂ ਕੀਤਾ ਜਾਂਦਾ। ਇਸ ਮੁਲਾਕਾਤ ਵਿੱਚ ਪਿਓ-ਪੁੱਤ ਦੇ ਮੋਹ ਦੀ ਬਾਤ ਹੱਡ-ਬੀਤੀ ਤੋਂ ਜੱਗ-ਬੀਤੀ ਤੱਕ ਦਾ ਸਫ਼ਰ ਤੈਅ ਕਰਦੀ ਹੈ। 

'ਨਾਬਰ' ਵਿੱਚੋਂ ਹਦਾਇਤਕਾਰ ਰਾਜੀਵ ਦੀ ਸ਼ਖ਼ਸ਼ੀਅਤ ਦਾ ਹਰ ਪੱਖ ਝਲਕਦਾ ਹੈ। ਹਰਦੀਪ ਨੇ ਪਰਦੇ ਉੱਤੇ ਪੀੜ ਨਾਲ ਲਵਰੇਜ਼ ਦ੍ਰਿੜਤਾ ਜਿਉਂਦੀ ਕਰ ਦਿੱਤੀ ਅਤੇ ਹਰਵਿੰਦਰ ਬਬਲੀ ਝੱਲ ਦੀਆਂ ਪਰਤਾਂ ਉਧੇੜ ਕੇ ਹੌਲ ਪਾ ਦਿੰਦੀ ਹੈ। 'ਨਾਬਰ' ਰਾਹੀਂ ਸਾਡੇ ਸਮਿਆਂ ਦੀ ਵਿਵੇਕੀ ਸੁਰ ਪਹਿਲੀ ਵਾਰ ਕਿਸੇ ਪੰਜਾਬੀ ਫ਼ਿਲਮ ਵਿੱਚ ਪਰਦਾਪੇਸ਼ ਹੋਈ ਹੈ। ਰਾਜੀਵ ਦਾ ਬਤੌਰ ਫ਼ਿਲਮਸਾਜ਼ ਦਸਤਾਵੇਜੀ ਫ਼ਿਲਮਾਂ ਦਾ ਬਹੁਤ ਤਜਰਬਾ ਹੈ। ਇਸ ਫ਼ਿਲਮ ਦੇ ਨਿਭਾਅ ਵਿੱਚ ਉਹ ਮੈਕਲੌਡਗੰਜ, ਚਮਕੌਰ ਸਾਹਿਬ, ਮੁੰਬਈ ਅਤੇ ਫਤਿਹਗੜ੍ਹ ਸਾਹਿਬ ਨੂੰ ਆਪਣੇ ਕਿਰਦਾਰਾਂ ਦੇ ਆਲੇ-ਦੁਆਲੇ ਲਪੇਟ ਦਿੰਦਾ ਹੈ। ਭੀੜ ਭਰੀਆਂ ਅਣਜਾਣੀਆਂ ਪਰ ਚੇਤਿਆਂ ਵਿੱਚ ਵਸੀਆਂ ਇਤਿਹਾਸਕ ਸਾਂਝ ਵਾਲੀਆਂ ਥਾਵਾਂ ਉੱਤੇ ਆਸਰਾ ਭਾਲਦਾ ਸੁਰਜਣ ਸਿੰਘ ਜਦੋਂ ਹੱਥੀਂ ਨਲਕਾ ਗੇੜ ਕੇ ਪਾਣੀ ਪੀਂਦਾ ਹੈ ਤਾਂ ਸੰਭਵ ਅਤੇ ਅਸੰਭਵ ਦੀ ਦਮੇਲ ਉੱਤੇ ਮਿਲਦੀਆਂ ਹੱਦਾਂ ਉਸ ਦੇ ਗੇੜ ਵਿੱਚ ਆਉਂਦੀਆਂ ਜਾਪਦੀਆਂ ਹਨ। ਜਦੋਂ ਇਹੋ ਪਿਓ ਖ਼ੌਫ਼ ਅਤੇ ਸੰਸੋਪੰਜ ਵਿੱਚ ਫਸੇ ਯੁੱਧਵੀਰ ਕੋਲ ਪੁੱਜਦਾ ਹੈ ਤਾਂ ਇੱਕ ਹੋਰ ਬਾਪ ਕਿਰਤ ਵਿੱਚ ਰੁਝਿਆ ਕਾਠ ਉੱਤੇ ਸਿੱਧੀਆਂ ਲਕੀਰਾਂ ਵਾਹ ਰਿਹਾ ਹੈ। ਇਹੋ ਲਕੀਰਾਂ ਉਸ ਦੀ ਜ਼ਿੰਦਗੀ ਦਾ ਸਿੱਧਾ-ਸਾਧਾ ਮੰਤਰ ਹਨ ਜੋ ਹੱਕ-ਸੱਚ ਦੀ ਬੋਲੀ ਜਾਣਦੀਆਂ ਹਨ। ਜਦੋਂ ਇਸ ਬਾਪ ਦੀ ਸਾਦਗੀ ਪੁੱਤ ਦੀ ਸੇਧ ਬਣਦੀ ਹੈ ਤਾਂ ਦੂਜੇ ਪਿਓ ਦੀ ਤਾਕਤ ਦੂਣ-ਸਵਾਈ ਹੁੰਦੀ ਹੈ। ਰਾਜੀਵ ਜਾਣਦਾ ਹੈ ਕਿ ਉਸ ਨੇ ਪੰਜਾਬੀ ਦਰਸ਼ਕਾਂ ਨੂੰ ਕੀ ਯਾਦ ਕਰਵਾਉਣਾ ਹੈ। ਨੌਰਾ ਰਿਚਰਡ ਦਾ ਅੰਧਰੇਟਾ ਵਿਚਲਾ ਘਰ, ਗਿਆਨੀ ਦਿੱਤ ਸਿੰਘ ਦੀ ਕਿਤਾਬ 'ਮੇਰਾ ਪਿੰਡ', ਭਗਤ ਸਿੰਘ, ਸ਼ਿਵਾਜੀ, ਭੀਮ ਰਾਓ ਅੰਬੇਦਕਰ ਅਤੇ ਪਾਸ਼ ਦੀ ਕਵਿਤਾ ਸਹਿਜ ਹੀ ਕਹਾਣੀ ਦਾ ਹਿੱਸਾ ਬਣ ਜਾਂਦੇ ਹਨ। 


ਰਾਜੀਵ ਦੀ ਫ਼ਿਲਮ 'ਨਾਬਰ' ਦਾ ਜ਼ਿਆਦਾਤਰ ਘਟਨਾਕ੍ਰਮ ਕੁਵੇਲੇ ਵਾਪਰਦਾ ਹੈ। ਉਸ ਦੀ ਫ਼ਿਲਮ ਵਿੱਚ ਧੁੱਪ ਨਹੀਂ ਹੈ। ਕੁਵੇਲੇ ਦੀ ਇਸ ਕਹਾਣੀ ਦਾ ਬਹੁਤ ਅਹਿਮ ਕਾਂਡ ਸਿਖ਼ਰ ਦੁਪਹਿਰੇ ਨਹਿਰ ਦੇ ਪੁੱਲ ਉੱਤੇ ਵਾਪਰਦਾ ਹੈ। ਪੁੱਲ ਹੇਠੋਂ ਮਣਾਮੂੰਹੀ ਪਾਣੀ ਵਗ ਰਿਹਾ ਹੈ ਅਤੇ ਇਨਸਾਫ਼ ਦੀ ਲੜਾਈ ਲੜ ਰਿਹਾ ਪਿਓ ਅਡੋਲ ਖੜੋਤਾ ਹੈ। ਨੇਕੀ-ਬਦੀ ਦੀ ਮੁਲਾਕਾਤ ਇਸੇ ਪੁੱਲ ਉੱਤੇ ਹੁੰਦੀ ਹੈ। ਪਿਓ ਨੂੰ 'ਵਗਦੀ ਗੰਗਾ ਵਿੱਚ ਹੱਥ ਧੋਣ' ਦੀ ਪੇਸ਼ਕਸ਼ ਹੁੰਦੀ ਹੈ। ਅਮੀਰੀ, ਸਿਆਸੀ ਸਰਪ੍ਰਸਤੀ ਅਤੇ ਗੁੰਡਾ-ਤਾਕਤ ਦੀ ਕਾਰ ਵਿੱਚ ਸਵਾਰ ਲਾਣਾ ਪਿਓ ਨੂੰ ਜਰਕਾਉਣ ਲਈ ਸੁਰ ਉੱਚੀ ਕਰਦਾ ਹੈ। ਖੁੱਸੇ ਪੁੱਤ ਦੀ ਕੀਮਤ ਖੇਤਾਂ ਨਾਲ ਨਹੀਂ ਉਤਾਰੀ ਜਾ ਸਕਦੀ ਭਾਵੇਂ ਖੇਤਾਂ ਦਾ ਖੁੱਸਣਾ ਘੱਟ ਸੋਗ਼ਵਾਰ ਨਹੀਂ ਹੈ। ਕਿਰਤੀ ਦਾ ਮੁੜਕਾ ਅਤੇ ਪਿਓ ਦਾ ਸਮਾਜਕ ਸੂਝ ਦੀ ਸਾਣ ਉੱਤੇ ਚੜ੍ਹਿਆ ਮੋਹ ਸਿਦਕਦਿਲੀ ਨਾਲ ਮਜ਼ਬੂਤ ਜੋਟੀ ਪਾਉਂਦਾ ਹੈ। ਇਨ੍ਹਾਂ ਹਾਲਾਤ ਵਿੱਚ ਵਗਦੇ ਪਾਣੀ ਦੇ ਉਪਰਲੇ ਪੁੱਲ ਉੱਤੋਂ ਪਿਓ ਜਰਵਾਣਿਆਂ ਦੀ ਹਾਠ ਨੂੰ ਚੀਰ ਕੇ ਲੰਘ ਜਾਂਦਾ ਹੈ। ਇਹ ਪਿਓ ਅਦਾਲਤ ਵਿਚਲੀ ਜਿੱਤ ਨੂੰ ਲੜਾਈ ਦਾ ਪਹਿਲਾਂ ਪੜਾਅ ਕਰਾਰ ਦਿੰਦਾ ਹੈ ਅਤੇ ਅਗਲੇ ਪੜਾਅ ਦੀ ਨਿਸ਼ਾਨਦੇਹੀ ਕਰਦਾ ਹੈ। 

ਰਾਜੀਵ ਨੇ ਕੁਵੇਲੇ ਦੀ ਕਹਾਣੀ ਦਿਨ-ਦਿਹਾੜੇ ਪਰਦਾਪੇਸ਼ ਕੀਤੀ ਹੈ। ਉਸ ਨੇ ਇਸ਼ਕ ਅਤੇ ਹੁਨਰ ਦੀ ਦਾਅਵੇਦਾਰੀ ਨਾਲ ਪੰਜਾਬੀ ਫ਼ਿਲਮ ਸਨਅਤ ਦੇ ਸਾਰੇ ਮੰਤਰ ਸਵਾਲਾਂ ਦੇ ਘੇਰੇ ਵਿੱਚ ਲਿਆ ਦਿੱਤੇ ਹਨ। ਮੰਡੀ, ਮੁਨਾਫ਼ੇ, ਹਾਸੇ-ਠੱਠੇ ਅਤੇ ਮਨੋਰੰਜਨ ਦੇ ਕਸੁੱਸਰੇ ਵਿੱਚ ਰਾਜੀਵ ਨੇ ਵਿਵੇਕ ਦਾ ਘਣਸ਼ਾਵਾ ਬੂਟਾ ਲਗਾਇਆ ਹੈ। ਇਹ ਕੁਵੇਲੀਂ ਬਾਤ ਨੂੰ ਵੇਲੇ ਸਿਰ ਸੁਣ ਲੈਣ ਦਾ ਸੱਦਾ ਹੈ। ਕਵੀ ਸ਼ਮਸ਼ੇਰ ਬਹਾਦਰ ਸਿੰਘ ਦੀ ਸਤਰ ਹੈ, "ਮਸਲਾ ਯੇਹ ਨਹੀਂ ਕਿ ਵੋ ਕਿਤਨਾ ਆਗੇ ਜਾ ਪਾਏ, ਮਸਲਾ ਯੇਹ ਹੈ ਕਿ ਜੋ ਮੁੱਦਾ ਉਨਹੋ ਨੇ ਉਠਾਇਆ ਵੋਹ ਕਿਤਨਾ ਕਾਵਿਲੇ-ਗੌਰ ਹੈ।"  ਪੰਜਾਬ ਦੇ ਦਰਦਮੰਦ ਫ਼ਿਲਮਸਾਜ਼ ਦੀ ਸਿਦਕਦਿਲੀ ਨਾਲ ਸਮਕਾਲੀ ਦੌਰ ਦੀ ਬਾਤ ਪਈ ਹੈ ਜੋ ਸੰਗਤ ਨਾਲ ਸੰਜੀਦਾ ਸੰਵਾਦ ਸ਼ੁਰੂ ਕਰਦੀ ਹੈ। 

Friday, 26 April 2013

On a path less trodden


Photo: Mangal SinghDaljit Ami’s tenth short film Seva not only underlines the significance of preserving heritage, but also salutes the contribution of those devoted to the onerous task of conserving it
Nonika Singh






The image of SRK prancing in the mustard fields of Punjab might have been immortalised in cinema… Daljit Ami, a man of rural roots, knows too well it’s nearly impossible and impractical to do so in real life. In fact, back in time he realised that the Punjab depicted in Bollywood and Pollywood is far removed from the actual reality.

So to bring out the real Punjab and its people Ami turned a filmmaker. Making films shorn of commercial razzmatazz, he focuses on flesh and blood people engaged in varying pursuits that have a larger import. Today he is ready with his tenth short film Seva that underlines the significance of heritage and brings alive men and women who are at its service. He says, “Be it literature or cinema it’s about time we turned our attention to non-fiction. Till we do so we will not be able to evolve a sensitive society.”

Heritage, the civilizational connect in particular, he asserts can make us better human beings. Alas, he rues it remains an absolutely neglected domain that simply doesn’t exist on the radar of people. That’s why he chose the popular medium of films to bring it into focus. Of course, as he brings together five different persons devoted to the cause of heritage he even links it up with the damage that has been played out on the world stage. In Punjab he gives full marks to the Punjab Digital Library, which he feels is doing both stellar and pioneering work. He gushes, “Imagine till date they have digitised 7.5 million pages.” In times to come, he observes, it would become an institution to reckon with and perhaps an independent subject of his next film.
In his lexicon of filmmaking, audience does not comprise bumbling idiots but intelligent, thinking beings who don’t have to be spoon-fed. Drawing them into his creative maze he wants viewers to decode on their own. No wonder he doesn’t offer any linear narrative in his films. Nor does he stick to the oft beaten path.

So when the entire country was harping over the plight of debt-ridden farmers, he made a film on landless labourers who he observes are born in debt and named his film so. In Not Every Time he talked of a movement in Barnala district that raised a voice against sexual crimes that few urbanites had heard of. On urbanites, especially residents of City Beautiful, he is candid. He quips, “Short film festivals that happen in Chandigarh have nothing to do with the region.” Even otherwise he feels Chandigarhites identify with New Delhi and New York.
Indeed, making the kind of films he does is no cakewalk. Even more difficult is marketing these films. Yet moving against all odds his films have found receptive viewers.
Kar Seva on the green crusader Sant Balbir Singh Seechewal has been viewed by millions of people as it has been screened across the length and breadth of villages across Punjab. With the latest Seva he hopes to target schools and colleges.

One day he might move to larger-than-life cinema but his subjects would still be drawn from contemporary non-fiction and mirror everyday concerns of the common man. Picking up threads from the hidden pages of history right now he is planning to make an ambitious film on the Singapore mutiny in which 41 Punjabis lost their lives.
Love for cinema might have rubbed on to him perchance when as a college student he shared a room with the National Award winning director Rajeev Sharma. Today it’s a passion that finds sustenance in his ability to sail alone, more often than not, against the tide.


With Thanks from The Tribune. It was published in The Tribune on April 26, 2013 The writer can be reached at nonika@tribunemail.com
(http://www.tribuneindia.com/2013/20130426/ttlife1.htm#1)
The photograph was taken by Mangal Singh.

Saturday, 23 March 2013

‘Punjabi cinema lacks conviction’


Nonika Singh talks to Rajeev Sharma Punjabi filmmaker who won a National Award
“I don’t make films for festivals nor for money.” With these words filmmaker Rajeev Sharma takes a well-deserved bow. As his debut film Nabar picks up the National Award for the best Punjabi film, an honour that comes to Punjabi cinema only once in a while, he looks back at his journey in the arc lights that started with theatre. An alumnus of the Department of Indian Theatre, Panjabi University, Chandigarh, his theatre group Lok Kala Manch Mandi Mullanpur, Ludhiana district, is set to celebrate its silver jubilee this year. While theatre remains his first love, his career graph has seen him halting at senior positions with many television channels. Last year his short film Aatu Khoji won critical acclaim. He made documentaries on Punjab’s revolutionary poet Avtar Pash and the famous dhadi singer Idu Sharif. He is looking ahead at another film Rakaan-s and is neither eyeing houseful theatres nor film festivals. A director who asserts he is not a festival kind of director, Sharma dedicates his National Award to those who have dared to fight injustice. He talks of the award and the kind of cinema he believes in. Excerpts:
Do you think two National Awards in a row for Punjabi films will open doors for other filmmakers?
I can’t say for sure whether Gurvinder Singh’s film Anhey Ghode Da Daan last year and mine picking up the National Award this year will set a new trend of meaningful films in Punjabi cinema, but yes my short film Aatu Khoji did inspire many youngsters to work in the realm of short films.
Why did you feel the need to switch to feature film?
After watching Aatu Khoji many viewers felt that the film was good but too brief. Perhaps audiences in India are trained to watch longer films and feel a trifle dissatisfied with a shorter format and hunger for a longer run time.
What clinched the award in your favour?
I think it’s the subject and the music as I used Gurbani and gave it a contemporary twist.
Your film deals with immigration racket, a problem that has devastated many families in Punjab. How did you think of making a film on this?
Herein I owe a debt of gratitude to journalists. Reading a newspaper report about a High Court judgment on the murder of a young boy duped by illegal travel agents set me thinking. The fight of the old man who had lost his son truly moved and impelled me. Thereafter, I wrote the script and the screenplay.
Was finance a big issue?
Indeed it was, to begin with. Whoever I approached, pressured me to take big actors and make a commercial film. I did toy with the idea of casting the singing icon Gurdas Maan. But ultimately after finding my producer in Jasbir Singh Derewa, I settled for lesser-known actors. The best compliment I have received so far is “your actors look like characters”.
Is it difficult to market such films?
Making a film is only 25 per cent of the job. The real crux lies in how to take it to people. But I must clarify that I am not looking at screening my films in multiplexes which cater to the urban and neo-urban audiences. My exhibitors are not cinema people. I have made this film for the common man who lives in villages. Since he can’t afford high-priced tickets, I intend to reach out to him. Actually, I am in the midst of evolving an alternative system of distribution.
Today Punjabi cinema seems to be in an exciting phase and new films are being announced every other day. What is your take on the Punjabi film industry?
It’s not a cinema of conviction, but that of bhed chaal and fads. Sure, a few films did good business but many have flopped too. Anyway it’s the kind of cinema that doesn’t interest me at all.
How would you describe your film?
It’s serious cinema with a purpose through which I hope to inspire not other makers, but the common people.
Do you feel bogged down by the weight of expectations after the National Award?
Not in the least. I have already moved on to my next film Rakaan-s, an ode to women that will bring together narratives of four women and deal with burning issues of drug abuse, land-grab and also a flashback to the ’84 riots. Through my films I also intend to create a dialogue between the urban and rural populace. I think the urban class must empathise with the man living in villages whose reality is very different.
You pick unusual names for you films. Any particular reason?
Yes. nabar means rebel and rakaan in Punjabi refers to a woman with an attitude, a dare and an independent mind. These words are no longer heard. Through my films I want to save words that are fast vanishing from our language.
Will you always make films in Punjabi?
In all likelihood, yes.

(With thanks from The Tribune, March 24, 2013)

Tuesday, 19 March 2013

'नाबर' नैशनल अवार्ड से सम्मानित


दलजीत अमी 

राजीव शर्मा की निर्देशित फिल्म 'नाबर' को बेहतरीन पंजाबी फिल्म का नैशनल अवार्ड मिला है. निजी टेलीविजन के दौर में राजीव इस बाजार में सबसे अनुभवी पेशेवर पंजाबी है. राजीव शर्मा ने विभिन्न चैनलों के लिए उच्च पदों पर उत्कृष्ट काम किया है. उसके काम में मात्र कारोबार की मांग के बनिस्बत अधिक विविधता है जिसकी वजह से उसके साथ की मांग पंजाबी, हिंदी और विदेशी चैनल में भी बराबर बनी रही है. टेलिविज़न, साहित्य, फिल्म, संगीत और राजनीति की सूक्ष्म समझ जहाँ उसकी प्रतिभा को कुशाग्र करती वही बतौर मनुष्य उसे और संवेदनशील और अन्वेषण में परिपक्व करती है. गुज़रे बीस बरसों से मैं उसकी यात्रा का हमराह रहा हूँ. हॉस्टल के एक ही कमरे में रहते सादगी में लिप्त उसकी जिज्ञासाएं दिलकश लगती थी. महानगर में निवास और देश विदेशों के भ्रमण के बावजूद वही दिलकशी बरकरार है. 

हमारी मुलाकात ११९२ में हुई. हमारी सांझेदारी मुख्यत हमारी सांझी देहाती संस्कृति और कुछ रुचियों की समानताओं से संपन्न हुई. इसी दौरान रूचियाँ-अभिरुचियाँ बदलीं.परिणामस्वरूप हमारा संवाद के विषय और बढे. राजीव अधिकतर मुंबई रहता है पर जब भी पंजाब आता, कुछ ना कुछ पंजाबी में अवश्य करता. रंगमंच में उसका प्रवेश जगराओं पढ़ते हुए मुल्लापुर से हुआ. वह अपने साथियों के साथ मिल कर लघु फिल्में बनाता. ' कलाण' और 'आतूखोजी' इसी श्रृंखला की अभी तक की आखिरी फिल्में हैं. इस श्रृंखला का आरम्भ साक्षरता और तर्कशील अभियान से हुआ था. उस समय राजीव पंजाब  यूनिवर्सिटी के थिएटर विभाग में विद्यार्थी था. विज्ञान का विद्यार्थी, ज्ञानी की पढाई करने के बाद पंजाबी साहित्य पढ़ते हुए स्नातक तक पढाई करके चंडीगढ़ पहुंचा था. वहाँ उसने अपनी पहली दस्तावेजी फिल्म 'अपना पाश' बनाई थी जो मेरे लिए भी फिल्म निर्माण की तरफ बढ़ने का पहला कदम थी.

उन दिनों पंजाबी फिल्मों का स्तर निंदनीय था. राजीव ने कई फिल्मों में बतौर सहायक निर्देशक काम किया. हमें वे फिल्में नापसंद थीं, इस दुर्गम राह में अनेकों बार राजीव को हताशा मिली, आलोचना हुई. एक लंबा वक्त टेलिविज़न में गुज़ारने के बाद राजीव की इच्छा फीचर फिल्म बनाने की हुई. इच्छा शायद हमेशा से रही पर इस दौरान ऐसा अवसर ना बना. ऐसे सबब जुगत से बनते हैं पर राजीव को फिल्म उद्योग का यह सर्वगुणकारी हुनर नहीं आता. उसने सहजता से ग्रामीण सादगी और महानगरीय ज्ञान को संजो लिया है. इसी दौरान राजीव ने 'नाबर' की कहानी लिख ली और कई लोगों को सुनाई. पंजाबी फिल्म जगत के वरिष्ठ लोगों ने कहानी की सराहना की पर पैसों का निवेश करने के लिए कोई राज़ी ना हुआ. 'चैनल पंजाब' के साथ राजीव का अनुभव अच्छा रहा था. जब चैनल पंजाब के जसवीर सिंह ने फिल्म निर्माण में हाथ आजमाना शुरू किया तो पुराने साथी राजीव को साथ लेकर 'नाबर' बनाने का फैसला किया.

पिता-पुत्र के संबंध की जटिलता और बारीकियों को खोलते राजीव पंजाबियों के विदेश जाने की सनक के बारे में बात करता है. पिता-पुत्र के रिश्ते की विमुखता और अलगाव एक चुप्पे व्यक्ति के 'नाबर' हो जाने का ऐलान है. राजीव के अंदर का पंजाबी एक ही सांस में बाबा फरीद, बाबु रजब अली से लेकर चंडी की वार पढ़ और गा सकता है. 'नाबर' में इन सभी का समावेश हाज़िर है. राजीव दर्दमंद और धैर्यवान पंजाबी है. वह पंजाब रहते हुए पंजाबी फिल्में बनाना और दिखाना चाहता है. रोज़गार के मसले जब उसे दूर ले जाते हैं तो मैं उसको पुकारता हूँ. 'नाबर' की सफलता और सम्मान मिलने पर मेरी यह उम्मीद के सशक्त होगी. संभव है अब राजीव के पंजाब में ही रहते हुए फिल्में बनाने और दिखाने के बेहतर अवसर उपलब्ध हों.

(Monika Kumar has translated this article from Punjabi to Hindi.)

Monday, 18 March 2013

'ਨਾਬਰ' ਨੂੰ ਨੈਸ਼ਨਲ ਐਵਾਰਡ

ਦਲਜੀਤ ਅਮੀ

ਰਾਜੀਵ ਦੀ ਫ਼ਿਲਮ 'ਨਾਬਰ' ਨੂੰ ਬਿਹਤਰੀਨ ਪੰਜਾਬੀ ਫ਼ਿਲਮ ਦਾ ਨੈਸ਼ਨਲ ਐਵਾਰਡ ਮਿਲਿਆ ਹੈ। ਨਿੱਜੀ ਟੈਲੀਵਿਜ਼ਨ ਦੇ ਦੌਰ ਵਿੱਚ ਰਾਜੀਵ ਸ਼ਰਮਾ 
ਇਸ ਸਨਅਤ ਅੰਦਰ ਸਭ ਤੋਂ ਤਜਰਬੇਕਾਰ ਪੇਸ਼ੇਵਰ ਪੰਜਾਬੀ ਹੈ। ਰਾਜੀਵ ਸ਼ਰਮਾ ਨੇ ਵੱਖ-ਵੱਖ ਚੈਨਲਾਂ ਲਈ ਉੱਚੇ ਅਹੁਦਿਆਂ ਉੱਤੇ ਰਹਿ ਕੇ ਪਾਏਦਾਰ ਕੰਮ ਕੀਤਾ ਹੈ। ਉਸ ਦੇ ਕੰਮ ਵਿੱਚ ਟੈਲੀਵਿਜ਼ਨ ਸਨਅਤ ਦੀਆਂ ਜ਼ਰੂਰਤਾਂ ਤੋਂ ਜ਼ਿਆਦਾ ਵੰਨ-ਸਵੰਨਤਾ ਹੈ ਜਿਸ ਕਾਰਨ ਉਹ ਪੰਜਾਬੀ ਤੇ ਹਿੰਦੀ ਦੇ ਨਾਲ-ਨਾਲ ਵਿਦੇਸ਼ੀ ਚੈਨਲਾਂ ਲਈ ਵੀ ਪਿੱਛਾ ਕਰਕੇ ਲਿਆਉਣਯੋਗ ਪੇਸ਼ੇਵਰ ਰਿਹਾ ਹੈ। ਟੈਲੀਵਿਜ਼ਨ, ਫ਼ਿਲਮ, ਸਾਹਿਤ ਅਤੇ ਸੰਗੀਤ ਦੇ ਨਾਲ-ਨਾਲ ਸਿਆਸਤ ਅਤੇ ਸਮਾਜ ਵਿੱਚ ਉਸ ਦੀ ਰੁਚੀ ਇੱਕ ਪਾਸੇ ਉਸ ਦੇ ਪੇਸ਼ੇਵਰ ਹੁਨਰ ਨੂੰ ਤਿੱਖਾ ਕਰਦੀ ਹੈ ਤੇ ਦੂਜੇ ਪਾਸੇ ਬਿਹਤਰੀਨ ਇਨਸਾਨ ਬਣਾਉਂਦੀ ਹੈ। ਉਸ ਦੇ ਇਸ ਸਫ਼ਰ ਦਾ ਮੈਂ ਵੀਹ ਸਾਲ ਤੋਂ ਪੁਰਾਣਾ ਹਮਸਫ਼ਰ ਹਾਂ। ਹੋਸਟਲ ਦੇ ਇੱਕੋ ਕਮਰੇ ਵਿੱਚ ਰਹਿੰਦਿਆਂ ਉਸ ਦੀ ਜਗਿਆਸਾ ਅਤੇ ਸਾਦਗੀ ਦਿਲਕਸ਼ ਲੱਗਦੀ ਸੀ। ਮਹਾਂਨਗਰ ਦੀ ਰਿਹਾਇਸ਼ ਅਤੇ ਦੇਸ਼-ਵਿਦੇਸ਼ ਦੇ ਤਜਰਬੇ ਤੋਂ ਬਾਅਦ ਵੀ ਉਸ ਦੀ ਦਿਲਕਸ਼ੀ ਜਿਉਂ ਦੀ ਤਿਉਂ ਕਾਇਮ ਹੈ। 

ਸਾਡੀ ਮੁਲਾਕਾਤ 1992 ਵਿੱਚ ਹੋਈ। ਸਾਡੀ ਸਾਂਝ ਦਾ ਕਾਰਨ ਸਾਡੇ ਪੇਂਡੂ ਪਿਛੋਕੜ ਅਤੇ ਹੋਰ ਸਾਂਝੀਆਂ ਰੁਚੀਆਂ ਬਣੀਆਂ। ਇਸ ਦੌਰਾਨ ਸਾਡੀਆਂ ਰੁਚੀਆਂ ਵੰਨ-ਸਵੰਨੀਆਂ ਹੋਈਆਂ ਅਤੇ ਸਾਡੀ ਗੱਲਬਾਤ ਦਾ ਘੇਰਾ ਮੋਕਲਾ ਹੋਇਆ। ਰਾਜੀਵ ਜ਼ਿਆਦਾਤਰ ਮੁੰਬਈ ਰਹਿੰਦਾ ਹੈ ਪਰ ਜਦੋਂ ਵੀ ਪੰਜਾਬ ਆਉਂਦਾ ਹੈ ਤਾਂ 
ਪੰਜਾਬੀ ਵਿੱਚ ਕੁਝ ਨਾ ਕੁਝ ਕਰਦਾ ਹੈ। ਉਸ ਨੇ ਰੰਗਮੰਚ ਜਗਰਾਓਂ ਪੜ੍ਹਦਿਆਂ ਮੁੱਲਾਂਪੁਰ ਤੋਂ ਸ਼ੁਰੂ ਕੀਤਾ ਸੀ। ਉਹ ਆਪਣੇ ਪੁਰਾਣੇ ਸਾਥੀਆਂ ਨਾਲ ਮਿਲ ਕੇ ਛੋਟੀਆਂ ਫ਼ਿਲਮਾਂ ਬਣਾਉਂਦਾ ਰਿਹਾ। 'ਕਲਾਣ' ਤੇ 'ਆਤੂ ਖੋਜੀ' ਇਸ ਲੜੀ ਦੀਆਂ ਆਖ਼ਰੀ ਫ਼ਿਲਮਾਂ ਹਨ। ਇਸ ਲੜੀ ਦੀ ਸ਼ੁਰੂਆਤ ਸਾਖ਼ਰਤਾ ਤੇ ਤਰਕਸ਼ੀਲ ਮੁਹਿੰਮਾਂ ਉੱਤੇ ਬਣਾਈ ਫ਼ਿਲਮ 'ਪੰਜ ਕਲਿਆਣੀ' ਤੋਂ ਹੋਈ ਸੀ। ਉਸ ਵੇਲੇ ਰਾਜੀਵ ਪੰਜਾਬ ਯੂਨੀਵਰਸਿਟੀ ਦੇ ਇੰਡੀਅਨ ਥੀਏਟਰ ਵਿਭਾਗ ਵਿੱਚ ਪੜ੍ਹਦਾ ਸੀ। ਵਿਗਿਆਨ ਦਾ ਵਿਦਿਆਰਥੀ ਗਿਆਨੀ ਕਰਕੇ ਪੰਜਾਬੀ ਸਾਹਿਤ ਰਾਹੀਂ ਬੀ.ਏ. ਪਾਸ ਕਰਕੇ ਚੰਡੀਗੜ੍ਹ ਪੁੱਜਿਆ ਸੀ। ਇੱਥੇ ਹੀ ਉਸ ਨੇ ਆਪਣੀ ਪਲੇਠੀ ਦਸਤਾਵੇਜ਼ੀ ਫ਼ਿਲਮ 'ਆਪਣਾ ਪਾਸ਼' ਬਣਾਈ ਜੋ ਮੇਰੀ ਫ਼ਿਲਮ ਨਿਰਮਾਣ ਨਾਲ ਜੁੜਣ ਦੀ ਸ਼ੁਰੂਆਤ ਸੀ।

ਉਨ੍ਹਾਂ ਦਿਨਾਂ ਵਿੱਚ ਪੰਜਾਬੀ ਫ਼ਿਲਮਾਂ ਦਾ ਮਿਆਰ ਕੁਝ ਜ਼ਿਆਦਾ ਹੀ ਡਿੱਗਿਆ ਹੋਇਆ ਸੀ। ਰਾਜੀਵ ਨੇ ਕਈ ਫ਼ਿਲਮਾਂ ਵਿੱਚ ਬਤੌਰ ਸਹਾਇਕ ਨਿਰਦੇਸ਼ਕ ਕੰਮ ਕੀਤਾ। ਰਾਜੀਵ ਸਮੇਤ ਸਾਨੂੰ ਉਹ ਫ਼ਿਲਮਾਂ ਨਾਪਸੰਦ ਹਨ ਪਰ ਪੜਚੋਲ ਕਰਦਿਆਂ ਰਾਜੀਵ ਨੂੰ ਟਕੋਰਾਂ ਹੁਣ ਵੀ ਲੱਗਦੀਆਂ ਰਹਿੰਦੀਆਂ ਹਨ। ਟੈਲੀਵਿਜ਼ਨ ਦੇ ਲੰਮੇ ਤਜਰਬੇ ਤੋਂ ਬਾਅਦ ਰਾਜੀਵ ਦੀ ਇੱਛਾ ਫੀਚਰ ਫ਼ਿਲਮ ਬਣਾਉਣ ਦੀ ਸੀ। ਇੱਛਾ ਤਾਂ ਇਹ ਸ਼ੁਰੂ ਤੋਂ ਸੀ ਪਰ ਇਸ ਦੌਰਾਨ ਕਦੇ ਕੋਈ ਸਬੱਬ ਨਹੀਂ ਬਣਿਆ। ਇਹ ਸਬੱਬ ਜੁਗਾੜ ਨਾਲ ਬਣਦੇ ਹਨ ਪਰ ਰਾਜੀਵ ਨੂੰ ਟੈਲੀਵਿਜ਼ਨ ਤੇ ਫ਼ਿਲਮ ਸਨਅਤ ਦਾ ਇਹ ਸਰਵਗੁਣਕਾਰੀ ਹੁਨਰ ਨਹੀਂ ਆਉਂਦਾ। ਉਸ ਨੇ ਪੇਂਡੂ ਸਾਦਗੀ ਅਤੇ ਮਹਾਂਨਗਰੀ ਗਿਆਨ ਸਹਿਜਤਾ ਨਾਲ ਸਮੋ ਲਿਆ ਹੈ। ਇਸ ਦੌਰਾਨ ਰਾਜੀਵ ਨੇ 'ਨਾਬਰ' ਦੀ ਕਹਾਣੀ ਲਿਖ ਲਈ ਸੀ ਅਤੇ ਕਈਆਂ ਨੂੰ ਸੁਣਾਈ ਸੀ। ਪੰਜਾਬੀ ਫ਼ਿਲਮਾਂ ਦੇ ਕਈ ਵੱਡਿਆਂ ਨੇ ਕਹਾਣੀ ਦੀ ਸਿਫ਼ਤ ਕੀਤੀ ਸੀ ਪਰ ਪੈਸੇ ਲਗਾਉਣ ਵਾਲਾ ਕੋਈ ਨਹੀਂ ਸੀ। ਰਾਜੀਵ ਦਾ 'ਚੈਨਲ ਪੰਜਾਬ' ਨਾਲ ਚੰਗਾ ਤਜਰਬਾ ਸੀ। ਜਦੋਂ ਚੈਨਲ ਪੰਜਾਬ ਵਾਲੇ ਜਸਵੀਰ ਸਿੰਘ ਨੇ ਫ਼ਿਲਮ ਨਿਰਮਾਣ ਵਿੱਚ ਹੱਥ ਅਜ਼ਮਾਉਣਾ ਸ਼ੁਰੂ ਕੀਤਾ ਤਾਂ ਪੁਰਾਣੇ ਸਾਥੀ ਰਾਜੀਵ ਨੂੰ ਉਸ ਨੇ ਹਿੱਸੇਦਾਰ ਬਣਾਇਆ ਅਤੇ 'ਨਾਬਰ' ਬਣਾਉਣ ਦਾ ਫ਼ੈਸਲਾ ਹੋਇਆ। 

ਪਿਉ-ਪੁੱਤ ਦੇ ਰਿਸ਼ਤੇ ਦੀਆਂ ਤੰਦਾਂ ਫਰੋਲਦਿਆਂ ਰਾਜੀਵ 'ਨਾਬਰ' ਰਾਹੀਂ ਪੰਜਾਬੀਆਂ ਦੇ ਪ੍ਰਦੇਸ ਜਾਣ ਦੇ ਝੱਸ ਦੀ ਗੱਲ ਕਰ ਰਿਹਾ ਹੈ। ਪਿਉ-ਪੁੱਤ ਦੇ ਰਿਸ਼ਤੇ ਦੀ ਬੇਪਰਵਾਹੀ ਤੋਂ ਸ਼ਿੱਦਤ ਤੱਕ ਦੀ ਬਾਤ ਚੁੱਪ ਬੰਦੇ ਦੇ 'ਨਾਬਰ' ਹੋਣ ਦਾ ਐਲਾਨ ਹੈ। ਰਾਜੀਵ ਅੰਦਰਲਾ ਪੰਜਾਬੀ ਇੱਕੋ ਸਾਹ ਵਿੱਚ ਬਾਬਾ ਫਰੀਦ, ਬਾਬੂ ਰਜਬ ਅਲੀ ਤੋਂ ਲੈਕੇ ਚੰਡੀ ਦੀ ਵਾਰ ਤੱਕ ਸੁਣ, ਪੜ੍ਹ ਤੇ ਗਾ ਸਕਦਾ ਹੈ। ਇਹੋ ਜਮ੍ਹਾਂਜੋੜ ਉਸ ਨੇ 'ਨਾਬਰ' ਵਿੱਚ ਸ਼ਾਮਿਲ ਕੀਤਾ ਹੈ। ਰਾਜੀਵ ਸਿਦਕਦਿਲੀ ਵਾਲਾ ਦਰਦਮੰਦ ਪੰਜਾਬੀ ਬੰਦਾ ਹੈ। ਉਹ ਪੰਜਾਬ ਵਿੱਚ ਰਹਿ ਕੇ ਪੰਜਾਬੀ ਫ਼ਿਲਮਾਂ ਬਣਾਉਣੀਆਂ ਅਤੇ ਦਿਖਾਉਣੀਆਂ ਚਾਹੁੰਦਾ ਹੈ। ਜਦੋਂ ਰੁਜ਼ਗਾਰ ਉਸ ਨੂੰ ਦੂਰ-ਦੁਰਾਡੇ ਲਿਜਾਂਦਾ ਰਿਹਾ ਹੈ ਤਾਂ ਮੈਂ ਉਸ ਨੂੰ ਆਵਾਜ਼ ਮਾਰਦਾ ਰਿਹਾ ਹਾਂ। 'ਨਾਬਰ' ਨੂੰ ਐਡਾਰਡ ਮਿਲ ਜਾਣ ਨਾਲ ਮੇਰੀ ਆਵਾਜ਼ ਦੇ ਸੁਣੇ ਜਾਣ ਦੀ ਸੰਭਾਵਨਾ ਵਧ ਗਈ ਹੈ। ਹੋ ਸਕਦਾ ਹੈ ਕਿ ਹੁਣ ਰਾਜੀਵ ਦੇ ਪੰਜਾਬ ਵਿੱਚ ਫ਼ਿਲਮਾਂ ਬਣਾਉਣ ਅਤੇ ਦਿਖਾਉਣ ਦਾ ਬਿਹਤਰ ਸਬੱਬ ਬਣ ਜਾਏ।

Thursday, 18 October 2012

The Cynical Use of Caste


Aseem Trivedi was a supporter of India against Corruption, which became handy for him when he was booked under Indian Penal Code (IPC) Section 124A for sedition, Section 66A of the IT Act and under the National Emblem Act, 1971. His arrest unleashed an outrage among civil society and he emerged as a symbol of the freedom of expression. The state government ordered an inquiry to reconsider the charges as the chief minister and deputy chief minister of Maharashtra felt that they were too harsh for his actions. The media joined hands with protesters to build public opinion against this action on Aseem Trivedi. Perhaps Aseem was lucky enough to have been arrested in India’s commercial capital, which provided the opportunity to convert his issue into p­olitical theatre.
Punjabi book publishers and editors have not been lucky like this, as they have been booked under charges of atrocities against scheduled castes and scheduled tribes, rioting and conspiracy for publishing the edited works of the poetry of Babu Rajab Ali (1894-1979), a well-known Punjabi poet. Babu Rajab Ali wrote poetry to narrate traditional s­tories, contemporary social-dynamics, ballads, and rendered themes of the freedom struggle in his verses. Before moving to Pakistan after Partition he was known for his genre, Kavishri, in which the poet narrates a story punctuated with songs. He has written on h­istorical, mythological, political, religious, and s­ocial issues in the Malwai dialect of Punjabi (which is spoken in the Malwa region). He invokes folk w­­is­dom in his works and society’s accumulated civilisational resources, including caste, emerge as important social variables in his K­avishri. Caste names appear in his poetry, regularly, as he narrates characteristics of the caste-­ridden P­unjabi society.
Ashok Garg, the owner of Sangam Pub­lications from Samana in Patiala district and Sukhwinder Singh Swatantar, editor of Anutha Rajab Ali, were booked under Sections 153A/501B/502B/505/120B of the IPC and 3(x) of the Scheduled Castes and Scheduled Tribes (Prevention of Atrocities) Act, 1989, on 15 September 2012 on the complaint of Guriq­bal Singh, the station house officer of the Samana police station. Similarly, Amit Mittar of Vishav Bharti Parkashan, B­arnala and Jagjeet Singh Sahoke, editor of Gatha Surmian Di were booked under Sections 153A/501/505 of the IPC and 3(x) of the Scheduled Castes and Scheduled Tribes (Prevention of Atro­cities) Act, 1989, on the complaint of Harmik Singh Deol, deputy superinten­dent of police, Barnala. Both cases have been registered on the same day in the same fashion, as complaints were marked by the respective special superintendent of police to the respective district attorneys for opinions and cases were registered, thereafter. Amit Mittar was taken under police custody for a day and, thereafter, all the accused were taken under judicial custody for publishing c­ollections of Babu Rajab Ali on 15 September when they were arrested from different places in a coordinated operation of the Punjab Police from two districts under the supervision of an inspector general of police.
Government as Literary Critic
Dalip Singh Pandhi, a member of Punjab State Commission for Scheduled Castes had written to the commission’s member-secretary that “an atrocity has been committed against the helpless poor and innocent by falsely registering a case against them”. While granting bails to Jagjit Singh and Amit Mittar, the Additional Session Court, Barnala noted, “mens rea cannot be attributed to the petitioners as the contents of the book are not authored by them”. The bail o­rder reads further, “…petitioner no 1 [Jagjit Singh] belongs to scheduled caste community and thus it is still d­ebatable whether he can be prosecuted for an offence under Section 3 of the Act. There is a letter from the Chairman of Scheduled Caste Commission, Punjab that the FIR has been wrongly registered against petitioner no 1.” The accused of Samana case and Barnala case got bails on 25 and 29 September res­pectively after furnishing bail bonds of Rs 50,000 each from the respective sessions courts. The police promptly filled challans against all the accused but withdrew the SC/ST Act against them, as both of them belong to the scheduled castes. While it may be seen as the police having learnt a lesson that only non-dalits can be booked under the SC/ST Act, it can also be that police has amended its case to make it stronger to defend in court. The promptness of the police to file challans, in the sessions courts, testifies to the fact that the State is pursuing these cases vigorously.
What provoked the police to invoke such stringent provisions and, thereafter, meticulously pursue it against these publishers and editors? Babu Rajab Ali’s poetry has been published in one or the other form by almost all Punjabi publishers, both government as well as private. The complainants claim that the books “use derogatory language for scheduled castes which can instigate people from targeted community and situation can deteriorate into communal riots”. This argument can be extended to a large part of Punjabi narrative poetry and folk literature. This would mean that the p­oetry of Bhai Gurdass to Waris Shah and Dhani Ram Chatrik would be under the same prohibition. In Punjabi, a f­emale poetic genre, Sithnia, carries the voices of repressed women and is replete with all sorts of names. There are lots of derogatory remarks against the brahmin and Bania communities. This whole literature has been taught and resear­ched on in educational institutions. If the g­overnment takes such a stand then any publisher, educational institution, lib­rary, researcher, archivist and collector of Punjabi folk literature and narrative poetry can be booked under the stringent sections of the criminal procedure code and the IPC for being casteist, indecent, obscene and vulgar.
This whole volume of literature contains contemporary idioms and documents the caste discrimination in one or the other way. Such idiom in present-day literature will, rightly, demand admonishment. However, does the reproduction of old literature need to be put in the same bracket? Definitely yes, if any commentary or interpretation or even introduction justifies caste discrimination and uses caste names for that purpose. Should we delete all such references from the old literature, which are not in tune with contemporary sensibilities? Is the State planning to sanitise history and literature? What purpose will it serve? As an analogous example, Howard Zinn wrote The People’s History of the United States, at a time when, u­nder the influence of the civil liberties movement, it had been resolved not to use the word “Nigger” for Blacks. Howard Zinn, however, retained the word “Nigger” wherever it appeared as such in the original texts. It is important to maintain the integrity of original writings as well as research based on that. This apparently self-evident position seems to be lost on the authorities in Punjab if the recent FIRs are anything to go by. The debate over what is the appropriate language to engage with caste must go on, as we need to develop a v­ocabulary of mutual respect, but that cannot lead to a ban on historical texts and traditional literature.
Public Stand
Intellectuals from Punjab have come out with a measured response. A public statement has been issued, published in EPW’s recent issue, which says,
The Punjab government, in its overzealous thought­lessness, has entered controversial territory, as this is not the only text containing traditional caste names. Such a cleansing will need doing away with all the classical Punjabi literature containing traditional caste names.
The Punjabi diaspora has joined hands to oppose the government’s actions as writers from North America and Europe have signed the statement. The Coordination of Democratic Rights Organi­sations (CDRO) too has come out with a strongly-worded statement. Rajeev Sharma, a Punjab-based filmmaker has pointed out that the State is least ­bothered about caste-mongering in the music industry which also pushes lumpen masculinity. Punjab’s music ­industry is the loudest public expression of casteism. Another publisher, Harish Jain of Unistar Books, underlines the most damaging implication, “It will ­infuse the pub­lication industry with ­different kinds of apprehensions. There will be self-­censorship which will be much more dangerous than official ­censorship.” Harish Jain is contemplating building a platform for publishers where they will discuss the issue and its larger impact on the publishing ­industry. He feels that publishers alone cannot handle the magnitude of the ­issue and it should be raised by all ­sections of civil society as it touches on our fundamental rights.
While there is no clear answer as to why this sudden action of the State on the publication of Babu Rajab Ali’s poetry, there are many speculations about the politics involved in the issue. If the State truly wants to encourage a justice-loving society, free of caste, gender and racial discrimination then the key has to be an informed and sensible citizenry. A rule could be brought in where old writings which have insulting caste names and ideas perpetuating biases can be published with disclaimers.
Other means and methods can be thought out too to deal with this. If this is the intention of the State then a policy needs to be developed which serves both ends – sensitising readers to caste and other biases as well as protecting the publication and dissemination of traditional literature. However, the ­erratic and high-handed manner in which the Punjab government and state institutions have acted seems to suggest that they are trying to take advantage of ­volatile social relations through ­hypersensitive reactions to polarise ­society on traditional lines. If the State will come out with a policy it will get an organised and coherent response. Here the State, with an erratic response, seems to be sending a coded message to its citizens through the targeting of the book publishers. C­itizens need to have a non-erratic res­ponse to such ­government actions.
Author is editorial consultant with Day and Night News. 
The views expressed in this article are personal.

The article has been published in Vol - XLVII No. 42, October 20, 2012 issue of Economic & Political Weekly



Saturday, 19 November 2011

ਕੌਸਟਾ ਗਾਵਰਸ ਦੀ ਫ਼ਿਲਮ ਕਲਾ

ਰਾਜੀਵ ਸ਼ਰਮਾ

ਕੁਝ ਸਾਲ ਪਹਿਲਾਂ ਇੱਕ ਅੰਗਰੇਜ਼ੀ ਫ਼ਿਲਮ ਦੇਖ ਕੇ ਅਜਿਹੀ ਖ਼ੁਸ਼ੀ ਮਹਿਸੂਸ ਹੋਈ ਸੀ, ਜਿਹੜੀ ਬੇਗ਼ਾਨੇ ਮੁਲਕ ਵਿੱਚ ਕਿਸੇ ਆਪਣੇ ਨੂੰ ਦੇਖ ਕੇ ਹੁੰਦੀ ਹੈ। ਫ਼ਿਲਮ ਸੀ ਮੈਡਸਿਟੀ। ਇਸ ਦਾ ਮੁੱਖ ਪਾਤਰ, ਸਾਮ, ਅਜਾਇਬਘਰ ਵਿੱਚ ਸੁਰੱਖਿਆ ਮੁਲਾਜ਼ਮ ਹੈ। ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਉਹ ਆਪਣੀ ਮੁਖੀ ਅਤੇ ਅਜਾਇਬਘਰ ਦੇਖਣ ਆਏ ਸਕੂਲ ਦੇ ਬੱਚਿਆਂ ਨੂੰ ਬੰਦੂਕ ਦੀ ਨੋਕ 'ਤੇ ਬੰਦੀ ਬਣਾ ਲੈਂਦਾ ਹੈ। ਉਸ ਦਾ ਮਕਸਦ ਸਿਰਫ਼ ਆਪਣੀ ਪਤਨੀ ਤੇ ਦੋ ਬੱਚਿਆਂ ਵਾਸਤੇ ਨੌਕਰੀ ਦਾ ਤਰਲਾ ਪਾਉਣਾ ਹੈ।

ਇਸੇ ਦੌਰਾਨ ਫੰਡਾਂ ਦੀ ਘਾਟ ਕਾਰਨ ਅਜਾਇਬ ਘਰ ਦੀ ਮਾੜੀ ਹਾਲਤ ਬਾਰੇ ਮੁੱਖ ਅਧਿਕਾਰੀ ਦਾ ਮੁਲਾਕਾਤ ਕਰਨ ਆਇਆ ਟੀ.ਵੀ. ਪੱਤਰਕਾਰ ਮੈਕਸ ਉਸ ਅਜਾਇਬਘਰ ਵਿੱਚ ਹਾਜ਼ਰ ਹੈ। ਸਾਮ ਤੋਂ ਗ਼ਲਤੀ ਨਾਲ ਇੱਕ ਪੁਰਾਣਾ ਸਾਥੀ ਜ਼ਖਮੀ ਹੋ ਜਾਂਦਾ ਹੈ। ਫ਼ਿਲਮ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਮੈਕਸ ਆਪਣੀ ਸਹਾਇਕ ਕੁੜੀ ਦੇ ਨਾਲ ਹਾਲਾਤ ਦਾ ਲਾਹਾ ਲੈਣ ਦਾ ਉਪਰਾਲਾ ਕਰਦਾ ਹੈ। ਜੋ ਅੱਜ ਭਾਰਤੀ ਟੀ.ਵੀ. ਪੱਤਰਕਾਰੀ ਵਿੱਚ ਹੋ ਰਿਹਾ ਹੈ, ਇਸ ਫ਼ਿਲਮ ਵਿੱਚ ਦੱਸ ਸਾਲ ਪਹਿਲਾਂ ਦਿਖਾਇਆ ਗਿਆ ਸੀ ਜਿਸ ਵਿੱਚ ਖ਼ਬਰ ਨੂੰ ਕੀ ਦਾ ਕੀ ਬਣਾ ਦਿੱਤਾ ਜਾਂਦਾ ਹੈ।

ਪਿਛਲੇ ਸਾਲ ਇੱਕ ਫ਼ਿਲਮ ਮੇਲੇ ਦੌਰਾਨ ਫ਼ਿਲਮ 'ਦ ਐਕਸ' ਦੇਖਣ ਦਾ ਮੌਕਾ ਮਿਲਿਆ। ਇਸ ਨੂੰ ਦੇਖ ਕੇ ਮੇਰੇ ਲੂੰ ਕੰਢੇ ਖੜ੍ਹੇ ਹੋ ਗਏ। ਇਸ ਫ਼ਿਲਮ ਵਿੱਚ ਫਰਾਂਸ ਵਿੱਚ ਲੀ ਕਾਰਪੋਰੇਟ ਕੰਪਨੀ ਦੇ ਕਰਮਚਾਰੀ ਬਰੂਨੋ ਨੂੰ ਦਿਖਾਇਆ ਗਿਆ ਹੈ। ਉਸ ਦੀ ਨੌਕਰੀ ਘੱਟ ਪੈਸੇ ਵਿੱਚ ਕੰਮ ਕਰਨ ਲਈ ਤਿਆਰ ਰੋਮਾਨੀਅਮ ਨੂੰ ਦੇ ਦਿੱਤੀ ਜਾਂਦੀ ਹੈ। ਨੌਕਰੀ ਜਾਣ ਤੋਂ ਦੋ ਸਾਲ ਬਾਅਦ ਤੱਕ ਤਾਂ ਉਹ ਆਪਣੇ ਖਰਚੇ ਘੱਟ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਜਦੋਂ ਕੋਈ ਗੱਲ ਨਹੀਂ ਬਣਦੀ ਤਾਂ ਉਹ ਹਾਲਤ ਨਾਲ ਨਜਿੱਠਣ ਲਈ ਨਵੀਂ ਤਰਕੀਬ ਬਣਾਉਂਦਾ ਹੈ। ਉਹ ਆਪਣੇ ਵਰਗੀ ਵਿਦਿਅਕ ਯੋਗਤਾ ਰੱਖਣ ਵਾਲਿਆਂ ਨੂੰ ਇੱਕ-ਇੱਕ ਕਰਕੇ ਮਾਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਕਿ ਨੌਕਰੀ ਲਈ ਕੋਈ ਮੁਕਾਬਲਾ ਨਾ ਰਹੇ। ਪਿਛਲੇ ਕੁਝ ਸਮੇਂ ਦੌਰਾਨ ਭਾਰਤ ਵਿੱਚ ਵੀ ਅਜਿਹੀਆਂ ਘਟਨਾਵਾਂ ਹੋਈਆਂ ਹਨ, ਜਿਨ੍ਹਾਂ ਵਿੱਚ ਨੌਕਰੀ ਤੋਂ ਕੱਢੇ ਗਏ ਕਰਮਚਾਰੀਆਂ ਨੇ ਅਧਿਕਾਰੀਆਂ ਨੂੰ ਜਾਨੋਂ ਮਾਰਿਆ ਹੈ।eਨ੍ਹਾਂ ਘਟਨਾਵਾਂ ਨੂੰ ਭਾਵੇਂ ਜਾਇਜ਼ ਨਹੀਂ ਕਿਹਾ ਜਾ ਸਕਦਾ ਪਰ ਆਲਮੀ ਅਰਥਚਾਰੇ ਵਿੱਚ ਕੀ ਗ਼ਲਤ ਹੈ, ਇਸ ਬਾਰੇ ਸੋਚਿਆ ਜ਼ਰੂਰ ਜਾ ਸਕਦਾ ਹੈ।

ਕੁਝ ਮਹੀਨੇ ਪਹਿਲਾਂ ਮੈਂ ਇੱਕ ਹੋਰ ਫ਼ਿਲਮ ਦੇਖੀ 'ਮਿਸਿੰਗ' ਜੋ ਕੌਸਟਾ ਗਾਵਰਸ ਨੇ 1982 ਵਿੱਚ ਬਣਾਈ ਸੀ। ਇਸ ਦੀ ਕਹਾਣੀ 1973 ਵਿੱਚ ਚਿੱਲੀ ਵਿੱਚ ਵਾਪਰਦੀ ਹੈ। ਇਸ ਵਿੱਚ ਲੋਕ ਪੱਖੀ ਅਮਰੀਕੀ ਪੱਤਰਕਾਰ ਚਾਰਲਸ ਹੋਰਮਨ ਚਿੱਲੀ ਵਿੱਚ ਆਪਣੀ ਪਤਨੀ ਨਾਲ ਇਸ ਗੱਲ ਦੇ ਸਬੂਤ ਲੱਭ ਰਿਹਾ ਹੈ ਕਿ ਚਿੱਲੀ ਵਿੱਚ ਖੱਬੇ ਪੱਖੀ ਹਕੂਮਤ ਦਾ ਰਾਜ ਪਲਟਾ ਕਰਵਾ ਕੇ ਅਮਰੀਕਾ ਨੇ ਆਪਣੀ ਪਸੰਦ ਦਾ ਤਾਨਾਸ਼ਾਹ ਰਾਸ਼ਟਰਪਤੀ ਬਣਵਾਇਆ ਹੈ ਤਾਂ ਕਿ ਉਸ ਦੀਆਂ ਕੰਪਨੀਆਂ ਆਪਣੇ ਢੰਗ ਨਾਲ ਕੰਮ ਕਰ ਸਕਣ। ਅਮਰੀਕਾ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ। ਇੱਕ ਦਿਨ ਚਾਰਲਸ ਹੋਰਮਨ ਗਾਇਬ ਹੋ ਜਾਂਦਾ ਹੈ। ਉਸ ਦੀ ਪਤਨੀ ਜਦੋਂ ਉਸ ਨੂੰ ਲੱਭਣ ਵਿੱਚ ਨਾਕਾਮ ਹੋਕੇ ਹੋਰਮਨ ਦੇ ਪਿਤਾ ਐਦ ਹੋਰਮਨ ਨੂੰ ਸੁਨੇਹਾ ਭੇਜਦੀ ਹੈ ਜੋ ਖਾਂਦਾ-ਪੀਂਦਾ ਅਮਰੀਕੀ ਹੈ।

ਐਦ ਹੋਰਮਨ ਆਪਣੇ ਮੁੰਡੇ ਦੇ ਕੰਮ ਤੋਂ ਬਹੁਤਾ ਖ਼ੁਸ਼ ਨਹੀਂ ਹੈ। ਉਸ ਨੂੰ ਲੱਗਦਾ ਹੈ ਕਿ ਚਾਰਲਸ ਨੂੰ ਇਸ ਪੰਗੇ ਵਿੱਚ ਪੈਣ ਦੀ ਕੀ ਲੋੜ ਸੀ। ਅਮਰੀਕੀ ਸਰਕਾਰ 'ਤੇ ਉਸ ਨੂੰ ਪੂਰਾ ਭਰੋਸਾ ਹੈ। ਜਦੋਂ ਉਹ ਆਪਣੀ ਨੂੰਹ ਨਾਲ ਚਿੱਲੀ ਵਿੱਚ ਆਪਣੇ ਮੁੰਡੇ ਦੀ ਖੋਜ ਸ਼ੁਰੂ ਕਰਦਾ ਹੈ ਤਾਂ ਨਾ ਤਾਂ ਚਿੱਲੀ ਦੀ ਮੌਜੂਦਾ ਸਰਕਾਰ ਦੇ ਅਧਿਕਾਰੀ ਤੇ ਨਾ ਹੀ ਅਮਰੀਕੀ ਦੂਤਾਵਾਸ ਉਸ ਨੂੰ ਕੋਈ ਪੱਲਾ ਫੜਾਉਂਦੇ ਹਨ। ਹੌਲੀ-ਹੌਲੀ ਉਸ ਨੂੰ ਪਤਾ ਲੱਗਦਾ ਹੈ ਕਿ ਚਿੱਲੀ ਵਿੱਚ ਜੋ ਵੀ ਹੋ ਰਿਹਾ ਹੈ, ਉਹ ਅਮਰੀਕੀ ਸਰਕਾਰ ਦਾ ਕੰਮ ਹੈ ਜਿਸ ਉੱਤੇ ਉਸ ਵਰਗੇ ਕਰੋੜਾਂ ਅਮਰੀਕੀ ਯਕੀਨ ਕਰਦੇ ਹਨ। ਇਸੇ ਦੌਰਾਨ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਚਾਰਲਸ ਦਾ ਵੀ ਬਾਕੀ ਦੇ ਖੱਬੇ ਪੱਖੀ ਲੋਕਾਂ ਵਾਂਗ ਚਿੱਲੀ ਦੇ ਸਰਕਾਰੀ ਮੁਲਾਜ਼ਮਾਂ ਹੱਥੋਂ ਕਤਲ ਹੋ ਚੁੱਕਿਆ ਹੈ।

ਫ਼ਿਲਮ ਦੀ ਪ੍ਰਾਪਤੀ ਐਦ ਹੋਰਮਨ ਨਾਂ ਦੇ ਪਾਤਰ ਦੀ ਚੇਤਨਾ ਹੈ। ਉਸ ਨੂੰ ਆਪਣੇ ਮੁੰਡੇ ਦੇ ਕੰਮ ਦੀ ਅਹਿਮੀਅਤ ਦਾ ਅਹਿਸਾਸ ਹੁੰਦਾ ਹੈ। ਇਹ ਫ਼ਿਲਮ ਵੀਕਲ ਥੌਮਸ ਹਾਊਸ ਦੀ ਕਿਤਾਬ 'ਤੇ ਆਧਾਰਿਤ ਹੈ। ਇਸ ਕਿਤਾਬ ਵਿਰੁੱਧ ਇੱਕ ਅਮਰੀਕੀ ਰਾਜਦੂਤ ਨੇ ਕੇਸ ਵੀ ਕੀਤਾ ਸੀ ਕਿ ਇਸ ਵਿੱਚ ਉਸ ਨੂੰ ਬਦਨਾਮ ਕੀਤਾ ਗਿਆ ਹੈ। ਲੋਕਾਂ ਨੇ ਇਸ ਫ਼ਿਲਮ ਨੂੰ ਹੁੰਗਾਰਾ ਦਿੱਤਾ ਤੇ ਇਸ ਨੂੰ ਬਿਹਤਰੀਨ ਪਟਕਥਾ ਲਈ ਆਸਕਰ ਐਵਾਰਡ ਮਿਲਿਆ।

ਇਸ ਫ਼ਿਲਮ ਨੂੰ ਦੇਖਣ ਤੋਂ ਬਾਅਦ ਮੇਰੀ ਕੌਸਟਾ ਗਾਵਰਸ ਬਾਰੇ ਜਾਣਨ ਦੀ ਇੱਛਾ ਬਹੁਤ ਤੀਬਰ ਹੋ ਗਈ। ਪਤਾ ਲੱਗਿਆ ਕਿ ਕੌਸਟਾ
ਗਾਵਰਸ ਦਾ ਜਨਮ 13 ਫਰਵਰੀ 1933 ਨੂੰ ਯੂਨਾਨ ਦੇ ਛੋਟੇ ਜਿਹੇ ਪਿੰਡ ਲੌਟਰਾ ਇਰਾਇਸ ਅਕਾਡੀਆ ਵਿੱਚ ਹੋਇਆ। ਉਸ ਦੇ ਪਿਤਾ ਦੂਜੀ ਆਲਮੀ ਜੰਗ ਦੌਰਾਨ ਯੂਨਾਨ ਦੀ ਖੱਬੇ ਪੱਖੀ ਲਹਿਰ ਵਿੱਚ ਸ਼ਾਮਲ ਸਨ। ਇਸ ਕਰਕੇ ਉਨ੍ਹਾਂ ਨੂੰ ਜੇਲ੍ਹ ਜਾਣਾ ਪਿਆ। ਇਸ ਤਰ੍ਹਾਂ ਕੌਸਟਾ ਗਾਵਰਸ ਨੇ ਸਿਆਸਤ ਦਾ ਪਹਿਲਾ ਪਾਠ ਆਪਣੇ ਪਿਤਾ ਦੇ ਗੋਦੀ ਵਿੱਚ ਬੈਠ ਕੇ ਸਿੱਖਿਆ। ਉਸ ਦੀ ਮਾਂ ਹਮੇਸ਼ਾ ਚਾਹੁੰਦੀ ਸੀ ਕਿ ਉਹ ਸਿਆਸਤ ਤੋਂ ਦੂਰ ਰਹੇ ਤਾਂ ਕਿ ਉਸ ਨੂੰ ਮੁਸੀਬਤਾਂ ਨਾ ਝੱਲਣੀਆਂ ਪੈਣ। ਸੰਨ 1951 ਵਿੱਚ ਉਹ ਯੂਨਾਨ ਤੋਂ ਕਾਨੂੰਨ ਦੀ ਪੜ੍ਹਾਈ ਕਰਨ ਲਈ ਫਰਾਂਸ ਚਲਿਆ ਗਿਆ ਤੇ 1956 ਵਿੱਚ ਉਸ ਨੇ ਫਰਾਂਸ ਦੇ ਫਰੈਂਚ ਨੈਸ਼ਨਲ ਫ਼ਿਲਮ ਸਕੂਲ ਵਿੱਚ ਦਾਖ਼ਲਾ ਲੈ ਲਿਆ।

ਸੰਨ 1969 ਵਿੱਚ ਬਣਾਈ ਗਈ ਜ਼ੈਡ (2) ਉਹ ਫ਼ਿਲਮ ਸੀ ਜਿਸ ਨੇ ਉਸ ਨੂੰ ਸਿਆਣੇ ਨਿਰਦੇਸ਼ਕ ਦੇ ਤੌਰ 'ਤੇ ਸਥਾਪਤ ਕੀਤਾ। ਇਸ ਫ਼ਿਲਮ ਵਿੱਚ ਜੱਜ ਯੂਨਾਨ ਵਿੱਚ ਖੱਬੇ ਪੱਖੀ ਆਗੂ ਦੇ ਕਤਲ ਦੀ ਜਾਂਚ ਕਰਦਾ ਹੈ। ਸਰਕਾਰ ਤੇ ਫ਼ੌਜੀ ਅਧਿਕਾਰੀ ਇਸ ਕਤਲ 'ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਕਿ ਉਨ੍ਹਾਂ ਦੀ ਇਸ ਕਤਲ ਵਿੱਚ ਭੂਮਿਕਾ ਜੱਗ ਜ਼ਾਹਿਰ ਨਾ ਹੋ ਜਾਵੇ। ਇਹ ਫ਼ਿਲਮ 1963 ਵਿੱਚ ਕਤਲ ਹੋਏ ਯੂਨਾਨੀ ਨੇਤਾ ਗਿਰੀ ਗੋਰਿਸ ਲਮਵਾਰਕਿਸ ਦੀ ਮੌਤ ਤੋਂ ਬਾਅਦ ਹੋਈਆਂ ਘਟਨਾਵਾਂ 'ਤੇ ਆਧਾਰਿਤ ਸੀ। ਇਸ ਫ਼ਿਲਮ ਨੂੰ ਬਿਹਤਰੀਨ ਵਿਦੇਸ਼ੀ ਬੋਲੀ ਵਾਲੀ ਫ਼ਿਲਮ ਦਾ ਆਸਕਰ ਮਿਲਿਆ।

ਯੂਨਾਨ ਦੇ ਮੁੱਖ ਸ਼ਹਿਰ ਏਥਨਜ਼ ਵਿੱਚ ਲੀ ਆਪਣੀ ਰਿਹਾਇਸ਼ ਦੌਰਾਨ ਬਾਕੀ ਨੌਜਵਾਨਾਂ ਦੀ ਤਰ੍ਹਾਂ ਕੌਸਟਾ ਗਾਵਰਸ ਵੀ ਰੁਮਾਂਚਕਾਰੀ ਅਮਰੀਕੀ ਫ਼ਿਲਮਾਂ ਦਾ ਦੀਵਾਨਾ ਸੀ। ਇਰੱਕ ਵੋਨ ਸਤਰੋਹੀਮਸ ਦੀ 1924 ਵਿੱਚ ਬਣਾਈ ਗਈ ਫ਼ਿਲਮ ਗਰੀਡ ਨੇ ਉਸ ਦਾ ਫ਼ਿਲਮਾਂ ਪ੍ਰਤੀ ਰਵੱਈਆ ਬਦਲ ਦਿੱਤਾ। ਇਸ ਫ਼ਿਲਮ ਵਿੱਚ ਦਿਖਾਇਆ ਗਿਆ ਸੀ ਕਿ ਦੰਦਾਂ ਦੇ ਡਾਕਟਰ ਦੀ ਪਤਨੀ ਦੀ ਲਾਟਰੀ ਨਿਕਲ ਆਉਂਦੀ ਹੈ ਤੇ ਫਿਰ ਲਾਲਚ ਕਿਸ ਤਰ੍ਹਾਂ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੰਦਾ ਹੈ। ਕੌਸਟਾ ਗਾਵਰਸ ਦਾ ਮੰਨਣਾ ਹੈ ਕਿ ਸਾਰੀਆਂ ਫ਼ਿਲਮਾਂ ਵਿੱਚ ਸਿਆਸਤ ਹੁੰਦੀ ਹੈ। ਇਹ ਕਦੇ ਨਹੀਂ ਹੋ ਸਕਦਾ ਕਿ ਤੁਸੀਂ ਕਿਸੇ ਧਿਰ ਨਾਲ ਵੀ ਨਹੀਂ ਹੋ। ਤੁਸੀਂ ਹਰ ਹਾਲਤ ਵਿੱਚ ਕਿਸੇ ਧਿਰ ਨਾਲ ਜ਼ਰੂਰ ਹੁੰਦੇ ਹੋ। ਕੌਸਟਾ ਗਾਵਰਸ ਨੇ ਆਪਣੀਆਂ ਫ਼ਿਲਮਾਂ ਵਿੱਚ ਸੱਤਾ ਦੀ ਕੁਵਰਤੋਂ ਨੂੰ ਵੰਗਾਰਿਆ ਹੈ। ਉਸ ਦੀਆਂ ਫ਼ਿਲਮਾਂ ਆਮ ਤੌਰ 'ਤੇ ਸੱਚੀਆਂ ਘਟਨਾਵਾਂ ਜਾਂ ਪਾਤਰਾਂ 'ਤੇ ਆਧਾਰਿਤ ਹੁੰਦੀਆਂ ਹਨ।

ਜਿੱਥੇ ਕੌਸਟਾ ਗਾਵਰਸ ਨੇ ਸੱਤਾ ਨੂੰ ਵੰਗਾਰਿਆ ਹੈ, ਉਥੇ ਹੀ ਧਰਮ ਦੀ ਸਾਰਥਕਤਾ ਨੂੰ ਵੀ ਆਪਣੀ ਫ਼ਿਲਮ ਦਾ ਵਿਸ਼ਾ ਬਣਾਇਆ ਹੈ। ਅਮੀਨ ਵਿੱਚ ਉਸ ਨੇ ਦੂਜੀ ਆਲਮੀ ਜੰਗ ਦੌਰਾਨ ਵੈਟੀਕਨ ਦੀ ਭੂਮਿਕਾ 'ਤੇ ਸਵਾਲ ਕੀਤਾ ਹੈ ਕਿ ਕਿਉਂ ਉਸ ਵੇਲੇ ਦੇ ਪੋਪ ਨੇ ਨਾਜ਼ੀ ਕੈਂਪਾਂ ਵਿੱਚ ਯਹੂਦੀਆਂ ਦੀ ਮਾਰੂ ਹਾਲਤ ਬਾਰੇ ਜਾਣੂ ਹੋਣ ਦੇ ਬਾਵਜੂਦ ਕੁਝ ਨਹੀਂ ਕੀਤਾ। ਪੂੰਜੀਵਾਦੀ ਸਰਕਾਰਾਂ ਦੇ ਨਾਲ-ਨਾਲ ਉਸ ਨੇ ਆਪਣੀ ਫ਼ਿਲਮ 'ਦਿ ਕਨਫੈਸ਼ਨ' ਵਿੱਚ ਖੱਬੇ ਪੱਖੀ ਸਰਕਾਰ ਦੀਆਂ ਕਮਜ਼ੋਰੀਆਂ ਨੂੰ ਵੀ ਉਭਾਰਿਆ ਹੈ ਜੋ ਇਕ ਚੈਕਸਲੋਵਾਕੀਆ ਦੇ ਖੱਬੇ ਪੱਖੀ ਨੇਤਾ 'ਤੇ ਝੂਠਾ ਕੇਸ ਚਲਾਉਣ ਸਬੰਧੀ ਹੈ। ਕੌਸਟਾ ਗਾਵਰਸ ਦੀ ਨਵੀਂ ਫ਼ਿਲਮ (ਈਡਨ ਇਨ ਦੀ ਵੈਸਟ) ਉਸ ਦੀਆਂ ਹੁਣ ਤੱਕ ਦੀਆਂ ਫ਼ਿਲਮਾਂ ਤੋਂ ਵੱਖਰੀ ਹੈ। ਇਸ ਵਿੱਚ ਉਸ ਨੇ ਹਲਕੇ ਫੁਲਕੇ ਢੰਗ ਨਾਲ ਗ਼ੈਰ-ਕਾਨੂੰਨੀ ਪਰਵਾਸੀ ਦੀ ਜ਼ਿੰਦਗੀ ਨੂੰ ਦਿਖਾਇਆ ਹੈ। ਉਸ ਦਾ ਹਰ ਪੱਧਰ 'ਤੇ ਸ਼ੋਸ਼ਣ ਹੁੰਦਾ ਹੈ। ਇਸ ਫ਼ਿਲਮ ਬਾਰੇ ਉਸ ਦੇ ਕੱਟੜ ਪ੍ਰਸ਼ੰਸ਼ਕਾਂ ਦਾ ਕਹਿਣਾ ਹੈ ਕਿ ਇਸ ਫ਼ਿਲਮ ਵਿੱਚ ਉਸ ਦੀ ਸੁਰ ਮੱਠੀ ਪੈ ਗਈ ਹੈ। ਜੋ ਵੀ ਹੈ, ਕੌਸਟਾ ਗਾਵਰਸ ਨੇ ਆਲਮੀ ਸਿਨੇਮਾ ਦੇ ਇਤਿਹਾਸ ਵਿੱਚ ਦਲੇਰੀ ਨਾਲ ਆਪਣਾ ਯੋਗਦਾਨ ਪਾਇਆ ਹੈ। ਸਾਨੂੰ ਉਸ ਤੋਂ ਹੋਰ ਵੀ ਚੰਗੀਆਂ ਫ਼ਿਲਮਾਂ ਦੀ ਆਸ ਹੈ।

Saturday, 15 October 2011

ਮੇਰੇ ਲਈ ਫ਼ਿਲਮ ਦਾ ਰੂਪ ਵਿਸ਼ੇ ਦਾ ਸੇਵਾਦਾਰ ਹੈ: ਰਾਜੀਵ ਸ਼ਰਮਾ

ਦਲਜੀਤ ਅਮੀ

ਰਾਜੀਵ ਸ਼ਰਮਾ ਟੈਲੀਵਿਜ਼ਨ ਸਨਅਤ ਦੇ ਸਭ ਤੋਂ ਤਜਰਬੇਕਾਰ ਪੰਜਾਬੀਆਂ ਵਿੱਚੋਂ ਹੈ। ਉਸ ਨੇ ਹਿੰਦੀ ਅਤੇ ਪੰਜਾਬੀ ਦੇ ਵੱਡੇ ਚੈਨਲਾਂ ਵਿੱਚ ਸਿਰਜਣਾਤਮਕ, ਤਕਨੀਕੀ ਤੇ ਪ੍ਰਬੰਧਕੀ ਪੱਖਾਂ ਤੋਂ ਮੁਖੀ ਤੱਕ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ ਹਨ। ਜਗਰਾਓ, ਲੁਧਿਆਣਾ ਅਤੇ ਚੰਡੀਗੜ੍ਹ ਵਿੱਚ ਪੜ੍ਹਣ ਤੋਂ ਬਾਅਦ ਉਸ ਨੇ ਮੁੰਬਈ ਵਿੱਚ ਪੇਸ਼ਾਵਰ ਜੀਵਨ ਸ਼ੁਰੂ ਕੀਤਾ। ਤਕਰੀਬਨ ਡੇਢ ਦਹਾਕੇ ਦੌਰਾਨ ਉਸ ਅੰਦਰ ਪੰਜਾਬ ਦਾ ਕਸਬਾਨੁਮਾ ਪਿੰਡ ਅਤੇ ਮਹਾਨਗਰ ਗਹਿਗੱਚ ਸੰਵਾਦ ਵਿੱਚ ਰੁਝੇ ਹੋਏ ਹਨ। ਮਹਾਨਗਰ ਦੀਆਂ ਪੇਸ਼ਾਵਰ ਬੁਲੰਦੀਆਂ ਰਾਜੀਵ ਅੰਦਰਲੇ ਠੇਠ ਪੰਜਾਬੀ ਵਿੱਚ ਕੋਈ ਰਲਾ ਨਹੀਂ ਕਰ ਸਕੀਆਂ। ਇਸ ਦੌਰਾਨ ਉਸ ਦੇ ਕੰਨ ਵਿੱਚ ਨੱਤੀ ਪੈ ਗਈ ਹੈ ਅਤੇ ਮੋਢੇ ਉੱਤੇ ਭਗਤ ਸਿੰਘ ਖੁਣਿਆ ਗਿਆ ਹੈ।

ਲੋਕ ਕਲਾਮੰਚ ਮੰਡੀ ਮੁੱਲਾਂਪੁਰ ਦੇ ਬਾਨੀਆਂ ਵਿੱਚ ਸ਼ੁਮਾਰ ਰਾਜੀਵ ਨੇ ਗੁਰਸ਼ਰਨ ਸਿੰਘ ਨਾਲ ਅਤਿਵਾਦ ਦੇ ਦੌਰ ਵਿੱਚ ਨਾਟਕ ਕੀਤੇ। ਵਿਗਿਆਨ ਦੀ ਪੜ੍ਹਾਈ ਛੱਡ ਕੇ ਗਿਆਨੀ (ਗਿਆਰਵੀਂ ਤੋਂ ਬਾਅਦ ਪੰਜਾਬੀ ਸਾਹਿਤ ਦੀ ਇੱਕ ਸਾਲਾ ਪੜ੍ਹਾਈ) ਰਾਹੀਂ ਬੀ.ਏ. ਕੀਤੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਇੰਡੀਅਨ ਥੀਏਟਰ ਦੀ ਪੜ੍ਹਾਈ ਕਰ ਕੇ ਉਸ ਨੇ ਕੁਝ ਸਮਾਂ ਪੰਜਾਬ ਵਿੱਚ ਫ਼ਿਲਮਾਂ ਬਣਾਈਆਂ ਅਤੇ ਮੁੰਬਈ ਚਲਿਆ ਗਿਆ। ਦੂਰਦਰਸ਼ਨ ਦੇ ਦਸਤਾਵੇਜ਼ੀ ਸਭਿਆਚਾਰਕ ਲੜੀਵਾਰ 'ਸੁਰਭੀ' ਦਾ ਟੀਮ ਨਿਰਦੇਸ਼ਕ ਰਹਿਣ ਤੋਂ ਬਾਅਦ ਉਹ ਸਹਾਰਾ ਟੈਲੀਵਿਜ਼ਨ ਵਿੱਚ ਚਲਿਆ ਗਿਆ। ਇਸ ਤੋਂ ਬਾਅਦ ਉਸ ਨੇ ਜ਼ੀ, ਚੈਨਲ ਪੰਜਾਬ ਅਤੇ ੯-ਐਕਸ ਵਿੱਚ ਪ੍ਰੋਗਰਾਮਿੰਗ ਮੁਖੀ ਵਜੋਂ ਕੰਮ ਕੀਤਾ। ਉਸ ਨੂੰ ਆਜ਼ਾਦ ਫ਼ਿਲਮਸਾਜ਼ ਵਜੋਂ ਪਲੇਠੀ ਪੰਜਾਬੀ ਦਸਤਾਵੇਜ਼ੀ ਫ਼ਿਲਮ ਬਣਾਉਣ ਦਾ ਮਾਣ ਹਾਸਿਲ ਹੈ। ਇਨਕਲਾਬੀ ਕਵੀ ਪਾਸ਼ ਦੀ ਕਵਿਤਾ ਅਤੇ ਜ਼ਿੰਦਗੀ ਬਾਬਤ 'ਆਪਣਾ ਪਾਸ਼' ਬਣਾਉਣ ਤੋਂ ਪਹਿਲਾਂ ਆਪਣੇ ਮੁਲਾਂਪੁਰ ਦੇ ਸਾਥੀਆਂ ਨਾਲ ਮਿਲ ਕੇ ਜਗਰੂਪ ਸਿੰਘ ਰੂਪ ਦੀ ਕਹਾਣੀ ਉੱਤੇ 'ਪੰਜ ਕਲਿਆਣੀ' ਬਣਾਈ। ਰਾਜੀਵ ਨੂੰ ਜਦੋਂ ਵੀ ਮੌਕਾ ਮਿਲਦਾ ਹੈ ਤਾਂ ਉਹ ਆਪਣੇ ਪੁਰਾਣੇ ਸਾਥੀਆਂ ਨਾਲ ਮਿਲ ਕੇ ਫ਼ਿਲਮ ਬਣਾਉਂਦਾ ਹੈ। ਪੰਜ ਸਾਲ ਪਹਿਲਾਂ ਉਸ ਨੇ ਸਰਵਮੀਤ ਦੀ ਕਹਾਣੀ 'ਕਲਾਣ' ਉੱਤੇ ਫ਼ਿਲਮ ਬਣਾਈ। ਹੁਣ ਰਾਜੀਵ ਨੇ ਗੁਰਮੀਤ ਕੜਿਆਲਵੀ ਦੀ ਕਹਾਣੀ ਆਤੂ ਖੋਜੀ ਦੇ ਮੁੱਖ ਕਿਰਦਾਰ ਨੂੰ ਧੁਰਾ ਬਣਾ ਕੇ ਇਸੇ ਨਾਮ ਦੀ ਫ਼ਿਲਮ ਬਣਾਈ ਹੈ।

ਰਾਜੀਵ ਸ਼ਰਮਾ ਦੇ ਟੈਲੀਵਿਜ਼ਨ ਸਨਅਤ ਵਿਚਲੇ ਕੰਮ, ਫ਼ਿਲਮਾਂ ਬਣਾਉਣ ਦੀ ਸਮੁੱਚੀ ਸਰਗਰਮੀ ਅਤੇ ਪੜ੍ਹਾਈ-ਲਖਾਈ ਤੋਂ ਸਮਾਜਿਕ ਸਰੋਕਾਰਾਂ ਨਾਲ ਮੇਰਾ ਨੇੜਲਾ ਵਾਅ ਰਿਹਾ ਹੈ। ਇਸ ਦੌਰਾਨ ਮੈਂ ਉਸ ਦਾ ਪਹਿਲਾਂ ਸਰੋਤਾ, ਪਾਠਕ, ਦਰਸ਼ਕ, ਆਲੋਚਕ ਅਤੇ ਵਕੀਲ ਰਿਹਾ ਹਾਂ। ਆਤੂ ਖੋਜੀ ਅਤੇ ਫ਼ਿਲਮਾਂ ਬਾਬਤ ਰਾਜੀਵ ਦੀ ਸਮਝ ਨੂੰ ਲਿਖਤੀ ਮੁਲਾਕਾਤ ਰਾਹੀਂ ਪਾਠਕਾਂ ਨਾਲ ਸਾਂਝਾ ਕਰ ਰਿਹਾ ਹਾਂ। ਦੋ ਦਹਾਕਿਆਂ ਦੇ ਰਿਸ਼ਤੇ ਵਿੱਚੋਂ ਮੈਨੂੰ ਸਮਝ ਆਈ ਹੈ ਕਿ ਮੈਂ ਰਾਜੀਵ ਦੇ ਕੰਮ ਵਿੱਚ ਨੇੜਿਓਂ ਦਿਲਚਸਪੀ ਰੱਖਣ ਵਾਲੀ ਧਿਰ ਹਾਂ ਸੋ ਮੈਥੋਂ ਨਿਰਪੱਖਤਾ ਦੀ ਆਸ ਨਹੀਂ ਕੀਤੀ ਜਾ ਸਕਦੀ। ਰਾਜੀਵ ਬਹੁਤ ਸੁਹਿਰਦ ਸਰੋਤਾ ਅਤੇ ਸਿੱਧਾ ਬੰਦਾ ਹੈ ਸੋ ਉਸ ਨਾਲ ਬੇਬਾਕ ਹੋਣਾ ਕਿਸੇ ਖ਼ਦਸ਼ੇ ਨੂੰ ਸੱਦਾ ਨਹੀਂ ਦਿੰਦਾ ਸਗੋਂ ਸੰਵਾਦ ਲਈ ਜ਼ਰਖ਼ੇਜ਼ ਜ਼ਮੀਨ ਤਿਆਰ ਕਰਦਾ ਹੈ।

ਸੁਆਲ: ਰਾਜੀਵ ਪੰਦਰਾਂ ਸਾਲ ਟੈਲੀਵਿਜ਼ਨ ਸਨਅਤ ਦੇ ਸਭ ਤੋਂ ਮਹਿੰਗੇ ਤੇ ਕਾਮਯਾਬ ਲੜੀਵਾਰ ਬਣਾਉਣ ਤੋਂ ਬਾਅਦ ਆਤੂ ਖੋਜੀ ਬਣਾਉਣ ਦਾ ਕਾਰਨ ਕੀ ਹੈ?
ਜੁਆਬ: ਫ਼ਿਲਮ ਦਾ ਮਹਿੰਗਾ ਜਾਂ ਸਸਤਾ ਹੋਣਾ ਕੋਈ ਮਾਅਨੇ ਨਹੀਂ ਰੱਖਦਾ। ਮਸਲਾ ਇਹ ਹੈ ਕਿ ਮੈਂ ਕਿਹੜੀ ਫ਼ਿਲਮ ਕਿਉਂ ਬਣਾਉਣੀ ਚਾਹੁੰਦਾ ਹਾਂ? ਤੈਨੂੰ ਲੱਗਦਾ ਹੈ ਕਿ ਹੁਣ ਮੈਨੂੰ ਫ਼ੀਚਰ ਫ਼ਿਲਮ ਬਣਾਉਣੀ ਚਾਹੀਦੀ ਹੈ ਪਰ ਮੈਂ ਵਿਸ਼ੇ ਦੀ ਚੋਣ ਵੇਲੇ ਤਕਨੀਕੀ ਪੱਖ ਦੀ ਪਰਵਾਹ ਨਹੀਂ ਕਰਦਾ। ਮੇਰੇ ਅੰਦਰ ਛੋਟੇ ਸ਼ਹਿਰ ਜਾਂ ਪਿੰਡ ਤੋਂ ਕਸਬਾ ਬਣ ਰਹੇ ਪੰਜਾਬ ਅਤੇ ਮਹਾਨਗਰ ਦਾ ਤਜਰਬਾ ਹੈ। ਮੌਜੂਦਾ ਦੌਰ ਵਿੱਚ ਇਹ ਦੋਵੇਂ ਤਜਰਬੇ ਆਪਸ ਵਿੱਚ ਕਿਸੇ ਮੰਚ ਉੱਤੇ ਨਹੀਂ ਮਿਲਦੇ। ਇਸੇ ਤਰ੍ਹਾਂ ਪੁਰਾਣੀ ਅਤੇ ਨਵੀਂ ਪੀੜ੍ਹੀ ਵਿੱਚ ਟੁੱਟੀ ਸੰਵਾਦ ਦੀ ਤੰਦ ਦਾ ਮਸਲਾ ਹੈ। ਮੇਰੇ ਅੰਦਰ ਪਈਆਂ ਸਮਾਜਿਕ ਕਦਰਾਂ-ਕੀਮਤਾਂ ਮੈਨੂੰ ਇਹ ਸੁਆਲ ਪੁੱਛਦੀਆਂ ਹਨ ਕਿ ਕੀ ਹੁਣ ਇਨ੍ਹਾਂ ਦੀ ਥਾਂ ਯਾਦਾਂ ਜਾਂ ਕਿਤਾਬਾਂ ਵਿੱਚ ਹੀ ਹੈ? ਮੈਂ ਪਿੰਡ ਤੇ ਸ਼ਹਿਰ, ਬਜ਼ੁਰਗ ਤੇ ਨੌਜਵਾਨ ਪੀੜ੍ਹੀ, ਬਦਲਦੀਆਂ ਕਦਰਾਂ ਕੀਮਤਾਂ ਦੇ ਦੌਰ ਵਿੱਚ ਸਮਾਜਿਕ ਜ਼ਿੰਮੇਵਾਰੀ ਅਤੇ ਬੇਗਰਜ਼ ਰਿਸ਼ਤਿਆਂ ਦੀ ਬਾਤ ਪਾਉਣੀ ਚਾਹੁੰਦਾ ਸੀ। ਗੁਰਮੀਤ ਕੜਿਆਲਵੀ ਦਾ ਕਿਰਦਾਰ ਆਤੂ ਖੋਜੀ ਮੇਰੇ ਦਿਲ ਨੂੰ ਟੁੰਭਦਾ ਸੀ। ਇਸ ਕਿਰਦਾਰ ਦਾ ਸ਼ਹਿਰ ਦੀ ਕੁੜੀ ਨਾਲ ਸੰਵਾਦ ਮੇਰੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਹੈ।

ਸੁਆਲ: ਪੇਸ਼ਾਵਰ ਜੀਵਨ ਵਿੱਚ ਤਕਨੀਕੀ ਪੱਖਾਂ ਦੀ ਨਿਗਰਾਨੀ ਅਤੇ ਤਕਨੀਕੀ ਮਿਆਰ ਨੂੰ ਯਕੀਨੀ ਬਣਾਉਣਾ ਤੁਹਾਡੀ ਮਹਾਰਤ ਹੈ। ਆਪਣੀ ਫ਼ਿਲਮ ਬਣਾਉਣ ਵੇਲੇ ਵਿਸ਼ਾ ਪ੍ਰਧਾਨ ਕਿਵੇਂ ਹੋ ਜਾਂਦਾ ਹੈ?
ਜੁਆਬ: ਮੇਰਾ ਪੇਸ਼ਾਵਰ ਕੰਮ ਤਕਨੀਕੀ ਮਿਆਰਾਂ ਨਾਲ ਨਾਪਿਆ ਜਾਂਦਾ ਹੈ। ਜਿਸ ਨੇ ਮੇਰਾ ਕੰਮ ਤਕਨੀਕੀ ਪੱਖ ਤੋਂ ਦੇਖਣਾ ਹੈ ਉਹ ਟੈਲੀਵਿਜ਼ਨ ਵਾਲਾ ਕੰਮ ਦੇਖੇ। ਮੈਂ ਰੋਸ਼ਨੀ, ਰੰਗ ਅਤੇ ਸੰਪਾਦਨ ਦੀ ਤਕਨੀਕੀ ਸਮਝ ਦਾ ਇਮਤਿਹਾਨ ਉੱਥੇ ਦੇ ਆਇਆ ਹਾਂ। ਇਹ ਮਸਲਾ ਹੋਰ ਹੈ। ਆਤੂ ਖੋਜੀ ਬਣਾਉਣ ਵੇਲੇ ਮੈਂ ਫ਼ਿਲਮ ਦੀ ਵਿਆਕਰਨ ਦੀ ਪਰਵਾਹ ਨਹੀਂ ਕਰਦਾ। ਰੋਸ਼ਨੀਆਂ ਅਤੇ ਸਰਗਰਮੀ ਦੀ ਲਗਾਤਾਰਤਾ ਮੇਰੇ ਲਈ ਮਾਅਨੇ ਨਹੀਂ ਰੱਖਦੀ ਕਿਉਂਕਿ ਇਹ ਫ਼ਿਲਮ ਵਿਸ਼ੇ ਉੱਤੇ ਟਿਕੀ ਹੋਈ ਹੈ।

ਸੁਆਲ: ਇਸ ਵੇਲੇ ਫ਼ਿਲਮ ਸਨਅਤ ਵਿੱਚ ਲਗਾਤਾਰ ਚਰਚਾ ਹੋ ਰਹੀ ਹੈ ਕਿ ਰੂਪਕੀ ਪੱਖ ਬਹੁਤ ਅਹਿਮ ਹੁੰਦਾ ਹੈ?
ਜੁਆਬ: ਪਹਿਲਾਂ ਮੈਂ ਇਹ ਸਪਸ਼ਟ ਕਰ ਦਿਆਂ ਕਿ ਤੇਰੇ ਸੁਆਲ ਤੋਂ ਲੱਗਦਾ ਹੈ ਜਿਵੇਂ ਮੈਂ ਰੂਪਕੀ ਪੱਖ ਨੂੰ ਤਵੱਜੋ ਨਹੀਂ ਦਿੰਦਾ। ਅਜਿਹਾ ਨਹੀਂ ਹੈ। ਮੈਂ ਆਤੂ ਖੋਜੀ ਦੇ ਇਨ੍ਹਾਂ ਪੱਖਾਂ ਬਾਬਤ ਲੰਮੀ ਗੱਲ ਕਰ ਸਕਦਾ ਹਾਂ। ਇਸੇ ਤਰ੍ਹਾਂ ਦਾਰਸ਼ਨਿਕ ਪੱਖ ਨੂੰ ਵੇਖਿਆ ਜਾ ਸਕਦਾ ਹੈ। ਇਸ ਮਸਲੇ ਉੱਤੇ ਮੇਰੀ ਸਮਝ ਬਹੁਤ ਸਪਸ਼ਟ ਹੈ। ਜਦੋਂ ਮੈਂ ਆਪਣੀ ਮਰਜ਼ੀ ਦੀ ਫ਼ਿਲਮ ਬਣਾਉਂਦਾ ਹਾਂ ਤਾਂ ਰੂਪ ਦਾ ਕੰਮ ਵਿਸ਼ੇ ਦੀ ਸੇਵਾਦਾਰੀ ਰਹਿੰਦਾ ਹੈ। ਫ਼ਿਲਮ ਦਾ ਕਾਮਯਾਬੀ ਇਸ ਨੁਕਤੇ ਨਾਲ ਨਾਪੀ ਜਾਵੇਗੀ ਕਿ ਇਹ ਦਰਸ਼ਕਾਂ ਨਾਲ ਕਿਸ ਤਰ੍ਹਾਂ ਦਾ ਸੰਵਾਦ ਕਰਦੀ ਹੈ। ਤੂੰ ਦਰਸ਼ਕ ਨੂੰ ਸੰਗਤ ਕਹਿੰਦਾ ਏ, ਸੰਗਤ ਨਾਲ ਸੰਵਾਦ ਦੀ ਸੰਜੀਦਗੀ ਨੂੰ ਅਹਿਮੀਅਤ ਮਿਲਣੀ ਹੀ ਚਾਹੀਦੀ ਹੈ।

ਸੁਆਲ: ਫ਼ਿਲਮਸਾਜ਼ ਸੰਗਤ ਅਤੇ ਵਿਸ਼ੇ ਬਾਬਤ ਇਸ ਤਰ੍ਹਾਂ ਗੱਲ ਨਹੀਂ ਕਰਦੇ। ਕੋਈ ਖਾਸ ਕਾਰਨ?
ਜੁਆਬ: ਇਹ ਸੁਆਲ ਤੈਨੂੰ ਵੀ ਪੁੱਛਿਆ ਜਾ ਸਕਦਾ ਹੈ।

ਸੁਆਲ: ਜਦੋਂ ਤੁਸੀਂ ਮੇਰੀ ਮੁਲਾਕਾਤ ਲਿਖੋਗੇ ਤਾਂ ਪੁੱਛਣਾ। ਹੁਣ ਜੁਆਬ ਦਿਓ?
ਜੁਆਬ: ਮੈਂ ਸਾਰੇ ਫ਼ਿਲਮਸਾਜ਼ਾਂ ਲਈ ਜੁਆਬਦੇਹ ਨਹੀਂ ਹਾਂ।

ਸੁਆਲ: ਤੁਸੀਂ ਫ਼ਿਲਮਸਾਜ਼ ਵਜੋਂ ਇਸ ਸੁਆਲ ਤੋਂ ਮੁਨਕਰ ਵੀ ਨਹੀਂ ਹੋ ਸਕਦੇ?
ਜੁਆਬ: ਮੈਂ ਬਾਕੀਆਂ ਦੀ ਸਮਝ ਬਾਬਤ ਜੁਆਬਦੇਹ ਕਿਵੇਂ ਹੋਇਆ?

ਸੁਆਲ: ਫ਼ਿਲਮਸਾਜ਼ ਹੋਣ ਦੇ ਨਾਤੇ। ਇਸ ਤਬਕੇ ਬਾਬਤ ਸਾਡੀ ਸਮਾਜਿਕ ਸਮਝ ਬਣੀ ਹੋਈ ਹੈ। ਨਾਮੀ ਫ਼ਿਲਮਸਾਜ਼ ਕਹਿੰਦੇ ਹਨ ਕਿ ਪੰਜਾਬੀਆਂ ਦਾ ਪੱਧਰ ਸੰਜੀਦਾ ਫ਼ਿਲਮ ਲਾਇਕ ਨਹੀਂ ਹੈ। ਇਸੇ ਕਾਰਨ ਉਹ ਵਿਸ਼ਾ ਮੁਖੀ ਫ਼ਿਲਮਾਂ ਨਹੀਂ ਬਣਾਉਂਦੇ। ਤੁਹਾਨੂੰ ਜੁਆਬ ਦੇਣਾ ਚਾਹੀਦਾ ਹੈ ਤਾਂ ਜੋ ਪਤਾ ਲੱਗੇ ਕਿ ਫ਼ਿਲਮਸਾਜ਼ਾਂ ਵਿੱਚ ਵੰਨ-ਸਵੰਨਤਾ ਹੈ।
ਜੁਆਬ: ਮੈਂ ਦਰਸ਼ਕ ਦੇ ਮਿਆਰ ਮੁਤਾਬਕ ਨਹੀਂ ਸਗੋਂ ਆਪਣੀ ਸਮਝ ਨਾਲ ਫ਼ਿਲਮ ਨਾਲ ਬਣਾਉਂਦਾ ਹਾਂ। ਇਹ ਦਲੀਲ ਮੈਨੂੰ ਅਜੀਬ ਲੱਗਦੀ ਹੈ। ਬਿਨਾਂ ਕਿਸੇ ਇਮਤਿਹਾਨ ਵਿੱਚ ਬੈਠੇ ਫ਼ਿਲਮਸਾਜ਼ ਆਪਣੀ ਲਿਆਕਤ ਅਤੇ ਦਰਸ਼ਕ ਦੀ ਜ਼ਹਾਲਤ ਦਾ ਐਲਾਨ ਕਰਦੇ ਹਨ। ਬਾਕੀ ਬੰਦਿਆਂ ਵਾਂਗ ਫ਼ਿਲਮਸਾਜ਼ ਵੀ ਸਮਾਜਿਕ ਜੀਅ ਹਨ। ਸਾਰੀਆਂ ਕਮੀਆਂ-ਪੇਸ਼ੀਆਂ ਅਤੇ ਗੁਣ-ਅਗੁਣ ਸਮੇਤ। ਆਪਣੇ-ਆਪ ਨੂੰ ਵਢਿਆਉਣ ਦੀ ਰੀਤ ਜਿਹੀ ਤੁਰ ਪਈ ਕਿ ਕਲਾਕਾਰ ਬਹੁਤ ਸੰਵਾਦਨਸ਼ੀਲ ਹੁੰਦੇ ਹਨ। ਇਸ ਧਾਰਨਾ ਕੋਈ ਇਲਾਹੀ ਫਰਮਾਨ ਨਹੀਂ ਹੈ। ਨਫ਼ਰਤ ਉਕਸਾਉਣ ਵਾਲੀਆਂ ਕਲਾ-ਕਿਰਤਾਂ ਦੀ ਦੁਨੀਆਂ ਵਿੱਚ ਕਮੀ ਨਹੀਂ ਹੈ ਜਿਨ੍ਹਾਂ ਵਿੱਚ ਫ਼ਿਲਮਾਂ ਵੀ ਸ਼ੁਮਾਰ ਹਨ। ਪੰਜਾਬੀ ਫ਼ਿਲਮਾਂ ਦੇ ਇਤਿਹਾਸ ਵਿੱਚ ਤਰਜੀਹ ਵਿਸ਼ੇ ਦੀ ਥਾਂ ਵਪਾਰ ਨੂੰ ਰਹੀ ਹੈ। ਹੁਣ ਪੱਤਰਕਾਰ ਮੁਨਾਫ਼ੇ ਲਈ ਫ਼ਿਲਮ ਬਣਾਉਣ ਵਾਲੇ ਫ਼ਿਲਮਸਾਜ਼ ਕੋਲੋਂ ਸਮਾਜਿਕ ਸਰੋਕਾਰਾਂ ਬਾਬਤ ਸੁਆਲ ਪੁੱਛਦੇ ਹਨ ਤਾਂ ਸਾਹਮਣੇ ਵਾਲੇ ਨੇ ਜੁਆਬ ਦੇਣੇ ਹਨ। ਚੰਗੀਆਂ ਫ਼ਿਲਮਾਂ ਨਾ ਬਣਨ ਦਾ ਠੀਕਰਾ ਦਰਸ਼ਕ ਸਿਰ ਭੰਨ੍ਹ ਦਿਓ। ਸੁਖਾਲਾ ਕੰਮ ਹੈ। ਇਹ ਫ਼ਿਲਮਸਾਜ਼ ਦਾ ਮਸਲਾ ਹੈ ਕਿ ਉਹ ਦਰਸ਼ਕ ਨੂੰ ਮਹਿਜ਼ ਖਪਤਕਾਰ ਮੰਨਦਾ ਹੈ ਜਾਂ ਕੁਝ ਹੋਰ। ਮੈਨੂੰ ਲੱਗਦਾ ਹੈ ਕਿ ਇਸ ਮਾਮਲੇ ਵਿੱਚ ਸਾਡੀ ਸਮਝ ਸਪਸ਼ਟ ਹੈ। ਸੰਗਤ ਸੂਝਵਾਨ ਹੁੰਦੀ ਹੈ। ਫ਼ੈਸਲਾ ਉਨ੍ਹਾਂ ਉੱਤੇ ਛੱਡ ਦਿੰਦੇ ਹਾਂ।

ਸੁਆਲ: ਲੱਚਰ ਅਤੇ ਸਾਫ਼-ਸੁਥਰੀ ਫ਼ਿਲਮ ਵਿੱਚ ਤੁਸੀਂ ਨਿਖੇੜਾ ਕਿਵੇਂ ਕਰਦੇ ਹੋ?
ਜੁਆਬ: ਲੱਚਰ ਅਤੇ ਸਾਫ਼-ਸੁਥਰੀਆਂ ਫ਼ਿਲਮਾਂ ਦੀ ਪਾਲਾਬੰਦੀ ਸੁਖਾਲੀ ਨਹੀਂ ਹੈ। ਕੁਝ ਲੋਕ ਨਗੇਜ਼ ਨੂੰ ਅਸ਼ਲੀਲਤਾ ਅਤੇ ਕੱਪੜਿਆਂ ਨੂੰ ਸੱਭਿਆਚਾਰ ਕਰਾਰ ਦਿੰਦੇ ਹਨ। ਸਾਫ਼-ਸੁਥਰੇ ਕੱਪੜੇ ਪਾ ਕੇ ਲਹਿਰਾਉਂਦੀ ਫ਼ਸਲਾਂ ਵਿੱਚ ਬੱਕਰੇ ਬੁਲਾਉਂਦੇ, ਜਾਤੀ ਹaੂਮੈਂ ਦਾ ਦਿਖਾਵਾ ਕਰਦੇ ਅਤੇ ਮੌਜੂਦਾ ਪੰਜਾਬ ਦੇ ਬਹੁਪਸਾਰੀ ਸੰਕਟ ਨੂੰ ਨਜ਼ਰਅੰਦਾਜ਼ ਕਰਨ ਵਾਲੇ ਮੈਨੂੰ ਲੱਚਰ ਲੱਗਦੇ ਹਨ। ਪੰਜਾਬ ਨੂੰ ਗੀਤਾਂ, ਭੰਗੜੇ, ਗਿੱਧੇ, ਕੱਪੜਿਆਂ, ਸਾਗ ਤੇ ਮੱਕੀ ਦੀ ਰੋਟੀ, ਦੋਨਾਲੀਆਂ, ਮਹਿੰਗੀਆਂ ਕਾਰਾਂ ਅਤੇ ਦੇਸੀ ਦਾਰੂ ਤੱਕ ਮਹਿਦੂਦ ਕਰ ਦੇਣਾ ਲੱੱਚਰਤਾ ਹੈ। ਉਦਰੇਵੇਂ ਦੇ ਮਾਰੇ ਪਰਵਾਸੀ ਪੰਜਾਬੀ ਇਸੇ ਨੂੰ ਪੰਜਾਬ ਅਤੇ ਪੰਜਾਬੀ ਦੀ ਸੇਵਾ ਕਬੂਲ ਕਰ ਲੈਂਦੇ ਹਨ। ਬਾਕੀ ਦੁਨੀਆ ਵਾਂਗ ਪੰਜਾਬੀ ਉਦਾਸ ਹੁੰਦੇ ਹਨ, ਉਹ ਪੜ੍ਹਦੇ-ਲਿਖਦੇ ਅਤੇ ਸੋਚਦੇ ਹਨ। ਪੰਜਾਬੀ ਮੌਜੂਦਾ ਆਲਮ ਦੇ ਆਲਮੀ ਵਾਸ਼ਿੰਦੇ ਹਨ। ਜਦੋਂ ਫ਼ਿਲਮਾਂ ਵਿੱਚ ਪੰਜਾਬ ਦੀ ਕਿਸੇ ਦੁਖਦੀ ਰਗ ਉੱਤੇ ਹੱਥ ਧਰ ਕੇ ਪਰਵਾਸੀਆਂ ਦੀ ਮਿਹਰਬਾਨੀ ਜਾਂ ਨਾਇਕ ਦੀ ਕ੍ਰਿਪਾ ਨਾਲ ਸਮੱਸਿਆ ਸੁਲਝਾ ਦਿੱਤੀ ਜਾਂਦੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਹ ਪੰਜਾਬੀ ਸਮਾਜ ਨੂੰ ਛੁਟਿਆਉਣ ਵਾਲੀ ਗੱਲ ਹੈ। ਜੇ ਪੰਜਾਬ ਵਿੱਚ ਵਿਗਾੜ ਅਤੇ ਨਿਘਾਰ ਦੇ ਮਸਲੇ ਹਨ ਤਾਂ ਇਨ੍ਹਾਂ ਦਾ ਕਾਰਨ ਮਹਿਜ਼ ਪੰਜਾਬੀਆਂ ਦੀ ਨਾਲਾਇਕੀ ਨਹੀਂ ਹੈ।

ਸੁਆਲ: ਫ਼ਿਲਮ ਮਹਿੰਗਾ ਕੰਮ ਹੈ। ਤੁਸੀਂ ਕਈ ਸਾਲ ਵੱਡੀਆਂ ਨੌਕਰੀਆਂ ਕਰਕੇ ਇੱਕ ਫ਼ਿਲਮ ਬਣਾ ਕੇ ਇਹ ਦਲੀਲ ਪੇਸ਼ ਕਰਦੇ ਓ। ਇਸ ਤਰ੍ਹਾਂ ਲਗਾਤਾਰ ਕੰਮ ਨਹੀਂ ਕੀਤਾ ਜਾ ਸਕਦਾ?
ਜੁਆਬ: ਇਹ ਸਹੀ ਹੈ। ਲਗਾਤਾਰ ਕੰਮ ਨਾ ਕਰ ਸਕਣ ਕਾਰਨ ਹੀ ਮੈਂ ਮੁੜ-ਮੁੜ ਨੌਕਰੀ ਕਰਦਾ ਹਾਂ। ਫ਼ਿਲਮ ਦਾ ਅਰਥਚਾਰਾ ਬਹੁਤ ਜ਼ਾਲਮ ਹੈ। ਇਸ ਦਾ ਮਤਲਬ ਇਹ ਨਹੀਂ ਕਿ ਫ਼ਿਲਮਾਂ ਦੀ ਪੜਚੋਲ ਨਹੀਂ ਹੋਣੀ ਚਾਹੀਦੀ ਅਤੇ ਜੋ ਮਿਲੇ ਉਸ ਨੂੰ ਸਿਰ-ਮੱਥੇ ਕਬੂਲ ਕਰ ਲੈਣਾ ਚਾਹੀਦਾ ਹੈ। ਪੜਚੋਲ ਦਾ ਕੰਮ ਚੰਗੀ ਫ਼ਿਲਮ ਦੀ ਮੰਗ ਕਰਨਾ ਹੈ। ਬਾਕੀ ਮਸਲੇ ਆਪਣੀ ਥਾਂ ਅਹਿਮ ਹੋ ਸਕਦੇ ਹਨ। ਮੈਨੂੰ ਲੱਗਦਾ ਹੈ ਕਿ ਦੇਰ ਬਾਅਦ ਹੀ ਸਹੀ ਪਰ ਮੈਂ ਫ਼ਿਲਮ ਬਣਾਉਂਦਾ ਹਾਂ। ਤੂੰ ਪਿਛਲੇ ਪੰਜ ਸਾਲਾਂ ਤੋਂ ਫ਼ਿਲਮ ਨਹੀਂ ਬਣਾਈ।

ਸੁਆਲ: ਮਸਲਾ ਇਹ ਹੈ ਕਿ ਫ਼ਿਲਮ ਬਣਾਉਣ ਅਤੇ ਜਿਉਂਦੇ ਰਹਿਣ ਲਈ ਪੈਸੇ ਤਾਂ ਹੋਣੇ ਚਾਹੀਦੇ ਹਨ।
ਜੁਆਬ: ਠੀਕ ਹੈ। ਇਹ ਮਸਲਾ ਸੰਜੀਦਗੀ ਨਾਲ ਵਿਚਾਰਨ ਵਾਲਾ ਹੈ। ਫ਼ਿਲਮ ਦਾ ਅਰਥਚਾਰਾ ਸਿਨਮਾ, ਕੰਪਨੀਆਂ ਅਤੇ ਫ਼ਿਲਮ ਮੇਲਿਆਂ ਦੁਆਲੇ ਘੁੰਮਦਾ ਹੈ। ਇਨ੍ਹਾਂ ਦਾ ਕੋਈ ਬਦਲ ਲੱਭਣਾ ਪੈਣਾ ਹੈ। ਫ਼ਿਲਮਾਂ ਲਗਾਤਾਰ ਬਣਨ ਅਤੇ ਫ਼ਿਲਮਸਾਜ਼ ਘਾਟੇ ਵਿੱਚ ਨਾ ਰਹਿਣ। ਹੁਣ ਫ਼ਿਲਮ ਦੀ ਕੰਪਿਊਟਰ ਉੱਤੇ ਕਾਪੀ ਕਰਨੀ ਸੁਖਾਲੀ ਹੋ ਗਈ ਹੈ। ਇਸ ਨੈਤਿਕ ਦਲੀਲ ਦੀ ਮੌਜੂਦਾ ਖਪਤਕਾਰੀ ਦੌਰ ਵਿੱਚ ਫੂਕ ਨਿਕਲ ਗਈ ਹੈ ਕਿ 'ਚੰਗੀ ਫ਼ਿਲਮ ਲਈ ਪੈਸੇ ਦੇਣਾ ਜ਼ਰੂਰੀ ਹੈ।'

ਸੁਆਲ: ਇਸ ਦਾ ਮਤਲਬ ਇਹ ਹੋਇਆ ਕਿ ਫ਼ਿਲਮ ਵਪਾਰੀ ਜਾਂ ਅਮੀਰ ਹੀ ਬਣਾ ਸਕਦੇ ਹਨ?
ਜੁਆਬ: ਮੈਂ ਅਮੀਰ ਨਹੀਂ ਹਾਂ ਪਰ ਤਿੰਨ-ਚਾਰ ਸਾਲਾਂ ਵਿੱਚ ਅਜਿਹੀ ਫ਼ਿਲਮ ਲਈ ਪੈਸੇ ਅਤੇ ਸਮਾਂ ਕੱਢ ਸਕਦਾ ਹਾਂ। ਤੈਨੂੰ ਚਾਹੇ ਪਸੰਦ ਨਹੀਂ ਪਰ ਮੈਂ ਫ਼ਿਲਮ ਨੂੰ ਬਹੁਤ ਸਸਤੀ ਜਾਂ ਮੁਫ਼ਤ ਵੀ ਵੰਡ ਸਕਦਾ ਹਾਂ।

ਸੁਆਲ: ਤੁਹਾਡੇ ਬਾਬਤ ਕਿਹਾ ਜਾਂਦਾ ਹੈ ਕਿ ਕਿ ਰਾਜੀਵ ਕੋਲ ਪੈਸੇ ਹਨ ਤਾਂ ਉਸ ਨੇ ਫ਼ਿਲਮ ਮੁਫ਼ਤ ਵੰਡ ਦਿੱਤੀ। ਕਿਸੇ ਦਲਜੀਤ ਅਮੀ ਨੂੰ ਇਤਰਾਜ਼ ਕਰਨ ਦਾ ਕੀ ਹੱਕ ਹੈ? ਇਸ ਤਰ੍ਹਾਂ ਫ਼ਿਲਮ ਤੁਹਾਡੇ ਆਪਣੇ ਘੇਰੇ ਤੱਕ ਵੀ ਤਾਂ ਮਹਿਦੂਦ ਹੁੰਦੀ ਹੈ।
ਜੁਆਬ: ਦਲਜੀਤ ਅਮੀ ਮੇਰਾ ਦੋਸਤ ਹੈ। ਫ਼ਿਲਮ ਸਮਾਜ ਨਾਲ ਸੰਵਾਦ ਦੀ ਸ਼ੈਅ ਹੈ। ਇਸ ਬਾਬਤ ਹਰ ਪੱਖੋਂ ਗੱਲ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਕਿਸਾਨੀ, ਖੇਤੀ, ਕਿਸਾਨ ਅਤੇ ਅੰਨ-ਸੁਰੱਖਿਆ ਦੀ ਹੁੰਦੀ ਹੈ। ਤੇਰਾ ਇਤਰਾਜ਼ ਜਾਇਜ਼ ਹੈ ਪਰ ਇਸ ਦਾ ਹੱਲ ਕੋਈ ਨਹੀਂ।

ਸੁਆਲ: ਇਹ ਤਾਂ ਠੀਕ ਹੋਇਆ ਕਿ ਪੈਸੇ ਵਾਲੇ ਹੀ ਫ਼ਿਲਮ ਵੰਡ ਸਕਦੇ ਹਨ?
ਜੁਆਬ: ਲੋਕ ਪੱਖ ਵਿੱਚ ਇਹ ਠੀਕ ਹੈ।

ਸੁਆਲ: ਇਸ ਕੰਮ ਉੱਤੇ ਮਹਾਰਤ ਹਿਟਲਰ ਦੀ ਰਹੀ ਹੈ। ਗੁਜਰਾਤ ਦੇ ਦੰਗਿਆਂ ਤੋਂ ਬਾਅਦ ਨਰਿੰਦਰ ਮੋਦੀ ਨੇ 'ਇੰਡੀਆ ਟੂਡੇ' ਨਾਲ ਮੁਫ਼ਤ ਫ਼ਿਲਮ ਵੰਡੀ ਸੀ। ਇਹ ਮੁਕਾਬਲਾ ਨੌਕਰੀਆਂ ਕਰਨ ਵਾਲੇ ਨਹੀਂ ਕਰ ਸਕਦੇ।
ਜੁਆਬ: ਤੂੰ ਭੁੱਲ ਗਿਆ। ਗੁਜਰਾਤ ਦੇ ਦੰਗਿਆਂ ਬਾਬਤ ਰਾਕੇਸ਼ ਸ਼ਰਮਾ ਨੇ ਵੀ ਹਿੰਦੀ ਦੇ ਰਸਾਲੇ 'ਹੰਸ' ਰਾਹੀਂ ਫ਼ਿਲਮ ਮੁਫ਼ਤ ਵੰਡੀ ਸੀ।

ਸੁਆਲ: ਤੁਸੀਂ ਅੱਧੀ ਗੱਲ ਯਾਦ ਰੱਖੀ ਹੈ। ਉਸੇ ਰਸਾਲੇ ਵਿੱਚ ਇਹ ਬੇਨਤੀ ਵੀ ਛਪੀ ਸੀ ਕਿ ਜੇ ਦਰਸ਼ਕਾਂ ਨੂੰ ਲੱਗਦਾ ਹੈ ਕਿ ਅਜਿਹੀ ਫ਼ਿਲਮ ਬਣਨੀ ਚਾਹੀਦੀ ਹੈ ਤਾਂ ਦੋ ਸੌ ਰੁਪਏ ਭੇਜਣ ਦੀ ਕਿਰਪਾ ਕਰੋ। ਉਂਝ ਇਹ ਤਜਰਬਾ ਕਿਸੇ ਮੌਕੇ ਦੀ ਅਹਿਮੀਅਤ ਨਾਲ ਜੋੜ ਕੇ ਕੀਤਾ ਜਾ ਸਕਦਾ ਹੈ। ਇਹ ਨੇਮ ਨਹੀਂ ਹੋ ਸਕਦਾ।
ਜੁਆਬ: ਮੈਂ ਸਹਿਮਤ ਹਾਂ ਕਿਉਂਕਿ ਅਜਿਹੀ ਨੈਤਿਕਤਾ ਮੁਖੀ ਦਲੀਲ ਨਾਲ ਫ਼ਿਲਮ ਦਾ ਅਰਥਚਾਰਾ ਨਹੀਂ ਚੱਲ ਸਕਦਾ।


ਸੁਆਲ: ਇਹ ਮਸਲਾ ਪੇਚੀਦਾ ਹੈ। ਫ਼ਿਲਮ ਦੇ ਸਿਆਸੀ ਅਰਥਚਾਰੇ ਬਾਬਤ ਸੰਜੀਦਾ ਸੰਵਾਦ ਹੋਣਾ ਚਾਹੀਦਾ ਹੈ ਪਰ ਆਪਾਂ ਆਤੂ ਖੋਜੀ ਬਾਬਤ ਗੱਲ ਕਰਦੇ ਹਾਂ। ਤੁਹਾਡੇ ਦੋ ਅਹਿਮ ਕਿਰਦਾਰ ਬੇੜੀ ਵਿੱਚ ਮਿਲਦੇ ਹਨ। ਇਸ ਬੇੜੀ ਅਤੇ ਦਰਿਆ ਦੇ ਕੀ ਮਾਅਨੇ ਹਨ?
ਜੁਆਬ: ਮੈਨੂੰ ਹਮੇਸ਼ਾ ਲੱਗਦਾ ਹੈ ਕਿ ਪੰਜਾਬ ਦੀ ਫ਼ਿਲਮ ਵਿੱਚ ਕੋਈ ਤਾਂ ਆਬ ਹੋਵੇ। ਮੇਰੇ ਲਈ ਇਹ ਭਾਵੁਕ ਮਸਲਾ ਹੈ। ਪੰਜਾਬੀ ਸਭਿਆਚਾਰ ਵਿੱਚ ਦਰਿਆ ਪਾਰ ਕਰਨ ਦੇ ਡੂੰਘੇ ਮਾਅਨੇ ਹਨ। ਇਹ ਸਭ ਨੂੰ ਆਪਣੀ ਸਿਦਕਦਿਲੀ ਨਾਲ ਹੀ ਪਾਰ ਕਰਨੇ ਪੈਂਦੇ ਹਨ। ਦਰਿਆ ਵਿੱਚ ਡੁੱਬੀ ਸੋਹਣੀ, ਥਲਾਂ ਵਿੱਚ ਭੁੱਜੀ ਸੱਸੀ, ਸਤਲੁਜ ਕੰਢੇ ਬਲਦੇ ਸ਼ਹੀਦਾਂ ਦੇ ਸਿਵੇ ਅਤੇ ਸਿਰਸਾ ਨਦੀ ਉੱਤੇ ਪਿਆ ਵਿਛੋੜਾ ਸਾਡੇ ਚੇਤਿਆਂ ਵਿੱਚ ਸਦਾ ਸੱਜਰਾ ਰਹਿੰਦਾ ਹੈ। ਆਤੂ ਖੋਜੀ ਦੇ ਦੋਵੇਂ ਕਿਰਦਾਰ ਡੋਬੂ ਨਾਲ ਡੁੰਬਣ-ਡੁੰਬਣ ਕਰਦੇ ਹਨ। ਇੱਕ ਨੂੰ ਨਿਭਾਏ ਧਰਮ ਦੀ ਕੀਮਤ ਦਾ ਝੋਰਾ ਖਾ ਰਿਹਾ ਹੈ ਅਤੇ ਦੂਜੀ ਨੂੰ ਆ ਪਏ ਸੁਆਲ ਦਾ ਬੋਝ ਦਬ ਰਿਹਾ ਹੈ। ਇਹ ਝੋਰੇ ਅਤੇ ਬੋਝ ਦੀਆਂ ਝੱਖੜ ਭਰੀਆਂ ਨਦੀਆਂ ਉਨ੍ਹਾਂ ਦੇ ਅੰਦਰ ਹਨ ਅਤੇ ਬਾਹਰ ਉਹ ਬੇੜੀ ਰਾਹੀਂ ਦਰਿਆ ਪਾਰ ਕਰ ਰਹੇ ਹਨ। ਇਸੇ ਸਫ਼ਰ ਦੌਰਾਨ ਉਨ੍ਹਾਂ ਨੇ ਇੱਕ-ਦੂਜੇ ਦੀ ਅਸਲਾ ਪਛਾਣਨ ਵਿੱਚ ਮਦਦ ਕਰਨੀ ਹੈ। ਇੱਕ ਦੇ ਕਿਨਾਰੇ ਲੱਗ ਜਾਣ ਤੋਂ ਬਾਅਦ ਦੂਜੇ ਨੇ ਆਪਣੇ ਕਿਨਾਰੇ ਵੱਲ ਦਾ ਸਫ਼ਰ ਸ਼ੁਰੂ ਕਰਨਾ ਹੈ। ਉਨ੍ਹਾਂ ਨਾਲ ਬੇੜੀ ਵਿੱਚ ਤੀਜਾ ਜੀਅ ਮਲਾਹ ਹੈ ਜੋ ਉਨ੍ਹਾਂ ਨੂੰ ਪਾਰ ਕਰਵਾਉਣ ਲਈ ਮਸ਼ਕਤ ਕਰ ਰਿਹਾ ਹੈ। ਮਲਾਹ ਦਾ ਹੁਨਰ ਉਨ੍ਹਾਂ ਅੰਦਰ ਉੱਠਦੇ ਝੱਖੜ ਨੂੰ ਠੱਲ੍ਹ ਨਹੀਂ ਸਕਦਾ। ਅੰਦਰਲੇ ਝੱਖੜ ਨਾਲ ਟੱਕਰ ਬੰਦੇ ਨੇ ਆਪ ਹੀ ਲੈਣੀ ਹੈ। ਇਹੋ ਉਨ੍ਹਾਂ ਦੇ ਸਿਦਕ ਦਾ ਇਮਤਿਹਾਨ ਹੈ। ਇਸ ਫ਼ੈਸਲਾਕੁਨ ਸਫ਼ਰ ਵਿੱਚ ਦੋ ਅਜਨਬੀ ਆਪਣੇ ਰਿਸ਼ਤੇ ਦੀ ਪਛਾਣ ਕਰਦੇ ਹਨ ਅਤੇ ਉਸ ਨਾਲ ਨਿਭਣ ਦਾ ਫ਼ੈਸਲਾ ਕਰਦੇ ਹਨ।

ਸੁਆਲ: ਫ਼ਿਲਮ ਦੌਰਾਨ ਰੋਸ਼ਨੀ ਲਗਾਤਾਰ ਬਦਲਦੀ ਹੈ। ਇਸ ਦਾ ਕਾਰਨ?
ਜੁਆਬ: ਫ਼ਿਲਮ ਦੌਰਾਨ ਰੋਸ਼ਨੀ ਬਦਲਣ ਜਾਂ ਕਿਸੇ ਕਿਰਦਾਰ ਦੇ ਕੱਪੜਿਆਂ ਦੀ ਚੋਣ ਨੂੰ ਤਕਨੀਕੀ ਗ਼ਲਤੀ ਕਰਾਰ ਦਿੱਤਾ ਜਾ ਸਕਦਾ ਹੈ। ਤੈਨੂੰ ਪਤਾ ਹੈ ਕਿ ਟੈਲੀਵਿਜ਼ਨ ਅਤੇ ਫ਼ਿਲਮ ਸਨਅਤ ਵਿੱਚ ਬਹੁਤ ਲੱਚਰ ਫਿਕਰਾ ਹੈ ਕਿ 'ਤਕਨੀਕੀ ਪੱਖ ਕਮਜ਼ੋਰ ਹੈ।' ਪੰਜਾਬੀ ਪੜਚੋਲ ਵਿੱਚ ਇਹ ਫਿਕਰਾ ਆਮ ਲਿਖਿਆ ਜਾਂਦਾ ਹੈ ਕਿ 'ਇਹ ਬਹੁਤ ਮਹਿੰਗੇ ਕੈਮਰਿਆਂ ਉੱਤੇ ਬਣੀ ਹੈ।' ਇਹ ਫਿਕਰੇ ਨਾਲਾਇਕੀ ਢਕਣ ਦੇ ਕੰਮ ਆਉਂਦੇ ਹਨ। ਮੋੜਵਾਂ ਸੁਆਲ ਕਿਸ ਨੇ ਪੁੱਛਣਾ ਹੁੰਦਾ ਹੈ ਕਿ ਤਕਨੀਕੀ ਪੱਖ ਦੇ ਮਾਅਨੇ ਕੀ ਹਨ? ਮਹਿੰਗੇ ਕੈਮਰੇ ਨਾਲ ਬਣਨ ਵਾਲੀ ਫ਼ਿਲਮ ਦੇ ਚੰਗੀ ਹੋਣ ਦੀ ਕੀ ਜ਼ਾਮਨੀ ਹੈ? ਮੇਰਾ ਮੰਨਣਾ ਹੈ ਕਿ ਤਕਨੀਕੀ ਨੁਕਤੇ ਮਨੁੱਖ ਨੇ ਤੈਅ ਕੀਤੇ ਹਨ ਅਤੇ ਇਹ ਇਲਾਹੀ ਫਰਮਾਨ ਨਹੀਂ ਹਨ। ਮੇਰੀ ਫ਼ਿਲਮ ਦੀ ਵਿਉਂਤਬੰਦੀ ਦਾ ਹਿੱਸਾ ਹੈ ਕਿ ਮੈਂ ਦਰਸ਼ਕ ਦਾ ਇਹ ਅਹਿਸਾਸ ਕਾਇਮ ਰੱਖਣਾ ਚਾਹੁੰਦਾ ਹਾਂ ਕਿ ਉਹ ਫ਼ਿਲਮ ਦੇਖ ਰਿਹਾ ਹੈ। ਫ਼ਿਲਮ ਨੂੰ ਬਹੁਤ ਵਾਰ ਭਾਂਜਵਾਦੀ ਕਰਾਰ ਦਿੱਤਾ ਜਾਂਦਾ ਹੈ। ਮੈਂ ਇਸ ਪ੍ਰਭਾਵ ਨੂੰ ਤੋੜਨ ਲਈ ਤਜਰਬਾ ਕੀਤਾ ਹੈ। ਫ਼ਿਲਮ ਦੇ ਕਿਰਦਾਰ ਨਾਲ ਮੈਂ ਦਰਸ਼ਕ ਨੂੰ 'ਆਪਣੇ ਅੰਦਰਲਾ ਦਰਿਆ' ਪਾਰ ਕਰਨ ਦਾ ਅਹਿਸਾਸ ਨਹੀਂ ਕਰਵਾਉਣਾ ਚਾਹੁੰਦਾ। ਮੈਂ ਫ਼ਿਲਮ ਦੇ ਕਿਰਦਾਰ ਨੂੰ ਦਰਿਆ ਪਾਰ ਕਰਵਾਉਣਾ ਚਾਹੁੰਦਾ ਹਾਂ ਪਰ ਦਰਸ਼ਕ ਨੂੰ ਕੰਢੇ ਉੱਤੇ ਆਪਣਾ ਫ਼ੈਸਲਾ ਆਪ ਕਰਨ ਲਈ ਛੱਡ ਦੇਣਾ ਚਾਹੁੰਦਾ ਹਾਂ।

ਸੁਆਲ: ਇਸ ਫ਼ਿਲਮ ਦਾ ਅਰਥਚਾਰੇ ਬਾਬਤ ਕੁਝ ਦੱਸੋ?
ਜੁਆਬ: ਇਹ ਤੇਰਾ ਮਨਪਸੰਦ ਵਿਸ਼ਾ ਹੈ।

ਸੁਆਲ: ਬਿਲਕੁਲ! ਮੇਰੀ ਦਿਲਚਸਪੀ ਦੇ ਹੋਰਾਂ ਵਿਸ਼ਿਆਂ ਵਿੱਚ ਇਹ ਵੀ ਸ਼ੁਮਾਰ ਹੈ। ਅਸੀਂ ਜਾਣਦੇ ਹਾਂ ਇਹ ਸੁਆਲ ਕੌਣ ਪੁੱਛ ਰਿਹਾ ਹੈ ਅਤੇ ਕਿਸ ਨੂੰ ਪੁੱਛ ਰਿਹਾ ਹੈ। ਤੁਸੀਂ ਸਾਰੀ ਗੱਲ ਇੰਝ ਕਰਦੇ ਹੋ ਜਿਵੇਂ ਮੇਰੀ ਦਿਲਚਸਪੀ ਸਿਰਫ਼ ਫ਼ਿਲਮਾਂ ਦੇ ਅਰਥਚਾਰੇ ਵਿੱਚ ਹੀ ਹੋਵੇ।
ਜੁਆਬ: ਅਜਿਹੀ ਗੱਲ ਨਹੀਂ ਹੈ। ਮੈਂ ਜਾਣਦਾ ਹਾਂ ਕਿ ਤੂੰ ਇਸ ਪੱਖ ਦਾ ਚੋਖਾ ਅਧਿਐਨ ਕੀਤਾ ਹੈ। ਮੈਨੂੰ ਪਤਾ ਹੈ ਕਿ ਇਹ ਸੁਆਲ ਕਿਨ੍ਹਾਂ ਹਾਲਾਤ ਵਿੱਚੋਂ ਉਪਜੇ ਹਨ। ਇਸ ਮਸਲੇ ਉੱਤੇ ਕਦੇ ਫਿਰ ਸਹੀ, ਹੁਣ ਤੇਰੇ ਬੁਨਿਆਦੀ ਸੁਆਲ ਵੱਲ ਆਉਂਦਾ ਹਾਂ। ਇਸ ਫ਼ਿਲਮ ਉੱਤੇ ਮੇਰੀ ਚਾਰ ਮਹੀਨੇ ਦੀ ਮਿਹਨਤ ਲੱਗੀ ਹੈ। ਮੇਰੇ ਦੋਸਤ ਤਜਿੰਦਰ ਪਾਲ ਧੀਰ ਨੇ ਵਿੱਤੀ ਅਤੇ ਹੋਰਾਂ ਨੇ ਤਕਨੀਕੀ ਮਦਦ ਕੀਤੀ ਹੈ। ਦੋਸਤਾਂ ਦੀ ਸਮਾਜਿਕ, ਬੌਧਿਕ ਅਤੇ ਪ੍ਰਬੰਧਕੀ ਮਦਦ ਵੀ ਮਿਲੀ ਹੈ। ਇਸ ਪੈਸੇ ਦੇ ਮੁੜਨ ਬਾਬਤ ਮੇਰੇ ਕੋਲ ਕੋਈ ਵਿਉਂਤਬੰਦੀ ਨਹੀਂ ਹੈ। ਇਸ ਨੂੰ ਮੈਂ ਸਕੂਲਾਂ-ਕਾਲਜਾਂ ਵਿੱਚ ਦਿਖਾਉਣਾ ਚਾਹੁੰਦਾ ਹਾਂ ਅਤੇ ਇਹ ਕੰਮ ਸ਼ੁਰੂ ਹੋ ਗਿਆ ਹੈ।

ਸੁਆਲ: ਮਤਲਬ ਹੁਣ ਮੁੜ ਕੇ ਨੌਕਰੀ ਕਰਨੀ ਪਵੇਗੀ? ਦੋਸਤਾਂ ਦੀ ਮਦਦ ਕਾਰਨ ਫ਼ਿਲਮ ਪਛੇਤੀ ਹੋ ਗਈ ਹੈ?
ਜੁਆਬ: ਤੂੰ ਮੁੜ ਕੇ ਘੇਰਾਬੰਦੀ ਸ਼ੁਰੂ ਕਰ ਦਿੱਤੀ। ਨੌਕਰੀ ਤਾਂ ਕਰਨੀ ਪੈ ਸਕਦੀ ਹੈ। ਹੁਣ ਮੈਂ ਪਰਵਾਸ ਦੇ ਮਸਲੇ ਉੱਤੇ ਫ਼ਿਲਮ ਬਣਾ ਰਿਹਾ ਹਾਂ ਜਿਸ ਦਾ ਧੁਰਾ ਪਿਉ-ਪੁੱਤ ਦੇ ਰਿਸ਼ਤੇ ਦੁਆਲੇ ਘੁੰਮਦਾ ਹੈ। ਆਤੂ ਖੋਜੀ ਵਾਂਗ ਸਮਾਜਿਕ ਕਦਰਾਂ-ਕੀਮਤਾਂ ਦਾ ਸੁਆਲ ਉਸ ਫ਼ਿਲਮ ਵਿੱਚ ਵੀ ਹੈ। ਇਸ ਫ਼ਿਲਮ ਉੱਤੇ ਇੰਗਲੈਂਡ ਦਾ ਬੰਦਾ ਪੈਸੇ ਲਗਾ ਰਿਹਾ ਹੈ। ਇਹ ਸਿਨਮੇ ਵਿੱਚ ਲੱਗੇਗੀ। ਦੋਸਤਾਂ ਵਾਲੀ ਗੱਲ ਠੀਕ ਹੈ। ਰੁਝੇਵਿਆਂ ਅਤੇ ਰੁਜ਼ਗਾਰ ਕਾਰਨ ਉਨ੍ਹਾਂ ਨੂੰ ਵਿਹਲ ਨਹੀਂ ਮਿਲੀ। ਮੈਂ ਸੋਚਦਾ ਹਾਂ ਕਿ ਜੇ ਫ਼ਿਲਮ ਸਮੁੱਚੇ ਅਮਲੇ ਦਾ ਖ਼ਰਚਾ ਚੁੱਕ ਸਕੇ ਤਾਂ ਦੋਸਤ ਜ਼ਿਆਦਾ ਮਦਦਗ਼ਾਰ ਹੋ ਸਕਣਗੇ। ਫ਼ਿਲਮ ਸਮੇਂ ਸਿਰ ਪੂਰੀ ਹੋ ਸਕੇਗੀ। ਇਹ ਸਾਰਾ ਸੰਕਟ ਫ਼ਿਲਮ ਦੇ ਅਰਥਚਾਰੇ ਨਾਲ ਜੁੜਿਆ ਹੋਇਆ ਹੈ ਜਿਸ ਨੂੰ ਵਪਾਰੀਆਂ ਤੋਂ ਬਿਨਾਂ ਕਿਸੇ ਨੇ ਸਮਝਣ ਦਾ ਤਰੱਦਦ ਨਹੀਂ ਕੀਤਾ। ਸਾਡੇ ਪੜਚੋਲੀਏ ਨਿਰਮਾਤਾਵਾਂ ਦੇ ਨਾਮਾਂ ਤੋਂ ਜ਼ਿਆਦਾ ਕੁਝ ਨਹੀਂ ਜਾਣਦੇ। ਇਹ ਸੁਆਲ ਤਾਂ ਬਲਰਾਜ ਸਾਹਨੀ ਅਤੇ ਖ਼ਵਾਜ਼ਾ ਅਹਿਮਦ ਅੱਬਾਸ ਨੇ ਵੀ ਕੀਤੇ ਸਨ ਪਰ ਇਨ੍ਹਾਂ ਦੇ ਪੁਖ਼ਤਾ ਜੁਆਬ ਹਾਲੇ ਤੱਕ ਕੋਈ ਨਹੀਂ ਹਨ।

(ਰਾਜੀਵ ਸ਼ਰਮਾ ਨਾਲ ਇਹ ਦਲਜੀਤ ਅਮੀ ਦੀ ਲਿਖੀ ਹੋਈ ਦੂਜੀ ਮੁਲਾਕਾਤ ਹੈ। ਪਹਿਲੀ ਮੁਲਾਕਾਤ ਤਕਰੀਬਨ ਸੱਤ ਸਾਲਾਂ ਪਹਿਲਾਂ ਨਵਾਂ ਜ਼ਮਾਨਾ ਵਿੱਚ ਛਪੀ ਸੀ। ਉਹ ਮੁਲਾਕਾਤ ਅਗਲੇ ਦਿਨਾਂ ਵਿੱਚ ਪਾਠਕਾਂ ਨਾਲ ਮੁੜ ਕੇ ਸਾਂਝੀ ਕੀਤੀ ਜਾਏਗੀ।)