ਕੁਲਦੀਪ ਕੌਰ
ਭਾਰਤੀ ਫ਼ਿਲਮ ਸਨਅਤ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਮਨੋਰੰਜਨ ਫੈਕਟਰੀ ਮੰਨਿਆ ਜਾਂਦਾ ਹੈ। ਕਰੋੜਾਂ ਰੁਪਏ ਦੇ ਕਾਲੇ ਪੈਸੇ ਦੇ ਕਾਰੋਬਾਰ ਅਤੇ ਕੁਝ ਘਰਾਣਿਆਂ ਦੀ ਇਜਾਰੇਦਾਰੀ ‘ਤੇ ਖੜ੍ਹੀ ਇਸ ਫੈਕਟਰੀ ਦਾ ਉਤਪਾਦਨ ਮੁਨਾਫ਼ੇ ਅਤੇ ਹਰ ਹਾਲਤ ਵਿਚ ਸਫ਼ਲਤਾ ਦੇ ਮੂਲ ਮੰਤਰ ਨਾਲ ਕੀਤਾ ਜਾਂਦਾ ਹੈ। ਸੰਨ 1990 ਤੋਂ ਬਾਅਦ ਤੀਜੀ ਦੁਨੀਆਂ ਦੇ ਹੋਰ ਮੁਲਕਾਂ ਵਾਂਗ ਭਾਰਤੀ ਫ਼ਿਲਮ ਸਨਅਤ ਨੂੰ ਵੀ ਖੁੱਲ੍ਹੀ ਮੰਡੀ, ਉਦਾਰਵਾਦ ਅਤੇ ਪੱਛਮ-ਮੁਖੀ ਵਿਕਾਸ ਢਾਂਚੇ ਦੀ ਨੀਤੀਆਂ ਨੇ ਵੱਡੇ ਪੱਧਰ ਤੇ ਪ੍ਰਭਾਵਿਤ ਕੀਤਾ ਹੈ। ਹੁਣ ਫ਼ਿਲਮ ਚਕਾਚੌਂਧ ਕਰ ਦੇਣ ਵਾਲੇ ਇਸ਼ਿਤਹਾਰ ਵਾਂਗ ਹੈ ਜਿਸ ਨੂੰ ਦਰਸ਼ਕ ਸਾਹੋ-ਸਾਹ ਹੋਇਆ ਦੇਖਦਾ ਹੈ।
ਭਾਰਤੀ ਰਾਜਨੀਤੀ ਵਾਂਗ ਭਾਰਤੀ ਫ਼ਿਲਮ ਸਨਅਤ ਹਾਸ਼ੀਏ ‘ਤੇ ਪਏ ਵਰਗਾਂ ਦੀ ਨਿਸ਼ਾਨਦੇਹੀ ਤਾਂ ਕਰਦੀ ਹੈ ਪਰ ਉਨ੍ਹਾਂ ਦਿਆਂ ਮੁੱਦਿਆਂ ਬਾਰੇ ਕੋਈ ਸਾਰਥਿਕ ਕਦਮ ਚੁੱਕਣ ਜਾਂ ਸੰਵਾਦ ਤੋਰਨ ਦਾ ਹੀਆ ਨਹੀਂ ਕਰਦੀ। ਭਾਰਤੀ ਫ਼ਿਲਮਾਂ ਦੀ ਖਰੀਦ-ਵੇਚ ਦਾ ਮੁੱਖ ਨੁਕਤਾ ਔਰਤ ਦਾ ਸਰੀਰ ਰਿਹਾ ਹੈ। ਦਿਲਚਸਪ ਗੱਲ ਹੈ ਕਿ ਭਾਰਤੀ ਸਮਾਜ ਵੀ ਨੈਤਿਕਤਾ, ਇੱਜ਼ਤ, ਮਾਣ-ਮਰਿਆਦਾ ਅਤੇ ਭੋਗ ਵਿਲਾਸ ਦਾ ਤਾਣਾ-ਬਾਣਾ ਔਰਤ ਦੇ ਸਰੀਰ ਦੁਆਲੇ ਬੁਣਦਾ ਹੈ। ਇਸ ਦੀ ਹਰ ਤੰਦ ਉਸ ਨੂੰ ਨਾ ਸਿਰਫ਼ ਕੁੱਖ ਦੇ ਤੌਰ ‘ਤੇ ਮਹਿਦੂਦ ਕਰਦੀ ਹੈ ਬਲਿਕ ਉਸ ਦੀ ਸੋਚਣ-ਸਮਝਣ ਦੀ ਸਮਰੱਥਾ ਨੂੰ ਵੀ ਰੱਦ ਕਰਦੀ ਹੈ। ਜੇ ਇਸ ਨੂੰ ਸਿਰਫ਼ ਮਰਦ ਫ਼ਿਲਮਸਾਜ਼ਾਂ ਵਿਚ ਸੰਵੇਦਨਸ਼ੀਲਤਾ ਦੀ ਘਾਟ ਦਾ ਮੁੱਦਾ ਮੰਨਿਆ ਜਾਵੇ ਤਾਂ ਸਵਾਲ ਇਹ ਬਣਦਾ ਹੈ ਕਿ, ਕੀ ਔਰਤ ਫ਼ਿਲਮ ਨਿਰਦੇਸ਼ਕਾਵਾਂ ਕੁਝ ਅਜਿਹਾ ਸਿਰਜ ਸਕੀਆਂ ਹਨ ਜੋ ਮਰਦ ਤੱਕਣੀ ਤੇ ਮੁਨਾਫ਼ਾ-ਧਾਰਨਾ ਤੋਂ ਹੱਟ ਕੇ ਹੈ? ਅੱਜ ਦੀਆਂ ਦੋ ਫ਼ਿਲਮ ਨਿਰਦੇਸ਼ਕਾਵਾਂ ਫਰਾਹ ਖ਼ਾਨ ਅਤੇ ਏਕਤਾ ਕਪੂਰ ਨੇ ਇਸ ਸਬੰਧੀ ਨਿਰਾਸ਼ ਹੀ ਨਹੀਂ ਕੀਤਾ ਸਗੋਂ ਫਰਾਹ ਖ਼ਾਨ ਨੇ ਤਾਂ ਪਹਿਲੀ ਵਾਰ ਮਰਦ ਸਰੀਰ ਦਾ ਵਪਾਰੀਕਰਨ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ (ਮਿਸਾਲ ਵਜੋਂ ਫ਼ਿਲਮ ‘ਓਮ ਸ਼ਾਂਤੀ ਓਮ’ ਦਾ ਗਾਣਾ-’ਦਿਲ ਮੇਂ ਮੇਰੇ ਹੈ ਦਰਦੇ-ਡਿਸਕੋ’ ਵਿਚ ਸ਼ਾਹਰੁਖ ਦਾ ਸਰੀਰ)। ਔਰਤ ਸਰੀਰ ਨੂੰ ‘ਸ਼ੀਲਾ ਕੀ ਜਵਾਨੀ’ ਵਰਗੇ ਕੁਚੱਜੇ ਤਰੀਕੇ ਨਾਲ ਪੇਸ਼ ਕਰਨਾ ਉਸ ਨੂੰ ਸੁਹਜ ਅਤੇ ਕਲਾ ਤੋਂ ਕੋਰੀ ਫ਼ਿਲਮਸਾਜ਼ ਸਾਬਤ ਕਰਦਾ ਹੈ ਜੋ ਉਨ੍ਹਾਂ ਔਰਤਾਂ ਦੇ ਸੰਘਰਸ਼ ‘ਤੇ ਸਿੱਧਾ ਵਾਰ ਕਰਦੀ ਹੈ ਜੋ ਨਿੱਤ ਦਿਨ ਜ਼ਿੰਦਗੀ ਤਰਾਸ਼ਣ ਦੇ ਤਰਦੱਦ ਵਿਚ ਹਨ। ਏਕਤਾ ਕਪੂਰ ਇਸ ਤੋਂ ਵੀ ਇਕ ਕਦਮ ਅਗਾਂਹ ਜਾਂਦੀ ਹੈ ਅਤੇ ਸਮਾਜ ਵਿਚ ਔਰਤਾਂ ਵਿਰੁੱਧ ਵਧ ਰਹੀ ਹਿੰਸਾ ਨੂੰ ਮੁਨਾਫ਼ਾ ਕਮਾਉਣ ਵਾਲੀ ਫ਼ਿਲਮ (ਰਾਗਿਨੀ ਐਮ.ਐਮ.ਐਸ.) ਬਣਾਉਣ ਲਈ ਵਰਤਦੀ ਹੈ। ਦੋਵੇਂ, ਔਰਤ ਨਾਲ ਹੁੰਦੀ ਕਲਾ-ਹਿੰਸਾ ਦੇ ਵਰਤਾਰੇ ਦੀਆਂ ਪ੍ਰਤੱਖ ਮਿਸਾਲਾਂ ਹਨ। ਦੋਵੇ ਇਹ ਵੀ ਸਾਬਿਤ ਕਰਦੀਆਂ ਹਨ ਕਿ ਸਿਆਸੀ ਬੁਰਛਾਗਰਦੀ, ਗ਼ਰੀਬੀ, ਬੇਕਾਰੀ ਤੇ ਸਮਾਜਿਕ ਅਸਰੁੱਖਿਆ ਦਾ ਸ਼ਿਕਾਰ ਲੋਕਾਂ ਦੀ ਬਾਤ ਪਾਉਣ ਦੇ ਸਮਿਆਂ ਵਿਚ ਕਲਾ ਤੇ ਸਿਰਜਣਾ ਨੂੰ ਕਿਵੇਂ ਮੰਡੀ ਵਿਚ ਵੇਚਿਆ ਜਾਂਦਾ ਹੈ।
ਬੰਗਾਲੀ ਫ਼ਿਲਮਸਾਜ਼ ਅਪਰਣਾ ਸੇਨ ਮੁੱਖ ਧਾਰਾ ਦੀਆਂ ਇਨ੍ਹਾਂ ਵਿਚਾਰਧਾਰਾਹੀਣ ਫ਼ਿਲਮਾਂ ਨੂੰ ਵੱਢ ਮਾਰਦੀ ਹੈ। ਉਹਦੀਆਂ ਫ਼ਿਲਮਾਂ ਉਸ ਦਰਦ ਅਤੇ ਇਕੱਲੇਪਣ ਦਾ ਸੰਜੀਵ ਚਿੱਤਰ ਖਿੱਚਦੀਆਂ ਹਨ ਜੋ ਔਰਤ ਦੇ ਸਰੀਰ ਵਿਚ ਪੈਦਾ ਹੋਏ ਇਨਸਾਨ ਦੀ ਹੋਣੀ ਸਮਝਿਆ ਜਾਂਦਾ ਹੈ। ਉਹ ਕਹਿੰਦੀ ਹੈ, “ਮੇਰੀਆਂ ਫ਼ਿਲਮਾਂ ਦਰਦ ਅਤੇ ਇਕੱਲ ਦੀਆਂ ਫ਼ਿਲਮਾਂ ਹਨ ਜੋ ਅਸੀਂ ਰੋਜ਼ ਹੰਢਾਉਦੇ ਹਾਂ।” ਉਸ ਇਕੱਲ ਨੂੰ ਭਰਨ ਲਈ ਉਹ ਖ਼ਪਤਵਾਦੀ ਕਦਰਾਂ-ਕੀਮਤਾਂ, ਮੰਡੀ ਵੱਲੋਂ ਤੈਅ ਕੀਤੀ ਨੈਤਿਕਤਾ ਅਤੇ ਬਾਜ਼ਾਰੀ ਮਾਪਦੰਡਾਂ ਦਾ ਸਹਾਰਾ ਨਹੀ ਲੈਂਦੀ। ਇਸ ਬਾਰੇ ਉਹਦੀ ਫ਼ਿਲਮ ’15 ਪਾਰਕ ਐਵਿਨਊ’ ਦਾ ਜ਼ਿਕਰ ਜ਼ਰੂਰੀ ਹੈ। ਫ਼ਿਲਮ ਪੱਤਰਕਾਰ ਲੜਕੀ ਦੁਆਲੇ ਘੁੰਮਦੀ ਹੈ ਜੋ ਹੌਲੀ ਹੌਲੀ ਸਕਿਜ਼ੋਫ਼ਰੇਨੀਆ ਵੱਲ ਵਧ ਰਹੀ ਹੈ। ਉਹਦੀ ਵੱਡੀ ਭੈਣ ਭੌਤਿਕ ਵਿਗਿਆਨ ਦੀ ਪ੍ਰੋਫ਼ੈਸਰ ਹੈ ਪਰ ਉਹਦੀ ਜ਼ਿੰਦਗੀ ਘਰ ਵਿਚ ਇਕ ਮਾਨਸਿਕ ਰੋਗੀ, ਬੁੱਢੀ ਮਾਂ ਅਤੇ ਅੰਧਵਿਸ਼ਵਾਸੀ ਨੌਕਰਾਣੀ ਕਾਰਨ ਦੁਬਿਧਾ ਵਿਚ ਘਿਰੀ ਰਹਿੰਦੀ ਹੈ। ਫ਼ਿਲਮ ਵਿਚ ਮਿਤਾਲੀ (ਕੋਂਕਣਾ ਸੇਨ ਵੱਲੋਂ ਖ਼ੂਬਸੂਰਤੀ ਨਾਲ ਨਿਭਾਇਆ ਕਿਰਦਾਰ) ਚੋਣ-ਪ੍ਰਚਾਰ ਦੀ ਕਵਰੇਜ ਦੌਰਾਨ ਬਲਾਤਕਾਰ ਦਾ ਸ਼ਿਕਾਰ ਹੋ ਜਾਂਦੀ ਹੈ ਜਿਸ ਕਾਰਨ ਉਸ ਦੀ ਸਕਿਜ਼ੋਫ਼ਰੇਨੀਆ ਦੀ ਬਿਮਾਰੀ ਕਈ ਗੁਣਾਂ ਵਧ ਜਾਂਦੀ ਹੈ। ਪਰਿਵਾਰ ‘ਤੇ ਮਾਨਸਿਕ ਬਿਮਾਰੀ ਦੇ ਪਏ ਅਸਰਾਂ ਦਾ ਵਿਸਥਾਰ ਕਰਦਿਆਂ ਫ਼ਿਲਮਸਾਜ਼ ਸਵਾਲ ਖੜ੍ਹਾ ਕਰਦੀ ਹੈ ਕਿ ਕੌਣ ਹੈ ਜੋ ਸਦਮਿਆਂ, ਕਲਪਨਾਵਾਂ, ਖੁਦ ਸਿਰਜੇ ਭਰਮਾਂ ਤੋਂ ਮੁਕਤ ਹੈ? ਆਖ਼ਰ ਸਮਰੱਥ ਤੇ ਅਸਮਰੱਥ ਬੰਦੇ ਵਿਚਲਾ ਫਰਕ ਕੌਣ ਤੈਅ ਕਰਦਾ ਹੈ? ਵਿਚਾਰ ਨੂੰ ਸਪਸ਼ਟ ਕਰਨ ਲਈ ਉਹ ਮਿਤਾਲੀ ਦੀ ਵੱਡੀ ਭੈਣ ਅੰਜਲੀ (ਸ਼ਬਾਨਾ ਆਜ਼ਮੀ ਦਾ ਯਾਦਗਾਰੀ ਕਿਰਦਾਰ) ਦਾ ਪਾਤਰ ਘੜਦੀ ਹੈ ਜੋ ਮਿੱਤਾਲੀ ਦੀ ’15 ਪਾਰਕ ਐਵਿਨਊ’ ਦੀ ਖੋਜ ਨੂੰ ਸਹੀ ਮੰਨਦੀ ਹੈ। ਉਹ ਇਸ ਨੂੰ ਪਾਗਲਪਣ ਮੰਨਣ ਦੀ ਬਿਜਾਏ ਪੁੱਛਦੀ ਹੈ ਕਿ ਕੀ ਅਸੀਂ ਸਾਰੇ ਉਸੇ ਤਲਾਸ਼ ਵਿਚ ਤਾਂ ਨਹੀ ਹਾਂ? ਫ਼ਿਲਮ ਬਹੁਤ ਖ਼ੂਬਸੂਰਤੀ ਨਾਲ ਜੋਜੋ ਨਾਂ ਦੇ ਆਦਮੀ ਦੀਆ ਗੁੰਝਲਦਾਰ ਤਕਲੀਫ਼ਾਂ ਨੂੰ ਚਿਤਰਦੀ ਹੈ ਜੋ ਮਿਤਾਲੀ ਨੂੰ ਪਿਆਰ ਤਾਂ ਕਰਦਾ ਹੈ ਪਰ ਬਿਮਾਰੀ ਅਤੇ ਬਲਾਤਕਾਰ ਤੋਂ ਘਬਰਾ ਕੇ ਉਮਰ ਭਰ ਗਿਲਾਨੀ ਵਿਚ ਜਿਉਂਦਾ ਹੈ। ਕੀ ਮਿਤਾਲੀ ਵੀ ਉਸ ਨਾਲ ਇੰਜ ਹੀ ਵਰਤਦੀ? ਫ਼ਿਲਮ ਦੇ ਪਾਤਰ ਉੱਚ ਵਰਗ ਨਾਲ ਸਬੰਧਿਤ ਹਨ ਪਰ ਫ਼ਿਲਮ ਸਪਸ਼ਟ ਕਰਦੀ ਹੈ ਕਿ ਜਦੋਂ ਸਧਾਰਨ ਪਰਿਵਾਰਾਂ ਵਿਚ ਔਰਤਾਂ ਦੇ ਸਰੀਰ ਅਤੇ ਮਨ ਨਾਲ ਕੁੱਝ ਅਣਚਾਹਿਆ ਹੁੰਦਾ ਹੈ ਤਾਂ ਤ੍ਰਾਸਦੀ ਕਿੰਨੇ ਗੁਣਾਂ ਵੱਧ ਭਿਆਨਕ ਹੁੰਦੀ ਹੈ।
ਅਪਰਣਾ ਸੇਨ ਦੀ ਇਕ ਹੋਰ ਫ਼ਿਲਮ ‘ਮਿਸਟਰ ਐਂਡ ਮਿਸਜ਼ ਆਇਅਰ’ ਦੀ ਕਹਾਣੀ ਭਾਰਤ ਦੀ ਧਰਮ-ਨਿਰਪੱਖਤਾ, ਜਾਤ-ਪਾਤ ਨਾਲ ਸਬੰਧਤ ਸਿਆਸਤ ਅਤੇ ਮਨੁੱਖੀ ਹਮਦਰਦੀ ਦੀਆਂ ਸੰਭਾਵਨਾਵਾਂ ਦੀ ਚੀਰ-ਫਾੜ ਕਰਦੀ ਹੈ। ਫ਼ਿਲਮ ਦੀ ਸ਼ੁਰੂਆਤ ਵਿਚ ਅਪਰਣਾ ਦਰਸ਼ਕਾਂ ਅੱਗੇ 11 ਸਤੰਬਰ ਦੇ ਹਮਲਿਆਂ, ਪੱਤਰਕਾਰ ਡੇਨੀਅਲ ਪਰਲ ਦੇ ਕਤਲ, ਇਰਾਕ ਦੀ ਜੰਗ ਅਤੇ 2002 ਦੇ ਗੁਜਰਾਤ ਦੰਗਿਆਂ ਨਾਲ ਸਬੰਧਤ ਖਬਰਾਂ ਦਾ ਸਵਾਲ ਪਾਉਂਦੀ ਹੈ। ਦਰਸ਼ਕ ਦੇ ਦਿਮਾਗ ਵਿਚ ਫ਼ਿਲਮ ਤਰਥੱਲੀ ਮਚਾ ਦਿੰਦੀ ਹੈ। ਉਹ ਇਸ ਫ਼ਿਲਮ ਨੂੰ ਪਾਪਕਾਰਨ ਖਾਂਦੇ ਹੋਏ ਜਾਂ ਪੈਪਸੀ-ਕੋਕ ਦੇ ਘੁੱਟ ਭਰਦਿਆਂ ਨਹੀਂ ਦੇਖ ਸਕਦਾ। ਫ਼ਿਲਮ ਵਿਚ ਮੀਨਾਕਸ਼ੀ ਪ੍ਰੰਪਰਾਗਤ ਤਮਿਲ ਬ੍ਰਾਹਮਣ ਹੈ ਜੋ ਆਪਣੇ ਇਕ ਸਾਲ ਦੇ ਬੱਚੇ ਨਾਲ ਬੱਸ ਰਾਹੀਂ ਪਤੀ ਕੋਲ ਰਹਿਣ ਜਾ ਰਹੀ ਹੈ। ਬੱਸ ਵਿਚ ਉਸ ਦੀ ਮੁਲਾਕਾਤ ਰਾਜਾ ਨਾਮ ਦੇ ਫੋਟੋ-ਪੱਤਰਕਾਰ ਨਾਲ ਹੁੰਦੀ ਹੈ। ਬੱਚੇ ਦੀ ਸੰਭਾਲ ਵਿਚ ਰਾਜਾ ਦੀ ਮਦਦ ਨਾਲ ਕਈ ਬਰੀਕ ਤੰਦਾਂ ਉਸਰਦੀਆਂ ਹਨ ਜੋ ਰਾਜਾ ਦੇ ਮੁਸਲਿਮ ਹੋਣ ਦਾ ਪਤਾ ਲੱਗਦਿਆਂ ਹੀ ਮੀਨਾਕਸ਼ੀ ਝਟਕੇ ਨਾਲ ਤੋੜ ਦਿੰਦੀ ਹੈ। ਮਨੁੱਖੀ ਮਮਤਾ ਨੂੰ ਬਹੁਤੀ ਵਾਰ ਧਰਮਾਂ ਦੇ ਲਬਾਦੇ ਦੀ ਜ਼ਰੂਰਤ ਨਹੀਂ ਹੁੰਦੀ, ਇਸੇ ਨੂੰ ਸਾਬਿਤ ਕਰਦਿਆਂ ਜਦੋਂ ਹਿੰਦੂ ਫਿਰਕਾਪ੍ਰਸਤ ਬੱਸ ਵਿਚੋਂ ਮੁਸਲਿਮ ਸਵਾਰੀਆਂ ਨੂੰ ਕੱਢ ਕੇ ਮਾਰਨਾ ਸ਼ੁਰੂ ਕਰਦੇ ਹਨ ਤਾਂ ਮੀਨਾਕਸ਼ੀ ਆਪਣਾ ਪਤੀ ਹੋਣ ਦੀ ਝੂਠੀ ਪਛਾਣ ਦੇ ਕੇ ਰਾਜਾ ਨੂੰ ਬਚਾ ਲੈਂਦੀ ਹੈ। ਉਸੇ ਬੱਸ ਵਿਚ ਸਫ਼ਰ ਕਰ ਰਹੇ ਬੁੱਢੇ ਮੁਸਲਿਮ ਜੋੜੇ ਦੇ ਕਤਲ ਦਾ ਚਿਤਰਨ ਸਾਡੀ ਨਿਸ਼ਾਨਦੇਹੀ ਉਨ੍ਹਾਂ ਕੌਮਾਂ ਵਜੋਂ ਕਰਦਾ ਹੈ ਜੋ ਇਮਾਰਤਾਂ ਦੀ ਰਾਖੀ ਲਈ ਇਨਸਾਨਾਂ ਦਾ ਕਤਲ ਕਰਦੀਆਂ ਹਨ। ਅਜਿਹੇ ਹਾਦਸੇ ਮੌਜੂਦਾ ਦੌਰ ਵਿਚ ਜਾਰੀ ਹਨ। ਕੀ ਇਨਸਾਨ ਸਭ ਤੋਂ ਵੱਡੀ ਵਿਰਾਸਤ ਨਹੀਂ ਹੁੰਦਾ? ਫ਼ਿਲਮ ਦੀ ਸਾਰਥਿਕਤਾ ਉਸ ਖ਼ੂਬਸੂਰਤੀ ਨੂੰ ਸਾਕਾਰ ਕਰਨਾ ਹੈ ਜਦ ਇਨਸਾਨ ਧਰਮਾਂ, ਜਾਤਾਂ ਅਤੇ ਲਿੰਗ ਸਬੰਧਤ ਬੇੜੀਆਂ ਸਿਰਾਂ ਤੋਂ ਉਤਾਰ ਕੇ ਖੜ੍ਹਾ ਹੁੰਦਾ ਹੈ। ਸ਼ਾਇਦ ਮੁਕਤੀ ਦਾ ਇਹੋ ਰਾਹ ਹੈ। ਇਹ ਸ਼ੰਵੇਦਨਸ਼ੀਲ ਫ਼ਿਲਮਸਾਜ਼ ਦਾ ਸਮਾਜ ਲਈ ਸਿਰਜਿਆ ਸੁਫਨਾ ਹੈ।
ਉਪਰੋਕਤ ਫ਼ਿਲਮਾਂ ਵਾਂਗ ਅਪਰਣਾ ਸੇਨ ਦੀਆਂ ਬਾਕੀ ਫ਼ਿਲਮਾਂ ਜਿਵੇਂ ‘ਪਰੋਮਿੱਤਰ ਕਾ ਏਕ ਦਿਨ’ ਬੰਗਾਲ ਦੇ ਮੌਜੂਦਾ ਸਮਾਜਿਕ ਤਣਾਵਾਂ ਦੀ ਨਾ ਸਿਰਫ਼ ਨਿਸ਼ਾਨਦੇਹੀ ਕਰਦੀਆਂ ਹਨ ਸਗੋਂ ਦਰਸ਼ਕ ਨੂੰ ਆਪਣੇ ਆਸ-ਪਾਸ ਨਾਲ ਜੋੜਨ ਦਾ ਕੰਮ ਵੀ ਕਰਦੀਆਂ ਹਨ। ‘ਪਰੋਮਿੱਤਰ ਕਾ ਏਕ ਦਿਨ’ ਪਿਤਾ-ਪੁਰਖੀ ਸਮਾਜ ਵਿਚ ਵਿਆਹ ਕੇ ਲਿਆਂਦੀਆਂ ਦੋ ਔਰਤਾਂ ਦੀ ਬਾਤ ਪਾਉਂਦੀ ਹੈ। ਦੋਵੇਂ ਘੁਟ ਘੁਟ ਕੇ ਜਿਉਣ ਲਈ ਮਜਬੂਰ ਹਨ ਪਰ ਦੋਵਾਂ ਨੇ ਸਾਂਝਾ ਹੱਲ ਲੱਭ ਲਿਆ ਹੈ-ਦੋਸਤੀ ਦਾ। ਫ਼ਿਲਮ ਔਰਤ ਹੀ ਔਰਤ ਦੀ ਦੁਸ਼ਮਣ ਰੂਪੀ ਧਾਰਨਾ ਨੂੰ ਮੁੱਢੋਂ ਰੱਦ ਕਰਕੇ ਸੱਸ-ਨੂੰਹ ਦਾ ਵੱਖਰਾ ਸੰਸਾਰ ਸਿਰਜਦੀ ਹੈ ਜਿਥੇ ਦੋਵੇਂ ਇਕ-ਦੂਜੇ ਨੂੰ ਕਵਿਤਾਵਾਂ ਸੁਣਾ ਸਕਦੀਆਂ ਹਨ, ਇਕੱਠੀਆਂ ਘੁੰਮ ਸਕਦੀਆਂ ਹਨ ਤੇ ਇਕਸੁਰ ਵਿਚ ਆਪਣੀ ਜ਼ਿੰਦਗੀ ਦਾ ਗੀਤ ਗਾ ਸਕਦੀਆਂ ਹਨ। ਇਹ ਬੇਗਰਜ਼ ਦੋਸਤੀ ਹੈ ਜੋ ਉਮਰਾਂ, ਪੜ੍ਹਾਈ, ਕਿੱਤੇ ਅਤੇ ਰਿਸ਼ਤਿਆਂ ਦੇ ਘੇਰਿਆਂ ਵਿਚ ਬੰਦੀ ਹੋ ਕੇ ਨਹੀਂ ਉਗਮਦੀ।
ਅਪਰਣਾ ਸੇਨ ਦੀਆਂ ਫ਼ਿਲਮਾਂ ਉਨ੍ਹਾਂ ਫ਼ਿਲਮਸਾਜ਼ਾਂ ਨੂੰ ਵੰਗਾਰ ਹਨ ਜੋ ਨਾਇਕਾਵਾਂ ਨੂੰ ਖੇਤਾਂ ਦੇ ਬੰਨਿਆਂ ‘ਤੇ ਅੱਗ ਲਾਉਣ ਲਈ ਰਾਖਵੀਂ ਰੱਖ ਛੱਡਦੇ ਹਨ ਜਾਂ ਸਾਰੀ ਫ਼ਿਲਮ ਵਿਚ ਨਾਇਕ ਨਾਲ ਵਿਆਹ ਲਈ ਤਿਆਰ ਕਰਦਿਆਂ, ਉਹਨੂੰ ਮੂਰਤੀ ਬਣਾ ਧਰਦੇ ਹਨ। ਉਹ ਨਾ ਸੋਚ ਸਕਦੀ ਹੈ ਤੇ ਨਾ ਉਸ ਨੂੰ ਵਿਆਹ ਤੋਂ ਬਿਨਾਂ ਜ਼ਿੰਦਗੀ ਵਿਚ ਕੋਈ ਹੋਰ ਦਿਲਚਸਪੀ ਹੈ। ਇਹ ਉਸੇ ਮਨੁੱਖ-ਵਿਰੋਧੀ ਸੋਚ ਦੀ ਲੜੀ ਸਾਬਿਤ ਹੁੰਦੀ ਹੈ ਜਿੱਥੇ ਦਲਿਤ ਹੋਣ ਦਾ ਮਤਲਬ ਦਿਮਾਗ ਘੱਟ ਹੋਣਾ, ਕਾਲੀ ਨਸਲ ਦਾ ਖ਼ਾਸਾ, ਜੁਰਮ ਨੂੰ ਖੇਡ ਸਮਝਣਾ, ਘੱਟਗਿਣਤੀ ਹੋਣਾ, ਆਦਿ ਦੀ ਪਛਾਣ ਅਤਿਵਾਦ ਹੈ।
ਦੀਪਾ ਮਹਿਤਾ ਦੀਆਂ ਫ਼ਿਲਮਾਂ ਵੱਖਰੀ ਤਰ੍ਹਾਂ ਦੀ ਰਹਿਤਲ ‘ਤੇ ਵਿਚਰਦੀਆਂ ਹਨ। ਤਿੰਨ ਫ਼ਿਲਮਾਂ ਦੀ ਲੜੀ ‘ਵਾਟਰ’, ‘ਫਾਇਰ’ ਅਤੇ ‘ਅਰਥ’ ਰਾਹੀਂ ਉਹ ਤਿੰਨ ਵੱਖ ਵੱਖ ਸਮਿਆਂ ਵਿਚ ਜੀਅ ਰਹੀਆਂ ਔਰਤਾਂ ਦੀ ਸਮਾਜਿਕ ਹਾਲਾਤ ਲਈ ਕਸੂਰਵਾਰ ਕਾਰਨਾਂ ਦੀ ਨਿਸ਼ਾਨਦੇਹੀ ਕਰਦੀ ਹੈ। ਉਹਦੀਆਂ ਫ਼ਿਲਮਾਂ ਮਿੱਥਾਂ, ਭਰਮਾਂ ਤੇ ਔਰਤ ਸਰੀਰ ਨਾਲ ਜੁੜੀ ਨੈਤਿਕਤਾ ‘ਤੇ ਤਿੱਖਾ ਵਿਅੰਗ ਹਨ। ਵਾਟਰ ਫ਼ਿਲਮ ਵਿਚ ਦੀਪਾ ਉਨ੍ਹਾਂ ਵਿਧਵਾਵਾਂ ਦੀ ਬਾਤ ਪਾਉਂਦੀ ਹੈ ਜਿਨ੍ਹਾਂ ਦਾ ਬਚਪਨ, ਜਵਾਨੀ ਤੇ ਬੁਢਾਪਾ ਸਮਾਜੀ ਨੱਕ-ਨਜੂਮ ਲਈ ਹਾਸ਼ੀਏ ‘ਤੇ ਸੁੱਟ ਦਿੱਤਾ ਜਾਂਦਾ ਹੈ। ਫ਼ਿਲਮ ਵਿਚ ਅੱਠ ਸਾਲ ਦੀ ਬੱਚੀ ਨੂੰ ਜਦੋਂ ਉਸ ਦਾ ਪਿਤਾ ਦੱਸਦਾ ਹੈ ਕਿ ਉਹ ਵਿਧਵਾ ਹੋ ਗਈ ਹੈ ਤਾਂ ਉਸ ਦਾ ਸਵਾਲ ਹੈ ਕਿ ਬਾਬਾ ਕਦੋਂ ਤੱਕ? ਜਵਾਨ ਵਿਧਵਾ ਨੂੰ ਹਾਣ ਲੱਭਣ ਉੱਤੇ ਖ਼ੁਦਕੁਸ਼ੀ ਕਰਨੀ ਪੈਂਦੀ ਹੈ ਪਰ ਰੋਜ਼ ਰਾਤ ਉਹਦਾ ਕਿਸੇ ਉੱਚ ਜਾਤੀ ਬ੍ਰਾਹਮਣ ਵੱਲੋਂ ਖਰੀਦਿਆ ਜਾਣਾ ਕਿਸੇ ਨੂੰ ਵੀ ਨਹੀਂ ਰੜਕਦਾ। ਸਮਾਜ ਦਾ ਉਹੀ ਟੀਰ ਸਾਧਨਾਂ ਦੀ ਘਾਟ ਨਾਲ ਜੂਝਦੇ ਹਰੇਕ ਤਬਕੇ ਦੀ ਹੋਣੀ ਹੈ। ਫ਼ਿਲਮ ਪਾਪ-ਪੁੰਨ ਤੇ ਫ਼ਰਜ਼ ਦੇ ਫ਼ਲਸਫ਼ੇ ਨੂੰ ਔਰਤ ਦੇ ਨਜ਼ਰੀਏ ਤੋਂ ਪਰਖਦੀ ਹੈ।
‘ਫਾਇਰ’ ਫ਼ਿਲਮ ਦਾ ਧੁਰਾ ਸਮਲਿੰਗਤਾ ਹੈ ਪਰ ਸਵਾਲ ਵਿਆਹ-ਸੰਸਥਾ ਵਿਚ ਹੁੰਦੀ ਹਿੰਸਾ ‘ਤੇ ਖੜ੍ਹਾ ਹੁੰਦਾ ਹੈ। ਫ਼ਿਲਮਸਾਜ਼ ਦਾ ਕੈਮਰਾ ਫ਼ਿਲਮ ਵਿਚ ਕੰਧਾਂ ‘ਤੇ ਚਿਪਕੇ ਮਰਦਾਨਗੀ ਵਧਾਉਣ ਦੇ ਫਾਰਮੂਲਿਆਂ, ਰੰਗ ਗੋਰਾ ਕਰਨ ਦੀਆਂ ਕਰੀਮਾਂ ਅਤੇ ਸੈਕਸ ਅਤੇ ਹਿੰਸਾ ਭਰਪੂਰ ਇਸ਼ਤਿਹਾਰਾਂ ‘ਤੇ ਜਾ ਖੜ੍ਹਦਾ ਹੈ। ਕੀ ਇਹ ਜਮਹੂਰੀ ਮੁਲਕ ਦੇ ਸਮਾਨ-ਲਿੰਗ ਅਧਿਕਾਰਾਂ ਵੱਲ ਵਧ ਰਹੇ ਸਮਾਜ ਦੀਆਂ ਕੰਧਾਂ ਹਨ? ਨਵ-ਬਸਤੀਵਾਦ ਵਿਚੋਂ ਗੁਜ਼ਰ ਰਹੇ ਦੇਸ਼ ਵਿਚ ਆਪਸੀ ਰਿਸ਼ਤੇ ਵਿਸ਼ਵਾਸ, ਇਮਾਨਦਾਰੀ ਅਤੇ ਸਮਾਨਤਾ ‘ਤੇ ਕਿਵੇਂ ਟਿਕੇ ਰਹਿ ਸਕਦੇ ਹਨ? ਫ਼ਿਲਮ ਸਵਾਲ ਖੜ੍ਹਾ ਕਰਦੀ ਹੈ ਕਿ ਕਿਉਂ ਖੁੱਲੀ ਮੰਡੀ ਦਾ ਸੰਦ ਬਣਨ ਤੋਂ ਇਨਕਾਰ ਕਰਨ ‘ਤੇ ਜ਼ਿੰਦਗੀ ਵੱਲ ਜਾਂਦੀਆਂ ਰਾਹਾਂ ਅੱਗ ਦਾ ਸਫ਼ਰ ਤੈਅ ਕਰਦੀਆਂ ਹਨ। ‘ਫਾਇਰ’ ਅਤੇ ‘ਵਾਟਰ’ ਦੋਵਾਂ ਫ਼ਿਲਮਾਂ ਦਾ ਕੱਟੜਵਾਦੀਆਂ ਵੱਲੋਂ ਕੀਤਾ ਤਿੱਖਾ ਵਿਰੋਧ ਇਸ ਗੱਲ ਦੀ ਜ਼ਾਮਨੀ ਹੈ ਕਿ ਕਿਵੇਂ ਸਮਾਜਿਕ ਪੌੜੀ ਦੇ ਹੇਠਲੇ ਡੰਡਿਆਂ ਤੇ ਲਟਕੇ ਲੋਕਾਂ ਦੇ ਮਸਲਿਆਂ ਦਾ ਜ਼ਿਕਰ ਤੱਕ ਮੁੱਖਧਾਰਾ ਨੂੰ ਨਾ-ਗਵਾਰ ਗੁਜ਼ਰਦਾ ਹੈ।
ਬਰਤਾਨਵੀ ਫ਼ਿਲਮਸਾਜ਼ ਗੁਰਿੰਦਰ ਚੱਢਾ ਦੀ ਫ਼ਿਲਮ ‘ਬੈੰਡ ਇਟ ਲ਼ਾਈਕ ਬੈਕਹੈਮ’ ਕਾਮੇਡੀ ਹੋਣ ਦੇ ਬਾਵਜੂਦ ਵਿਸ਼ਵੀਕਰਨ, ਆਧੁਨਿਕਤਾ ਅਤੇ ਜ਼ਿੰਦਗੀ ਨੂੰ ਖੁਦ ਘੜਨ ਦੀ ਜ਼ਿੱਦ ‘ਤੇ ਅੜੀਆਂ ਕੁੜੀਆਂ ਨਾਲ ਸੰਵਾਦ ਛੇੜਦੀ ਹੈ। ਕਿਸੇ ਖਿੱਤੇ ਦਾ ਸੱਭਿਆਚਾਰ ਕਿਵੇਂ ਔਰਤਾਂ ਦੇ ਰੋਲ ਨੂੰ ਪੀੜ੍ਹੀ ਦਰ ਪੀੜ੍ਹੀ ਪਰਿਭਾਸ਼ਤ ਕਰਦਾ ਹੈ ਤੇ ਅਕਸਰ ਧਾੜਵੀ ਧਿਰ ਦੇ ਹੱਕ ਵਿਚ ਭੁਗਤਦਾ ਹੈ। ਫ਼ਿਲਮ ਵਿਸ਼ਵੀਕਰਨ ਕਾਰਨ ਬਣ ਰਹੇ ਵੱਖ ਵੱਖ ਨਸਲਾਂ ਤੇ ਧਰਮਾਂ ਦੇ ਲੋਕਾਂ ਦੇ ਰਿਸ਼ਤਿਆਂ ਦੇ ਪੱਖ ਵਿਚ ਜ਼ੋਰਦਾਰ ਹੁੰਗਾਰਾ ਭਰਦੀ ਹੈ।
‘ਸਲਾਮ ਬੰਬੇ’ ਵਰਗੀ ਯਾਦਗਾਰੀ ਫ਼ਿਲਮ ਬਣਾਉਣ ਵਾਲੀ ਮੀਰਾ ਨਾਇਰ ਜਦੋਂ ‘ਕਾਮਸੂਤਰ’ ਵਰਗੀ ਫ਼ਿਲਮ ਬਣਾਉਂਦੀ ਹੈ ਤਾਂ ਉਹਦੀ ਅੱਖ ਤੋਂ ਸਮਾਜਿਕ ਢਾਂਚੇ ਦੇ ਚਿੱਬ ਅਤੇ ਸੱਤਾ ਦਾ ਸਰੀਰਾਂ ਨਾਲ ਰਿਸ਼ਤਾ ਲੁਕਦਾ ਨਹੀਂ। ਉਹਦੇ ਪਾਤਰ ਪੱਲੇ ਪੈ ਗਈ ਹੋਣੀ ਜਿਉਂਦਿਆਂ ਵੀ ਉਹਨੂੰ ਆਪਣੇ-ਆਪ ‘ਤੇ ਹਾਵੀ ਨਹੀਂ ਹੋਣ ਦਿੰਦੇ। ਮੀਰਾ ਨਾਇਰ ਦੀਆਂ ਫ਼ਿਲਮਾਂ ਦੀ ਖ਼ੂਬਸੂਰਤੀ ਦੁਖਾਂਤ ਨੂੰ ਭੋਗ ਰਹੀਆਂ ਜ਼ਿੰਦਗੀਆਂ ਨੂੰ ਉਨ੍ਹਾਂ ਦੇ ਨਜ਼ਰੀਏ ਤੋਂ ਸਮਝਣ ਦੀ ਕੋਸ਼ਿਸ਼ ਕਰਨਾ ਹੈ। ਇਨ੍ਹਾਂ ਸਾਰੀਆਂ ਫ਼ਿਲਮਸਾਜ਼ ਭਾਰਤੀ ਫ਼ਿਲਮ ਸਨਅਤ ਦੇ ਰੂੜ ਮੰਤਰਾਂ ਨੂੰ ਰੱਦ ਕਰਦੀਆਂ ਹਨ। ਕਲਾ ਨਾਲ ਸਮਾਜ ਦੇ ਰਿਸ਼ਤੇ ਦਾ ਸਾਵਾਂ ਰਾਹ ਇਨ੍ਹਾਂ ਦੇ ਕੈਮਰੇ ਦੀ ਅੱਖ ਹੀ ਤਰਾਸ਼ੇਗੀ।

No comments:
Post a Comment