Wednesday 26 October 2011

ਜੰਗ ਦੇ ਅਟੱਲ ਪ੍ਰਗਟਾਵਿਆਂ ਦੀ ਕਹਾਣੀ ਬਾਇਸਾਈਕਲ ਥੀਵਜ਼

ਜਤਿੰਦਰ ਮੌਹਰ

ਸਾਮਰਾਜੀ ਜੰਗਬਾਜ਼ਾਂ ਦੇ ਭੇੜ 'ਚ ਦਾਅ 'ਤੇ ਲੱਗੀਆਂ ਮਨੁੱਖੀ ਜਾਨਾਂ ਨੇ ਜੰਗ ਦੀ ਖ਼ੌਫ਼ਨਾਕ ਕੀਮਤ ਉਤਾਰੀ ਹੈ। ਜਿਨ੍ਹਾਂ ਲਈ ਵਧੇਰੇ ਖ਼ਤਰਨਾਕ ਲੜਾਈ ਜੰਗ ਖ਼ਤਮ ਹੋਣ ਤੋਂ ਬਾਅਦ ਸ਼ੁਰੂ ਹੁੰਦੀ ਹੈ। ਬੇਘਰੀ ਅਤੇ ਭੁੱਖ ਹੋਰ ਉਘੜਵੇਂ ਰੂਪ 'ਚ ਮਨੁੱਖ 'ਤੇ 'ਨਾਜ਼ਲ' ਹੁੰਦੇ ਹਨ। ਉਨ੍ਹਾਂ ਭੁੱਖਿਆਂ ਅਤੇ ਬੇਘਰਾਂ ਦਾ ਜ਼ਿਕਰ ਕਿਸੇ ਇਤਿਹਾਸ 'ਚ ਨਹੀਂ ਹੁੰਦਾ। ਜ਼ਿਕਰ ਤਾਂ ਬੱਸ ਜੰਗਬਾਜ਼ਾਂ ਦੀਆਂ ਜਿੱਤਾਂ ਅਤੇ ਹਾਰਾਂ ਦਾ ਹੁੰਦਾ ਹੈ। ਇਨ੍ਹਾਂ ਸਾਨ੍ਹਾਂ ਦੇ ਪੈਦਾ ਕੀਤੇ ਤਬਾਹੀ ਦੇ ਖੰਡਰਾਂ 'ਚ ਸਹਿਕਦੀ ਮਨੁੱਖੀ ਜ਼ਿੰਦਗੀ ਦਮ ਤੋੜਨ ਜੋਗੀ ਰਹਿ ਜਾਂਦੀ ਹੈ। ਇਹ ਮੰਜ਼ਰ ਵਾਰ ਵਾਰ ਮਨੁੱਖੀ ਸੱਭਿਅਤਾ ਦੀ ਹੋਣੀ ਬਣਦੇ ਹਨ। 'ਇਤਿਹਾਸ ਅਪਣੇ-ਆਪ ਨੂੰ ਦੁਹਰਾਉਂਦਾ ਹੈ' ਜਹੇ ਬੇਕਿਰਕ ਫ਼ਿਕਰੇ ਵਰਤ ਕੇ ਮਨੁੱਖ-ਵਿਰੋਧੀ ਢਾਂਚੇ ਦੀ ਉਮਰ ਲੰਬੀ ਕਰਨ ਦੇ ਹਰਬੇ ਵਰਤੇ ਜਾਂਦੇ ਹਨ। ਸਵਾਲ ਪੁੱਛਣਾ ਬਣਦਾ ਹੈ ਕਿ ਮਨੁੱਖਤਾ ਦੀ ਤਬਾਹੀ ਦਾ ਇਤਿਹਾਸ ਹੀ ਵਾਰ ਵਾਰ ਕਿਉਂ ਅਪਣੇ ਆਪ ਨੂੰ ਦੁਹਰਾਉਂਦਾ ਹੈ? ਸਰਬੱਤ ਦੇ ਭਲੇ ਦਾ ਇਤਿਹਾਸ ਕਿਉਂ ਨਹੀਂ ਦੁਹਰਾਉਣਾ ਚਾਹੀਦਾ? ਅਮਰੀਕੀ ਲੇਖ਼ਕ ਜਾਰਜ ਔਰਵੈਲ ਦੀ ਕਿਤਾਬ 'ਉਨ੍ਹੀ ਸੌ ਚੁਰਾਸੀ' 'ਚ ਜੰਗਬਾਜ਼ਾਂ ਦੇ ਤਿੰਨ ਨਾਅਰੇ ਉਭਰ ਕੇ ਸਾਹਮਣੇ ਆਉਂਦੇ ਹਨ। ਪਹਿਲਾ, ਜੰਗ ਹੀ ਅਮਨ ਹੈ। ਦੂਜਾ, ਆਜ਼ਾਦੀ ਗ਼ੁਲਾਮੀ 'ਚ ਹੈ। ਤੀਜਾ, ਅਗਿਆਨਤਾ ਤਾਕਤ ਦੀ ਕੁੰਜੀ ਹੈ। ਖ਼ਾਸ ਤੌਰ 'ਤੇ ਪਿਛਲੀਆਂ ਦੋ ਸਦੀਆਂ ਇਨ੍ਹਾਂ ਤਿੰਨੇ ਨਾਅਰਿਆਂ ਦਾ ਇਤਿਹਾਸ ਹਨ। ਮੌਜੂਦਾ ਸਦੀ 'ਚ ਸਾਮਰਾਜੀ ਜੰਗਬਾਜ਼ ਤਿੰਨੇ ਨਾਅਰਿਆਂ ਦੇ ਨਵੇਂ ਦਿਸਹੱਦੇ ਛੂਹ ਰਹੇ ਹਨ। ਜਿਨ੍ਹਾਂ ਦਾ ਅੱਤ-ਭਿਆਨਕ ਰੂਪ ਵੀਅਤਨਾਮ, ਅਫ਼ਗ਼ਾਨਿਸਤਾਨ, ਇਰਾਕ, ਲਾਤੀਨੀ ਅਮਰੀਕਾ ਅਤੇ ਅਫ਼ਰੀਕਾ 'ਚ ਸਾਹਮਣੇ ਆਉਂਦਾ ਹੈ। ਭਵਿੱਖ 'ਚ ਵੀ ਤਬਾਹੀ ਦਾ ਰੱਥ ਥੰਮਦਾ ਨਜ਼ਰ ਨਹੀਂ ਆਉਂਦਾ। ਚਰਨੋਬਿਲ, ਤਿੰਨ ਮੀਲ ਟਾਪੂ ਅਤੇ ਫੁਕੂਸ਼ਿਮਾ ਦੇ ਪ੍ਰਮਾਣੂ-ਹਾਦਸਿਆਂ ਤੋਂ ਬਾਅਦ ਚਰਨੋਬਿਲ ਦੀ ਪੰਚੀਵੀਂ ਯਾਦ 'ਚ ਸੰਯੁਕਤ ਰਾਸ਼ਟਰ ਦਾ ਮੁਖੀ ਬਾਨ ਕੀ ਮੂਨ ਬਿਆਨ ਦਿੰਦਾ ਹੈ ਕਿ ਆਲਮ ਨੂੰ ਅਜਿਹੇ ਹੋਰ ਹਾਦਸਿਆਂ ਲਈ ਤਿਆਰ ਰਹਿਣਾ ਪਵੇਗਾ।ਉਸਦਾ ਮੰਨਣਾਂ ਹੈ ਕਿ 'ਸਾਧਨਾਂ ਦੀ ਕਿੱਲਤ' ਦੇ ਯੁੱਗ 'ਚ ਪ੍ਰਮਾਣੂ ਊਰਜਾ 'ਅਣਸਰਦੀ ਪਸੰਦ' ਹੈ। ਚੇਤੇ ਰਹੇ ਕਿ ਤਾਜ਼ਾ ਅੰਕੜਿਆਂ ਮੁਤਾਬਕ ਚਰਨੋਬਿਲ ਪ੍ਰਮਾਣੂ-ਹਾਦਸੇ 'ਚ ਸੋਲ੍ਹਾਂ ਲੱਖ ਤੋਂ ਵੱਧ ਲੋਕਾਂ ਨੂੰ ਜਾਨ ਤੋਂ ਹੱਥ ਧੋਣਾ ਪਿਆ ਸੀ। ਆਵਾਮੀ ਪੈਂਤੜੇ ਤੋਂ ਕੋਈ ਵੀ ਕਿੱਲਤ ਏਨ੍ਹੀਆਂ ਕੀਮਤੀ ਜਾਨਾਂ ਨੂੰ ਦਾਅ 'ਤੇ ਲਾਉਣ ਲਈ ਅਣਸਰਦੀ ਪਸੰਦ ਨਹੀਂ ਹੋ ਸਕਦੀ। ਇਹ ਪਸੰਦ ਗ਼ੁਲਾਮੀ ਅਤੇ ਮੁਨਾਫ਼ੇ ਦੇ ਪੈਰੋਕਾਰਾਂ ਦੀ ਹੈ। ਹੀਰੋਸ਼ੀਮਾ ਅਤੇ ਨਾਗਾਸਾਕੀ 'ਚ ਤਬਾਹਕੁੰਨ 'ਤਜ਼ਰਬੇ' ਕਰਨ ਤੋਂ ਬਾਅਦ ਜੰਗਬਾਜ਼ਾਂ ਦੇ ਹੌਸਲੇ ਬੁਲੰਦ ਹੁੰਦੇ ਗਏ ਹਨ। ਗਾਹੇ-ਬਗਾਹੇ ਹੋਰ ਤਬਾਹੀ ਮਚਾਉਣ ਦੀਆਂ ਸ਼ਰੇਆਮ ਧਮਕੀਆਂ ਅਤੇ ਅਮਲਾਂ ਨੇ ਮਨੁੱਖਤਾ ਦੇ ਭਵਿੱਖ ਨੂੰ ਖ਼ਤਰੇ 'ਚ ਪਾਇਆ ਹੈ। ਹਿੰਦ-ਪਾਕਿ ਮੁਲਕਾਂ 'ਚ ਜੰਗ ਦੇ ਹੱਕ ਵਿੱਚ ਸਰਗਰਮ ਧਿਰਾਂ ਨੂੰ ਇਸੇ ਖ਼ਤਰੇ ਦੀ ਲੜੀ ਵਜੋਂ ਦੇਖਿਆ ਜਾਣਾ ਚਾਹੀਦਾ ਹੈ।

ਫ਼ਿਲਮ 'ਬਾਇਸਾਈਕਲ ਥੀਵਜ਼' ਦੂਜੀ ਆਲਮੀ ਜੰਗ ਦੇ ਖ਼ਾਤਮੇ ਤੋਂ ਬਾਅਦ ਮਨੁੱਖਤਾ ਦੇ ਸਨਮੁੱਖ ਆਉਂਦੀਆਂ ਔਕੜਾਂ ਦਾ ਜ਼ਿਕਰ ਕਰਦੀ ਹੈ। ਮੁਸੋਲਿਨੀ ਦੀ ਫ਼ਾਸ਼ੀਵਾਦੀ ਹਕੂਮਤ ਦਾ ਝੰਬਿਆ ਇਟਲੀ, ਬੇਰਹਿਮ ਜੰਗ ਦੀ ਭੇਂਟ ਚੜ ਜਾਂਦਾ ਹੈ। ਚਾਰੇ ਪਾਸੇ ਫੈਲੇ ਬਰਬਾਦੀ ਦੇ ਮੰਜ਼ਰਾਂ 'ਚੋਂ ਮਨੁੱਖ ਦੀ ਮੁੜ-ਬਹਾਲੀ ਦਾ ਸੰਘਰਸ਼ ਸ਼ੁਰੂ ਹੋ ਰਿਹਾ ਹੈ। ਮੁਲਕ 'ਚ ਅੱਤ ਦੀ ਭੁੱਖ ਅਤੇ ਬੇਰੁਜ਼ਗਾਰੀ ਫੈਲੀ ਹੋਈ ਹੈ ਜਿਨ੍ਹਾਂ 'ਚ ਇੱਕ ਮਜ਼ਦੂਰ ਟੱਬਰ ਸ਼ਾਮਿਲ ਹੈ। ਮਜ਼ਦੂਰ ਨੂੰ ਨੌਕਰੀ ਇਸ ਸ਼ਰਤ 'ਤੇ ਮਿਲਦੀ ਹੈ ਕਿ ਉਸ ਕੋਲ ਸਾਈਕਲ ਹੋਣਾ ਲਾਜ਼ਮੀ ਹੈ। ਟੱਬਰ ਦੇ ਅੰਤਲੇ ਸਰਮਾਏ ਨੂੰ ਦਾਅ 'ਤੇ ਲਾ ਕੇ ਸਾਈਕਲ ਖਰੀਦਿਆ ਜਾਂਦਾ ਹੈ। ਕੁਝ ਸਮੇਂ ਬਾਅਦ ਸਾਈਕਲ ਚੋਰੀ ਹੋਣ ਦੀ ਅਣਹੋਣੀ ਵਾਪਰ ਜਾਂਦੀ ਹੈ। ਬਾਕੀ ਫ਼ਿਲਮ ਸਾਈਕਲ ਨੂੰ ਲੱਭਣ ਅਤੇ ਭੁੱਖ ਨਾਲ ਘੁਲਣ ਦਾ ਸੰਘਰਸ਼ ਹੈ। ਅੰਤ 'ਚ ਭੁੱਖ ਦਾ ਮਾਰਿਆ ਮਜ਼ਦੂਰ ਕਿਸੇ ਹੋਰ ਦੀ ਸਾਈਕਲ ਚੋਰੀ ਕਰਨ ਲਈ ਮਜਬੂਰ ਹੋ ਜਾਂਦਾ ਹੈ। ਚੋਰੀ ਕਰਦਾ ਫੜਿਆ ਜਾਂਦਾ ਹੈ। ਮਜ਼ਦੂਰ ਦੇ ਛੋਟੇ ਜਹੇ ਮੁੰਡੇ ਸਾਹਮਣੇ ਉਸਦੀ ਕੁੱਟਮਾਰ ਕੀਤੀ ਜਾਂਦੀ ਹੈ। ਸ਼ਰਮ ਦਾ ਮਾਰਿਆ ਮਜ਼ਦੂਰ, ਮੁੰਡੇ ਨਾਲ ਅੱਖ ਵੀ ਨਹੀਂ ਮਿਲਾ ਸਕਦਾ। ਇਹ ਫ਼ਿਲਮ ਪਿਉ-ਪੁੱਤ ਦੇ ਰਿਸ਼ਤੇ 'ਤੇ ਬਣੀਆਂ ਸਭ ਤੋਂ ਖ਼ੂਬਸੂਰਤ ਅਤੇ ਮਾਰਮਕ ਫ਼ਿਲਮਾਂ ਵਿੱਚੋਂ ਇੱਕ ਹੈ। ਤੱਥ-ਸਹਿਤ, ਆਲਮ ਦੀਆਂ ਕਈ ਬੇਹਤਰੀਨ ਫ਼ਿਲਮਾਂ ਪਿਉ-ਪੁੱਤ ਦੇ ਰਿਸ਼ਤੇ 'ਤੇ ਬਣੀਆਂ ਹਨ। ਮਾਸੂਮ ਬੱਚੇ ਲਈ ਪਿਉ ਦੁਨੀਆਂ ਦਾ ਸਭ ਤੋਂ ਤਾਕਤਵਰ ਬੰਦਾ ਹੈ ਜੋ ਉਸਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਸਕਦਾ ਹੈ। ਜਦੋਂ ਪਿਉ ਦੀ ਮਾਰ-ਕੁਟਾਈ ਅੱਖਾਂ ਮੂਹਰੇ ਹੁੰਦੀ ਹੈ ਤਾਂ ਮਾਸੂਮ ਦੇ ਅੰਦਰੋਂ ਬਹੁਤ ਕੁਝ ਟੁੱਟ-ਭੱਜ ਜਾਂਦਾ ਹੈ। ਦੁਬਾਰਾ ਉਹ ਪਹਿਲਾਂ ਵਰਗਾ ਸਹਿਜ ਨਹੀਂ ਹੋ ਸਕਦਾ। ਅਮਰੀਕੀ ਜੰਗਬਾਜ਼ਾਂ ਨੇ ਅਣਗਿਣਤ ਪਿਉਆਂ ਨੂੰ ਕੁੱਟ-ਮਾਰ ਕੇ ਮਾਸੂਮਾਂ ਦੀ ਮਾਸੂਮੀਅਤ ਖੋਹੀ ਹੈ। ਜਿਸਦੀ ਮਿਸਾਲ ਇਰਾਕੀ ਫ਼ਿਲਮ 'ਟਰਟਲਜ਼ ਕੈਨ ਫਲਾਈ' 'ਚ ਦੇਖੀ ਜਾ ਸਕਦੀ ਹੈ। ਜਿਨ੍ਹਾਂ ਨੇ ਖ਼ੂਨੀ ਸਾਕਿਆਂ ਅਤੇ ਘੱਲੂਘਾਰਿਆਂ ਦੇ ਮੰਜ਼ਰ ਅੱਖੀ ਦੇਖੇ ਹੋਣ। ਉਹ ਮੁੜ ਕੇ ਸਹਿਜਤਾ ਨਾਲ ਨਹੀਂ ਜਿਉਂ ਸਕਦੇ। ਉਨ੍ਹਾਂ ਦੀ ਮੁੜ-ਬਹਾਲੀ ਦਾ ਸੰਘਰਸ਼ ਆਲਮ ਦੀ ਸੰਵੇਦਨਾ 'ਤੇ ਸਵਾਲੀਆ ਨਿਸ਼ਾਨ ਹੈ। ਛੋਟੇ ਬੁਸ਼ ਨੂੰ ਜੁੱਤੀ ਮਾਰਨ ਵਾਲੇ ਮੁੰਤਜ਼ਰ-ਅਲ-ਜ਼ੈਦੀ ਦਾ ਇਕਬਾਲੀਆ ਬਿਆਨ ਇਰਾਕ ਦੀ ਤਬਾਹੀ ਦਾ ਮਾਰਮਕ ਖ਼ੁਲਾਸਾ ਕਰਦਾ ਹੈ।

ਫ਼ਿਲਮ ਨਾਲ ਜੁੜੀ ਯਾਦ ਮੁਤਾਬਕ, ਹਦਾਇਤਕਾਰ ਵਿਟੋਰੀਉ-ਡੀ-ਸੀਕਾ ਨੇ ਮਜ਼ਦੂਰ ਦੇ ਕਿਰਦਾਰ 'ਚ ਇਟਲੀ ਦੇ ਉਸ ਵੇਲੇ ਦੇ ਵੱਡੇ ਅਦਾਕਾਰ ਨੂੰ ਲਿਆ। ਅਦਾਕਾਰ ਦੇ ਨਖਰਿਆਂ ਤੋਂ ਤਪੇ ਸੀਕਾ ਨੇ ਅਸਲੀ ਮਜ਼ਦੂਰ ਤੋਂ ਕੰਮ ਕਰਾਉਣ ਦਾ ਐਲਾਨ ਕਰ ਦਿੱਤਾ। ਸਹੀ ਬੰਦਾ ਮਿਲਣ 'ਚ ਦਿੱਕਤ ਆਉਣ ਲੱਗੀ। ਕਾਰ-ਸਫ਼ਰ ਦੌਰਾਨ ਸੀਕਾ ਨੇ ਕੰਮ ਕਰਦੇ ਮਜ਼ਦੂਰ ਨੂੰ ਕੋਲ ਬੁਲਾ ਕੇ ਕਿਰਦਾਰ ਬਾਰੇ ਦੱਸਿਆ। ਮਜ਼ਦੂਰ ਨੂੰ ਫ਼ਿਲਮ ਬਾਰੇ ਕੋਈ ਗਿਆਨ ਨਹੀਂ ਸੀ। ਉਸ ਦਾ ਇੱਕੋ ਸਵਾਲ ਸੀ, " ... ਰੋਟੀ ਮਿਲੂਗੀ? ... "। ਉਹੀ ਮਜ਼ਦੂਰ ਫ਼ਿਲਮ ਦਾ ਮੁੱਖ ਅਦਾਕਾਰ ਬਣਿਆ।

ਫ਼ਿਲਮ 'ਬਾਇਸਾਈਕਲ ਥੀਵਜ਼' ਨੇ ਯਥਾਰਥਵਾਦੀ ਸਿਨੇਮੇ ਦੀ ਨੀਂਹ ਰੱਖੀ। ਸੱਤਿਆਜੀਤ ਰੇਅ ਦੀ 'ਪਾਥਰ ਪਾਂਚਾਲੀ' ਅਤੇ ਹੋਰ ਫ਼ਿਲਮਾਂ, ਖ਼ਵਾਜਾ ਅਹਿਮਦ ਅੱਬਾਸ ਦੀ 'ਧਰਤੀ ਕੇ ਲਾਲ' ਅਤੇ ਬਿਮਲ ਰਾਏ ਦੀ 'ਦੋ ਬੀਘਾ ਜ਼ਮੀਨ' ਇਸੇ ਰੁਝਾਨ ਦੀਆਂ ਕੜੀਆਂ ਹਨ। ਸਾਡੇ ਮੁਲਕ 'ਚ ਮ੍ਰਿਨਾਲ ਸੇਨ, ਰਿਤਵਿਕ ਘਟਕ, ਕੁਮਾਰ ਸ਼ਾਹਾਨੀ, ਸ਼ਿਆਮ ਬੈਨੇਗਲ ਅਤੇ ਗੋਵਿੰਦ ਨਿਹਲਾਨੀ ਨੇ ਇਸ ਰਵਾਇਤ ਨੂੰ ਅੱਗੇ ਵਧਾਇਆ। ਅਗਾਂਹਵਧੂ ਹਲਕੇ ਇਸ ਨੂੰ ਲੋਕ-ਪੱਖੀ ਸਿਨੇਮੇ ਦੀ ਸੰਗਿਆ ਦਿੰਦੇ ਹਨ। ਸ਼ਾਹਰੁਖ਼ ਖ਼ਾਨ, ਕਰਨ ਜੌਹਰ, ਫਰਾਹ ਖ਼ਾਨ ਅਤੇ ਉਸਦਾ ਬੜਬੋਲਾ ਭਰਾ ਸਾਜਿਦ ਖ਼ਾਨ ਯਥਾਰਥਵਾਦੀ ਸਿਨੇਮੇ ਦੇ ਖ਼ਿਲਾਫ਼ ਪੈਂਤੜਾ ਲੈਂਦੇ ਹੋਏ ਕਹਿੰਦੇ ਹਨ ਕਿ ਅਜਿਹਾ ਸਿਨੇਮਾ ਹਿੰਦੋਸਤਾਨੀ ਫ਼ਿਲਮਾਂ ਦੀ ਨੁਮਾਇੰਦਗੀ ਨਹੀਂ ਕਰਦਾ। ਨੱਚਣ-ਟੱਪਣ ਵਾਲੀਆਂ ਫ਼ਿਲਮਾਂ ਹੀ ਸਾਡੇ ਮੁਲਕ ਦੀਆਂ ਨੁਮਾਇੰਦਾ ਫ਼ਿਲਮਾਂ ਹਨ। ਇਸੇ ਰੁਝਾਨ ਦੀ ਕੜੀ ਵਜੋਂ ਪੰਜਾਬੀ ਦੇ ਵੱਡੇ ਫ਼ਿਲਮਸਾਜ਼ ਮੁੱਦਾ ਆਧਾਰਤ ਫ਼ਿਲਮਾਂ ਦੇ ਖ਼ਿਲਾਫ਼ ਬਿਆਨਬਾਜੀ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬੀ ਸੰਗਤ ਦੀ ਬੌਧਿਕ-ਸਮਰੱਥਾ ਘੱਟ ਹੋਣ ਕਰਕੇ ਅਜਿਹੀਆਂ ਫ਼ਿਲਮਾਂ ਬਣਾਉਣਾ ਮੂਰਖਤਾ ਹੈ। ਮਨੁੱਖਤਾ ਦੇ ਖ਼ਿਲਾਫ਼ ਭੁਗਤਣਾ ਚਾਲੂ ਫ਼ਿਲਮਾਂ ਦੇ ਪੈਰੋਕਾਰਾਂ ਦਾ ਨਾਪਾਕ ਧੰਦਾ ਹੈ ਪਰ 'ਬਾਇਸਾਈਕਲ ਥੀਵਜ਼' ਜਹੀਆਂ ਕਿਰਤਾਂ ਆਵਾਮੀ ਸਿਨੇਮੇ ਦੀ ਨੀਂਹ ਦੀਆਂ ਪੱਕੀਆਂ ਇੱਟਾਂ ਹਨ, ਜੋ ਲੋਕ-ਫ਼ਿਲਮਸਾਜ਼ਾਂ ਲਈ ਵਿਰਾਸਤ ਅਤੇ ਚਾਲੂ-ਫ਼ਿਲ਼ਮਸਾਜ਼ਾਂ ਲਈ ਚਿਰ-ਸਥਾਈ ਖ਼ਤਰਾ ਹਨ। ਇਹ ਫ਼ਿਲਮ ਜੰਗੀ ਹੈਂਕੜ ਦੇ ਖ਼ਿਲਾਫ਼ ਅਤੇ ਆਲਮੀ-ਅਮਨ ਦੇ ਹੱਕ 'ਚ ਸੁਹਿਰਦ ਨਾਅਰਾ ਹੈ ਅਤੇ ਉਨ੍ਹਾਂ ਮਜ਼ਲੂਮਾਂ ਦੀ ਧਿਰ ਬਣਦੀ ਹੈ ਜਿਨ੍ਹਾਂ ਲਈ ਹਾਲਾਤ ਜੰਗ ਤੋਂ ਪਹਿਲਾਂ ਹੀ ਬੁਰੇ ਹਨ, ਪਰ ਜੰਗ ਤੋਂ ਬਾਅਦ ਬਦ ਤੋਂ ਬਦਤਰ ਹੋ ਜਾਂਦੇ ਹਨ।

Wednesday 19 October 2011

ਮੌਜੂਦਾ ਦੌਰ ਵਿੱਚ ਅਸ਼ਲੀਲਤਾ ਦਾ ਮੁੱਦਾ

ਜਤਿੰਦਰ ਮੌਹਰ

ਫ਼ਿਲਮਾਂ ਵਿਚਲੀ ਅਸ਼ਲੀਲਤਾ ਹਮੇਸ਼ਾਂ ਚਰਚਾ ਦਾ ਵਿਸ਼ਾ ਰਹੀ ਹੈ। ਜਿਸ ਨੂੰ ਨੰਗੇ ਸੰਵਾਦਾਂ, ਗਾਲਾਂ ਅਤੇ ਨੰਗੇ ਦ੍ਰਿਸ਼ਾਂ ਤੱਕ ਮਹਿਦੂਦ ਕਰ ਕੇ ਦੇਖਿਆ ਜਾਂਦਾ ਹੈ। ਅਸ਼ਲੀਲਤਾ ਦਾ ਮੁੱਦਾ ਸੰਜੀਦਾ ਸੰਵਾਦ ਦੀ ਮੰਗ ਕਰਦਾ ਹੈ। ਚੇਤਨ ਸਮਾਜ ਹੋਣ ਦੇ ਨਾਤੇ ਸਾਡੇ ਲਈ ਅਸ਼ਲੀਲਤਾ ਦੇ ਪੈਮਾਨਿਆਂ ਨੂੰ ਮਿੱਥਣਾ ਅਤੇ ਵਡੇਰੇ ਪ੍ਰਸੰਗ 'ਚ ਦੇਖਣਾ ਜ਼ਰੂਰੀ ਹੈ। ਜੇ ਸੰਵਾਦ ਜਾਂ ਦ੍ਰਿਸ਼ ਕਾਮ-ਉਕਸਾਉਣ ਜਾਂ ਵਿੱਤੀ ਲਾਹਾ ਲੈਣ ਲਈ ਵਰਤੇ ਜਾਂਦੇ ਹਨ ਤਾਂ ਉਹ ਵਿਸ਼ਾ ਯਕੀਕਨ ਅਸ਼ਲੀਲਤਾ ਦੇ ਘੇਰੇ 'ਚ ਆਉਂਦਾ ਹੈ। ਜੇ ਉਹੀ ਸੰਵਾਦ ਜਾਂ ਦ੍ਰਿਸ਼ ਕਿਰਦਾਰਾਂ ਅਤੇ ਬਿਰਤਾਂਤ ਨੂੰ ਅੱਗੇ ਵਧਾਉਣ ਜਾਂ ਉਨ੍ਹਾਂ ਨਾਲ ਇਨਸਾਫ਼ ਕਰਨ 'ਚ ਸਹਾਈ ਹੁੰਦੇ ਹਨ ਤਾਂ ਉਨ੍ਹਾਂ ਨੂੰ ਅਸ਼ਲੀਲਤਾ ਦੇ ਘੇਰੇ 'ਚ ਨਹੀਂ ਰੱਖਿਆ ਜਾ ਸਕਦਾ। ਏਥੇ 'ਬੈਂਡਿਟ ਕਵੀਨ' ਦੀ ਮਿਸਾਲ ਦੇਣਾ ਸਹੀ ਹੋਵੇਗਾ। ਨੰਗੇ ਦ੍ਰਿਸ਼ਾਂ ਕਰਕੇ ਫ਼ਿਲਮ ਦੇਖਣ ਆਏ ਲੋਕ ਫੂਲਨ ਦੇਵੀ ਨੂੰ ਨੰਗਾ ਕਰਨ ਵਾਲੇ ਦ੍ਰਿਸ਼ 'ਚ ਅੱਖਾਂ ਬੰਦ ਕਰਦੇ ਮੈਂ ਆਪ ਦੇਖੇ ਹਨ। ਹਦਾਇਤਕਾਰ ਨੇ ਸੰਗਤ ਦੀ ਸੰਵੇਦਨਾ ਨੂੰ ਉਸ ਉਚਾਈ ਤੱਕ ਪੁਚਾਇਆ, ਜਿੱਥੇ ਨੰਗੇਜ਼ ਮਹਿਜ਼ 'ਸਵਾਦ' ਲੈਣ ਦੀ ਵਸਤੂ ਨਹੀਂ ਰਹਿ ਜਾਂਦਾ। ਦੇਖਣ ਵਾਲੇ ਦੀ ਸੰਵੇਦਨਾ ਫੂਲਨ ਦੇਵੀ ਨਾਲ ਵਾਪਰੀ ਅਣਮਨੁੱਖੀ ਤ੍ਰਾਸਦੀ ਨੂੰ ਅੱਖੋਂ ਉਹਲੇ ਨਹੀਂ ਕਰ ਸਕਦੀ। ਉਹ ਨੂੰ ਦੋਸ਼ੀਆਂ ਨਾਲ ਨਫ਼ਰਤ ਵੀ ਹੁੰਦੀ ਹੈ ਅਤੇ ਅਪਣੀ 'ਸਵਾਦ' ਲੈਣ ਦੀ ਇੱਛਾ 'ਤੇ ਵੀ ਘਿਣ ਆਉਣ ਲੱਗਦੀ ਹੈ। ਇਹ ਫ਼ਿਲਮ ਦੀ ਅਸਲੀ ਸਮਰੱਥਾ ਹੈ। ਸਾਡੇ ਮੁਲਕ ਦੇ ਮਸ਼ਹੂਰ ਨਾਵਲਕਾਰ ਅਤੇ ਫ਼ਿਲਮ ਲੇਖਕ ਡਾ. ਰਾਹੀ ਮਾਸੂਮ ਰਜ਼ਾ ਉੱਤੇ ਕਿਰਤਾਂ 'ਚ 'ਅਸ਼ਲੀਲ' ਸੰਵਾਦ ਵਰਤਣ ਦਾ ਦੋਸ਼ ਲੱਗਦਾ ਰਿਹਾ ਹੈ। ਉਨ੍ਹਾਂ ਨੂੰ ਵੱਡੇ ਸਾਹਿਤ-ਸਨਮਾਨ ਨਾ ਮਿਲਣ ਦਾ ਏਹੀ ਕਾਰਨ ਦੱਸਿਆ ਜਾਂਦਾ ਸੀ। ਨਿੱਜੀ ਮਿੱਤਰ ਦੇ ਮੂੰਹੋਂ ਸ਼ਿਕਾਇਤ ਸੁਣ ਕੇ ਰਜ਼ਾ ਸਾਹਿਬ ਨੇ ਅਗਲੇ ਨਾਵਲ 'ਚ ਕਿਰਦਾਰਾਂ ਤੋਂ ਗਾਲਾਂ ਨਾ ਕਢਾਉਣ ਦਾ ਵਾਅਦਾ ਕਰ ਲਿਆ। ਮਿੱਤਰ ਨੇ ਆਪਣੇ 'ਮਾਅਰਕੇ' ਦਾ ਖ਼ੂਬ ਰੌਲਾ ਪਾਇਆ। ਅਗਲੇ ਨਾਵਲ ਦੀ ਭੂਮਿਕਾ 'ਚ ਰਜ਼ਾ ਸਾਹਿਬ ਦੇ ਸ਼ਬਦ ਸਨ, "ਮੈਂ ਉੱਚੇ ਮਾਣ-ਸਨਮਾਨ ਲੈਣ ਲਈ ਆਪਣੇ ਕਿਰਦਾਰਾਂ ਦੀ ਜ਼ੁਬਾਨ ਨਹੀਂ ਕੱਟ ਸਕਦਾ।" ਰਜ਼ਾ ਸਾਹਿਬ ਦੀਆਂ ਲਿਖਤਾਂ 'ਚੋਂ ਸਿਦਕਦਿਲੀ ਅਤੇ ਇਮਾਨਦਾਰੀ ਦਾ ਝਲਕਾਰਾ ਪੈਂਦਾ ਹੈ, ਜੋ ਆਵਾਮੀ-ਸਾਹਿਤ ਦੀਆਂ ਸ਼ਾਹਕਾਰ ਕਿਰਤਾਂ ਮੰਨੀਆਂ ਜਾਂਦੀਆਂ ਹਨ।

ਪੰਜਾਬੀ ਫ਼ਿਲਮਾਂ 'ਚ ਅਸ਼ਲੀਲਤਾ ਦਾ ਢਿੰਡੋਰਾ ਪਿੱਟਣ ਵਾਲੇ ਸਿੱਕੇ ਦਾ ਇੱਕੋ ਪਹਿਲੂ ਦੇਖਣ-ਦਿਖਾਉਣ ਦੇ ਆਦੀ ਹਨ। ਇੱਕ ਵਿਸ਼ੇ 'ਤੇ ਕਈ ਗ਼ੈਰ-ਸੰਜੀਦਾ ਅਤੇ ਗ਼ੈਰ-ਸਾਰਥਿਕ ਫ਼ਿਲਮਾਂ ਬਣਾਉਣਾ ਉਨ੍ਹਾਂ ਨੂੰ ਅਸ਼ਲੀਲਤਾ ਨਹੀਂ ਲੱਗਦਾ। ਪ੍ਰੋ. ਕਿਸ਼ਨ ਸਿੰਘ ਹੀਰ ਦੇ ਕਿੱਸੇ ਬਾਰੇ ਲਿਖਦੇ ਹਨ ਕਿ ਇਹ ਰੰਨ ਤੋਂ ਔਰਤ ਹੋਣ ਦਾ ਸਫ਼ਰ ਹੈ। ਹੀਰ ਦਾ ਕਿਰਦਾਰ ਧਾਰਮਿਕ ਅਤੇ ਸਮਾਜੀ ਗ਼ਲਬੇ ਦੇ ਖ਼ਿਲਾਫ਼ ਨਾਬਰੀ ਦੀ ਆਵਾਜ਼ ਬਣਦਾ ਹੈ। ਅਜੋਕੀਆਂ ਫ਼ਿਲਮਾਂ ਅਤੇ ਸੰਗੀਤ ਅੱਜ ਦੁਬਾਰਾ ਔਰਤ ਨੂੰ ਰੰਨ ਬਣਾਉਣ 'ਤੇ ਤੁਲਿਆ ਹੋਇਆ ਹੈ। ਉਨ੍ਹਾਂ ਨੂੰ ਔਰਤ ਦੀ ਸਰੀਰਕ ਦਿੱਖ ਤੋਂ ਬਿਨ੍ਹਾਂ ਕੁਝ ਨਹੀਂ ਦਿਸ ਰਿਹਾ। ਜੀਹਨੂੰ ਉਹ ਹਰ ਹੀਲੇ ਵੇਚਣ ਲਈ ਪੱਬਾਂ ਭਾਰ ਹਨ। ਉਹ ਲੋਕ-ਮੁੱਦਿਆਂ ਤੋਂ ਸੰਗਤ ਦਾ ਧਿਆਨ ਭਟਕਾਉਣ ਅਤੇ ਸਮਾਜਿਕ ਗ਼ਲਬੇ ਨੂੰ ਪੱਕੇ ਪੈਰੀਂ ਕਰਨ 'ਚ ਬਣਦਾ ਹਿੱਸਾ ਪਾ ਰਹੇ ਹਨ। ਪਿਛਲੀਆਂ ਪੰਜਾਬੀ ਫ਼ਿਲਮਾਂ ਦੇਖ ਕੇ ਲਗਦਾ ਹੈ ਕਿ ਇੱਥੋਂ ਦੇ ਮੁੰਡੇ-ਕੁੜੀਆਂ ਦੁਨੀਆਂ 'ਤੇ ਸਿਰਫ਼ ਵਿਆਹ ਕਰਵਾਉੇਣ ਲਈ ਜੰਮੇ ਹਨ। ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਆਪਕਾਂ ਲਈ ਵਿਦਿਅਕ ਕੰਮਾਂ ਤੋਂ ਜ਼ਿਆਦਾ ਜ਼ਰੂਰੀ ਕੰਮ ਕੁੜੀਆਂ ਫਸਾਉਣ ਦੇ ਗੁਰ ਸਿਖਾਉਣਾ ਹੈ। ਅਜਿਹੇ ਕਿਰਦਾਰ ਪਰਾਏ ਗ੍ਰਹਿ ਦੇ ਵਾਸੀ ਲੱਗਦੇ ਹਨ, ਜਿਨ੍ਹਾਂ ਦਾ ਸਮਾਜਿਕ ਵਿਹਾਰ ਨਾਲ ਕੋਈ ਵਾਹ-ਵਾਸਤਾ ਨਹੀਂ। ਜਿਨ੍ਹਾਂ ਵਿਦਿਆ ਦੇ ਮੰਦਰਾਂ ਨੇ ਚੰਗੇ ਮਨੁੱਖ ਸਿਰਜਣੇ ਸਨ। ਉਨ੍ਹਾਂ ਨੂੰ ਗ਼ੈਰ-ਸੰਵੇਦੀ ਅਤੇ ਦੂਸ਼ਤ ਕਰਨ ਵਾਲਾ ਵਰਤਾਰਾ ਅਸ਼ਲੀਲਤਾ ਦੇ ਘੇਰੇ ਤੋਂ ਬਾਹਰ ਕਿਵੇਂ ਹੋ ਸਕਦਾ ਹੈ? ਫਿਰ ਉਹੀ ਅਸ਼ਲੀਲ ਫ਼ਿਕਰਾ ਦੁਹਰਾ ਦਿੱਤਾ ਜਾਂਦਾ ਹੈ, "ਲੋਕ ਤਾਂ ਇਹੀ ਸਭ ਪਸੰਦ ਕਰਦੇ ਨੇ ਜੀ"। ਫ਼ਿਲਮਾਂ ਬਣਾਉਣਾ ਫ਼ਿਲਮਸਾਜ਼ਾਂ ਦੇ ਹੱਥ 'ਚ ਹੈ। ਨੜਿੰਨਵੇਂ ਫ਼ੀਸਦੀ ਬੇਹੂਦਾ ਫ਼ਿਲਮਾਂ ਖ਼ੁਦ ਬਣਾ ਕੇ ਭਾਂਡਾ ਸੰਗਤ ਸਿਰ ਭੰਨਦੇ ਹਨ। ਆਲਮ ਦੀ ਸਮੁੱਚੀ ਨਾਬਰੀ ਨੂੰ ਖ਼ਾਸ ਜਾਤ, ਸੂਬੇ, ਮੁਲਕ ਜਾਂ ਨਿੱਜੀ ਹੈਂਕੜ ਤੱਕ ਮਹਿਦੂਦ ਕਰਨ ਵਾਲਿਆਂ ਨੂੰ ਅਸ਼ਲੀਲ ਕਰਾਰ ਦੇਣਾ ਮਨੁੱਖੀ ਫ਼ਰਜ਼ ਹੈ। ਜੱਟ, ਜ਼ਨਾਨੀ, ਦਾਰੂ ਅਤੇ ਆਟੋਮੋਬਾਇਲ ਸਨਅਤ ਨੂੰ ਭਾਰੂ ਵਰਤਾਰੇ ਦੇ ਰੂਪ 'ਚ ਪੇਸ਼ ਕਰਨਾ ਅਸ਼ਲੀਲਤਾ ਕਿਉਂ ਨਹੀਂ ਹੈ? ਜੁਗਨੀ ਬਾਰੇ ਅਸੀਂ ਜਾਣਦੇ ਹਾਂ ਕਿ ਗੋਰੇ ਰਾਜ ਦੇ ਪੰਜਾਹ ਸਾਲ ਪੂਰੇ ਹੋਣ ਦੇ ਜਸ਼ਨਾਂ 'ਚ ਜੁਬਲੀ ਲਾਟ ਵਲੈਤ ਤੋਂ ਮੰਗਵਾ ਕੇ ਪੂਰੇ ਮੁਲਕ 'ਚ ਘੁਮਾਈ ਗਈ। ਜੁਗਨੀ ਸ਼ਬਦ ਜੁਬਲੀ ਦਾ ਵਿਗੜਿਆ ਰੂਪ ਹੈ। ਅਸੀਂ ਜੁਗਨੀ ਨੂੰ ਗੀਤਾਂ ਅਤੇ ਲਿਖਤਾਂ 'ਚ ਜਗ੍ਹਾ ਦਿੱਤੀ। ਉਹ ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਲੋਕਾਂ ਦਾ ਕਾਵਿਕ ਜੁਗਤ ਬਣਦੀ ਹੈ। ਹੁਣ ਮੀਕਾ ਅਤੇ ਬੱਬੂ ਮਾਨ ਵਰਗੇ ਜੁਗਨੀ ਨੂੰ ਰਜ਼ੀਆ, ਸ਼ੀਲਾ, ਜਲੇਬੀ ਬਾਈ ਅਤੇ ਮੁੰਨੀ ਦੀ ਅਗਲੀ ਕੜੀ ਬਣਾ ਕੇ ਪੇਸ਼ ਕਰ ਰਹੇ ਹਨ। ਨਾਬਰੀ ਦਾ ਔਰਤ ਰੂਪ ਕਾਮ-ਉਕਸਾਊ ਜ਼ਰੀਆ ਬਣਨ ਦੇ ਰਾਹ 'ਤੇ ਹੈ। ਪੰਜਾਬੀਆਂ ਲਈ ਸੋਚਣ ਦਾ ਮਸਲਾ ਹੈ ਕਿ ਜਿਸ ਕਿਰਦਾਰ ਅਤੇ ਪਛਾਣ ਨੂੰ ਅਸੀਂ ਲੋਕ-ਹਿੱਤ ਦੇ ਭਲੇ ਲਈ ਅਪਣੀ ਆਵਾਜ਼ ਬਣਾਉਣਾ ਸੀ। ਉਹ ਵਿਕਾਊ ਸ਼ੈਅ ਦਾ ਨਾਮ ਕਿਵੇਂ ਹੋ ਗਏ? ਸੰਗੀਤ ਦੇ ਵਪਾਰੀਆਂ ਨੇ ਸਾਂਝੇ ਪੰਜਾਬ ਦੇ ਸੂਰੇ ਦੁੱਲਾ ਭੱਟੀ ਨੂੰ ਵੀ ਨਹੀਂ ਬਖ਼ਸ਼ਿਆ। ਦੁੱਲਾ ਭੱਟੀ ਹੁਣ ਬਾਹਾਂ 'ਤੇ ਟੈਟੂ ਖੁਣਵਾਉਣ ਵਾਲਾ, ਫ਼ਰੈਂਚ ਕੱਟ ਦਾੜੀ ਅਤੇ ਵਾਲਾਂ ਨੂੰ ਜੈਲ੍ਹ ਲਾਉਣ ਵਾਲਾ ਫ਼ੁਕਰਾ ਨਾਇਕ ਬਣ ਕੇ ਸਾਡੇ ਸਾਹਮਣੇ ਆਉਂਦਾ ਹੈ। 'ਥ੍ਰੀ ਹੰਡਰਡ' ਮਾਰਕਾ ਹਾਲੀਵੁੱਡ ਫ਼ਿਲਮਾਂ ਦੇ ਨਕਲਚੀਆਂ ਰਾਹੀਂ, ਇਹ ਪੰਜਾਬ ਦੀ ਨਾਬਰ-ਰਵਾਇਤ ਨੂੰ ਵੱਟਾ ਲਾਉਣ ਦੀ ਹਰਕਤ ਹੈ। ਜੈਜ਼ੀ ਬੀ. ਦੇ ਰੂਪ 'ਚ 'ਦੁੱਲੇ' ਦਾ ਭੱਦਾ ਅਵਤਾਰ ਅਸ਼ਲੀਲਤਾ ਦੀ ਨਵੀਂ ਸ਼ਿਖ਼ਰ ਹੋ ਨਿਬੜਦਾ ਹੈ।

ਸੂਫੀ ਸੰਗੀਤ ਅਤੇ ਸੂਫੀ ਗਾਇਕ ਹੋਣ ਦਾ ਰੌਲਾ ਪਾਉਣ ਵਾਲਿਆਂ ਦੀ ਅੱਜ-ਕੱਲ੍ਹ ਭਰਮਾਰ ਹੈ। ਸੂਫੀ ਸੰਗੀਤ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਸੂਫੀ ਅਪਣੇ ਆਪ 'ਚ ਸੋਚ ਅਤੇ ਕਲਾਮ ਹੈ ਜੋ ਹਰ ਤਰ੍ਹਾਂ ਦੇ ਗ਼ਲਬੇ, ਨੁਮਾਇਸ਼ ਜਾਂ ਦਿਖਾਵੇ ਦੇ ਸਖ਼ਤ ਖ਼ਿਲਾਫ਼ ਹੈ। ਅੱਜ ਦੇ ਸਮਿਆਂ 'ਚ ਲੰਬੇ ਵਾਲ ਰੱਖ ਕੇ ਸਿਰ ਹਿਲਾਉਣਾ ਅਤੇ ਪੱਗ ਬੰਨ੍ਹਣਾ ਹੀ ਸੂਫੀ ਹੋਣ ਦਾ ਪੈਮਾਨਾ ਹੋ ਗਿਆ ਹੈ। ਜਿਸ ਦਿਖਾਵੇ ਦਾ ਸੂਫੀ ਸਭ ਤੋਂ ਵੱਧ ਵਿਰੋਧ ਕਰਦੇ ਸਨ, ਉਹੀ ਨੁਮਾਇਸ਼-ਮੁਖੀ ਸੱਭਿਆਚਾਰ ਹੁਣ ਸੂਫੀ ਹੋਣ ਦੀ ਤਸਦੀਕ ਕਰਦਾ ਹੈ। ਪੱਗ ਮਾਰਕਾ 'ਸੂਫੀ' ਆਪਣੇ ਗੀਤਾਂ 'ਚ ਨੌਜਵਾਨਾਂ ਨੂੰ ਗਾਲਾਂ ਕੱਢਣ ਨੂੰ 'ਸੂਫੀ ਕਲਾਮ' ਸਮਝੀ ਬੈਠੇ ਹਨ। ਜਿਵੇਂ ਮੁਲਕ ਦੀਆਂ ਸਾਰੀਆਂ ਸਮੱਸਿਆਵਾਂ ਗੱਭਰੂਆਂ ਨੇ ਹੀ ਪੈਦਾ ਕੀਤੀਆਂ ਹੋਣ? ਅਜਿਹੇ 'ਗ਼ੈਰ ਸਿਆਸੀ' ਕਹਾਉਣ ਵਾਲੇ ਦਿਖਾਵੇਬਾਜ਼ ਸੂਫੀਆਂ ਦੀ ਸਿਆਸਤ ਡਾਹਢਿਆਂ ਦੇ ਹੱਕ 'ਚ ਹੀ ਭੁਗਤ ਸਕਦੀ ਹੈ। ਮੁਲਕ ਦੀ 'ਤਰੱਕੀ' 'ਚ ਰੋੜਾ ਬਣਨ ਵਾਲੇ ਗੱਭਰੂਆਂ ਦਾ ਦੁੱਖ ਸਤਿੰਦਰ ਸਰਤਾਜ ਜਿਹੇ 'ਸੂਫੀ' ਨਹੀਂ ਸਮਝ ਸਕਦੇ। ਜੇ ਸਮਝੇ ਹੁੰਦੇ ਤਾਂ ਮੁਲਕ ਦੇ ਅਸਲੀ ਦੁਸ਼ਮਣਾਂ ਦੀ ਨਿਸ਼ਾਨਦੇਹੀ ਗੀਤਾਂ 'ਚ ਜ਼ਰੂਰ ਕਰਦੇ। ਜਿਵੇਂ ਬਾਬਾ ਬੁੱਲੇ ਸ਼ਾਹ ਨੇ ਬਾਬੇ ਤੇਗ ਬਹਾਦਰ ਨੂੰ ਗ਼ਾਜ਼ੀ (ਧਰਮ ਲਈ ਲੜਨ ਵਾਲਾ ਸੂਰਮਾ) ਕਹਿ ਕੇ ਔਰੰਗਜ਼ੇਬ ਨੂੰ ਕਾਫ਼ਿਰ ਗਰਦਾਨ ਦਿੱਤਾ ਸੀ। ਗ਼ਲਬਿਆਂ ਦੇ ਸਮਕਾਲੀ ਰੂਪ ਦੀ ਪਛਾਣ ਕਰਕੇ ਹੀ ਸੂਫੀਆਂ ਦੀ ਵਿਰਾਸਤ ਅਤੇ ਪੈਰੋਕਾਰਾਂ ਦੀ ਕਤਾਰਬੰਦੀ ਹੋ ਸਕਦੀ ਹੈ।
ਮੇਰੀ ਫ਼ਿਲਮ 'ਮਿੱਟੀ' 'ਚ 'ਅਸ਼ਲੀਲ' ਸੰਵਾਦ ਅਤੇ ਗਾਲਾਂ ਹੋਣ ਦਾ ਦੋਸ਼ ਲੱਗਦਾ ਰਿਹਾ ਹੈ। ਮੇਰੀ ਜਾਚੇ ਫ਼ਿਲਮ 'ਚ ਜੀਤ ਬਾਈ ਦੇ ਕਤਲ ਵਾਲਾ ਦ੍ਰਿਸ਼ ਅਸ਼ਲੀਲ ਹੈ। ਜੀਹਦੇ 'ਚ ਕਿਰਦਾਰ ਨੂੰ ਤਿੰਨ ਗੋਲੀਆਂ ਲੱਗਣ ਤੋਂ ਬਾਅਦ ਲਹੂ-ਲੁਹਾਣ ਦਿਖਾਇਆ ਗਿਆ ਹੈ। ਇਸ ਤਰ੍ਹਾਂ ਦੇ ਦ੍ਰਿਸ਼ ਸੰਗਤ ਨੂੰ ਗ਼ੈਰ-ਸੰਵੇਦਨਸ਼ੀਲ ਬਣਾਉਂਦੇ ਹਨ। ਉਨ੍ਹਾਂ ਨੂੰ ਗੋਲੀ ਲੱਗਣ ਜਾਂ ਮੌਤ ਜਿਹੇ ਵਰਤਾਰੇ ਸਹਿਜ ਲੱਗਣ ਲੱਗ ਪੈਂਦੇ ਹਨ। ਮਨੁੱਖੀ ਜ਼ਿੰਦਗੀ ਦੀ ਕੀਮਤ ਸਮਝਣ ਵਾਲਿਆਂ ਲਈ ਇਹ ਅਣਮਨੁੱਖੀ ਹੈ। ਮੈਂ ਅਜਿਹੇ ਦ੍ਰਿਸ਼ ਆਉਣ ਵਾਲੀਆਂ ਫ਼ਿਲਮਾਂ 'ਚ ਨਹੀਂ ਦੁਹਰਾ ਸਕਦਾ। ਅਸ਼ਲੀਲਤਾ ਦਾ ਇੱਕ ਪੈਮਾਨਾ ਅਸੀਂ ਇੱਥੋਂ ਵੀ ਮਿੱਥਦੇ ਹਾਂ। ਮੁਸਲਮਾਨਾਂ ਨੂੰ ਬਦਨਾਮ ਕਰਦੀਆਂ ਫ਼ਿਲਮਾਂ ਬਣਾਉਣ 'ਚ ਬਾਲੀਵੁੱਡ ਪਿੱਛੇ ਨਹੀਂ ਰਿਹਾ। ਮੁਸਲਮਾਨਾਂ ਨੂੰ ਖ਼ਲਨਾਇਕ ਸਾਬਤ ਕਰਨ 'ਚ ਇਨ੍ਹਾਂ ਫ਼ਿਲਮਾਂ ਦਾ ਭਰਵਾਂ ਯੋਗਦਾਨ ਹੈ। 'ਏ ਵੈਡਨਸਡੇ' ਨਾਂ ਦੀ ਫ਼ਿਲਮ ਉਸ ਲੰਬੀ ਕੜੀ ਦੀ ਅਹਿਮ ਲੜੀ ਹੈ। ਪਿੱਛੇ ਜਿਹੇ ਸ਼ਹਿਰੀ ਤੁ ਮਨੁੱਖੀ ਹਕੂਕ ਕਾਰਕੁਨ ਪ੍ਰਸ਼ਾਂਤ ਭੂਸ਼ਣ ਉੱਤੇ ਤਿੰਨ ਗੁੰਡਿਆਂ ਨੇ ਹਮਲਾ ਕੀਤਾ। ਉਨ੍ਹਾਂ 'ਚੋਂ ਇੱਕ ਤੇਜਿੰਦਰਪਾਲ ਬੱਗਾ ਪਹਿਲਾਂ ਵੀ ਅਜਿਹੇ ਹਮਲੇ ਫ਼ਾਰੂਖ਼ ਮੀਰਵਾਇਜ਼ ਅਤੇ ਹੋਰ ਕਸ਼ਮੀਰੀ ਆਗੂਆਂ 'ਤੇ ਕਰ ਚੁੱਕਿਆ ਹੈ। ਅਜਿਹੀ ਗੁੰਡਾਗਰਦੀ ਲਈ ਉਹ ਫ਼ਿਲਮ 'ਏ ਵੈਡਨਸਡੇ' ਨੂੰ ਰਾਹ-ਦਸੇਰਾ ਅਤੇ ਵੱਡੀ ਹੱਲਾਸ਼ੇਰੀ ਮੰਨਦਾ ਹੈ। ਇਸ ਅਸ਼ਲੀਲਤਾ ਨੂੰ ਸਾਡਾ ਸਮਾਜ ਕਿਸ ਖ਼ਾਤੇ ਪਾਵੇਗਾ?

(ਲੇਖਕ ਨਾਲ ਇਸ ਨੰਬਰ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। +919779934747

Saturday 15 October 2011

ਮੇਰੇ ਲਈ ਫ਼ਿਲਮ ਦਾ ਰੂਪ ਵਿਸ਼ੇ ਦਾ ਸੇਵਾਦਾਰ ਹੈ: ਰਾਜੀਵ ਸ਼ਰਮਾ

ਦਲਜੀਤ ਅਮੀ

ਰਾਜੀਵ ਸ਼ਰਮਾ ਟੈਲੀਵਿਜ਼ਨ ਸਨਅਤ ਦੇ ਸਭ ਤੋਂ ਤਜਰਬੇਕਾਰ ਪੰਜਾਬੀਆਂ ਵਿੱਚੋਂ ਹੈ। ਉਸ ਨੇ ਹਿੰਦੀ ਅਤੇ ਪੰਜਾਬੀ ਦੇ ਵੱਡੇ ਚੈਨਲਾਂ ਵਿੱਚ ਸਿਰਜਣਾਤਮਕ, ਤਕਨੀਕੀ ਤੇ ਪ੍ਰਬੰਧਕੀ ਪੱਖਾਂ ਤੋਂ ਮੁਖੀ ਤੱਕ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ ਹਨ। ਜਗਰਾਓ, ਲੁਧਿਆਣਾ ਅਤੇ ਚੰਡੀਗੜ੍ਹ ਵਿੱਚ ਪੜ੍ਹਣ ਤੋਂ ਬਾਅਦ ਉਸ ਨੇ ਮੁੰਬਈ ਵਿੱਚ ਪੇਸ਼ਾਵਰ ਜੀਵਨ ਸ਼ੁਰੂ ਕੀਤਾ। ਤਕਰੀਬਨ ਡੇਢ ਦਹਾਕੇ ਦੌਰਾਨ ਉਸ ਅੰਦਰ ਪੰਜਾਬ ਦਾ ਕਸਬਾਨੁਮਾ ਪਿੰਡ ਅਤੇ ਮਹਾਨਗਰ ਗਹਿਗੱਚ ਸੰਵਾਦ ਵਿੱਚ ਰੁਝੇ ਹੋਏ ਹਨ। ਮਹਾਨਗਰ ਦੀਆਂ ਪੇਸ਼ਾਵਰ ਬੁਲੰਦੀਆਂ ਰਾਜੀਵ ਅੰਦਰਲੇ ਠੇਠ ਪੰਜਾਬੀ ਵਿੱਚ ਕੋਈ ਰਲਾ ਨਹੀਂ ਕਰ ਸਕੀਆਂ। ਇਸ ਦੌਰਾਨ ਉਸ ਦੇ ਕੰਨ ਵਿੱਚ ਨੱਤੀ ਪੈ ਗਈ ਹੈ ਅਤੇ ਮੋਢੇ ਉੱਤੇ ਭਗਤ ਸਿੰਘ ਖੁਣਿਆ ਗਿਆ ਹੈ।

ਲੋਕ ਕਲਾਮੰਚ ਮੰਡੀ ਮੁੱਲਾਂਪੁਰ ਦੇ ਬਾਨੀਆਂ ਵਿੱਚ ਸ਼ੁਮਾਰ ਰਾਜੀਵ ਨੇ ਗੁਰਸ਼ਰਨ ਸਿੰਘ ਨਾਲ ਅਤਿਵਾਦ ਦੇ ਦੌਰ ਵਿੱਚ ਨਾਟਕ ਕੀਤੇ। ਵਿਗਿਆਨ ਦੀ ਪੜ੍ਹਾਈ ਛੱਡ ਕੇ ਗਿਆਨੀ (ਗਿਆਰਵੀਂ ਤੋਂ ਬਾਅਦ ਪੰਜਾਬੀ ਸਾਹਿਤ ਦੀ ਇੱਕ ਸਾਲਾ ਪੜ੍ਹਾਈ) ਰਾਹੀਂ ਬੀ.ਏ. ਕੀਤੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਇੰਡੀਅਨ ਥੀਏਟਰ ਦੀ ਪੜ੍ਹਾਈ ਕਰ ਕੇ ਉਸ ਨੇ ਕੁਝ ਸਮਾਂ ਪੰਜਾਬ ਵਿੱਚ ਫ਼ਿਲਮਾਂ ਬਣਾਈਆਂ ਅਤੇ ਮੁੰਬਈ ਚਲਿਆ ਗਿਆ। ਦੂਰਦਰਸ਼ਨ ਦੇ ਦਸਤਾਵੇਜ਼ੀ ਸਭਿਆਚਾਰਕ ਲੜੀਵਾਰ 'ਸੁਰਭੀ' ਦਾ ਟੀਮ ਨਿਰਦੇਸ਼ਕ ਰਹਿਣ ਤੋਂ ਬਾਅਦ ਉਹ ਸਹਾਰਾ ਟੈਲੀਵਿਜ਼ਨ ਵਿੱਚ ਚਲਿਆ ਗਿਆ। ਇਸ ਤੋਂ ਬਾਅਦ ਉਸ ਨੇ ਜ਼ੀ, ਚੈਨਲ ਪੰਜਾਬ ਅਤੇ ੯-ਐਕਸ ਵਿੱਚ ਪ੍ਰੋਗਰਾਮਿੰਗ ਮੁਖੀ ਵਜੋਂ ਕੰਮ ਕੀਤਾ। ਉਸ ਨੂੰ ਆਜ਼ਾਦ ਫ਼ਿਲਮਸਾਜ਼ ਵਜੋਂ ਪਲੇਠੀ ਪੰਜਾਬੀ ਦਸਤਾਵੇਜ਼ੀ ਫ਼ਿਲਮ ਬਣਾਉਣ ਦਾ ਮਾਣ ਹਾਸਿਲ ਹੈ। ਇਨਕਲਾਬੀ ਕਵੀ ਪਾਸ਼ ਦੀ ਕਵਿਤਾ ਅਤੇ ਜ਼ਿੰਦਗੀ ਬਾਬਤ 'ਆਪਣਾ ਪਾਸ਼' ਬਣਾਉਣ ਤੋਂ ਪਹਿਲਾਂ ਆਪਣੇ ਮੁਲਾਂਪੁਰ ਦੇ ਸਾਥੀਆਂ ਨਾਲ ਮਿਲ ਕੇ ਜਗਰੂਪ ਸਿੰਘ ਰੂਪ ਦੀ ਕਹਾਣੀ ਉੱਤੇ 'ਪੰਜ ਕਲਿਆਣੀ' ਬਣਾਈ। ਰਾਜੀਵ ਨੂੰ ਜਦੋਂ ਵੀ ਮੌਕਾ ਮਿਲਦਾ ਹੈ ਤਾਂ ਉਹ ਆਪਣੇ ਪੁਰਾਣੇ ਸਾਥੀਆਂ ਨਾਲ ਮਿਲ ਕੇ ਫ਼ਿਲਮ ਬਣਾਉਂਦਾ ਹੈ। ਪੰਜ ਸਾਲ ਪਹਿਲਾਂ ਉਸ ਨੇ ਸਰਵਮੀਤ ਦੀ ਕਹਾਣੀ 'ਕਲਾਣ' ਉੱਤੇ ਫ਼ਿਲਮ ਬਣਾਈ। ਹੁਣ ਰਾਜੀਵ ਨੇ ਗੁਰਮੀਤ ਕੜਿਆਲਵੀ ਦੀ ਕਹਾਣੀ ਆਤੂ ਖੋਜੀ ਦੇ ਮੁੱਖ ਕਿਰਦਾਰ ਨੂੰ ਧੁਰਾ ਬਣਾ ਕੇ ਇਸੇ ਨਾਮ ਦੀ ਫ਼ਿਲਮ ਬਣਾਈ ਹੈ।

ਰਾਜੀਵ ਸ਼ਰਮਾ ਦੇ ਟੈਲੀਵਿਜ਼ਨ ਸਨਅਤ ਵਿਚਲੇ ਕੰਮ, ਫ਼ਿਲਮਾਂ ਬਣਾਉਣ ਦੀ ਸਮੁੱਚੀ ਸਰਗਰਮੀ ਅਤੇ ਪੜ੍ਹਾਈ-ਲਖਾਈ ਤੋਂ ਸਮਾਜਿਕ ਸਰੋਕਾਰਾਂ ਨਾਲ ਮੇਰਾ ਨੇੜਲਾ ਵਾਅ ਰਿਹਾ ਹੈ। ਇਸ ਦੌਰਾਨ ਮੈਂ ਉਸ ਦਾ ਪਹਿਲਾਂ ਸਰੋਤਾ, ਪਾਠਕ, ਦਰਸ਼ਕ, ਆਲੋਚਕ ਅਤੇ ਵਕੀਲ ਰਿਹਾ ਹਾਂ। ਆਤੂ ਖੋਜੀ ਅਤੇ ਫ਼ਿਲਮਾਂ ਬਾਬਤ ਰਾਜੀਵ ਦੀ ਸਮਝ ਨੂੰ ਲਿਖਤੀ ਮੁਲਾਕਾਤ ਰਾਹੀਂ ਪਾਠਕਾਂ ਨਾਲ ਸਾਂਝਾ ਕਰ ਰਿਹਾ ਹਾਂ। ਦੋ ਦਹਾਕਿਆਂ ਦੇ ਰਿਸ਼ਤੇ ਵਿੱਚੋਂ ਮੈਨੂੰ ਸਮਝ ਆਈ ਹੈ ਕਿ ਮੈਂ ਰਾਜੀਵ ਦੇ ਕੰਮ ਵਿੱਚ ਨੇੜਿਓਂ ਦਿਲਚਸਪੀ ਰੱਖਣ ਵਾਲੀ ਧਿਰ ਹਾਂ ਸੋ ਮੈਥੋਂ ਨਿਰਪੱਖਤਾ ਦੀ ਆਸ ਨਹੀਂ ਕੀਤੀ ਜਾ ਸਕਦੀ। ਰਾਜੀਵ ਬਹੁਤ ਸੁਹਿਰਦ ਸਰੋਤਾ ਅਤੇ ਸਿੱਧਾ ਬੰਦਾ ਹੈ ਸੋ ਉਸ ਨਾਲ ਬੇਬਾਕ ਹੋਣਾ ਕਿਸੇ ਖ਼ਦਸ਼ੇ ਨੂੰ ਸੱਦਾ ਨਹੀਂ ਦਿੰਦਾ ਸਗੋਂ ਸੰਵਾਦ ਲਈ ਜ਼ਰਖ਼ੇਜ਼ ਜ਼ਮੀਨ ਤਿਆਰ ਕਰਦਾ ਹੈ।

ਸੁਆਲ: ਰਾਜੀਵ ਪੰਦਰਾਂ ਸਾਲ ਟੈਲੀਵਿਜ਼ਨ ਸਨਅਤ ਦੇ ਸਭ ਤੋਂ ਮਹਿੰਗੇ ਤੇ ਕਾਮਯਾਬ ਲੜੀਵਾਰ ਬਣਾਉਣ ਤੋਂ ਬਾਅਦ ਆਤੂ ਖੋਜੀ ਬਣਾਉਣ ਦਾ ਕਾਰਨ ਕੀ ਹੈ?
ਜੁਆਬ: ਫ਼ਿਲਮ ਦਾ ਮਹਿੰਗਾ ਜਾਂ ਸਸਤਾ ਹੋਣਾ ਕੋਈ ਮਾਅਨੇ ਨਹੀਂ ਰੱਖਦਾ। ਮਸਲਾ ਇਹ ਹੈ ਕਿ ਮੈਂ ਕਿਹੜੀ ਫ਼ਿਲਮ ਕਿਉਂ ਬਣਾਉਣੀ ਚਾਹੁੰਦਾ ਹਾਂ? ਤੈਨੂੰ ਲੱਗਦਾ ਹੈ ਕਿ ਹੁਣ ਮੈਨੂੰ ਫ਼ੀਚਰ ਫ਼ਿਲਮ ਬਣਾਉਣੀ ਚਾਹੀਦੀ ਹੈ ਪਰ ਮੈਂ ਵਿਸ਼ੇ ਦੀ ਚੋਣ ਵੇਲੇ ਤਕਨੀਕੀ ਪੱਖ ਦੀ ਪਰਵਾਹ ਨਹੀਂ ਕਰਦਾ। ਮੇਰੇ ਅੰਦਰ ਛੋਟੇ ਸ਼ਹਿਰ ਜਾਂ ਪਿੰਡ ਤੋਂ ਕਸਬਾ ਬਣ ਰਹੇ ਪੰਜਾਬ ਅਤੇ ਮਹਾਨਗਰ ਦਾ ਤਜਰਬਾ ਹੈ। ਮੌਜੂਦਾ ਦੌਰ ਵਿੱਚ ਇਹ ਦੋਵੇਂ ਤਜਰਬੇ ਆਪਸ ਵਿੱਚ ਕਿਸੇ ਮੰਚ ਉੱਤੇ ਨਹੀਂ ਮਿਲਦੇ। ਇਸੇ ਤਰ੍ਹਾਂ ਪੁਰਾਣੀ ਅਤੇ ਨਵੀਂ ਪੀੜ੍ਹੀ ਵਿੱਚ ਟੁੱਟੀ ਸੰਵਾਦ ਦੀ ਤੰਦ ਦਾ ਮਸਲਾ ਹੈ। ਮੇਰੇ ਅੰਦਰ ਪਈਆਂ ਸਮਾਜਿਕ ਕਦਰਾਂ-ਕੀਮਤਾਂ ਮੈਨੂੰ ਇਹ ਸੁਆਲ ਪੁੱਛਦੀਆਂ ਹਨ ਕਿ ਕੀ ਹੁਣ ਇਨ੍ਹਾਂ ਦੀ ਥਾਂ ਯਾਦਾਂ ਜਾਂ ਕਿਤਾਬਾਂ ਵਿੱਚ ਹੀ ਹੈ? ਮੈਂ ਪਿੰਡ ਤੇ ਸ਼ਹਿਰ, ਬਜ਼ੁਰਗ ਤੇ ਨੌਜਵਾਨ ਪੀੜ੍ਹੀ, ਬਦਲਦੀਆਂ ਕਦਰਾਂ ਕੀਮਤਾਂ ਦੇ ਦੌਰ ਵਿੱਚ ਸਮਾਜਿਕ ਜ਼ਿੰਮੇਵਾਰੀ ਅਤੇ ਬੇਗਰਜ਼ ਰਿਸ਼ਤਿਆਂ ਦੀ ਬਾਤ ਪਾਉਣੀ ਚਾਹੁੰਦਾ ਸੀ। ਗੁਰਮੀਤ ਕੜਿਆਲਵੀ ਦਾ ਕਿਰਦਾਰ ਆਤੂ ਖੋਜੀ ਮੇਰੇ ਦਿਲ ਨੂੰ ਟੁੰਭਦਾ ਸੀ। ਇਸ ਕਿਰਦਾਰ ਦਾ ਸ਼ਹਿਰ ਦੀ ਕੁੜੀ ਨਾਲ ਸੰਵਾਦ ਮੇਰੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਹੈ।

ਸੁਆਲ: ਪੇਸ਼ਾਵਰ ਜੀਵਨ ਵਿੱਚ ਤਕਨੀਕੀ ਪੱਖਾਂ ਦੀ ਨਿਗਰਾਨੀ ਅਤੇ ਤਕਨੀਕੀ ਮਿਆਰ ਨੂੰ ਯਕੀਨੀ ਬਣਾਉਣਾ ਤੁਹਾਡੀ ਮਹਾਰਤ ਹੈ ਆਪਣੀ ਫ਼ਿਲਮ ਬਣਾਉਣ ਵੇਲੇ ਵਿਸ਼ਾ ਪ੍ਰਧਾਨ ਕਿਵੇਂ ਹੋ ਜਾਂਦਾ ਹੈ?
ਜੁਆਬ: ਮੇਰਾ ਪੇਸ਼ਾਵਰ ਕੰਮ ਤਕਨੀਕੀ ਮਿਆਰਾਂ ਨਾਲ ਨਾਪਿਆ ਜਾਂਦਾ ਹੈ। ਜਿਸ ਨੇ ਮੇਰਾ ਕੰਮ ਤਕਨੀਕੀ ਪੱਖ ਤੋਂ ਦੇਖਣਾ ਹੈ ਉਹ ਟੈਲੀਵਿਜ਼ਨ ਵਾਲਾ ਕੰਮ ਦੇਖੇ। ਮੈਂ ਰੋਸ਼ਨੀ, ਰੰਗ ਅਤੇ ਸੰਪਾਦਨ ਦੀ ਤਕਨੀਕੀ ਸਮਝ ਦਾ ਇਮਤਿਹਾਨ ਉੱਥੇ ਦੇ ਆਇਆ ਹਾਂ। ਇਹ ਮਸਲਾ ਹੋਰ ਹੈ। ਆਤੂ ਖੋਜੀ ਬਣਾਉਣ ਵੇਲੇ ਮੈਂ ਫ਼ਿਲਮ ਦੀ ਵਿਆਕਰਨ ਦੀ ਪਰਵਾਹ ਨਹੀਂ ਕਰਦਾ। ਰੋਸ਼ਨੀਆਂ ਅਤੇ ਸਰਗਰਮੀ ਦੀ ਲਗਾਤਾਰਤਾ ਮੇਰੇ ਲਈ ਮਾਅਨੇ ਨਹੀਂ ਰੱਖਦੀ ਕਿਉਂਕਿ ਇਹ ਫ਼ਿਲਮ ਵਿਸ਼ੇ ਉੱਤੇ ਟਿਕੀ ਹੋਈ ਹੈ।

ਸੁਆਲ: ਇਸ ਵੇਲੇ ਫ਼ਿਲਮ ਸਨਅਤ ਵਿੱਚ ਲਗਾਤਾਰ ਚਰਚਾ ਹੋ ਰਹੀ ਹੈ ਕਿ ਰੂਪਕੀ ਪੱਖ ਬਹੁਤ ਅਹਿਮ ਹੁੰਦਾ ਹੈ?
ਜੁਆਬ: ਪਹਿਲਾਂ ਮੈਂ ਇਹ ਸਪਸ਼ਟ ਕਰ ਦਿਆਂ ਕਿ ਤੇਰੇ ਸੁਆਲ ਤੋਂ ਲੱਗਦਾ ਹੈ ਜਿਵੇਂ ਮੈਂ ਰੂਪਕੀ ਪੱਖ ਨੂੰ ਤਵੱਜੋ ਨਹੀਂ ਦਿੰਦਾ। ਅਜਿਹਾ ਨਹੀਂ ਹੈ। ਮੈਂ ਆਤੂ ਖੋਜੀ ਦੇ ਇਨ੍ਹਾਂ ਪੱਖਾਂ ਬਾਬਤ ਲੰਮੀ ਗੱਲ ਕਰ ਸਕਦਾ ਹਾਂ। ਇਸੇ ਤਰ੍ਹਾਂ ਦਾਰਸ਼ਨਿਕ ਪੱਖ ਨੂੰ ਵੇਖਿਆ ਜਾ ਸਕਦਾ ਹੈ। ਇਸ ਮਸਲੇ ਉੱਤੇ ਮੇਰੀ ਸਮਝ ਬਹੁਤ ਸਪਸ਼ਟ ਹੈ। ਜਦੋਂ ਮੈਂ ਆਪਣੀ ਮਰਜ਼ੀ ਦੀ ਫ਼ਿਲਮ ਬਣਾਉਂਦਾ ਹਾਂ ਤਾਂ ਰੂਪ ਦਾ ਕੰਮ ਵਿਸ਼ੇ ਦੀ ਸੇਵਾਦਾਰੀ ਰਹਿੰਦਾ ਹੈ। ਫ਼ਿਲਮ ਦਾ ਕਾਮਯਾਬੀ ਇਸ ਨੁਕਤੇ ਨਾਲ ਨਾਪੀ ਜਾਵੇਗੀ ਕਿ ਇਹ ਦਰਸ਼ਕਾਂ ਨਾਲ ਕਿਸ ਤਰ੍ਹਾਂ ਦਾ ਸੰਵਾਦ ਕਰਦੀ ਹੈ। ਤੂੰ ਦਰਸ਼ਕ ਨੂੰ ਸੰਗਤ ਕਹਿੰਦਾ ਏ, ਸੰਗਤ ਨਾਲ ਸੰਵਾਦ ਦੀ ਸੰਜੀਦਗੀ ਨੂੰ ਅਹਿਮੀਅਤ ਮਿਲਣੀ ਹੀ ਚਾਹੀਦੀ ਹੈ।

ਸੁਆਲ: ਫ਼ਿਲਮਸਾਜ਼ ਸੰਗਤ ਅਤੇ ਵਿਸ਼ੇ ਬਾਬਤ ਇਸ ਤਰ੍ਹਾਂ ਗੱਲ ਨਹੀਂ ਕਰਦੇ ਕੋਈ ਖਾਸ ਕਾਰਨ?
ਜੁਆਬ: ਇਹ ਸੁਆਲ ਤੈਨੂੰ ਵੀ ਪੁੱਛਿਆ ਜਾ ਸਕਦਾ ਹੈ।

ਸੁਆਲ: ਜਦੋਂ ਤੁਸੀਂ ਮੇਰੀ ਮੁਲਾਕਾਤ ਲਿਖੋਗੇ ਤਾਂ ਪੁੱਛਣਾ ਹੁਣ ਜੁਆਬ ਦਿਓ?
ਜੁਆਬ: ਮੈਂ ਸਾਰੇ ਫ਼ਿਲਮਸਾਜ਼ਾਂ ਲਈ ਜੁਆਬਦੇਹ ਨਹੀਂ ਹਾਂ।

ਸੁਆਲ: ਤੁਸੀਂ ਫ਼ਿਲਮਸਾਜ਼ ਵਜੋਂ ਇਸ ਸੁਆਲ ਤੋਂ ਮੁਨਕਰ ਵੀ ਨਹੀਂ ਹੋ ਸਕਦੇ?
ਜੁਆਬ: ਮੈਂ ਬਾਕੀਆਂ ਦੀ ਸਮਝ ਬਾਬਤ ਜੁਆਬਦੇਹ ਕਿਵੇਂ ਹੋਇਆ?

ਸੁਆਲ: ਫ਼ਿਲਮਸਾਜ਼ ਹੋਣ ਦੇ ਨਾਤੇ ਇਸ ਤਬਕੇ ਬਾਬਤ ਸਾਡੀ ਸਮਾਜਿਕ ਸਮਝ ਬਣੀ ਹੋਈ ਹੈ ਨਾਮੀ ਫ਼ਿਲਮਸਾਜ਼ ਕਹਿੰਦੇ ਹਨ ਕਿ ਪੰਜਾਬੀਆਂ ਦਾ ਪੱਧਰ ਸੰਜੀਦਾ ਫ਼ਿਲਮ ਲਾਇਕ ਨਹੀਂ ਹੈ ਇਸੇ ਕਾਰਨ ਉਹ ਵਿਸ਼ਾ ਮੁਖੀ ਫ਼ਿਲਮਾਂ ਨਹੀਂ ਬਣਾਉਂਦੇ ਤੁਹਾਨੂੰ ਜੁਆਬ ਦੇਣਾ ਚਾਹੀਦਾ ਹੈ ਤਾਂ ਜੋ ਪਤਾ ਲੱਗੇ ਕਿ ਫ਼ਿਲਮਸਾਜ਼ਾਂ ਵਿੱਚ ਵੰਨ-ਸਵੰਨਤਾ ਹੈ
ਜੁਆਬ: ਮੈਂ ਦਰਸ਼ਕ ਦੇ ਮਿਆਰ ਮੁਤਾਬਕ ਨਹੀਂ ਸਗੋਂ ਆਪਣੀ ਸਮਝ ਨਾਲ ਫ਼ਿਲਮ ਨਾਲ ਬਣਾਉਂਦਾ ਹਾਂ। ਇਹ ਦਲੀਲ ਮੈਨੂੰ ਅਜੀਬ ਲੱਗਦੀ ਹੈ। ਬਿਨਾਂ ਕਿਸੇ ਇਮਤਿਹਾਨ ਵਿੱਚ ਬੈਠੇ ਫ਼ਿਲਮਸਾਜ਼ ਆਪਣੀ ਲਿਆਕਤ ਅਤੇ ਦਰਸ਼ਕ ਦੀ ਜ਼ਹਾਲਤ ਦਾ ਐਲਾਨ ਕਰਦੇ ਹਨ। ਬਾਕੀ ਬੰਦਿਆਂ ਵਾਂਗ ਫ਼ਿਲਮਸਾਜ਼ ਵੀ ਸਮਾਜਿਕ ਜੀਅ ਹਨ। ਸਾਰੀਆਂ ਕਮੀਆਂ-ਪੇਸ਼ੀਆਂ ਅਤੇ ਗੁਣ-ਅਗੁਣ ਸਮੇਤ। ਆਪਣੇ-ਆਪ ਨੂੰ ਵਢਿਆਉਣ ਦੀ ਰੀਤ ਜਿਹੀ ਤੁਰ ਪਈ ਕਿ ਕਲਾਕਾਰ ਬਹੁਤ ਸੰਵਾਦਨਸ਼ੀਲ ਹੁੰਦੇ ਹਨ। ਇਸ ਧਾਰਨਾ ਕੋਈ ਇਲਾਹੀ ਫਰਮਾਨ ਨਹੀਂ ਹੈ। ਨਫ਼ਰਤ ਉਕਸਾਉਣ ਵਾਲੀਆਂ ਕਲਾ-ਕਿਰਤਾਂ ਦੀ ਦੁਨੀਆਂ ਵਿੱਚ ਕਮੀ ਨਹੀਂ ਹੈ ਜਿਨ੍ਹਾਂ ਵਿੱਚ ਫ਼ਿਲਮਾਂ ਵੀ ਸ਼ੁਮਾਰ ਹਨ। ਪੰਜਾਬੀ ਫ਼ਿਲਮਾਂ ਦੇ ਇਤਿਹਾਸ ਵਿੱਚ ਤਰਜੀਹ ਵਿਸ਼ੇ ਦੀ ਥਾਂ ਵਪਾਰ ਨੂੰ ਰਹੀ ਹੈ। ਹੁਣ ਪੱਤਰਕਾਰ ਮੁਨਾਫ਼ੇ ਲਈ ਫ਼ਿਲਮ ਬਣਾਉਣ ਵਾਲੇ ਫ਼ਿਲਮਸਾਜ਼ ਕੋਲੋਂ ਸਮਾਜਿਕ ਸਰੋਕਾਰਾਂ ਬਾਬਤ ਸੁਆਲ ਪੁੱਛਦੇ ਹਨ ਤਾਂ ਸਾਹਮਣੇ ਵਾਲੇ ਨੇ ਜੁਆਬ ਦੇਣੇ ਹਨ। ਚੰਗੀਆਂ ਫ਼ਿਲਮਾਂ ਨਾ ਬਣਨ ਦਾ ਠੀਕਰਾ ਦਰਸ਼ਕ ਸਿਰ ਭੰਨ੍ਹ ਦਿਓ। ਸੁਖਾਲਾ ਕੰਮ ਹੈ। ਇਹ ਫ਼ਿਲਮਸਾਜ਼ ਦਾ ਮਸਲਾ ਹੈ ਕਿ ਉਹ ਦਰਸ਼ਕ ਨੂੰ ਮਹਿਜ਼ ਖਪਤਕਾਰ ਮੰਨਦਾ ਹੈ ਜਾਂ ਕੁਝ ਹੋਰ। ਮੈਨੂੰ ਲੱਗਦਾ ਹੈ ਕਿ ਇਸ ਮਾਮਲੇ ਵਿੱਚ ਸਾਡੀ ਸਮਝ ਸਪਸ਼ਟ ਹੈ। ਸੰਗਤ ਸੂਝਵਾਨ ਹੁੰਦੀ ਹੈ। ਫ਼ੈਸਲਾ ਉਨ੍ਹਾਂ ਉੱਤੇ ਛੱਡ ਦਿੰਦੇ ਹਾਂ।

ਸੁਆਲ: ਲੱਚਰ ਅਤੇ ਸਾਫ਼-ਸੁਥਰੀ ਫ਼ਿਲਮ ਵਿੱਚ ਤੁਸੀਂ ਨਿਖੇੜਾ ਕਿਵੇਂ ਕਰਦੇ ਹੋ?
ਜੁਆਬ: ਲੱਚਰ ਅਤੇ ਸਾਫ਼-ਸੁਥਰੀਆਂ ਫ਼ਿਲਮਾਂ ਦੀ ਪਾਲਾਬੰਦੀ ਸੁਖਾਲੀ ਨਹੀਂ ਹੈ। ਕੁਝ ਲੋਕ ਨਗੇਜ਼ ਨੂੰ ਅਸ਼ਲੀਲਤਾ ਅਤੇ ਕੱਪੜਿਆਂ ਨੂੰ ਸੱਭਿਆਚਾਰ ਕਰਾਰ ਦਿੰਦੇ ਹਨ। ਸਾਫ਼-ਸੁਥਰੇ ਕੱਪੜੇ ਪਾ ਕੇ ਲਹਿਰਾਉਂਦੀ ਫ਼ਸਲਾਂ ਵਿੱਚ ਬੱਕਰੇ ਬੁਲਾਉਂਦੇ, ਜਾਤੀ ਹaੂਮੈਂ ਦਾ ਦਿਖਾਵਾ ਕਰਦੇ ਅਤੇ ਮੌਜੂਦਾ ਪੰਜਾਬ ਦੇ ਬਹੁਪਸਾਰੀ ਸੰਕਟ ਨੂੰ ਨਜ਼ਰਅੰਦਾਜ਼ ਕਰਨ ਵਾਲੇ ਮੈਨੂੰ ਲੱਚਰ ਲੱਗਦੇ ਹਨ। ਪੰਜਾਬ ਨੂੰ ਗੀਤਾਂ, ਭੰਗੜੇ, ਗਿੱਧੇ, ਕੱਪੜਿਆਂ, ਸਾਗ ਤੇ ਮੱਕੀ ਦੀ ਰੋਟੀ, ਦੋਨਾਲੀਆਂ, ਮਹਿੰਗੀਆਂ ਕਾਰਾਂ ਅਤੇ ਦੇਸੀ ਦਾਰੂ ਤੱਕ ਮਹਿਦੂਦ ਕਰ ਦੇਣਾ ਲੱੱਚਰਤਾ ਹੈ। ਉਦਰੇਵੇਂ ਦੇ ਮਾਰੇ ਪਰਵਾਸੀ ਪੰਜਾਬੀ ਇਸੇ ਨੂੰ ਪੰਜਾਬ ਅਤੇ ਪੰਜਾਬੀ ਦੀ ਸੇਵਾ ਕਬੂਲ ਕਰ ਲੈਂਦੇ ਹਨ। ਬਾਕੀ ਦੁਨੀਆ ਵਾਂਗ ਪੰਜਾਬੀ ਉਦਾਸ ਹੁੰਦੇ ਹਨ, ਉਹ ਪੜ੍ਹਦੇ-ਲਿਖਦੇ ਅਤੇ ਸੋਚਦੇ ਹਨ। ਪੰਜਾਬੀ ਮੌਜੂਦਾ ਆਲਮ ਦੇ ਆਲਮੀ ਵਾਸ਼ਿੰਦੇ ਹਨ। ਜਦੋਂ ਫ਼ਿਲਮਾਂ ਵਿੱਚ ਪੰਜਾਬ ਦੀ ਕਿਸੇ ਦੁਖਦੀ ਰਗ ਉੱਤੇ ਹੱਥ ਧਰ ਕੇ ਪਰਵਾਸੀਆਂ ਦੀ ਮਿਹਰਬਾਨੀ ਜਾਂ ਨਾਇਕ ਦੀ ਕ੍ਰਿਪਾ ਨਾਲ ਸਮੱਸਿਆ ਸੁਲਝਾ ਦਿੱਤੀ ਜਾਂਦੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਹ ਪੰਜਾਬੀ ਸਮਾਜ ਨੂੰ ਛੁਟਿਆਉਣ ਵਾਲੀ ਗੱਲ ਹੈ। ਜੇ ਪੰਜਾਬ ਵਿੱਚ ਵਿਗਾੜ ਅਤੇ ਨਿਘਾਰ ਦੇ ਮਸਲੇ ਹਨ ਤਾਂ ਇਨ੍ਹਾਂ ਦਾ ਕਾਰਨ ਮਹਿਜ਼ ਪੰਜਾਬੀਆਂ ਦੀ ਨਾਲਾਇਕੀ ਨਹੀਂ ਹੈ।

ਸੁਆਲ: ਫ਼ਿਲਮ ਮਹਿੰਗਾ ਕੰਮ ਹੈ ਤੁਸੀਂ ਕਈ ਸਾਲ ਵੱਡੀਆਂ ਨੌਕਰੀਆਂ ਕਰਕੇ ਇੱਕ ਫ਼ਿਲਮ ਬਣਾ ਕੇ ਇਹ ਦਲੀਲ ਪੇਸ਼ ਕਰਦੇ ਓ ਇਸ ਤਰ੍ਹਾਂ ਲਗਾਤਾਰ ਕੰਮ ਨਹੀਂ ਕੀਤਾ ਜਾ ਸਕਦਾ?
ਜੁਆਬ: ਇਹ ਸਹੀ ਹੈ। ਲਗਾਤਾਰ ਕੰਮ ਨਾ ਕਰ ਸਕਣ ਕਾਰਨ ਹੀ ਮੈਂ ਮੁੜ-ਮੁੜ ਨੌਕਰੀ ਕਰਦਾ ਹਾਂ। ਫ਼ਿਲਮ ਦਾ ਅਰਥਚਾਰਾ ਬਹੁਤ ਜ਼ਾਲਮ ਹੈ। ਇਸ ਦਾ ਮਤਲਬ ਇਹ ਨਹੀਂ ਕਿ ਫ਼ਿਲਮਾਂ ਦੀ ਪੜਚੋਲ ਨਹੀਂ ਹੋਣੀ ਚਾਹੀਦੀ ਅਤੇ ਜੋ ਮਿਲੇ ਉਸ ਨੂੰ ਸਿਰ-ਮੱਥੇ ਕਬੂਲ ਕਰ ਲੈਣਾ ਚਾਹੀਦਾ ਹੈ। ਪੜਚੋਲ ਦਾ ਕੰਮ ਚੰਗੀ ਫ਼ਿਲਮ ਦੀ ਮੰਗ ਕਰਨਾ ਹੈ। ਬਾਕੀ ਮਸਲੇ ਆਪਣੀ ਥਾਂ ਅਹਿਮ ਹੋ ਸਕਦੇ ਹਨ। ਮੈਨੂੰ ਲੱਗਦਾ ਹੈ ਕਿ ਦੇਰ ਬਾਅਦ ਹੀ ਸਹੀ ਪਰ ਮੈਂ ਫ਼ਿਲਮ ਬਣਾਉਂਦਾ ਹਾਂ। ਤੂੰ ਪਿਛਲੇ ਪੰਜ ਸਾਲਾਂ ਤੋਂ ਫ਼ਿਲਮ ਨਹੀਂ ਬਣਾਈ।

ਸੁਆਲ: ਮਸਲਾ ਇਹ ਹੈ ਕਿ ਫ਼ਿਲਮ ਬਣਾਉਣ ਅਤੇ ਜਿਉਂਦੇ ਰਹਿਣ ਲਈ ਪੈਸੇ ਤਾਂ ਹੋਣੇ ਚਾਹੀਦੇ ਹਨ
ਜੁਆਬ: ਠੀਕ ਹੈ। ਇਹ ਮਸਲਾ ਸੰਜੀਦਗੀ ਨਾਲ ਵਿਚਾਰਨ ਵਾਲਾ ਹੈ। ਫ਼ਿਲਮ ਦਾ ਅਰਥਚਾਰਾ ਸਿਨਮਾ, ਕੰਪਨੀਆਂ ਅਤੇ ਫ਼ਿਲਮ ਮੇਲਿਆਂ ਦੁਆਲੇ ਘੁੰਮਦਾ ਹੈ। ਇਨ੍ਹਾਂ ਦਾ ਕੋਈ ਬਦਲ ਲੱਭਣਾ ਪੈਣਾ ਹੈ। ਫ਼ਿਲਮਾਂ ਲਗਾਤਾਰ ਬਣਨ ਅਤੇ ਫ਼ਿਲਮਸਾਜ਼ ਘਾਟੇ ਵਿੱਚ ਨਾ ਰਹਿਣ। ਹੁਣ ਫ਼ਿਲਮ ਦੀ ਕੰਪਿਊਟਰ ਉੱਤੇ ਕਾਪੀ ਕਰਨੀ ਸੁਖਾਲੀ ਹੋ ਗਈ ਹੈ। ਇਸ ਨੈਤਿਕ ਦਲੀਲ ਦੀ ਮੌਜੂਦਾ ਖਪਤਕਾਰੀ ਦੌਰ ਵਿੱਚ ਫੂਕ ਨਿਕਲ ਗਈ ਹੈ ਕਿ 'ਚੰਗੀ ਫ਼ਿਲਮ ਲਈ ਪੈਸੇ ਦੇਣਾ ਜ਼ਰੂਰੀ ਹੈ।'

ਸੁਆਲ: ਇਸ ਦਾ ਮਤਲਬ ਇਹ ਹੋਇਆ ਕਿ ਫ਼ਿਲਮ ਵਪਾਰੀ ਜਾਂ ਅਮੀਰ ਹੀ ਬਣਾ ਸਕਦੇ ਹਨ?
ਜੁਆਬ: ਮੈਂ ਅਮੀਰ ਨਹੀਂ ਹਾਂ ਪਰ ਤਿੰਨ-ਚਾਰ ਸਾਲਾਂ ਵਿੱਚ ਅਜਿਹੀ ਫ਼ਿਲਮ ਲਈ ਪੈਸੇ ਅਤੇ ਸਮਾਂ ਕੱਢ ਸਕਦਾ ਹਾਂ। ਤੈਨੂੰ ਚਾਹੇ ਪਸੰਦ ਨਹੀਂ ਪਰ ਮੈਂ ਫ਼ਿਲਮ ਨੂੰ ਬਹੁਤ ਸਸਤੀ ਜਾਂ ਮੁਫ਼ਤ ਵੀ ਵੰਡ ਸਕਦਾ ਹਾਂ।

ਸੁਆਲ: ਤੁਹਾਡੇ ਬਾਬਤ ਕਿਹਾ ਜਾਂਦਾ ਹੈ ਕਿ ਕਿ ਰਾਜੀਵ ਕੋਲ ਪੈਸੇ ਹਨ ਤਾਂ ਉਸ ਨੇ ਫ਼ਿਲਮ ਮੁਫ਼ਤ ਵੰਡ ਦਿੱਤੀ ਕਿਸੇ ਦਲਜੀਤ ਅਮੀ ਨੂੰ ਇਤਰਾਜ਼ ਕਰਨ ਦਾ ਕੀ ਹੱਕ ਹੈ? ਇਸ ਤਰ੍ਹਾਂ ਫ਼ਿਲਮ ਤੁਹਾਡੇ ਆਪਣੇ ਘੇਰੇ ਤੱਕ ਵੀ ਤਾਂ ਮਹਿਦੂਦ ਹੁੰਦੀ ਹੈ
ਜੁਆਬ: ਦਲਜੀਤ ਅਮੀ ਮੇਰਾ ਦੋਸਤ ਹੈ। ਫ਼ਿਲਮ ਸਮਾਜ ਨਾਲ ਸੰਵਾਦ ਦੀ ਸ਼ੈਅ ਹੈ। ਇਸ ਬਾਬਤ ਹਰ ਪੱਖੋਂ ਗੱਲ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਕਿਸਾਨੀ, ਖੇਤੀ, ਕਿਸਾਨ ਅਤੇ ਅੰਨ-ਸੁਰੱਖਿਆ ਦੀ ਹੁੰਦੀ ਹੈ। ਤੇਰਾ ਇਤਰਾਜ਼ ਜਾਇਜ਼ ਹੈ ਪਰ ਇਸ ਦਾ ਹੱਲ ਕੋਈ ਨਹੀਂ।

ਸੁਆਲ: ਇਹ ਤਾਂ ਠੀਕ ਹੋਇਆ ਕਿ ਪੈਸੇ ਵਾਲੇ ਹੀ ਫ਼ਿਲਮ ਵੰਡ ਸਕਦੇ ਹਨ?
ਜੁਆਬ: ਲੋਕ ਪੱਖ ਵਿੱਚ ਇਹ ਠੀਕ ਹੈ।

ਸੁਆਲ: ਇਸ ਕੰਮ ਉੱਤੇ ਮਹਾਰਤ ਹਿਟਲਰ ਦੀ ਰਹੀ ਹੈ ਗੁਜਰਾਤ ਦੇ ਦੰਗਿਆਂ ਤੋਂ ਬਾਅਦ ਨਰਿੰਦਰ ਮੋਦੀ ਨੇ 'ਇੰਡੀਆ ਟੂਡੇ' ਨਾਲ ਮੁਫ਼ਤ ਫ਼ਿਲਮ ਵੰਡੀ ਸੀ ਇਹ ਮੁਕਾਬਲਾ ਨੌਕਰੀਆਂ ਕਰਨ ਵਾਲੇ ਨਹੀਂ ਕਰ ਸਕਦੇ
ਜੁਆਬ: ਤੂੰ ਭੁੱਲ ਗਿਆ। ਗੁਜਰਾਤ ਦੇ ਦੰਗਿਆਂ ਬਾਬਤ ਰਾਕੇਸ਼ ਸ਼ਰਮਾ ਨੇ ਵੀ ਹਿੰਦੀ ਦੇ ਰਸਾਲੇ 'ਹੰਸ' ਰਾਹੀਂ ਫ਼ਿਲਮ ਮੁਫ਼ਤ ਵੰਡੀ ਸੀ।

ਸੁਆਲ: ਤੁਸੀਂ ਅੱਧੀ ਗੱਲ ਯਾਦ ਰੱਖੀ ਹੈ ਉਸੇ ਰਸਾਲੇ ਵਿੱਚ ਇਹ ਬੇਨਤੀ ਵੀ ਛਪੀ ਸੀ ਕਿ ਜੇ ਦਰਸ਼ਕਾਂ ਨੂੰ ਲੱਗਦਾ ਹੈ ਕਿ ਅਜਿਹੀ ਫ਼ਿਲਮ ਬਣਨੀ ਚਾਹੀਦੀ ਹੈ ਤਾਂ ਦੋ ਸੌ ਰੁਪਏ ਭੇਜਣ ਦੀ ਕਿਰਪਾ ਕਰੋ ਉਂਝ ਇਹ ਤਜਰਬਾ ਕਿਸੇ ਮੌਕੇ ਦੀ ਅਹਿਮੀਅਤ ਨਾਲ ਜੋੜ ਕੇ ਕੀਤਾ ਜਾ ਸਕਦਾ ਹੈ ਇਹ ਨੇਮ ਨਹੀਂ ਹੋ ਸਕਦਾ
ਜੁਆਬ: ਮੈਂ ਸਹਿਮਤ ਹਾਂ ਕਿਉਂਕਿ ਅਜਿਹੀ ਨੈਤਿਕਤਾ ਮੁਖੀ ਦਲੀਲ ਨਾਲ ਫ਼ਿਲਮ ਦਾ ਅਰਥਚਾਰਾ ਨਹੀਂ ਚੱਲ ਸਕਦਾ।


ਸੁਆਲ: ਇਹ ਮਸਲਾ ਪੇਚੀਦਾ ਹੈ ਫ਼ਿਲਮ ਦੇ ਸਿਆਸੀ ਅਰਥਚਾਰੇ ਬਾਬਤ ਸੰਜੀਦਾ ਸੰਵਾਦ ਹੋਣਾ ਚਾਹੀਦਾ ਹੈ ਪਰ ਆਪਾਂ ਆਤੂ ਖੋਜੀ ਬਾਬਤ ਗੱਲ ਕਰਦੇ ਹਾਂ ਤੁਹਾਡੇ ਦੋ ਅਹਿਮ ਕਿਰਦਾਰ ਬੇੜੀ ਵਿੱਚ ਮਿਲਦੇ ਹਨ ਇਸ ਬੇੜੀ ਅਤੇ ਦਰਿਆ ਦੇ ਕੀ ਮਾਅਨੇ ਹਨ?
ਜੁਆਬ: ਮੈਨੂੰ ਹਮੇਸ਼ਾ ਲੱਗਦਾ ਹੈ ਕਿ ਪੰਜਾਬ ਦੀ ਫ਼ਿਲਮ ਵਿੱਚ ਕੋਈ ਤਾਂ ਆਬ ਹੋਵੇ। ਮੇਰੇ ਲਈ ਇਹ ਭਾਵੁਕ ਮਸਲਾ ਹੈ। ਪੰਜਾਬੀ ਸਭਿਆਚਾਰ ਵਿੱਚ ਦਰਿਆ ਪਾਰ ਕਰਨ ਦੇ ਡੂੰਘੇ ਮਾਅਨੇ ਹਨ। ਇਹ ਸਭ ਨੂੰ ਆਪਣੀ ਸਿਦਕਦਿਲੀ ਨਾਲ ਹੀ ਪਾਰ ਕਰਨੇ ਪੈਂਦੇ ਹਨ। ਦਰਿਆ ਵਿੱਚ ਡੁੱਬੀ ਸੋਹਣੀ, ਥਲਾਂ ਵਿੱਚ ਭੁੱਜੀ ਸੱਸੀ, ਸਤਲੁਜ ਕੰਢੇ ਬਲਦੇ ਸ਼ਹੀਦਾਂ ਦੇ ਸਿਵੇ ਅਤੇ ਸਿਰਸਾ ਨਦੀ ਉੱਤੇ ਪਿਆ ਵਿਛੋੜਾ ਸਾਡੇ ਚੇਤਿਆਂ ਵਿੱਚ ਸਦਾ ਸੱਜਰਾ ਰਹਿੰਦਾ ਹੈ। ਆਤੂ ਖੋਜੀ ਦੇ ਦੋਵੇਂ ਕਿਰਦਾਰ ਡੋਬੂ ਨਾਲ ਡੁੰਬਣ-ਡੁੰਬਣ ਕਰਦੇ ਹਨ। ਇੱਕ ਨੂੰ ਨਿਭਾਏ ਧਰਮ ਦੀ ਕੀਮਤ ਦਾ ਝੋਰਾ ਖਾ ਰਿਹਾ ਹੈ ਅਤੇ ਦੂਜੀ ਨੂੰ ਆ ਪਏ ਸੁਆਲ ਦਾ ਬੋਝ ਦਬ ਰਿਹਾ ਹੈ। ਇਹ ਝੋਰੇ ਅਤੇ ਬੋਝ ਦੀਆਂ ਝੱਖੜ ਭਰੀਆਂ ਨਦੀਆਂ ਉਨ੍ਹਾਂ ਦੇ ਅੰਦਰ ਹਨ ਅਤੇ ਬਾਹਰ ਉਹ ਬੇੜੀ ਰਾਹੀਂ ਦਰਿਆ ਪਾਰ ਕਰ ਰਹੇ ਹਨ। ਇਸੇ ਸਫ਼ਰ ਦੌਰਾਨ ਉਨ੍ਹਾਂ ਨੇ ਇੱਕ-ਦੂਜੇ ਦੀ ਅਸਲਾ ਪਛਾਣਨ ਵਿੱਚ ਮਦਦ ਕਰਨੀ ਹੈ। ਇੱਕ ਦੇ ਕਿਨਾਰੇ ਲੱਗ ਜਾਣ ਤੋਂ ਬਾਅਦ ਦੂਜੇ ਨੇ ਆਪਣੇ ਕਿਨਾਰੇ ਵੱਲ ਦਾ ਸਫ਼ਰ ਸ਼ੁਰੂ ਕਰਨਾ ਹੈ। ਉਨ੍ਹਾਂ ਨਾਲ ਬੇੜੀ ਵਿੱਚ ਤੀਜਾ ਜੀਅ ਮਲਾਹ ਹੈ ਜੋ ਉਨ੍ਹਾਂ ਨੂੰ ਪਾਰ ਕਰਵਾਉਣ ਲਈ ਮਸ਼ਕਤ ਕਰ ਰਿਹਾ ਹੈ। ਮਲਾਹ ਦਾ ਹੁਨਰ ਉਨ੍ਹਾਂ ਅੰਦਰ ਉੱਠਦੇ ਝੱਖੜ ਨੂੰ ਠੱਲ੍ਹ ਨਹੀਂ ਸਕਦਾ। ਅੰਦਰਲੇ ਝੱਖੜ ਨਾਲ ਟੱਕਰ ਬੰਦੇ ਨੇ ਆਪ ਹੀ ਲੈਣੀ ਹੈ। ਇਹੋ ਉਨ੍ਹਾਂ ਦੇ ਸਿਦਕ ਦਾ ਇਮਤਿਹਾਨ ਹੈ। ਇਸ ਫ਼ੈਸਲਾਕੁਨ ਸਫ਼ਰ ਵਿੱਚ ਦੋ ਅਜਨਬੀ ਆਪਣੇ ਰਿਸ਼ਤੇ ਦੀ ਪਛਾਣ ਕਰਦੇ ਹਨ ਅਤੇ ਉਸ ਨਾਲ ਨਿਭਣ ਦਾ ਫ਼ੈਸਲਾ ਕਰਦੇ ਹਨ।

ਸੁਆਲ: ਫ਼ਿਲਮ ਦੌਰਾਨ ਰੋਸ਼ਨੀ ਲਗਾਤਾਰ ਬਦਲਦੀ ਹੈ ਇਸ ਦਾ ਕਾਰਨ?
ਜੁਆਬ: ਫ਼ਿਲਮ ਦੌਰਾਨ ਰੋਸ਼ਨੀ ਬਦਲਣ ਜਾਂ ਕਿਸੇ ਕਿਰਦਾਰ ਦੇ ਕੱਪੜਿਆਂ ਦੀ ਚੋਣ ਨੂੰ ਤਕਨੀਕੀ ਗ਼ਲਤੀ ਕਰਾਰ ਦਿੱਤਾ ਜਾ ਸਕਦਾ ਹੈ। ਤੈਨੂੰ ਪਤਾ ਹੈ ਕਿ ਟੈਲੀਵਿਜ਼ਨ ਅਤੇ ਫ਼ਿਲਮ ਸਨਅਤ ਵਿੱਚ ਬਹੁਤ ਲੱਚਰ ਫਿਕਰਾ ਹੈ ਕਿ 'ਤਕਨੀਕੀ ਪੱਖ ਕਮਜ਼ੋਰ ਹੈ।' ਪੰਜਾਬੀ ਪੜਚੋਲ ਵਿੱਚ ਇਹ ਫਿਕਰਾ ਆਮ ਲਿਖਿਆ ਜਾਂਦਾ ਹੈ ਕਿ 'ਇਹ ਬਹੁਤ ਮਹਿੰਗੇ ਕੈਮਰਿਆਂ ਉੱਤੇ ਬਣੀ ਹੈ।' ਇਹ ਫਿਕਰੇ ਨਾਲਾਇਕੀ ਢਕਣ ਦੇ ਕੰਮ ਆਉਂਦੇ ਹਨ। ਮੋੜਵਾਂ ਸੁਆਲ ਕਿਸ ਨੇ ਪੁੱਛਣਾ ਹੁੰਦਾ ਹੈ ਕਿ ਤਕਨੀਕੀ ਪੱਖ ਦੇ ਮਾਅਨੇ ਕੀ ਹਨ? ਮਹਿੰਗੇ ਕੈਮਰੇ ਨਾਲ ਬਣਨ ਵਾਲੀ ਫ਼ਿਲਮ ਦੇ ਚੰਗੀ ਹੋਣ ਦੀ ਕੀ ਜ਼ਾਮਨੀ ਹੈ? ਮੇਰਾ ਮੰਨਣਾ ਹੈ ਕਿ ਤਕਨੀਕੀ ਨੁਕਤੇ ਮਨੁੱਖ ਨੇ ਤੈਅ ਕੀਤੇ ਹਨ ਅਤੇ ਇਹ ਇਲਾਹੀ ਫਰਮਾਨ ਨਹੀਂ ਹਨ। ਮੇਰੀ ਫ਼ਿਲਮ ਦੀ ਵਿਉਂਤਬੰਦੀ ਦਾ ਹਿੱਸਾ ਹੈ ਕਿ ਮੈਂ ਦਰਸ਼ਕ ਦਾ ਇਹ ਅਹਿਸਾਸ ਕਾਇਮ ਰੱਖਣਾ ਚਾਹੁੰਦਾ ਹਾਂ ਕਿ ਉਹ ਫ਼ਿਲਮ ਦੇਖ ਰਿਹਾ ਹੈ। ਫ਼ਿਲਮ ਨੂੰ ਬਹੁਤ ਵਾਰ ਭਾਂਜਵਾਦੀ ਕਰਾਰ ਦਿੱਤਾ ਜਾਂਦਾ ਹੈ। ਮੈਂ ਇਸ ਪ੍ਰਭਾਵ ਨੂੰ ਤੋੜਨ ਲਈ ਤਜਰਬਾ ਕੀਤਾ ਹੈ। ਫ਼ਿਲਮ ਦੇ ਕਿਰਦਾਰ ਨਾਲ ਮੈਂ ਦਰਸ਼ਕ ਨੂੰ 'ਆਪਣੇ ਅੰਦਰਲਾ ਦਰਿਆ' ਪਾਰ ਕਰਨ ਦਾ ਅਹਿਸਾਸ ਨਹੀਂ ਕਰਵਾਉਣਾ ਚਾਹੁੰਦਾ। ਮੈਂ ਫ਼ਿਲਮ ਦੇ ਕਿਰਦਾਰ ਨੂੰ ਦਰਿਆ ਪਾਰ ਕਰਵਾਉਣਾ ਚਾਹੁੰਦਾ ਹਾਂ ਪਰ ਦਰਸ਼ਕ ਨੂੰ ਕੰਢੇ ਉੱਤੇ ਆਪਣਾ ਫ਼ੈਸਲਾ ਆਪ ਕਰਨ ਲਈ ਛੱਡ ਦੇਣਾ ਚਾਹੁੰਦਾ ਹਾਂ।

ਸੁਆਲ: ਇਸ ਫ਼ਿਲਮ ਦਾ ਅਰਥਚਾਰੇ ਬਾਬਤ ਕੁਝ ਦੱਸੋ?
ਜੁਆਬ: ਇਹ ਤੇਰਾ ਮਨਪਸੰਦ ਵਿਸ਼ਾ ਹੈ।

ਸੁਆਲ: ਬਿਲਕੁਲ! ਮੇਰੀ ਦਿਲਚਸਪੀ ਦੇ ਹੋਰਾਂ ਵਿਸ਼ਿਆਂ ਵਿੱਚ ਇਹ ਵੀ ਸ਼ੁਮਾਰ ਹੈ। ਅਸੀਂ ਜਾਣਦੇ ਹਾਂ ਇਹ ਸੁਆਲ ਕੌਣ ਪੁੱਛ ਰਿਹਾ ਹੈ ਅਤੇ ਕਿਸ ਨੂੰ ਪੁੱਛ ਰਿਹਾ ਹੈ। ਤੁਸੀਂ ਸਾਰੀ ਗੱਲ ਇੰਝ ਕਰਦੇ ਹੋ ਜਿਵੇਂ ਮੇਰੀ ਦਿਲਚਸਪੀ ਸਿਰਫ਼ ਫ਼ਿਲਮਾਂ ਦੇ ਅਰਥਚਾਰੇ ਵਿੱਚ ਹੀ ਹੋਵੇ।
ਜੁਆਬ: ਅਜਿਹੀ ਗੱਲ ਨਹੀਂ ਹੈ। ਮੈਂ ਜਾਣਦਾ ਹਾਂ ਕਿ ਤੂੰ ਇਸ ਪੱਖ ਦਾ ਚੋਖਾ ਅਧਿਐਨ ਕੀਤਾ ਹੈ। ਮੈਨੂੰ ਪਤਾ ਹੈ ਕਿ ਇਹ ਸੁਆਲ ਕਿਨ੍ਹਾਂ ਹਾਲਾਤ ਵਿੱਚੋਂ ਉਪਜੇ ਹਨ। ਇਸ ਮਸਲੇ ਉੱਤੇ ਕਦੇ ਫਿਰ ਸਹੀ, ਹੁਣ ਤੇਰੇ ਬੁਨਿਆਦੀ ਸੁਆਲ ਵੱਲ ਆਉਂਦਾ ਹਾਂ। ਇਸ ਫ਼ਿਲਮ ਉੱਤੇ ਮੇਰੀ ਚਾਰ ਮਹੀਨੇ ਦੀ ਮਿਹਨਤ ਲੱਗੀ ਹੈ। ਮੇਰੇ ਦੋਸਤ ਤਜਿੰਦਰ ਪਾਲ ਧੀਰ ਨੇ ਵਿੱਤੀ ਅਤੇ ਹੋਰਾਂ ਨੇ ਤਕਨੀਕੀ ਮਦਦ ਕੀਤੀ ਹੈ। ਦੋਸਤਾਂ ਦੀ ਸਮਾਜਿਕ, ਬੌਧਿਕ ਅਤੇ ਪ੍ਰਬੰਧਕੀ ਮਦਦ ਵੀ ਮਿਲੀ ਹੈ। ਇਸ ਪੈਸੇ ਦੇ ਮੁੜਨ ਬਾਬਤ ਮੇਰੇ ਕੋਲ ਕੋਈ ਵਿਉਂਤਬੰਦੀ ਨਹੀਂ ਹੈ। ਇਸ ਨੂੰ ਮੈਂ ਸਕੂਲਾਂ-ਕਾਲਜਾਂ ਵਿੱਚ ਦਿਖਾਉਣਾ ਚਾਹੁੰਦਾ ਹਾਂ ਅਤੇ ਇਹ ਕੰਮ ਸ਼ੁਰੂ ਹੋ ਗਿਆ ਹੈ।

ਸੁਆਲ: ਮਤਲਬ ਹੁਣ ਮੁੜ ਕੇ ਨੌਕਰੀ ਕਰਨੀ ਪਵੇਗੀ? ਦੋਸਤਾਂ ਦੀ ਮਦਦ ਕਾਰਨ ਫ਼ਿਲਮ ਪਛੇਤੀ ਹੋ ਗਈ ਹੈ?
ਜੁਆਬ: ਤੂੰ ਮੁੜ ਕੇ ਘੇਰਾਬੰਦੀ ਸ਼ੁਰੂ ਕਰ ਦਿੱਤੀ। ਨੌਕਰੀ ਤਾਂ ਕਰਨੀ ਪੈ ਸਕਦੀ ਹੈ। ਹੁਣ ਮੈਂ ਪਰਵਾਸ ਦੇ ਮਸਲੇ ਉੱਤੇ ਫ਼ਿਲਮ ਬਣਾ ਰਿਹਾ ਹਾਂ ਜਿਸ ਦਾ ਧੁਰਾ ਪਿਉ-ਪੁੱਤ ਦੇ ਰਿਸ਼ਤੇ ਦੁਆਲੇ ਘੁੰਮਦਾ ਹੈ। ਆਤੂ ਖੋਜੀ ਵਾਂਗ ਸਮਾਜਿਕ ਕਦਰਾਂ-ਕੀਮਤਾਂ ਦਾ ਸੁਆਲ ਉਸ ਫ਼ਿਲਮ ਵਿੱਚ ਵੀ ਹੈ। ਇਸ ਫ਼ਿਲਮ ਉੱਤੇ ਇੰਗਲੈਂਡ ਦਾ ਬੰਦਾ ਪੈਸੇ ਲਗਾ ਰਿਹਾ ਹੈ। ਇਹ ਸਿਨਮੇ ਵਿੱਚ ਲੱਗੇਗੀ। ਦੋਸਤਾਂ ਵਾਲੀ ਗੱਲ ਠੀਕ ਹੈ। ਰੁਝੇਵਿਆਂ ਅਤੇ ਰੁਜ਼ਗਾਰ ਕਾਰਨ ਉਨ੍ਹਾਂ ਨੂੰ ਵਿਹਲ ਨਹੀਂ ਮਿਲੀ। ਮੈਂ ਸੋਚਦਾ ਹਾਂ ਕਿ ਜੇ ਫ਼ਿਲਮ ਸਮੁੱਚੇ ਅਮਲੇ ਦਾ ਖ਼ਰਚਾ ਚੁੱਕ ਸਕੇ ਤਾਂ ਦੋਸਤ ਜ਼ਿਆਦਾ ਮਦਦਗ਼ਾਰ ਹੋ ਸਕਣਗੇ। ਫ਼ਿਲਮ ਸਮੇਂ ਸਿਰ ਪੂਰੀ ਹੋ ਸਕੇਗੀ। ਇਹ ਸਾਰਾ ਸੰਕਟ ਫ਼ਿਲਮ ਦੇ ਅਰਥਚਾਰੇ ਨਾਲ ਜੁੜਿਆ ਹੋਇਆ ਹੈ ਜਿਸ ਨੂੰ ਵਪਾਰੀਆਂ ਤੋਂ ਬਿਨਾਂ ਕਿਸੇ ਨੇ ਸਮਝਣ ਦਾ ਤਰੱਦਦ ਨਹੀਂ ਕੀਤਾ। ਸਾਡੇ ਪੜਚੋਲੀਏ ਨਿਰਮਾਤਾਵਾਂ ਦੇ ਨਾਮਾਂ ਤੋਂ ਜ਼ਿਆਦਾ ਕੁਝ ਨਹੀਂ ਜਾਣਦੇ। ਇਹ ਸੁਆਲ ਤਾਂ ਬਲਰਾਜ ਸਾਹਨੀ ਅਤੇ ਖ਼ਵਾਜ਼ਾ ਅਹਿਮਦ ਅੱਬਾਸ ਨੇ ਵੀ ਕੀਤੇ ਸਨ ਪਰ ਇਨ੍ਹਾਂ ਦੇ ਪੁਖ਼ਤਾ ਜੁਆਬ ਹਾਲੇ ਤੱਕ ਕੋਈ ਨਹੀਂ ਹਨ

(ਰਾਜੀਵ ਸ਼ਰਮਾ ਨਾਲ ਇਹ ਦਲਜੀਤ ਅਮੀ ਦੀ ਲਿਖੀ ਹੋਈ ਦੂਜੀ ਮੁਲਾਕਾਤ ਹੈ ਪਹਿਲੀ ਮੁਲਾਕਾਤ ਤਕਰੀਬਨ ਸੱਤ ਸਾਲਾਂ ਪਹਿਲਾਂ ਨਵਾਂ ਜ਼ਮਾਨਾ ਵਿੱਚ ਛਪੀ ਸੀ ਉਹ ਮੁਲਾਕਾਤ ਅਗਲੇ ਦਿਨਾਂ ਵਿੱਚ ਪਾਠਕਾਂ ਨਾਲ ਮੁੜ ਕੇ ਸਾਂਝੀ ਕੀਤੀ ਜਾਏਗੀ)

Friday 14 October 2011

Gursharan Singh: An undiluted non-fiction

Daljit Ami

Finding one of his primary school classmates doing menial jobs, Gursharan Singh got the shock of his life at the age of twelve. Tears rolled down his eyes that Shingara despite having the most beautiful handwriting among his classmates had to drop out of school. Gursharan could not help himself and he felt the pain every time he talked about Shingara. Dr. Areet, his daughter shares that he could never talk about Shingara without crying. At the age of 82, Gursharan breathed his last on September 27, 2011. He kept his commitment with his childhood friend and fought against all forms of injustice in society. Theatre was his tool to raise the loudest possible voice against any kind of exploitation and inequality. The energy he enthused into his performances remained unparalleled. How can a person maintain such intensity and energy for such a long time?

Born on September 16, 1929 in Multan (now Pakistan) Gursharan Singh was one of the millions forced to migrate during partition of India in 1947. As a student activist he protested against communal frenzy and helped refugees. He always used to say that he could never laugh whole-heartedly after watching the bloodbath in 1947. More than one million people were killed during partition and innumerable became homeless. Insulted and amputated mass of humanity struggling to cope with rampant hostility haunted Gursharan Singh throughout his life. He remained an ardent opponent of communal politics and he was ready to risk his life to stop recurrence of partition in any form. During the first assembly elections in independent India in 1952 he campaigned for Baba Sohan Singh Bhakna, the founder president of Ghadar Party. After losing to a former bureaucrat Bhakna consoled Gursharan Singh that British imperialism has ended but the exploitative character of the state has remained intact, and there is a need to fight against it for true independence. Gursharan Singh remained true to these words.

Gursharan Singh was a multifaceted personality who became famous for activism through theatre. Formally educated as an engineer in cement technology, Gursharan Singh was one of those who built the Bhakra Dam, described as ‘New Temple of Resurgent India’ by the first Prime Minister of India, Jawahar Lal Nehru. While working on Bhakra Dam, Gursharan Singh realised the strength of human potential which can change the course of rivers. And a very important question came to his mind — why can the course of lives of people not be changed? He engaged with this question and fought for social change till his last breath at the age of 82 years. He was in charge of the cultural program staged on the inauguration of Bhakra Dam, attended by Prime Minister Jawahar Lal Nehru and Soviet Union’s Premier Nikita Khrushchev. Workers were not allowed to attend the function as it was thought to be beyond their comprehension. Gursharan Singh requested artists to stay for another day and perform for the workers. Artists agreed and the response of audience remained always fresh in Gursharan Singh’s memory. He recognized the potential of theatre to reach out to masses and for the rest of his life his name became synonymous with theatre.

Shingara, partition, Baba Bhakna and Bhakra Dam were the stories Gursharan Singh shared with relentless passion with any audience on any occasion and with any visitor. With a Marxist understanding, he interlinked these stories and he fearlessly addressed all kind of hegemonies. He opposed the imposition of emergency powers in 1975 by the Government of Indira Gandhi, he staged Takht Lahore, a play written by Nazam Hussain Sayyad that was written to expose the dictatorship of Ayub Khan in Pakistan. He was suspended and arrested. Like many enlightened fellow countrymen, the period of emergency made him realise the importance of human rights. From then onwards he remained committed as a human rights activist. His association with Association for Democratic Rights (AFDR), People’s Union for Democratic Rights (PUDR), People’s Union for Civil Liberties (PUCL) and activists like Jaswant Singh Kalra kept him engaged with these issues.

When Sikh militancy grew in Punjab and a supposed hitlist designed by its leader Sant Jarnail Singh Bhindrawala was chilling everyone's spine, Gursharan published a story called Hit list in his literary cultural magazine Samta (equality). It declared that the leader using Hitlist to terrorise people is himself on people’s hit list. He became the loud and conscientious voice of the troubled times. He opposed communal violence and state terrorism in the same breath. In an obituary article on him, Navjit Singh Johal, a Professor in the department of Journalism in Punjabi University has shared an experience from 1989 when he got the chance to travel with Gursharan Singh in a state transport bus. In that last bus from Jalandhar to Chandigarh Johal asked Gursharan about his activity at a halt in the town of Nawa Shahr. He started explaining the complexity of the situation in the darkness of night and mindless of prevailing terror. His voice went from loud to louder and then the loudest possible. The number of listeners increased from a select few to many other fellow passengers including the tea stall workers and the police guards. Another bus stopped there and its passengers became Gursharan’s listeners. He spoke for an hour. Johal comments that it was the best possible example of people’s theatre and a fearless commitment. His listeners could not remain same individuals again after this chance meeting. The Revolutionary Unity Centre under his leadership raised two slogans to state terror and Sikh-militancy; Gobind, Babbar, Bhagat, Sarabha; sabhacharak virsa sada (Gobind, Babbar, Bhagat, Sarabha; they are our cultural legacy) and na hindu raj na khalistan; raj kare mazdoor kisan (Neither Hindu state nor Khalistan; workers and peasants will rule). When his comrades like Baldev Mann, Jaimal Padda, Passh and Gian Singh Sangha were gunned down he took his wife and two daughters to perform in militancy dominated areas. He invoked Sikh history and Punjabi tradition of resistance to present people alternative.

Gursharan Singh’s theatre started from proscenium and soon flowed on to the street. He further declassed theatre to what he used to called thara (platform). He could perform from any makeshift place with the minimum number of artists. He addressed his audience directly. As his form became simple his content became focused on specific issues. He picked his lines straight from the newspaper headlines and he commented on them. He could enact any ongoing political scandal of public interest on stage and tell how many Bhakra Dams have become cases of embezzlement of resources. With the passage of time his focus became sharper as he tried to address the voiceless standing at the edge of deprivation. He went on to raise the issues of rural landless communities, caste discrimination and dignity of poor women. He was doing a theatre of non-fiction and ‘telling the truth about the state and to the state.’ His theatre was criticised for being a statement or lacking in aesthetic quality. Without bothering about such critique he did his best to reach out to the intended audience with clear messages. Harjinder Singh (Laltu), a well known scientist and a creative writer, has shared his experiences in an obituary article. As a Science and Technology Awareness Group (STAG), Laltu and his colleagues took a slideshow on nuclear weapons to Gursharan Singh. The slideshow designed by several Indian scientists after the Pokhran nuclear explosions in 1998 share the experience of nuclear holocaust and talk about its potential dangers in South Asia. Gursharan Singh adapted this slideshow into a street play and rendered its complexity in simple Punjabi without changing anything. Here was a theatre activist working in tandem with scientists in the field of non-fiction.

Gursharan Singh has often been confined by critiques to theatre, Punjab and progressive politics. During his life he never remained confined in these binaries. He was a publisher who introduced young writers through Balraj Sahni Prakashan. This publication is the best effort in the history of Punjabi literature to reach out to masses. Low priced mobile bookstall of Balraj Sahni Prakashan remained an integral part of Gursharan Singh’s performances. After he closed down the publication, the character of Punjabi language publication has changed. No opportunity for new writers and no efforts to reach out to poor readers are seen any more. Now Punjabi language publications revolve around established writers, universities and writers, who can pay to get their books published. Gursharn Singh edited two literary cultural magazines Samta and Sardal where creative writing and criticism got liberal space. He could engage different shades of left politics and literary-cultural trends of the time. While aspiring for a revolutionary change Gursharan Singh never lost sight of reforms. He campaigned against negation of mothers while talking about children. This campaign resulted in the decision of Punjab School Education Board to include mother’s name on educational certificates. Gursharan was always proud of this intervention and counted it among his achievements. He campaigned against foul language targeting women. He was very sensitive towards women, which got enough reflection in his theatre, speeches and writings. Gursharan Singh was puritan in more than one way. He used to claim that he has never tasted any drug nor indulged in any dishonesty nor flirted through out life. These claims have had not been contested even by his rivals and political opponents.

Gursharan Singh grew up with Indian People Theatre Association (IPTA) and kept its mission functional through different theatre groups. He was founder president of Punjab Lok Sabhacharak (PALAS) Manch (Punjab people’s cultural platform) which patronized cultural groups and different performing arts. Its activity has an important space in the cultural calendar of Punjab. He was a regular invitee to cultural programs all over India. His association with All India League for Revolutionary Culture (ALCRC), Safdar Hashmi Memorial Trust (SAHMAT), Jan Sanskriti Manch and Desh Bhagat Yadgari Hall establish him as a truly revolutionary personality far beyond the boundaries of Punjab. He played the lead role in one of Jalandhar Doordarshan’s (state owned Punjabi television station) most popular serial, Bhai Manna Singh. Lots of people still remember him as Bhai Manna Singh exposing corruption in the system and making bureaucracy accountable.

He got many awards for his work including Sahitya Academy Award, Kalidas Samman and Sangeet Natak Rattan. The best moment of his life may be in 2006 when more than ten thousand people gathered, with a single point agenda, to honour him in a village, Kussa, in district Moga, for his lifetime contributions. Prominent Punjabi short story writer Waryam Singh Sandhu spoke on that occasion, “Gursharan Singh has always walked with his face towards Sangat (people) and today people have gathered to respond with these words - Gursharan Singh asin tere han te tun sada hain (you belong to us and we belong to you).” The gathering responded with thunderous slogans: Gursharan Bha Ji Yug Yug Jive (Long live Gursharn Bha ji). Bha Ji (elder brother) has become synonymous with Gursharan Singh’s name. People from all ages called him Bha Ji. In Punjab the message ‘Bha Ji is no more’ needed no explanation.

After the event of 9/11, lots of things changed. The Gujrat carnage and attack on Indian Parliament placed Indian citizenry against fundamentalism and irrational responses from the state became a commonplace. Gursharn Singh opposed communal politics and campaigned for the Right to Fair Trial. He was one of the most vocal supporters of All India Defense Committee for SAR Geelani, an accused in the parliament attack case. Once SAR Geelani was acquitted by Delhi High Court he raised the question of political prisoners languishing in sub-human conditions in Indian jails. The Society for the Protection of Detainees and Prisoners Rights (SPDPR) was formed and Gursharan Singh became its founder president. Realising the diversity of political movements and state repression it was decided to expand the scope of struggle for political prisoners’ rights. The Committee for the release of Political Prisoners (CRPP) was formed with participants from different streams of political movements from all over India with Gursharan Singh as its founder president. In this context SAR Geelani, acting president of CRPP says, “Gursharan Singh cannot be confined to geographical boundaries or merely to the role of a theatre artist as he had a large heart to empathise with victims of state repression from all other parts of the world. He will be remembered for his humanistic approach and revolutionary zeal.”
Gursharan was a strong votary of autonomy for Kashmir. Geelani adds, “Kashmir has lost a great supporter in Gursharan Singh.” He was the convener of ‘Democratic Front against Operation Green Hunt, Punjab’ and spoke against the mobilisation of para-military forces against Maoist movement in central India. He had the courage to confront his opponents as well as his comrades, when necessary. He never hesitated to point out the shortcomings of revolutionary movements often inviting scathing criticism. While being outspoken he remained open to criticism and always strived for the unity of progressive forces.

Gursharan Singh turns out to be the great non-fiction of our times who questioned the fictitious logic of injustice, social inequality and discrimination. He did not believe in aesthetics sans life, but it evolved as a by-product of the process of his activism. This is the only aesthetic he trusted, even in other people's work. The tradition he belongs to and the legacy he left behind will be debated for long. Like his hero Shaheed Bhagat Singh he will also be invoked in peoples’ struggles ‘as long as human beings are exploiting their fellow beings.’ In the fictional world of virtual reality and manufactured consent he was people’s undiluted non-fiction.

Wednesday 12 October 2011

ਔਰਤਾਂ ਦੇ ਮੁੱਦੇ ਅਤੇ ਔਰਤ ਫ਼ਿਲਮਸਾਜ਼

ਕੁਲਦੀਪ ਕੌਰ

ਭਾਰਤੀ ਫ਼ਿਲਮ ਸਨਅਤ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਮਨੋਰੰਜਨ ਫੈਕਟਰੀ ਮੰਨਿਆ ਜਾਂਦਾ ਹੈ ਕਰੋੜਾਂ ਰੁਪਏ ਦੇ ਕਾਲੇ ਪੈਸੇ ਦੇ ਕਾਰੋਬਾਰ ਅਤੇ ਕੁਝ ਘਰਾਣਿਆਂ ਦੀ ਇਜਾਰੇਦਾਰੀ ‘ਤੇ ਖੜ੍ਹੀ ਇਸ ਫੈਕਟਰੀ ਦਾ ਉਤਪਾਦਨ ਮੁਨਾਫ਼ੇ ਅਤੇ ਹਰ ਹਾਲਤ ਵਿਚ ਸਫ਼ਲਤਾ ਦੇ ਮੂਲ ਮੰਤਰ ਨਾਲ ਕੀਤਾ ਜਾਂਦਾ ਹੈ ਸੰਨ 1990 ਤੋਂ ਬਾਅਦ ਤੀਜੀ ਦੁਨੀਆਂ ਦੇ ਹੋਰ ਮੁਲਕਾਂ ਵਾਂਗ ਭਾਰਤੀ ਫ਼ਿਲਮ ਸਨਅਤ ਨੂੰ ਵੀ ਖੁੱਲ੍ਹੀ ਮੰਡੀ, ਉਦਾਰਵਾਦ ਅਤੇ ਪੱਛਮ-ਮੁਖੀ ਵਿਕਾਸ ਢਾਂਚੇ ਦੀ ਨੀਤੀਆਂ ਨੇ ਵੱਡੇ ਪੱਧਰ ਤੇ ਪ੍ਰਭਾਵਿਤ ਕੀਤਾ ਹੈ ਹੁਣ ਫ਼ਿਲਮ ਚਕਾਚੌਂਧ ਕਰ ਦੇਣ ਵਾਲੇ ਇਸ਼ਿਤਹਾਰ ਵਾਂਗ ਹੈ ਜਿਸ ਨੂੰ ਦਰਸ਼ਕ ਸਾਹੋ-ਸਾਹ ਹੋਇਆ ਦੇਖਦਾ ਹੈ

ਭਾਰਤੀ ਰਾਜਨੀਤੀ ਵਾਂਗ ਭਾਰਤੀ ਫ਼ਿਲਮ ਸਨਅਤ ਹਾਸ਼ੀਏ ‘ਤੇ ਪਏ ਵਰਗਾਂ ਦੀ ਨਿਸ਼ਾਨਦੇਹੀ ਤਾਂ ਕਰਦੀ ਹੈ ਪਰ ਉਨ੍ਹਾਂ ਦਿਆਂ ਮੁੱਦਿਆਂ ਬਾਰੇ ਕੋਈ ਸਾਰਥਿਕ ਕਦਮ ਚੁੱਕਣ ਜਾਂ ਸੰਵਾਦ ਤੋਰਨ ਦਾ ਹੀਆ ਨਹੀਂ ਕਰਦੀ ਭਾਰਤੀ ਫ਼ਿਲਮਾਂ ਦੀ ਖਰੀਦ-ਵੇਚ ਦਾ ਮੁੱਖ ਨੁਕਤਾ ਔਰਤ ਦਾ ਸਰੀਰ ਰਿਹਾ ਹੈ ਦਿਲਚਸਪ ਗੱਲ ਹੈ ਕਿ ਭਾਰਤੀ ਸਮਾਜ ਵੀ ਨੈਤਿਕਤਾ, ਇੱਜ਼ਤ, ਮਾਣ-ਮਰਿਆਦਾ ਅਤੇ ਭੋਗ ਵਿਲਾਸ ਦਾ ਤਾਣਾ-ਬਾਣਾ ਔਰਤ ਦੇ ਸਰੀਰ ਦੁਆਲੇ ਬੁਣਦਾ ਹੈ ਇਸ ਦੀ ਹਰ ਤੰਦ ਉਸ ਨੂੰ ਨਾ ਸਿਰਫ਼ ਕੁੱਖ ਦੇ ਤੌਰ ‘ਤੇ ਮਹਿਦੂਦ ਕਰਦੀ ਹੈ ਬਲਿਕ ਉਸ ਦੀ ਸੋਚਣ-ਸਮਝਣ ਦੀ ਸਮਰੱਥਾ ਨੂੰ ਵੀ ਰੱਦ ਕਰਦੀ ਹੈ ਜੇ ਇਸ ਨੂੰ ਸਿਰਫ਼ ਮਰਦ ਫ਼ਿਲਮਸਾਜ਼ਾਂ ਵਿਚ ਸੰਵੇਦਨਸ਼ੀਲਤਾ ਦੀ ਘਾਟ ਦਾ ਮੁੱਦਾ ਮੰਨਿਆ ਜਾਵੇ ਤਾਂ ਸਵਾਲ ਇਹ ਬਣਦਾ ਹੈ ਕਿ, ਕੀ ਔਰਤ ਫ਼ਿਲਮ ਨਿਰਦੇਸ਼ਕਾਵਾਂ ਕੁਝ ਅਜਿਹਾ ਸਿਰਜ ਸਕੀਆਂ ਹਨ ਜੋ ਮਰਦ ਤੱਕਣੀ ਤੇ ਮੁਨਾਫ਼ਾ-ਧਾਰਨਾ ਤੋਂ ਹੱਟ ਕੇ ਹੈ? ਅੱਜ ਦੀਆਂ ਦੋ ਫ਼ਿਲਮ ਨਿਰਦੇਸ਼ਕਾਵਾਂ ਫਰਾਹ ਖ਼ਾਨ ਅਤੇ ਏਕਤਾ ਕਪੂਰ ਨੇ ਇਸ ਸਬੰਧੀ ਨਿਰਾਸ਼ ਹੀ ਨਹੀਂ ਕੀਤਾ ਸਗੋਂ ਫਰਾਹ ਖ਼ਾਨ ਨੇ ਤਾਂ ਪਹਿਲੀ ਵਾਰ ਮਰਦ ਸਰੀਰ ਦਾ ਵਪਾਰੀਕਰਨ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ (ਮਿਸਾਲ ਵਜੋਂ ਫ਼ਿਲਮ ‘ਓਮ ਸ਼ਾਂਤੀ ਓਮ’ ਦਾ ਗਾਣਾ-’ਦਿਲ ਮੇਂ ਮੇਰੇ ਹੈ ਦਰਦੇ-ਡਿਸਕੋ’ ਵਿਚ ਸ਼ਾਹਰੁਖ ਦਾ ਸਰੀਰ) ਔਰਤ ਸਰੀਰ ਨੂੰ ‘ਸ਼ੀਲਾ ਕੀ ਜਵਾਨੀ’ ਵਰਗੇ ਕੁਚੱਜੇ ਤਰੀਕੇ ਨਾਲ ਪੇਸ਼ ਕਰਨਾ ਉਸ ਨੂੰ ਸੁਹਜ ਅਤੇ ਕਲਾ ਤੋਂ ਕੋਰੀ ਫ਼ਿਲਮਸਾਜ਼ ਸਾਬਤ ਕਰਦਾ ਹੈ ਜੋ ਉਨ੍ਹਾਂ ਔਰਤਾਂ ਦੇ ਸੰਘਰਸ਼ ‘ਤੇ ਸਿੱਧਾ ਵਾਰ ਕਰਦੀ ਹੈ ਜੋ ਨਿੱਤ ਦਿਨ ਜ਼ਿੰਦਗੀ ਤਰਾਸ਼ਣ ਦੇ ਤਰਦੱਦ ਵਿਚ ਹਨ ਏਕਤਾ ਕਪੂਰ ਇਸ ਤੋਂ ਵੀ ਇਕ ਕਦਮ ਅਗਾਂਹ ਜਾਂਦੀ ਹੈ ਅਤੇ ਸਮਾਜ ਵਿਚ ਔਰਤਾਂ ਵਿਰੁੱਧ ਵਧ ਰਹੀ ਹਿੰਸਾ ਨੂੰ ਮੁਨਾਫ਼ਾ ਕਮਾਉਣ ਵਾਲੀ ਫ਼ਿਲਮ (ਰਾਗਿਨੀ ਐਮ.ਐਮ.ਐਸ.) ਬਣਾਉਣ ਲਈ ਵਰਤਦੀ ਹੈ ਦੋਵੇਂ, ਔਰਤ ਨਾਲ ਹੁੰਦੀ ਕਲਾ-ਹਿੰਸਾ ਦੇ ਵਰਤਾਰੇ ਦੀਆਂ ਪ੍ਰਤੱਖ ਮਿਸਾਲਾਂ ਹਨ ਦੋਵੇ ਇਹ ਵੀ ਸਾਬਿਤ ਕਰਦੀਆਂ ਹਨ ਕਿ ਸਿਆਸੀ ਬੁਰਛਾਗਰਦੀ, ਗ਼ਰੀਬੀ, ਬੇਕਾਰੀ ਤੇ ਸਮਾਜਿਕ ਅਸਰੁੱਖਿਆ ਦਾ ਸ਼ਿਕਾਰ ਲੋਕਾਂ ਦੀ ਬਾਤ ਪਾਉਣ ਦੇ ਸਮਿਆਂ ਵਿਚ ਕਲਾ ਤੇ ਸਿਰਜਣਾ ਨੂੰ ਕਿਵੇਂ ਮੰਡੀ ਵਿਚ ਵੇਚਿਆ ਜਾਂਦਾ ਹੈ

ਬੰਗਾਲੀ ਫ਼ਿਲਮਸਾਜ਼ ਅਪਰਣਾ ਸੇਨ ਮੁੱਖ ਧਾਰਾ ਦੀਆਂ ਇਨ੍ਹਾਂ ਵਿਚਾਰਧਾਰਾਹੀਣ ਫ਼ਿਲਮਾਂ ਨੂੰ ਵੱਢ ਮਾਰਦੀ ਹੈ ਉਹਦੀਆਂ ਫ਼ਿਲਮਾਂ ਉਸ ਦਰਦ ਅਤੇ ਇਕੱਲੇਪਣ ਦਾ ਸੰਜੀਵ ਚਿੱਤਰ ਖਿੱਚਦੀਆਂ ਹਨ ਜੋ ਔਰਤ ਦੇ ਸਰੀਰ ਵਿਚ ਪੈਦਾ ਹੋਏ ਇਨਸਾਨ ਦੀ ਹੋਣੀ ਸਮਝਿਆ ਜਾਂਦਾ ਹੈ ਉਹ ਕਹਿੰਦੀ ਹੈ, “ਮੇਰੀਆਂ ਫ਼ਿਲਮਾਂ ਦਰਦ ਅਤੇ ਇਕੱਲ ਦੀਆਂ ਫ਼ਿਲਮਾਂ ਹਨ ਜੋ ਅਸੀਂ ਰੋਜ਼ ਹੰਢਾਉਦੇ ਹਾਂ” ਉਸ ਇਕੱਲ ਨੂੰ ਭਰਨ ਲਈ ਉਹ ਖ਼ਪਤਵਾਦੀ ਕਦਰਾਂ-ਕੀਮਤਾਂ, ਮੰਡੀ ਵੱਲੋਂ ਤੈਅ ਕੀਤੀ ਨੈਤਿਕਤਾ ਅਤੇ ਬਾਜ਼ਾਰੀ ਮਾਪਦੰਡਾਂ ਦਾ ਸਹਾਰਾ ਨਹੀ ਲੈਂਦੀ ਇਸ ਬਾਰੇ ਉਹਦੀ ਫ਼ਿਲਮ ’15 ਪਾਰਕ ਐਵਿਨਊ’ ਦਾ ਜ਼ਿਕਰ ਜ਼ਰੂਰੀ ਹੈ ਫ਼ਿਲਮ ਪੱਤਰਕਾਰ ਲੜਕੀ ਦੁਆਲੇ ਘੁੰਮਦੀ ਹੈ ਜੋ ਹੌਲੀ ਹੌਲੀ ਸਕਿਜ਼ੋਫ਼ਰੇਨੀਆ ਵੱਲ ਵਧ ਰਹੀ ਹੈ ਉਹਦੀ ਵੱਡੀ ਭੈਣ ਭੌਤਿਕ ਵਿਗਿਆਨ ਦੀ ਪ੍ਰੋਫ਼ੈਸਰ ਹੈ ਪਰ ਉਹਦੀ ਜ਼ਿੰਦਗੀ ਘਰ ਵਿਚ ਇਕ ਮਾਨਸਿਕ ਰੋਗੀ, ਬੁੱਢੀ ਮਾਂ ਅਤੇ ਅੰਧਵਿਸ਼ਵਾਸੀ ਨੌਕਰਾਣੀ ਕਾਰਨ ਦੁਬਿਧਾ ਵਿਚ ਘਿਰੀ ਰਹਿੰਦੀ ਹੈ ਫ਼ਿਲਮ ਵਿਚ ਮਿਤਾਲੀ (ਕੋਂਕਣਾ ਸੇਨ ਵੱਲੋਂ ਖ਼ੂਬਸੂਰਤੀ ਨਾਲ ਨਿਭਾਇਆ ਕਿਰਦਾਰ) ਚੋਣ-ਪ੍ਰਚਾਰ ਦੀ ਕਵਰੇਜ ਦੌਰਾਨ ਬਲਾਤਕਾਰ ਦਾ ਸ਼ਿਕਾਰ ਹੋ ਜਾਂਦੀ ਹੈ ਜਿਸ ਕਾਰਨ ਉਸ ਦੀ ਸਕਿਜ਼ੋਫ਼ਰੇਨੀਆ ਦੀ ਬਿਮਾਰੀ ਕਈ ਗੁਣਾਂ ਵਧ ਜਾਂਦੀ ਹੈ ਪਰਿਵਾਰ ‘ਤੇ ਮਾਨਸਿਕ ਬਿਮਾਰੀ ਦੇ ਪਏ ਅਸਰਾਂ ਦਾ ਵਿਸਥਾਰ ਕਰਦਿਆਂ ਫ਼ਿਲਮਸਾਜ਼ ਸਵਾਲ ਖੜ੍ਹਾ ਕਰਦੀ ਹੈ ਕਿ ਕੌਣ ਹੈ ਜੋ ਸਦਮਿਆਂ, ਕਲਪਨਾਵਾਂ, ਖੁਦ ਸਿਰਜੇ ਭਰਮਾਂ ਤੋਂ ਮੁਕਤ ਹੈ? ਆਖ਼ਰ ਸਮਰੱਥ ਤੇ ਅਸਮਰੱਥ ਬੰਦੇ ਵਿਚਲਾ ਫਰਕ ਕੌਣ ਤੈਅ ਕਰਦਾ ਹੈ? ਵਿਚਾਰ ਨੂੰ ਸਪਸ਼ਟ ਕਰਨ ਲਈ ਉਹ ਮਿਤਾਲੀ ਦੀ ਵੱਡੀ ਭੈਣ ਅੰਜਲੀ (ਸ਼ਬਾਨਾ ਆਜ਼ਮੀ ਦਾ ਯਾਦਗਾਰੀ ਕਿਰਦਾਰ) ਦਾ ਪਾਤਰ ਘੜਦੀ ਹੈ ਜੋ ਮਿੱਤਾਲੀ ਦੀ ’15 ਪਾਰਕ ਐਵਿਨਊ’ ਦੀ ਖੋਜ ਨੂੰ ਸਹੀ ਮੰਨਦੀ ਹੈ ਉਹ ਇਸ ਨੂੰ ਪਾਗਲਪਣ ਮੰਨਣ ਦੀ ਬਿਜਾਏ ਪੁੱਛਦੀ ਹੈ ਕਿ ਕੀ ਅਸੀਂ ਸਾਰੇ ਉਸੇ ਤਲਾਸ਼ ਵਿਚ ਤਾਂ ਨਹੀ ਹਾਂ? ਫ਼ਿਲਮ ਬਹੁਤ ਖ਼ੂਬਸੂਰਤੀ ਨਾਲ ਜੋਜੋ ਨਾਂ ਦੇ ਆਦਮੀ ਦੀਆ ਗੁੰਝਲਦਾਰ ਤਕਲੀਫ਼ਾਂ ਨੂੰ ਚਿਤਰਦੀ ਹੈ ਜੋ ਮਿਤਾਲੀ ਨੂੰ ਪਿਆਰ ਤਾਂ ਕਰਦਾ ਹੈ ਪਰ ਬਿਮਾਰੀ ਅਤੇ ਬਲਾਤਕਾਰ ਤੋਂ ਘਬਰਾ ਕੇ ਉਮਰ ਭਰ ਗਿਲਾਨੀ ਵਿਚ ਜਿਉਂਦਾ ਹੈ ਕੀ ਮਿਤਾਲੀ ਵੀ ਉਸ ਨਾਲ ਇੰਜ ਹੀ ਵਰਤਦੀ? ਫ਼ਿਲਮ ਦੇ ਪਾਤਰ ਉੱਚ ਵਰਗ ਨਾਲ ਸਬੰਧਿਤ ਹਨ ਪਰ ਫ਼ਿਲਮ ਸਪਸ਼ਟ ਕਰਦੀ ਹੈ ਕਿ ਜਦੋਂ ਸਧਾਰਨ ਪਰਿਵਾਰਾਂ ਵਿਚ ਔਰਤਾਂ ਦੇ ਸਰੀਰ ਅਤੇ ਮਨ ਨਾਲ ਕੁੱਝ ਅਣਚਾਹਿਆ ਹੁੰਦਾ ਹੈ ਤਾਂ ਤ੍ਰਾਸਦੀ ਕਿੰਨੇ ਗੁਣਾਂ ਵੱਧ ਭਿਆਨਕ ਹੁੰਦੀ ਹੈ

ਅਪਰਣਾ ਸੇਨ ਦੀ ਇਕ ਹੋਰ ਫ਼ਿਲਮ ‘ਮਿਸਟਰ ਐਂਡ ਮਿਸਜ਼ ਆਇਅਰ’ ਦੀ ਕਹਾਣੀ ਭਾਰਤ ਦੀ ਧਰਮ-ਨਿਰਪੱਖਤਾ, ਜਾਤ-ਪਾਤ ਨਾਲ ਸਬੰਧਤ ਸਿਆਸਤ ਅਤੇ ਮਨੁੱਖੀ ਹਮਦਰਦੀ ਦੀਆਂ ਸੰਭਾਵਨਾਵਾਂ ਦੀ ਚੀਰ-ਫਾੜ ਕਰਦੀ ਹੈ ਫ਼ਿਲਮ ਦੀ ਸ਼ੁਰੂਆਤ ਵਿਚ ਅਪਰਣਾ ਦਰਸ਼ਕਾਂ ਅੱਗੇ 11 ਸਤੰਬਰ ਦੇ ਹਮਲਿਆਂ, ਪੱਤਰਕਾਰ ਡੇਨੀਅਲ ਪਰਲ ਦੇ ਕਤਲ, ਇਰਾਕ ਦੀ ਜੰਗ ਅਤੇ 2002 ਦੇ ਗੁਜਰਾਤ ਦੰਗਿਆਂ ਨਾਲ ਸਬੰਧਤ ਖਬਰਾਂ ਦਾ ਸਵਾਲ ਪਾਉਂਦੀ ਹੈ ਦਰਸ਼ਕ ਦੇ ਦਿਮਾਗ ਵਿਚ ਫ਼ਿਲਮ ਤਰਥੱਲੀ ਮਚਾ ਦਿੰਦੀ ਹੈ ਉਹ ਇਸ ਫ਼ਿਲਮ ਨੂੰ ਪਾਪਕਾਰਨ ਖਾਂਦੇ ਹੋਏ ਜਾਂ ਪੈਪਸੀ-ਕੋਕ ਦੇ ਘੁੱਟ ਭਰਦਿਆਂ ਨਹੀਂ ਦੇਖ ਸਕਦਾ ਫ਼ਿਲਮ ਵਿਚ ਮੀਨਾਕਸ਼ੀ ਪ੍ਰੰਪਰਾਗਤ ਤਮਿਲ ਬ੍ਰਾਹਮਣ ਹੈ ਜੋ ਆਪਣੇ ਇਕ ਸਾਲ ਦੇ ਬੱਚੇ ਨਾਲ ਬੱਸ ਰਾਹੀਂ ਪਤੀ ਕੋਲ ਰਹਿਣ ਜਾ ਰਹੀ ਹੈ ਬੱਸ ਵਿਚ ਉਸ ਦੀ ਮੁਲਾਕਾਤ ਰਾਜਾ ਨਾਮ ਦੇ ਫੋਟੋ-ਪੱਤਰਕਾਰ ਨਾਲ ਹੁੰਦੀ ਹੈ ਬੱਚੇ ਦੀ ਸੰਭਾਲ ਵਿਚ ਰਾਜਾ ਦੀ ਮਦਦ ਨਾਲ ਕਈ ਬਰੀਕ ਤੰਦਾਂ ਉਸਰਦੀਆਂ ਹਨ ਜੋ ਰਾਜਾ ਦੇ ਮੁਸਲਿਮ ਹੋਣ ਦਾ ਪਤਾ ਲੱਗਦਿਆਂ ਹੀ ਮੀਨਾਕਸ਼ੀ ਝਟਕੇ ਨਾਲ ਤੋੜ ਦਿੰਦੀ ਹੈ ਮਨੁੱਖੀ ਮਮਤਾ ਨੂੰ ਬਹੁਤੀ ਵਾਰ ਧਰਮਾਂ ਦੇ ਲਬਾਦੇ ਦੀ ਜ਼ਰੂਰਤ ਨਹੀਂ ਹੁੰਦੀ, ਇਸੇ ਨੂੰ ਸਾਬਿਤ ਕਰਦਿਆਂ ਜਦੋਂ ਹਿੰਦੂ ਫਿਰਕਾਪ੍ਰਸਤ ਬੱਸ ਵਿਚੋਂ ਮੁਸਲਿਮ ਸਵਾਰੀਆਂ ਨੂੰ ਕੱਢ ਕੇ ਮਾਰਨਾ ਸ਼ੁਰੂ ਕਰਦੇ ਹਨ ਤਾਂ ਮੀਨਾਕਸ਼ੀ ਆਪਣਾ ਪਤੀ ਹੋਣ ਦੀ ਝੂਠੀ ਪਛਾਣ ਦੇ ਕੇ ਰਾਜਾ ਨੂੰ ਬਚਾ ਲੈਂਦੀ ਹੈ ਉਸੇ ਬੱਸ ਵਿਚ ਸਫ਼ਰ ਕਰ ਰਹੇ ਬੁੱਢੇ ਮੁਸਲਿਮ ਜੋੜੇ ਦੇ ਕਤਲ ਦਾ ਚਿਤਰਨ ਸਾਡੀ ਨਿਸ਼ਾਨਦੇਹੀ ਉਨ੍ਹਾਂ ਕੌਮਾਂ ਵਜੋਂ ਕਰਦਾ ਹੈ ਜੋ ਇਮਾਰਤਾਂ ਦੀ ਰਾਖੀ ਲਈ ਇਨਸਾਨਾਂ ਦਾ ਕਤਲ ਕਰਦੀਆਂ ਹਨ ਅਜਿਹੇ ਹਾਦਸੇ ਮੌਜੂਦਾ ਦੌਰ ਵਿਚ ਜਾਰੀ ਹਨ ਕੀ ਇਨਸਾਨ ਸਭ ਤੋਂ ਵੱਡੀ ਵਿਰਾਸਤ ਨਹੀਂ ਹੁੰਦਾ? ਫ਼ਿਲਮ ਦੀ ਸਾਰਥਿਕਤਾ ਉਸ ਖ਼ੂਬਸੂਰਤੀ ਨੂੰ ਸਾਕਾਰ ਕਰਨਾ ਹੈ ਜਦ ਇਨਸਾਨ ਧਰਮਾਂ, ਜਾਤਾਂ ਅਤੇ ਲਿੰਗ ਸਬੰਧਤ ਬੇੜੀਆਂ ਸਿਰਾਂ ਤੋਂ ਉਤਾਰ ਕੇ ਖੜ੍ਹਾ ਹੁੰਦਾ ਹੈ ਸ਼ਾਇਦ ਮੁਕਤੀ ਦਾ ਇਹੋ ਰਾਹ ਹੈ ਇਹ ਸ਼ੰਵੇਦਨਸ਼ੀਲ ਫ਼ਿਲਮਸਾਜ਼ ਦਾ ਸਮਾਜ ਲਈ ਸਿਰਜਿਆ ਸੁਫਨਾ ਹੈ

ਉਪਰੋਕਤ ਫ਼ਿਲਮਾਂ ਵਾਂਗ ਅਪਰਣਾ ਸੇਨ ਦੀਆਂ ਬਾਕੀ ਫ਼ਿਲਮਾਂ ਜਿਵੇਂ ‘ਪਰੋਮਿੱਤਰ ਕਾ ਏਕ ਦਿਨ’ ਬੰਗਾਲ ਦੇ ਮੌਜੂਦਾ ਸਮਾਜਿਕ ਤਣਾਵਾਂ ਦੀ ਨਾ ਸਿਰਫ਼ ਨਿਸ਼ਾਨਦੇਹੀ ਕਰਦੀਆਂ ਹਨ ਸਗੋਂ ਦਰਸ਼ਕ ਨੂੰ ਆਪਣੇ ਆਸ-ਪਾਸ ਨਾਲ ਜੋੜਨ ਦਾ ਕੰਮ ਵੀ ਕਰਦੀਆਂ ਹਨ ‘ਪਰੋਮਿੱਤਰ ਕਾ ਏਕ ਦਿਨ’ ਪਿਤਾ-ਪੁਰਖੀ ਸਮਾਜ ਵਿਚ ਵਿਆਹ ਕੇ ਲਿਆਂਦੀਆਂ ਦੋ ਔਰਤਾਂ ਦੀ ਬਾਤ ਪਾਉਂਦੀ ਹੈ ਦੋਵੇਂ ਘੁਟ ਘੁਟ ਕੇ ਜਿਉਣ ਲਈ ਮਜਬੂਰ ਹਨ ਪਰ ਦੋਵਾਂ ਨੇ ਸਾਂਝਾ ਹੱਲ ਲੱਭ ਲਿਆ ਹੈ-ਦੋਸਤੀ ਦਾ ਫ਼ਿਲਮ ਔਰਤ ਹੀ ਔਰਤ ਦੀ ਦੁਸ਼ਮਣ ਰੂਪੀ ਧਾਰਨਾ ਨੂੰ ਮੁੱਢੋਂ ਰੱਦ ਕਰਕੇ ਸੱਸ-ਨੂੰਹ ਦਾ ਵੱਖਰਾ ਸੰਸਾਰ ਸਿਰਜਦੀ ਹੈ ਜਿਥੇ ਦੋਵੇਂ ਇਕ-ਦੂਜੇ ਨੂੰ ਕਵਿਤਾਵਾਂ ਸੁਣਾ ਸਕਦੀਆਂ ਹਨ, ਇਕੱਠੀਆਂ ਘੁੰਮ ਸਕਦੀਆਂ ਹਨ ਤੇ ਇਕਸੁਰ ਵਿਚ ਆਪਣੀ ਜ਼ਿੰਦਗੀ ਦਾ ਗੀਤ ਗਾ ਸਕਦੀਆਂ ਹਨ ਇਹ ਬੇਗਰਜ਼ ਦੋਸਤੀ ਹੈ ਜੋ ਉਮਰਾਂ, ਪੜ੍ਹਾਈ, ਕਿੱਤੇ ਅਤੇ ਰਿਸ਼ਤਿਆਂ ਦੇ ਘੇਰਿਆਂ ਵਿਚ ਬੰਦੀ ਹੋ ਕੇ ਨਹੀਂ ਉਗਮਦੀ

ਅਪਰਣਾ ਸੇਨ ਦੀਆਂ ਫ਼ਿਲਮਾਂ ਉਨ੍ਹਾਂ ਫ਼ਿਲਮਸਾਜ਼ਾਂ ਨੂੰ ਵੰਗਾਰ ਹਨ ਜੋ ਨਾਇਕਾਵਾਂ ਨੂੰ ਖੇਤਾਂ ਦੇ ਬੰਨਿਆਂ ‘ਤੇ ਅੱਗ ਲਾਉਣ ਲਈ ਰਾਖਵੀਂ ਰੱਖ ਛੱਡਦੇ ਹਨ ਜਾਂ ਸਾਰੀ ਫ਼ਿਲਮ ਵਿਚ ਨਾਇਕ ਨਾਲ ਵਿਆਹ ਲਈ ਤਿਆਰ ਕਰਦਿਆਂ, ਉਹਨੂੰ ਮੂਰਤੀ ਬਣਾ ਧਰਦੇ ਹਨ ਉਹ ਨਾ ਸੋਚ ਸਕਦੀ ਹੈ ਤੇ ਨਾ ਉਸ ਨੂੰ ਵਿਆਹ ਤੋਂ ਬਿਨਾਂ ਜ਼ਿੰਦਗੀ ਵਿਚ ਕੋਈ ਹੋਰ ਦਿਲਚਸਪੀ ਹੈ ਇਹ ਉਸੇ ਮਨੁੱਖ-ਵਿਰੋਧੀ ਸੋਚ ਦੀ ਲੜੀ ਸਾਬਿਤ ਹੁੰਦੀ ਹੈ ਜਿੱਥੇ ਦਲਿਤ ਹੋਣ ਦਾ ਮਤਲਬ ਦਿਮਾਗ ਘੱਟ ਹੋਣਾ, ਕਾਲੀ ਨਸਲ ਦਾ ਖ਼ਾਸਾ, ਜੁਰਮ ਨੂੰ ਖੇਡ ਸਮਝਣਾ, ਘੱਟਗਿਣਤੀ ਹੋਣਾ, ਆਦਿ ਦੀ ਪਛਾਣ ਅਤਿਵਾਦ ਹੈ

ਦੀਪਾ ਮਹਿਤਾ ਦੀਆਂ ਫ਼ਿਲਮਾਂ ਵੱਖਰੀ ਤਰ੍ਹਾਂ ਦੀ ਰਹਿਤਲ ‘ਤੇ ਵਿਚਰਦੀਆਂ ਹਨ ਤਿੰਨ ਫ਼ਿਲਮਾਂ ਦੀ ਲੜੀ ‘ਵਾਟਰ’, ‘ਫਾਇਰ’ ਅਤੇ ‘ਅਰਥ’ ਰਾਹੀਂ ਉਹ ਤਿੰਨ ਵੱਖ ਵੱਖ ਸਮਿਆਂ ਵਿਚ ਜੀਅ ਰਹੀਆਂ ਔਰਤਾਂ ਦੀ ਸਮਾਜਿਕ ਹਾਲਾਤ ਲਈ ਕਸੂਰਵਾਰ ਕਾਰਨਾਂ ਦੀ ਨਿਸ਼ਾਨਦੇਹੀ ਕਰਦੀ ਹੈ ਉਹਦੀਆਂ ਫ਼ਿਲਮਾਂ ਮਿੱਥਾਂ, ਭਰਮਾਂ ਤੇ ਔਰਤ ਸਰੀਰ ਨਾਲ ਜੁੜੀ ਨੈਤਿਕਤਾ ‘ਤੇ ਤਿੱਖਾ ਵਿਅੰਗ ਹਨ ਵਾਟਰ ਫ਼ਿਲਮ ਵਿਚ ਦੀਪਾ ਉਨ੍ਹਾਂ ਵਿਧਵਾਵਾਂ ਦੀ ਬਾਤ ਪਾਉਂਦੀ ਹੈ ਜਿਨ੍ਹਾਂ ਦਾ ਬਚਪਨ, ਜਵਾਨੀ ਤੇ ਬੁਢਾਪਾ ਸਮਾਜੀ ਨੱਕ-ਨਜੂਮ ਲਈ ਹਾਸ਼ੀਏ ‘ਤੇ ਸੁੱਟ ਦਿੱਤਾ ਜਾਂਦਾ ਹੈ ਫ਼ਿਲਮ ਵਿਚ ਅੱਠ ਸਾਲ ਦੀ ਬੱਚੀ ਨੂੰ ਜਦੋਂ ਉਸ ਦਾ ਪਿਤਾ ਦੱਸਦਾ ਹੈ ਕਿ ਉਹ ਵਿਧਵਾ ਹੋ ਗਈ ਹੈ ਤਾਂ ਉਸ ਦਾ ਸਵਾਲ ਹੈ ਕਿ ਬਾਬਾ ਕਦੋਂ ਤੱਕ? ਜਵਾਨ ਵਿਧਵਾ ਨੂੰ ਹਾਣ ਲੱਭਣ ਉੱਤੇ ਖ਼ੁਦਕੁਸ਼ੀ ਕਰਨੀ ਪੈਂਦੀ ਹੈ ਪਰ ਰੋਜ਼ ਰਾਤ ਉਹਦਾ ਕਿਸੇ ਉੱਚ ਜਾਤੀ ਬ੍ਰਾਹਮਣ ਵੱਲੋਂ ਖਰੀਦਿਆ ਜਾਣਾ ਕਿਸੇ ਨੂੰ ਵੀ ਨਹੀਂ ਰੜਕਦਾ ਸਮਾਜ ਦਾ ਉਹੀ ਟੀਰ ਸਾਧਨਾਂ ਦੀ ਘਾਟ ਨਾਲ ਜੂਝਦੇ ਹਰੇਕ ਤਬਕੇ ਦੀ ਹੋਣੀ ਹੈ ਫ਼ਿਲਮ ਪਾਪ-ਪੁੰਨ ਤੇ ਫ਼ਰਜ਼ ਦੇ ਫ਼ਲਸਫ਼ੇ ਨੂੰ ਔਰਤ ਦੇ ਨਜ਼ਰੀਏ ਤੋਂ ਪਰਖਦੀ ਹੈ

‘ਫਾਇਰ’ ਫ਼ਿਲਮ ਦਾ ਧੁਰਾ ਸਮਲਿੰਗਤਾ ਹੈ ਪਰ ਸਵਾਲ ਵਿਆਹ-ਸੰਸਥਾ ਵਿਚ ਹੁੰਦੀ ਹਿੰਸਾ ‘ਤੇ ਖੜ੍ਹਾ ਹੁੰਦਾ ਹੈ ਫ਼ਿਲਮਸਾਜ਼ ਦਾ ਕੈਮਰਾ ਫ਼ਿਲਮ ਵਿਚ ਕੰਧਾਂ ‘ਤੇ ਚਿਪਕੇ ਮਰਦਾਨਗੀ ਵਧਾਉਣ ਦੇ ਫਾਰਮੂਲਿਆਂ, ਰੰਗ ਗੋਰਾ ਕਰਨ ਦੀਆਂ ਕਰੀਮਾਂ ਅਤੇ ਸੈਕਸ ਅਤੇ ਹਿੰਸਾ ਭਰਪੂਰ ਇਸ਼ਤਿਹਾਰਾਂ ‘ਤੇ ਜਾ ਖੜ੍ਹਦਾ ਹੈ ਕੀ ਇਹ ਜਮਹੂਰੀ ਮੁਲਕ ਦੇ ਸਮਾਨ-ਲਿੰਗ ਅਧਿਕਾਰਾਂ ਵੱਲ ਵਧ ਰਹੇ ਸਮਾਜ ਦੀਆਂ ਕੰਧਾਂ ਹਨ? ਨਵ-ਬਸਤੀਵਾਦ ਵਿਚੋਂ ਗੁਜ਼ਰ ਰਹੇ ਦੇਸ਼ ਵਿਚ ਆਪਸੀ ਰਿਸ਼ਤੇ ਵਿਸ਼ਵਾਸ, ਇਮਾਨਦਾਰੀ ਅਤੇ ਸਮਾਨਤਾ ‘ਤੇ ਕਿਵੇਂ ਟਿਕੇ ਰਹਿ ਸਕਦੇ ਹਨ? ਫ਼ਿਲਮ ਸਵਾਲ ਖੜ੍ਹਾ ਕਰਦੀ ਹੈ ਕਿ ਕਿਉਂ ਖੁੱਲੀ ਮੰਡੀ ਦਾ ਸੰਦ ਬਣਨ ਤੋਂ ਇਨਕਾਰ ਕਰਨ ‘ਤੇ ਜ਼ਿੰਦਗੀ ਵੱਲ ਜਾਂਦੀਆਂ ਰਾਹਾਂ ਅੱਗ ਦਾ ਸਫ਼ਰ ਤੈਅ ਕਰਦੀਆਂ ਹਨ ‘ਫਾਇਰ’ ਅਤੇ ‘ਵਾਟਰ’ ਦੋਵਾਂ ਫ਼ਿਲਮਾਂ ਦਾ ਕੱਟੜਵਾਦੀਆਂ ਵੱਲੋਂ ਕੀਤਾ ਤਿੱਖਾ ਵਿਰੋਧ ਇਸ ਗੱਲ ਦੀ ਜ਼ਾਮਨੀ ਹੈ ਕਿ ਕਿਵੇਂ ਸਮਾਜਿਕ ਪੌੜੀ ਦੇ ਹੇਠਲੇ ਡੰਡਿਆਂ ਤੇ ਲਟਕੇ ਲੋਕਾਂ ਦੇ ਮਸਲਿਆਂ ਦਾ ਜ਼ਿਕਰ ਤੱਕ ਮੁੱਖਧਾਰਾ ਨੂੰ ਨਾ-ਗਵਾਰ ਗੁਜ਼ਰਦਾ ਹੈ

ਬਰਤਾਨਵੀ ਫ਼ਿਲਮਸਾਜ਼ ਗੁਰਿੰਦਰ ਚੱਢਾ ਦੀ ਫ਼ਿਲਮ ‘ਬੈੰਡ ਇਟ ਲ਼ਾਈਕ ਬੈਕਹੈਮ’ ਕਾਮੇਡੀ ਹੋਣ ਦੇ ਬਾਵਜੂਦ ਵਿਸ਼ਵੀਕਰਨ, ਆਧੁਨਿਕਤਾ ਅਤੇ ਜ਼ਿੰਦਗੀ ਨੂੰ ਖੁਦ ਘੜਨ ਦੀ ਜ਼ਿੱਦ ‘ਤੇ ਅੜੀਆਂ ਕੁੜੀਆਂ ਨਾਲ ਸੰਵਾਦ ਛੇੜਦੀ ਹੈ ਕਿਸੇ ਖਿੱਤੇ ਦਾ ਸੱਭਿਆਚਾਰ ਕਿਵੇਂ ਔਰਤਾਂ ਦੇ ਰੋਲ ਨੂੰ ਪੀੜ੍ਹੀ ਦਰ ਪੀੜ੍ਹੀ ਪਰਿਭਾਸ਼ਤ ਕਰਦਾ ਹੈ ਤੇ ਅਕਸਰ ਧਾੜਵੀ ਧਿਰ ਦੇ ਹੱਕ ਵਿਚ ਭੁਗਤਦਾ ਹੈ ਫ਼ਿਲਮ ਵਿਸ਼ਵੀਕਰਨ ਕਾਰਨ ਬਣ ਰਹੇ ਵੱਖ ਵੱਖ ਨਸਲਾਂ ਤੇ ਧਰਮਾਂ ਦੇ ਲੋਕਾਂ ਦੇ ਰਿਸ਼ਤਿਆਂ ਦੇ ਪੱਖ ਵਿਚ ਜ਼ੋਰਦਾਰ ਹੁੰਗਾਰਾ ਭਰਦੀ ਹੈ

‘ਸਲਾਮ ਬੰਬੇ’ ਵਰਗੀ ਯਾਦਗਾਰੀ ਫ਼ਿਲਮ ਬਣਾਉਣ ਵਾਲੀ ਮੀਰਾ ਨਾਇਰ ਜਦੋਂ ‘ਕਾਮਸੂਤਰ’ ਵਰਗੀ ਫ਼ਿਲਮ ਬਣਾਉਂਦੀ ਹੈ ਤਾਂ ਉਹਦੀ ਅੱਖ ਤੋਂ ਸਮਾਜਿਕ ਢਾਂਚੇ ਦੇ ਚਿੱਬ ਅਤੇ ਸੱਤਾ ਦਾ ਸਰੀਰਾਂ ਨਾਲ ਰਿਸ਼ਤਾ ਲੁਕਦਾ ਨਹੀਂ ਉਹਦੇ ਪਾਤਰ ਪੱਲੇ ਪੈ ਗਈ ਹੋਣੀ ਜਿਉਂਦਿਆਂ ਵੀ ਉਹਨੂੰ ਆਪਣੇ-ਆਪ ‘ਤੇ ਹਾਵੀ ਨਹੀਂ ਹੋਣ ਦਿੰਦੇ ਮੀਰਾ ਨਾਇਰ ਦੀਆਂ ਫ਼ਿਲਮਾਂ ਦੀ ਖ਼ੂਬਸੂਰਤੀ ਦੁਖਾਂਤ ਨੂੰ ਭੋਗ ਰਹੀਆਂ ਜ਼ਿੰਦਗੀਆਂ ਨੂੰ ਉਨ੍ਹਾਂ ਦੇ ਨਜ਼ਰੀਏ ਤੋਂ ਸਮਝਣ ਦੀ ਕੋਸ਼ਿਸ਼ ਕਰਨਾ ਹੈ ਇਨ੍ਹਾਂ ਸਾਰੀਆਂ ਫ਼ਿਲਮਸਾਜ਼ ਭਾਰਤੀ ਫ਼ਿਲਮ ਸਨਅਤ ਦੇ ਰੂੜ ਮੰਤਰਾਂ ਨੂੰ ਰੱਦ ਕਰਦੀਆਂ ਹਨ ਕਲਾ ਨਾਲ ਸਮਾਜ ਦੇ ਰਿਸ਼ਤੇ ਦਾ ਸਾਵਾਂ ਰਾਹ ਇਨ੍ਹਾਂ ਦੇ ਕੈਮਰੇ ਦੀ ਅੱਖ ਹੀ ਤਰਾਸ਼ੇਗੀ

ਮਜ਼ਲੂਮਾਂ ਦੇ ਬੰਦ ਬੰਦ ਕੱਟਣ ਦੀ ਕਹਾਣੀ ‘ਟਰਟਲਜ਼ ਕੈਨ ਫਲਾਈ’

ਜਤਿੰਦਰ ਮੌਹਰ


ਬੰਦ ਬੰਦ ਕੱਟ ਹੋਣਾ ਪੰਜਾਬੀਆਂ ਦੀ ਮਾਨਸਿਕਤਾ ‘ਚ ਦਰਦ, ਸੂਰਮਗਤੀ ਅਤੇ ਨਾਬਰੀ ਦਾ ਚਿੰਨ੍ਹ ਰਿਹਾ ਹੈ। ਭਾਈ ਮਨੀ ਸਿੰਘ, ਜੱਲਾਦ ਨੂੰ ਬੰਦਾਂ ਦੀ ਨਿਸ਼ਾਨਦੇਹੀ ਕਰਕੇ ਮੌਤ ਕਬੂਲਣ ਦਾ ਜੇਰਾ ਕਰਦਾ ਹੈ। ਉਹ ਸਾਡਾ ਮਾਣਮੱਤਾ ਸ਼ਹੀਦ ਹੈ ਪਰ ਉਨ੍ਹਾਂ ਮਜ਼ਲੂਮਾਂ ਨੂੰ ਕਿਸ ਖ਼ਾਤੇ ਪਾਈਏ ਜਿਨ੍ਹਾਂ ਲਈ ਬੰਦ ਬੰਦ ਕੱਟ ਹੋਣਾ ਨਿੱਜੀ ਚੋਣ ਨਾ ਹੋ ਕੇ ਜੱਲਾਦ ਦਾ ਖ਼ਾਸਾ ਸੀ? ਉਸ ਜੱਲਾਦ ਦਾ ਹੁਨਰ ਮਨੁੱਖ ਨੂੰ ਤਸੀਹੇ ਦੇਣ ‘ਚ ਹੈ। ਸਮਾਜ ਹਰ ਤਰ੍ਹਾਂ ਦੀ ਵਿਰਾਸਤ ਅਗਲੀਆਂ ਨਸਲਾਂ ਦੇ ਸਪੁਰਦ ਕਰਦਾ ਹੈ। ਉਹਦਾ ਵੱਡਾ ਸਰਮਾਇਆ ਬੱਚਿਆਂ ਦੇ ਰੂਪ ਵਿਚ ਦਾਅ ‘ਤੇ ਲੱਗਿਆ ਹੁੰਦਾ ਹੈ। ਸਰਮਾਏ ਦੇ ਰੂਪ ਮਨੁੱਖੀ ਸੰਵੇਦਨਾ, ਕੁਦਰਤੀ ਸੋਮਿਆਂ ਤੋਂ ਲੈ ਕੇ ਗਿਆਨ-ਪਸਾਰੇ ਤੱਕ ਵੱਖ ਵੱਖ ਹੋ ਸਕਦੇ ਹਨ। ਮਜ਼ਲੂਮਾਂ ਦੇ ਸਮੁੱਚੇ ਸਰਮਾਏ ‘ਤੇ ਬੋਲੇ ਗਏ ਹੱਲੇ ਵਿਚ ਸਭ ਤੋਂ ਪੀੜਤ ਧਿਰ ਬੱਚੇ ਹਨ ਜਿਨ੍ਹਾਂ ਨੂੰ ਅੱਗੇ ਅਪਾਹਜ ਅਤੇ ਬੀਬੀਆਂ ਦੇ ਰੂਪ ਵਿਚ ਦੇਖਿਆ ਜਾ ਸਕਦਾ ਹੈ। ਜੱਲਾਦ ਦੇ ਖ਼ਿਲਾਫ਼ ਲ਼ੜਦੇ ਸੂਰਿਆਂ ਤੋਂ ਨੈਤਿਕਤਾ ਦੀ ਆਸ ਕੀਤੀ ਜਾ ਸਕਦੀ ਹੈ ਪਰ ਬੰਦ ਬੰਦ ਕੱਟੇ ਗਏ ਮਾਸੂਮਾਂ ਦੇ ਅੰਦਰ ਉਪਜੀ ਹਿੰਸਾ ਅਤੇ ਰੋਹ ਨੂੰ ਕਿਵੇਂ ਡੱਕਿਆ ਜਾ ਸਕੇਗਾ ਜੋ ਸੰਵੇਦਨਾ ਖ਼ਤਮ ਕਰਕੇ ਉਨ੍ਹਾਂ ਦਾ ਆਪਾ ਤਬਾਹ ਕਰ ਰਹੀ ਹੈ?


ਕੁਰਦ-ਇਰਾਨੀ ਫ਼ਿਲਮਸਾਜ਼ ਬਹਿਮਾਨ ਗੁਬਾਦੀ (ਜਨਮ ਪਹਿਲੀ ਫਰਵਰੀ, 1969) ਵੱਲੋਂ ਬਣਾਈ ਫ਼ਿਲਮ ‘ਟਰਟਲਜ਼ ਕੈਨ ਫਲਾਈ’ ਜੰਗਬਾਜ਼ਾਂ ਦੇ ਜਾਬਰ ਹੱਲਿਆਂ ਦਾ ਸ਼ਿਕਾਰ ਹੋਏ ਇਰਾਕੀ ਬੱਚਿਆਂ ਦੀ ਦਿਲ ਹਿਲਾ ਦੇਣ ਵਾਲੀ ਪੇਸ਼ਕਾਰੀ ਹੈ। ਜੰਗਬਾਜ਼ਾਂ ਨੇ ਇਰਾਕ ਦੇ ਮਾਸੂਮਾਂ ਦੀ ਮਾਸੂਮੀਅਤ ਹੀ ਨਹੀਂ ਖੋਹੀ ਸਗੋਂ ਉਹ ਉਨ੍ਹਾਂ ਦੇ ਬੰਦ ਬੰਦ ਵੀ ਕੱਟ ਕੇ ਲੈ ਗਏ ਹਨ। ਫ਼ਿਲਮ ਇਰਾਕ-ਇਰਾਨ-ਤੁਰਕੀ ਸਰਹੱਦ ‘ਤੇ ਵਸੇ ਕੁਰਦ ਲੋਕਾਂ ਬਾਰੇ ਹੈ ਜੋ ਪਹਿਲੀ ਖਾੜੀ ਜੰਗ ਤੋਂ ਬਾਅਦ ਸ਼ਰਨਾਰਥੀਆਂ ਦੇ ਰੂਪ ਵਿਚ ਜ਼ਿੰਦਗੀ ਬਸਰ ਕਰ ਰਹੇ ਹਨ। ਸੱਦਾਮ ਦੀ ਕੁਰਦਾਂ ਨਾਲ ਕੁੜੱਤਣ ਜੱਗ-ਜ਼ਾਹਰ ਹੈ। ਸਰਹੱਦ-ਲਕੀਰ ਦੇ ਨੇੜੇ ਆਏ ਲੋਕਾਂ ਨੂੰ ਫ਼ੌਜੀ ਫੜਨ ਜਾਂ ਪੁੱਛਗਿੱਛ ਕਰਨ ਦੀ ਜ਼ਹਿਮਤ ਨਹੀਂ ਉਠਾਉਂਦੇ। ਗੋਲੀ ਮਾਰੀ ਤੇ ਕੰਮ ਖਤਮ। ਨਾ ਲਾਸ਼ ਦਾ ਪੰਚਨਾਮਾ ਤੇ ਨਾ ਛਾਣਬੀਣ। ਹੱਦਾਂ-ਸਰਹੱਦਾਂ ‘ਤੇ ਖੜ੍ਹੇ ਫ਼ੌਜੀਆਂ ਨੂੰ ਮਨੁੱਖੀ ਜਾਨ ਦੀ ਕੀਮਤ ਇਹੋ ਸਿਖਾਈ ਜਾਂਦੀ ਹੈ। ਜੇ ਮੀਡੀਆ ਅਤੇ ਸਰਕਾਰ ਨੇ ਗੁਆਂਢੀ ਮੁਲਕ ਨੂੰ ‘ਦੁਸ਼ਮਣ ਮੁਲਕ’ ਦਾ ਦਰਜਾ ਦਿੱਤਾ ਹੋਵੇ ਤਾਂ ਕੰਮ ਹੋਰ ਸੌਖਾ ਹੋ ਜਾਂਦਾ ਹੈ। ਆਲਮ ਦੀਆਂ ਬਹੁਤੀਆਂ ਹੱਦਾਂ ਦੀ ਇਹੀ ਹੋਣੀ ਹੈ।


ਮੁਕਾਮੀ ਕੁਰਦ ਲੋਕ ਜ਼ਿੰਦਗੀ ਜਿਉਣ ਦੇ ਆਹਰ ‘ਚ ਲੱਗੇ ਹੋਏ ਹਨ। ਅਚਾਨਕ ਪੱਛਮੀ ਜੰਗਬਾਜ਼ ਅੱਗ ਦਾ ਮੀਂਹ ਵਰਸਾਉਣ ਆ ਧਮਕਦੇ ਹਨ। ਬਹਾਨਾ ਸੱਦਾਮ ਨੂੰ ਹਟਾਉਣ ਦਾ ਹੈ। ਅੱਗ ਦਾ ਮੀਂਹ ਸਭ ਕੁਝ ਧੂੰਆਂ ਧੂੰਆਂ ਕਰ ਦਿੰਦਾ ਹੈ। ਧੂੰਆਂ ਹਟਣ ਤੋਂ ਬਾਅਦ ਵਸੇਬ ਖੰਡ੍ਹਰ ਦਿਖਦਾ ਹੈ ਜੋ ਪਿੱਛੇ ਅਨਾਥ ਬੱਚਿਆਂ ਦੀ ਬਸਤੀ ਛੱਡ ਜਾਂਦਾ ਹੈ ਜਿਨ੍ਹਾਂ ਦੇ ਮਾਪੇ ਜੰਗ ਵਿਚ ਅਣਿਆਈ ਮੌਤ ਮਾਰੇ ਗਏ। ਮੁੰਤਜ਼ਰ-ਅਲ-ਜ਼ੈਦੀ ਮੁਤਾਬਕ ਇਰਾਕ ਵਿਚ ਪੰਜਾਹ ਲੱਖ ਤੋਂ ਵੱਧ ਅਨਾਥ ਹਨ। ਦਸ ਲੱਖ ਤੋਂ ਵੱਧ ਵਿਧਵਾਵਾਂ ਅਤੇ ਇੰਨੀ ਹੀ ਗਿਣਤੀ ਵਿਚ ਇਰਾਕੀ ਲੋਕ ਮਾਰੇ ਗਏ ਹਨ। ਅਣਗਿਣਤ ਲੋਕਾਂ ਦੇ ਹੱਥ-ਪੈਰ ਜੰਗ ਦੀ ਭੇਟ ਚੜ੍ਹੇ ਹਨ। ਜੰਗ ਦੀ ਵਜ੍ਹਾ ਨਾਲ ਹਰ ਪੰਜ ਮਿੰਟ ਵਿਚ ਇਕ ਇਰਾਕੀ ਜੁਆਕ ਦੀ ਜਾਨ ਜਾਂਦੀ ਹੈ। ਪੰਜ ਬੱਚਿਆਂ ਵਿਚੋਂ ਇਕ ਕੋਲ ਖਾਣ ਲਈ ਕੁਝ ਵੀ ਨਹੀਂ। ਜੰਗ ਦੇ ਮੁਢਲੇ ਸਾਲਾਂ ਵਿਚ ਇਕ ਲੱਖ ਚਾਲੀ ਹਜ਼ਾਰ ਤੋਂ ਵੱਧ ਬੱਚਿਆਂ ਨੇ ਜਾਨ ਗਵਾਈ ਸੀ। ਸੰਨ ਦੋ ਹਜ਼ਾਰ ਚਾਰ ਤੱਕ ਸੱਤਰ ਹਜ਼ਾਰ ਬੱਚੇ ਤੰਬੂਆਂ ਤੇ ਆਰਜ਼ੀ ਡੇਰਿਆਂ ‘ਚ ਰਹਿਣ ਲਈ ਮਜਬੂਰ ਸਨ। ਪੰਜਾਹ ਫ਼ੀਸਦੀ ਜੁਆਕ ਸਕੂਲ ਨਹੀਂ ਜਾ ਸਕਦੇ। ਜੰਗ ਤੋਂ ਬਾਅਦ ਇਰਾਕ ਦੀ ਕੁੱਲ ਆਬਾਦੀ ਦਾ ਪੰਜਾਹ ਫ਼ੀਸਦੀ ਹਿੱਸਾ ਜੁਆਕ ਬਣ ਗਏ ਹਨ। ਇਹ ਅੰਕੜੇ ਇਰਾਕੀ-ਜੰਗ ਦੀ ਭਿਆਨਕਤਾ ਦਾ ਛੋਟਾ ਜਿਹਾ ਰੂਪ ਹਨ।


ਫ਼ਿਲਮ ਦਾ ਮੁੱਖ ਕਿਰਦਾਰ ‘ਸੈਟੇਲਾਈਟ’ ਤੇਰ੍ਹਾਂ ਸਾਲਾਂ ਦਾ ਮੁੰਡਾ ਹੈ ਜੋ ਜੰਗ ਤੋਂ ਪਹਿਲਾਂ ਡਿਸ਼ ਐਨਟੀਨੇ ਲਾਉਣ ਦਾ ਕੰਮ ਕਰਦਾ ਸੀ। ਉਹ ਆਲੇ-ਦੁਆਲੇ ਦੇ ਬੱਚਿਆਂ ਦਾ ਆਪੂੰ ਬਣਿਆਂ ਆਗੂ ਹੈ। ਬੱਚੇ ਉਹਦਾ ਰੋਅਬ ਮੰਨਦੇ ਹਨ। ਉਹਦੇ ਕਹਿਣ ਮੁਤਾਬਕ ਡਿਸ਼ ਐਨਟੀਨੇ ਰਾਹੀਂ ਹੀ ਸੱਦਾਮ ਦੀ ਬਰਬਾਦੀ ਦੇਖੀ ਜਾ ਸਕੇਗੀ ਕਿਉਂਕਿ ਸਰਕਾਰੀ ਚੈਨਲ ਸੱਦਾਮ ਦੇ ਕਬਜ਼ੇ ਹੇਠ ਹਨ। ਜੰਗ ਸ਼ੁਰੂ ਹੋਣ ‘ਤੇ, ਉਹ ਬਾਕੀ ਬੱਚਿਆਂ ਨੂੰ ਨਾਲ ਲੈ ਕੇ ਇਰਾਕੀ ਫ਼ੌਜੀਆਂ ਦੀਆਂ ਦੱਬੀਆਂ ਬਾਰੂਦੀ ਸੁਰੰਗਾਂ ਕੱਢ ਕੇ ਅਮਰੀਕੀਆਂ ਨੂੰ ਵੇਚਣ ਦਾ ਕੰਮ ਸ਼ੁਰੂ ਕਰਦਾ ਹੈ। ਇਨ੍ਹਾਂ ਸੁਰੰਗਾਂ ਦੀ ਵਜ੍ਹਾ ਨਾਲ ਅਣਗਿਣਤ ਲੋਕਾਂ ਨੇ ਆਪਣੀਆਂ ਜਾਨਾਂ ਅਤੇ ਅੰਗ ਗਵਾਏ ਹਨ। ਅਚਾਨਕ ਹੈਂਗੋਵ ਨਾਂ ਦਾ ਮੁੰਡਾ ਉਹਦਾ ਮੁਕਾਬਲੇਬਾਜ਼ ਬਣ ਜਾਂਦਾ ਹੈ। ਬੰਦ ਕਟਾਉਣ ਵਾਲਿਆਂ ਦੀ ਫ਼ਹਿਰਿਸਤ ਵਿਚ ਹੈਂਗੋਵ ਦਾ ਵੀ ਨਾਮ ਹੈ। ਪਾਣੀ ਵਿਚ ਤੈਰਦੇ ਸਮੇਂ ਹੈਂਗੋਵ ਦੀਆਂ ਕੱਟੀਆਂ ਬਾਹਾਂ ਕੱਛੂਕੁੰਮੇ ਦੇ ਅੰਗਾਂ ਜਿਹੀਆਂ ਲੱਗਦੀਆਂ ਹਨ। ਉਹਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਭਵਿੱਖ ਦੇਖ ਸਕਦਾ ਹੈ। ਉਹਦੇ ਨਾਲ ਆਗਰਿਨ ਨਾਂ ਦੀ ਕੁੜੀ ਅਤੇ ਕੁੜੀ ਦੀ ਪਿੱਠ ‘ਤੇ ਚਾਰ ਸਾਲਾਂ ਦਾ ਅੰਨ੍ਹਾ ਬੱਚਾ ਹੈ। ਸੈਟੇਲਾਈਟ ਕੁੜੀ ਨੂੰ ਪਸੰਦ ਕਰਨ ਲੱਗਦਾ ਹੈ। ਬਾਕੀ ਫ਼ਿਲਮ ਸੈਟੇਲਾਈਟ ਦੁਆਰਾ ਹੈਂਗੋਵ, ਆਗਰਿਨ ਅਤੇ ਅੰਨ੍ਹੇ ਬੱਚੇ ਦਾ ਭੇਤ ਜਾਨਣ ਦੀ ਕਹਾਣੀ ਹੈ। ਫ਼ਿਲਮ ਦੇ ਅੰਤ ਵਿਚ ਖੁੱਲ੍ਹਦਾ ਭੇਤ ਸੰਗਤ ਨੂੰ ਧੁਰ ਅੰਦਰ ਤੱਕ ਹਿਲਾ ਦਿੰਦਾ ਹੈ। ਬਾਰਾਂ ਸਾਲ ਦੀ ਉਮਰ ਵਿਚ ਆਗਰਿਨ ਦਾ ਫ਼ੌਜੀਆਂ ਨੇ ਸਮੂਹਕ ਬਲਾਤਕਾਰ ਕੀਤਾ ਸੀ। ਅੰਨ੍ਹਾ ਜੁਆਕ ਉਹਦੇ ਢਿੱਡੋਂ ਜੰਮਿਆਂ ਹੈ। ਛੋਟੀ ਉਮਰ ਵਿਚ ਮਾਂ ਬਣਨ ਕਰ ਕੇ ਉਹ ਅੰਨ੍ਹਾ ਪੈਦਾ ਹੋਇਆ। ਲੋਕਾਂ ਦੇ ਸਵਾਲਾਂ ਅਤੇ ਭਵਿੱਖ ਤੋਂ ਫ਼ਿਕਰਮੰਦ ਕੁੜੀ, ਜੁਆਕ ਤੋਂ ਖਹਿੜਾ ਛੁਡਾਉਣ ਦੀਆਂ ਕੋਸ਼ਿਸ਼ਾਂ ਕਰਦੀ ਰਹਿੰਦੀ ਹੈ। ਹੈਂਗੋਵ ਆਪਣੀ ਭੈਣ ਅਤੇ ਜੁਆਕ ਨੂੰ ਬਹੁਤ ਪਿਆਰ ਕਰਦਾ ਹੈ। ਉਹ ਬੱਚੇ ਨੂੰ ਛੱਡ ਕੇ ਜਾਣ ਲਈ ਤਿਆਰ ਨਹੀਂ ਹੁੰਦਾ। ਅੰਤ ਵਿਚ ਆਗਰਿਨ ਆਪਣੇ ਜੁਆਕ ਨੂੰ ਮਾਰ ਕੇ ਖ਼ੁਦਕੁਸ਼ੀ ਕਰ ਲੈਂਦੀ ਹੈ। ਇਹ ਉਸ ਮਨੁੱਖੀ ਸਰਮਾਏ ਦੀ ਤਬਾਹੀ ਦਾ ਰੂਪ ਹੈ ਜੀਹਦੀ ਗੱਲ ਅਸੀਂ ਉੱਪਰ ਕੀਤੀ ਸੀ।


ਕੁਰਦ ਬੇਸ਼ੱਕ ਸੱਦਾਮ ਤੋਂ ਔਖੇ ਸਨ ਪਰ ਫ਼ਿਲਮ ਦੇ ਅੰਤ ਵਿਚ ਪਿੰਡ ‘ਚ ਉਤਰਿਆ ਅਮਰੀਕੀ ਜਹਾਜ਼ ਦੇਖ ਕੇ ਸੈਟੇਲਾਈਟ ਦਾ ਬੋਲਿਆ ਸੰਵਾਦ ਤਸਵੀਰ ਸਾਫ਼ ਕਰ ਦਿੰਦਾ ਹੈ, “ਇਹ ਝੂਠੇ ਨੇ … ਸਭ ਆਪਣੇ ਫ਼ਾਇਦੇ ਲਈ ਆਉਂਦੇ ਨੇ …।” ਤਦ ਤੱਕ ਮੁੰਡਾ ਟੀ.ਵੀ. ਉੱਤੇ ਅਮਰੀਕੀਆਂ ਦੇ ‘ਕਾਰਨਾਮੇ’ ਦੇਖ ਚੁੱਕਿਆ ਸੀ। ਪਾਸ਼ ਆਪਣੀ ਕਵਿਤਾ ‘ਜੰਗ: ਕੁਝ ਪ੍ਰਭਾਵ’ ਵਿਚ, ਜੰਗਬਾਜ਼ਾਂ ਦੀ ਪ੍ਰਵਾਹ ਕੀਤੇ ਬਿਨਾ ਗੀਟੇ ਖੇਡਦੇ ਅਤੇ ਘਰ ਬਣਾਉਂਦੇ ਬੱਚਿਆਂ ਨੂੰ ਅਪਣੇ ਕੰਮ ਵਿਚ ਲੱਗੇ ਰਹਿਣ ਦੀ ਸਲਾਹ ਦਿੰਦਾ ਹੈ। ਪਾਸ਼ ਦੇ ਸ਼ਬਦ ਤਿੰਨ-ਚਾਰ ਦਹਾਕੇ ਪੁਰਾਣੇ ਹਨ। ਇਨ੍ਹਾਂ ਦਹਾਕਿਆਂ ਵਿਚ ਜੰਗਬਾਜ਼ਾਂ ਨੇ ਤਬਾਹੀ ਦੇ ਬੜੇ ਨਵੇਂ ਗੁਰ ਸਿੱਖੇ ਹਨ। ਉਹ ਤਾਂ ਸਾਡੇ ਜੁਆਕਾਂ ਦੇ ਗੀਟੇ ਅਤੇ ਘਰਾਂ ਦੀ ਮਿੱਟੀ ਵੀ ਖੋਹ ਕੇ ਲੈ ਗਏ ਹਨ।


ਫ਼ਿਲਮ ਸਾਡੇ ਆਲਮ ਦੀ ਗ਼ੈਰ-ਮਹਿਫ਼ੂਜ਼ੀਅਤ ਦਾ ਅਹਿਸਾਸ ਕਰਾਉਂਦੀ ਹੈ। ਇਰਾਨ ‘ਤੇ ਕਦੇ ਵੀ ਹਮਲਾ ਹੋ ਸਕਦਾ ਹੈ। ਸਾਡੇ ਗੁਆਂਢੀ ਮੁਲਕ ਉਤੇ ਡਰੋਨ ਹਮਲੇ ਕੀਤੇ ਜਾ ਰਹੇ ਹਨ। ਜੰਗਬਾਜ਼ਾਂ ਲਈ ਇਹ ਵੀਡੀਉ ਗੇਮ ਦੀ ਖੇਡ ਜਿਹਾ ਹੈ। ਰਿਮੋਟ ਦਾ ਬਟਨ ਦੱਬਿਆ ਅਤੇ ਪਲ ਝਪਕਦੇ ਕਈ ਜਿਉਂਦੇ ਜੀਅ ਖ਼ਤਮ। ਐਬਟਾਬਾਦ ਵਿਚ ਉਸਾਮਾ ਬਿਨ-ਲਾਦਿਨ ਨੂੰ ਮਾਰਨ ਦੀ ਖੇਡ ਦਾ ਅਨੰਦ ਲੈਂਦੇ ਬਰਾਕ ਓਬਾਮਾ ਤੇ ਹੋਰ ਖਿਡਾਰੀ ਪੂਰੇ ਆਲਮ ਨੇ ਦੇਖੇ ਸਨ। ਲਿਬੀਆ, ਜੰਗ ਦੀਆਂ ਲਪਟਾਂ ‘ਚ ਝੁਲਸ ਰਿਹਾ ਹੈ। ਅਰਬ ਮੁਲਕਾਂ ‘ਚ ਅਮਰੀਕਾ-ਪਿੱਠੂ ਤਾਨਾਸ਼ਾਹ ਆਵਾਮ ‘ਤੇ ਸ਼ਰ੍ਹੇਆਮ ਗੋਲੀਆਂ ਦਾਗ਼ ਰਹੇ ਹਨ। ਦੂਜੇ ਮੁਲਕਾਂ ਦੀ ਆਜ਼ਾਦ ਹਸਤੀ ਨੂੰ ਟਿੱਚ ਸਮਝਿਆ ਜਾ ਰਿਹਾ ਹੈ। ਆਲਮੀ ਵਪਾਰ ਸੰਸਥਾ ਅਤੇ ਨਿਜੀਕਰਨ ਦੀਆਂ ਨੀਤੀਆਂ ਰਾਹੀਂ ਜੰਗਬਾਜ਼ ਤੀਜੀ ਦੁਨੀਆਂ ਨੂੰ ਲੁੱਟਣ ਤੁਰੇ ਹੋਏ ਹਨ। ਅਮਰੀਕਾ ਨੇ ਹਿੰਦੁਸਤਾਨ ਅਤੇ ਚੀਨ ਵਲੋਂ ਮੁਲਕਵਾਸੀਆਂ ਨੂੰ ਦਿੱਤੀਆਂ ਜਾ ਰਹੀਆਂ ਰਿਆਇਤਾਂ ਬੰਦ ਕਰਾਉਣ ਲਈ ਆਲਮੀ ਵਪਾਰ ਸੰਸਥਾ ਕੋਲ ਸ਼ਿਕਾਇਤ ਕੀਤੀ ਹੈ। ਓਬਾਮਾ ਸਰਕਾਰ ਦੇ ਵਪਾਰਕ ਨੁਮਾਇੰਦੇ ਰੌਨ ਕਿਰਕ ਮੁਤਾਬਕ “ਪਾਣੀ ਹੁਣ ਸਿਰ ਤੋਂ ਲੰਘ ਚੁੱਕਾ ਹੈ। ਭਾਰਤ ਅਤੇ ਚੀਨ ਇਕਰਾਰਨਾਮੇ ਦੀਆਂ ਸ਼ਰਤਾਂ ਪੂਰੀਆਂ ਕਰਨ ‘ਚ ਨਾਕਾਮਯਾਬ ਰਹੇ ਹਨ। ਆਲਮੀ ਵਪਾਰ ਸੰਸਥਾ ਦੇ ਨੇਮਾਂ ਤਹਿਤ, ਇਨ੍ਹਾਂ ਦੋਵਾਂ ਮੁਲਕਾਂ ‘ਤੇ ਕਾਰਵਾਈ ਕਰਨ ਅਤੇ ਇਨ੍ਹਾਂ ਨੂੰ ਆਰਥਿਕ ਯੋਜਨਾਵਾਂ ਦੇ ਮੁੱਦੇ ‘ਤੇ ਵਿਕਸਿਤ ਕੀਤੀਆਂ ਅਣਮੁੱਲੀਆਂ ਸੂਚਨਾਵਾਂ ਮੁਹੱਈਆ ਕਰਾਉਣ ਦਾ ਹੱਕ ਸਾਡੇ ਕੋਲ ਹੈ।” ਸਾਡੀ ਸਰਕਾਰ ਕੌਮੀ ਵਸੀਲੇ ਲੁਟਾਉਣ ਦਾ ਬਾਨਣੂੰ ਵੀਹ ਸਾਲ ਪਹਿਲਾਂ ਬੰਨ੍ਹ ਚੁੱਕੀ ਹੈ। ਬਸਤਾਨਾਂ ਨੂੰ ਲੁੱਟ ਵਿਚ ਹੁੰਦੀ ਥੋੜ੍ਹੀ ਜਿਹੀ ਦੇਰੀ ਵੀ ਮਨਜ਼ੂਰ ਨਹੀਂ। ਪਾਸ਼ ਦੇ ਸ਼ਬਦਾਂ ਵਿਚ ਕਿ ਉਹ ਕੌਣ ਹੈ ਜੋ ਕਵਿਤਾ ਤੋਂ ਲੈ ਕੇ ਕਣਕ ਅਤੇ ਦੁੱਧ ਨੂੰ ਵੀ ਸਾਡੇ ਖ਼ਿਲਾਫ਼ ਭੁਗਤਾਉਂਦਾ ਹੈ, ਵਿਚਾਰਨਯੋਗ ਨੁਕਤਾ ਹੈ ਕਿ ਜੰਗਬਾਜ਼ਾਂ ਦੁਆਰਾ ਇਰਾਕ-ਜੰਗ ਉਤੇ ਖਰਚੇ ਪੈਸੇ ਨਾਲ ਕਈ ਸਾਲਾਂ ਦਾ ਤੇਲ ਖਰੀਦਿਆ ਜਾ ਸਕਦਾ ਸੀ। ਮਸਲਾ ਮਹਿਜ਼ ਤੇਲ ਜਾਂ ਕੁਦਰਤੀ ਸਾਧਨਾਂ ਦੀ ਲੁੱਟ ਦਾ ਨਹੀਂ ਹੈ। ਮਸਲਾ ਲੋਕਾਂ ਜਾਂ ਜੋਕਾਂ ‘ਚੋਂ ਇਕ ਸੋਚ ਦੀ ਸਰਦਾਰੀ ਦਾ ਹੈ। ਜੋਕਾਂ ਹਰ ਹੀਲੇ ਆਪਣੀ ਸੋਚ ਦੀ ਸਰਦਾਰੀ ਕਾਇਮ ਰੱਖਣ ਲਈ ਫਿਕਰਮੰਦ ਹਨ ਜੀਹਦੀ ਪੂਰਤੀ ਲਈ ਉਹ ਸਾਮ, ਦਾਮ, ਭੇਤ ਅਤੇ ਦੰਡ, ਕੁਝ ਵੀ ਵਰਤ ਸਕਦੇ ਹਨ। ਆਲਮੀਕਰਨ ਅਤੇ ਨਿਜੀਕਰਨ ਦੀਆਂ ਨੀਤੀਆਂ ਅਜਿਹੀ ਸੋਚ ਦੀ ਉਮਰ ਲੰਬੀ ਕਰਨ ਦਾ ਮਾਰੂ ਪੈਂਤੜਾ ਹਨ। ਜਦੋਂ ਤੱਕ ‘ਇਮਾਨਦਾਰ ਪ੍ਰਧਾਨ ਮੰਤਰੀ‘ ਜੋਕਾਂ ਦੀ ਸੇਵਾ ਲਈ ਸਾਡੇ ਮੁਲਕ ਦੀ ਅਗਵਾਈ ਕਰਦਾ ਰਹੇਗਾ, ਜੰਗਬਾਜ਼ਾਂ ਦੀ ਸਰਦਾਰੀ ਕਾਇਮ ਰਹੇਗੀ। ਉਹ ਇਰਾਕ ਜਿਹੇ ਖ਼ੂਨੀ ਸਾਕੇ ਵਰਤਾਉਂਦੇ ਰਹਿਣਗੇ। ਅਬੂ ਗਰੀਬ ਦੀਆਂ ਚੰਦਰੀਆਂ ਤਸਵੀਰਾਂ, ਗਲ ਤੱਕ ਡੁੱਬ ਕੇ ਜ਼ਿੰਦਗੀ ਜਿਉਣ ਦੀ ਰੀਝ ਨੂੰ ਕਾਂਬਾ ਛੇੜਦੀਆਂ ਰਹਿਣਗੀਆਂ। ਅਮਰੀਕੀ ਚਿੰਤਕ ਨੌਮ ਚੌਮਸਕੀ ਨੇ ‘ਨੌ ਗਿਆਰਾਂ’ ਦੇ ਹਾਦਸੇ ਬਾਰੇ ਕਿਹਾ ਸੀ ਕਿ ਇਹ ਬੁਰਾ ਹੈ ਪਰ ਉਨਾ ਬੁਰਾ ਨਹੀਂ ਜਿਨ੍ਹਾਂ ਅਮਰੀਕਾ ਨੇ ਸੂਡਾਨ ਵਿਚ ਕੀਤਾ। ਸੂਡਾਨ ਵਿਚ ਮਲੇਰੀਆ ਹਰ ਸਾਲ ਕਹਿਰ ਵਰਤਾਉਂਦਾ ਹੈ। ਲੋਕ ਇੰਨੇ ਗ਼ਰੀਬ ਹਨ ਕਿ ਮਲੇਰੀਏ ਦੀ ਦਵਾਈ ਨਹੀਂ ਖਰੀਦ ਸਕਦੇ। ਸੂਡਾਨ ਦੀ ਸਰਕਾਰ ਕੋਲ ਮਲੇਰੀਏ ਦੀ ਦਵਾਈ ਬਣਾਉਣ ਵਾਲੀ ਫੈਕਟਰੀ, ਲੋਕਾਂ ਨੂੰ ਮੁਫ਼ਤ ਜਾਂ ਬਹੁਤ ਘੱਟ ਭਾਅ ‘ਤੇ ਦਵਾਈਆਂ ਮੁਹੱਈਆ ਕਰਾਉਣ ਦਾ ਸਾਧਨ ਸੀ। ਅਮਰੀਕਾ ਨੇ ਸੂਡਾਨ ‘ਤੇ ਹਮਲਾ ਕਰਨ ਤੋਂ ਬਾਅਦ, ਪਹਿਲਾ ਕੰਮ ਉਸ ਫੈਕਟਰੀ ਉੱਤੇ ਬੰਬ ਸੁੱਟਣ ਦਾ ਕੀਤਾ।


ਇਹ ਫ਼ਿਲਮ ਸਾਡੇ ਮੁਲਕ ਦੇ ਫ਼ਿਲਮਸਾਜ਼ਾਂ ਦੀ ਸੰਵੇਦਨਸ਼ੀਲਤਾ ਬਾਬਤ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਬੰਦ ਬੰਦ ਕੱਟੇ ਗਏ ਇਰਾਕੀ ਬੱਚਿਆਂ, ਮਲੇਰੀਏ ਨਾਲ ਮਰਦੇ ਸੂਡਾਨੀ ਲੋਕਾਂ, ਵੀਹ ਰੁਪਏ ਤੋਂ ਹੇਠਾਂ ਗੁਜ਼ਾਰਾ ਕਰਦੇ ਸਾਡੇ ਮੁਲਕ ਦੇ ਸਤੱਤਰ ਫ਼ੀਸਦੀ ਲੋਕਾਂ ਅਤੇ ਪਾਕਿਸਤਾਨ-ਅਫ਼ਗਾਨਿਸਤਾਨ ਵਿਚ ਖੇਡੀ ਜਾ ਰਹੀ ਡਰੋਨ ਹਮਲਿਆਂ ਦੀ ਖ਼ੂਨੀ ‘ਵੀਡੀਉ ਗੇਮ’ ਦੀ ਆਪਸੀ ਤੰਦ ਸਮਝ ਕੇ ਹੀ ਸਾਂਝੇ ਦਰਦ ਅਤੇ ਦੁਸ਼ਮਣ ਦੀ ਨਿਸ਼ਾਨਦੇਹੀ ਹੋ ਸਕਦੀ ਹੈ। ਇਸ ਸਾਂਝੀ ਤੰਦ ਨੂੰ ‘ਟਰਟਲਜ਼ ਕੈਨ ਫਲਾਈ’ ਉਘਾੜ ਕੇ ਪੇਸ਼ ਕਰਦੀ ਹੈ। ਜਿਸ ਹਾਲ ‘ਚ ਮਨੁੱਖਤਾ ਜਿਉਂ ਰਹੀ ਹੈ, ਸਾਡਾ ਮੁਲਕ ਉਸ ਤੋਂ ਅਛੂਤਾ ਨਹੀਂ ਹੈ ਅਤੇ ਉਹਦੇ ਬਾਰੇ ਜਾਨਣ ਤੋਂ ਬਾਅਦ ਕੋਈ ਸਹਿਜ ਨਹੀਂ ਹੋ ਸਕਦਾ ਹੈ। ਸਾਡੇ ਫ਼ਿਲਮਸਾਜ਼ ਲੋਕਾਂ ਦੀ ਤ੍ਰਾਸਦੀ ਤੋਂ ਅੱਖਾਂ ਮੁੰਦ ਕੇ ਬੇਹੂਦਾ ਫ਼ਿਲਮਾਂ ਬਣਾਉਣ ਨੂੰ ਸੱਭਿਆਚਾਰ ਅਤੇ ਮਾਂ-ਬੋਲੀ ਦੀ ਸੇਵਾ ਸਮਝੀ ਬੈਠੈ ਹਨ। ‘ਟਰਟਲਜ਼ ਕੈਨ ਫਲਾਈ’ ਦੇ ਫ਼ਿਲਮਸਾਜ਼ ਨੇ ਮੁਲਕ ਦੀ ਆਵਾਮ ਦੇ ਦਰਦ ਨੂੰ ਆਲਮ ਸਾਹਮਣੇ ਲਿਆਂਦਾ ਹੈ ਜੋ ਸਾਡੇ ਮੁਲਕ ਦੀ ਚੇਤਨਾ ਦੇ ਨੁਮਾਇੰਦਿਆਂ ਅਤੇ ਦਰਦਮੰਦਾਂ ਦੇ ਦਰਦੀਆਂ ਲਈ ਵੱਡਾ ਸਵਾਲ ਖੜ੍ਹਾ ਕਰਦੀ ਹੈ। ਜੇ ਅੱਜ ਮਨੁੱਖੀ ਦਰਦ ਦੀ ਸਾਂਝੀ ਤੰਦ ਨੂੰ ਨਾ ਸਮਝਿਆ ਗਿਆ ਤਾਂ ਬੰਦ ਬੰਦ ਕਟਵਾਉਣ ਦੀ ਵਾਰੀ ਕਿਸੇ ਦੀ ਵੀ ਆ ਸਕਦੀ ਹੈ।


ਮਸ਼ਹੂਰ ਖੱਬੇ ਪੱਖੀ ਚਿੰਤਕ ਤਾਰਿਕ ਅਲੀ ਦਾ 95 ਮਿੰਟ ਦੀ ਇਸ ਫ਼ਿਲਮ ਬਾਰੇ ਮੰਨਣਾ ਹੈ ਕਿ ਫ਼ਿਲਮ ਚੰਗੀ ਹੋਣ ਦੇ ਬਾਵਜੂਦ ਅਮਰੀਕਾ ਪੱਖੀ ਹੈ ਕਿਉਂਕਿ ਅਮਰੀਕੀ ਜਹਾਜ਼ ਪਿੰਡ ਵਿਚ ਉਤਰਨ ਤੋਂ ਬਾਅਦ ਸੈਟੇਲਾਈਟ ਦੀ ਹੋਣੀ ਬਿਆਨ ਨਹੀਂ ਕੀਤੀ ਗਈ। ਅਮਰੀਕੀ ਹਮਲਿਆਂ ਨੂੰ ਟੀ.ਵੀ. ਖ਼ਬਰਾਂ ਰਾਹੀਂ ਦਿਖਾਇਆ ਗਿਆ ਹੈ। ਤਾਰਿਕ ਅਲੀ ਦਾ ਤਰਕ ਕੁਝ ਹੱਦ ਤੱਕ ਠੀਕ ਹੈ ਪਰ ਤਾਨਾਸ਼ਾਹ ਅਤੇ ਬਸਤਾਨ ਆਵਾਮ ਬਾਬਤ ਕਦੇ ਸੁਹਿਰਦ ਨਹੀਂ ਰਹੇ। ਜਿਸ ਤਰ੍ਹਾਂ ਦੀ ਜੰਗ ਉਹ ਲੋਕਾਂ ‘ਤੇ ਥੋਪਦੇ ਹਨ, ਫ਼ਰਕ ਸਿਰਫ਼ ਇੰਨਾ ਹੁੰਦਾ ਹੈ ਕਿ ਤਾਨਾਸ਼ਾਹ ਮੁਕਾਮੀ ਬੋਲੀ ਬੋਲਣ ਵਾਲਾ ਹੋ ਸਕਦਾ ਹੈ ਤੇ ਬਸਤਾਨ ਗ਼ੈਰ-ਬੋਲੀ ਵਾਲਾ। ਸਵਾਲ ਬਸਤਾਨਾਂ ਦੀ ਵਿਦੇਸ਼ ਨੀਤੀ ਦਾ ਹੈ। ਉਹ ਤਾਨਾਸ਼ਾਹਾਂ ਦੀ ਲਗਾਤਾਰ ਸਰਪ੍ਰਸਤੀ ਕਰਦੇ ਰਹੇ ਹਨ ਅਤੇ ਮੌਕਾ ਪੈਣ ‘ਤੇ ਉਨ੍ਹਾਂ ਖ਼ਿਲਾਫ਼ ਜੰਗ ਵੀ ਛੇੜ ਸਕਦੇ ਹਨ। ਬਾਕੀ ਫ਼ਿਲ਼ਮ ਨੂੰ ਦੇਖਣ ਦੀ ਪੜ੍ਹਤ ਆਪੋ-ਆਪਣੀ ਹੋ ਸਕਦੀ ਹੈ। ਫ਼ਿਲਮ ਸਮੁੱਚੇ ਰੂਪ ਵਿਚ ਜੰਗ ਦੇ ਆਵਾਮ ਉੱਤੇ, ਖ਼ਾਸ ਕਰਕੇ ਜੁਆਕਾਂ ਅਤੇ ਬੀਬੀਆਂ ਉੱਤੇ ਪੈਂਦੇ ਮਾਰੂ ਅਸਰ ਨੂੰ ਦਿਖਾਉਣ ਵਿਚ ਕਾਮਯਾਬ ਹੈ।

ਗੁਰਸ਼ਰਨ:ਕਰੂਰ ਸਮਿਆਂ ਦੀ ਖਾਲਸ ਅਵਾਮੀ ਆਵਾਜ਼

ਦਲਜੀਤ ਅਮੀ
ਬਾਰਾਂ ਸਾਲ ਦੀ ਉਮਰ ਵਿੱਚ ਆਪਣੇ ਜਮਾਤੀ ਨੂੰ ਸਕੂਲ ਛੱਡ ਕੇ ਝਾੜੂ ਮਾਰਦਿਆਂ ਦੇਖਣਾ ਗੁਰਸ਼ਰਨ ਸਿੰਘ ਲਈ ਬਹੁਤ ਵੱਡਾ ਸਦਮਾ ਸੀ ਜਿਸ ਦਾ ਅਸਰ ਤਾਉਮਰ ਉਨ੍ਹਾਂ ਉੱਤੇ ਰਿਹਾ। ਆਪਣੇ ਜਮਾਤੀਆਂ ਵਿੱਚ ਸਭ ਤੋਂ ਖ਼ੂਬਸੂਰਤ ਲਿਖਾਈ ਲਿਖਣ ਵਾਲੇ ਸ਼ਿੰਗਾਰੇ ਦੀ ਹਾਲਤ ਦੇਖ ਕੇ ਗੁਰਸ਼ਰਨ ਸਿੰਘ ਦੀਆਂ ਅੱਖਾਂ ਵਿੱਚ ਅੱਥਰੂ ਵਹਿ ਤੁਰੇ। ਇਹ ਅੱਥਰੂ ਸਾਰੀ ਉਮਰ ਉਸੇ ਤਰ੍ਹਾਂ ਵਹਿੰਦੇ ਰਹੇ। ਗੁਰਸ਼ਰਨ ਸਿੰਘ ਜਦੋਂ ਵੀ ਸ਼ਿੰਗਾਰੇ ਦੀ ਗੱਲ ਕਰਦੇ ਸਨ ਤਾਂ ਅੱਥਰੂ ਆਪ ਮੁਹਾਰੇ ਵਹਿ ਤੁਰਦੇ ਸਨ। ਬਿਆਸੀ ਸਾਲ ਦੀ ਸਰਗਰਮ ਅਤੇ ਚੇਤਨ ਜ਼ਿੰਦਗੀ ਜਿਉਣ ਤੋਂ ਬਾਅਦ 27 ਸਤੰਬਰ 2011 ਨੂੰ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਆਪਣੇ ਜਮਾਤੀ ਨਾਲ ਕੀਤੇ ਅਣਕਹੇ ਵਾਅਦੇ ਗੁਰਸ਼ਰਨ ਸਿੰਘ ਨੇ ਤਾਉਮਰ ਨਿਭਾਏ ਅਤੇ ਹਰ ਤਰ੍ਹਾਂ ਦੀ ਨਾਇਨਸਾਫ਼ੀ ਖ਼ਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕੀਤੀ। ਇਸ ਲਈ ਨਾਟਕ ਮੰਚ ਬਣਿਆ ਜਿੱਥੋਂ ਉਨ੍ਹਾਂ ਨੇ ਗਰਜ਼ਵੀ ਆਵਾਜ਼ ਵਿੱਚ ਲੁੱਟ ਅਤੇ ਨਾਬਰਾਬਰੀ ਦੀ ਹਰ ਵੰਨਗੀ ਨੂੰ ਲਲਕਾਰਿਆ। ਦਲੀਲ ਅਤੇ ਭਾਵਨਾ ਨਾਲ ਲਵਰੇਜ਼ ਆਵਾਜ਼ ਸਾਹਮਣੇ ਜੁੜੀ ਸੰਗਤ ਵਿੱਚ ਬੇਇੰਤਹਾ ਊਰਜਾ ਭਰਦੀ ਰਹੀ। ਕੋਈ ਬੰਦਾ ਸਾਰੀ ਉਮਰ ਇੰਨੀ ਸ਼ਿੱਦਤ ਅਤੇ ਊਰਜਾ ਕਿਵੇਂ ਕਾਇਮ ਰੱਖ ਸਕਦਾ ਹੈ? ਗੁਰਸ਼ਰਨ ਸਿੰਘ ਦੀ ਛੋਟੀ ਧੀ ਡਾ. ਅਰੀਤ ਉਨ੍ਹਾਂ ਦੇ ਸ਼ਰਧਾਜਲੀ ਸਮਾਗਮ ਉੱਤੇ ਕਹਿ ਰਹੀ ਸੀ ਕਿ ਬਿਨਾਂ ਰੋਏ ਕਦੇ ਵੀ ਸ਼ਿੰਗਾਰੇ ਬਾਬਤ ਗੱਲ ਨਹੀਂ ਕਰ ਸਕੇ। ਜੋ ਅੱਥਰੂ 12 ਸਾਲ ਦੀ ਉਮਰ ਵਿੱਚ ਵਗਣੇ ਸ਼ੁਰੂ ਹੋਏ ਉਹ ਬਿਆਸੀ ਸਾਲ ਦੀ ਉਮਰ ਵਿੱਚ ਵੀ ਰੁਕਦੇ ਨਹੀਂ ਸਨ।

ਗੁਰਸ਼ਰਨ ਸਿੰਘ ਦਾ ਜਨਮ 16 ਸਤੰਬਰ 1929 ਨੂੰ ਮੁਲਤਾਨ ਵਿੱਚ ਹੋਇਆ। ਵੰਡ ਵੇਲੇ ਹਿਜ਼ਰਤ ਕਰਨ ਲਈ ਮਜਬੂਰ ਲੋਕਾਂ ਵਿੱਚ ਉਨ੍ਹਾਂ ਦਾ ਪਰਿਵਾਰ ਵੀ ਸ਼ਾਮਿਲ ਸੀ। ਵਿਦਿਆਰਥੀ ਕਾਰਕੁਨ ਵਜੋਂ ਉਨ੍ਹਾਂ ਨੇ ਬੁਨਿਆਦਪ੍ਰਸਤੀ ਦਾ ਵਿਰੋਧ ਕੀਤਾ ਅਤੇ ਪਨਾਹਗੀਰਾਂ ਦੀ ਮਦਦ ਲਈ ਉਪਰਾਲੇ ਜੁਟਾਏ। ਉਸ ਵੇਲੇ ਤਕਰੀਬਨ ਗਿਆਰਾ ਲੱਖ ਲੋਕ ਕਤਲ ਕਰ ਦਿੱਤੇ ਗਏ ਅਤੇ ਬੇਘਰ ਹੋਣ ਵਾਲਿਆਂ ਦਾ ਕੋਈ ਹਿਸਾਬ ਨਾ ਰਿਹਾ। ਬੇਇੱਜ਼ਤ, ਵੱਢੀ-ਟੁੱਕੀ ਅਤੇ ਲੁੱਟੀ ਲੋਕਾਈ ਦਾ ਬੇਵਿਸਾਹੀ ਦੀ ਬੇਕਿਰਕ ਮਾਰ ਨਾਲ ਟਾਕਰਾ ਗੁਰਸ਼ਰਨ ਸਿੰਘ ਦੇ ਚੇਤਿਆਂ ਵਿੱਚ ਸਦਾ ਸੱਜਰਾ ਰਿਹਾ। ਇਹ ਗੱਲ ਉਹ ਤਾਉਮਰ ਕਹਿੰਦੇ ਰਹੇ ਕਿ 1937 ਦਾ ਖ਼ੂਨ-ਖ਼ਰਾਬਾ ਦੇਖਣ ਤੋਂ ਬਾਅਦ ਉਹ ਖੁੱਲ੍ਹ ਕੇ ਕਦੇ ਹੱਸ ਨਹੀਂ ਸਕੇ। ਉਹ ਬੁਨਿਆਦਪ੍ਰਸਤੀ ਖ਼ਿਲਾਫ਼ ਹਰ ਖ਼ਤਰਾ ਸਹੇੜ ਕੇ ਲੜੇ। ਵੰਡ ਵਾਲੇ ਮਾਹੌਲ ਦੀ ਮੁੜ-ਉਸਾਰੀ ਦੀ ਹਰ ਸੰਭਾਵਨਾ ਨੂੰ ਖ਼ਤਮ ਕਰਨ ਲਈ ਗੁਰਸ਼ਰਨ ਸਿੰਘ ਕਦੇ ਪਿੱਛੇ ਨਹੀਂ ਰਹੇ।

ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਪੰਜਾਬ ਦੀਆਂ ਪਲੇਠੀਆਂ ਵਿਧਾਨ ਸਭਾ ਚੋਣਾਂ ਦੌਰਾਨ ਗੁਰਸ਼ਰਨ ਸਿੰਘ ਨੇ ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਣਾ ਲਈ ਸਾਈਕਲ ਉੱਤੇ ਪਿੰਡ-ਪਿੰਡ ਪ੍ਰਚਾਰ ਕੀਤਾ। ਬਾਬਾ ਜੀ ਅੰਗਰੇਜ਼ਾਂ ਦੇ ਵੇਲੇ ਦੇ ਕਿਸੇ ਨੌਕਰਸ਼ਾਹ ਨੂੰ ਚੋਣ ਹਾਰ ਗਏ। ਬਾਬਾ ਜੀ ਨੇ ਨਿਰਾਸ਼ ਗੁਰਸ਼ਰਨ ਸਿੰਘ ਨੂੰ ਦਿਲਾਸਾ ੰਿਦੰਦਿਆਂ ਤਜਰਬਾ ਸਾਂਝਾ ਕੀਤਾ ਕਿ ਰਾਜ ਬਦਲਿਆ ਹੈ ਪਰ ਇਸ ਦਾ ਪੁਰਾਣਾ ਖ਼ਾਸਾ ਕਾਇਮ ਹੈ। ਕੌਮੀ ਮੁਕਤੀ ਲਈ ਲੜਾਈ ਹਾਲੇ ਲੜੀ ਜਾਣੀ ਹੈ। ਇਹ ਸਲਾਹੁਣੀ ਗੁਰਸ਼ਰਨ ਸਿੰਘ ਦੇ ਦਿਲ-ਦਿਮਾਗ ਵਿੱਚੋਂ ਕਦੇ ਨਹੀਂ ਵਿਸਰੀ।

ਗੁਰਸ਼ਰਨ ਸਿੰਘ ਦੀ ਸ਼ਖ਼ਸੀਅਤ ਦੇ ਬਹੁਤ ਪਸਾਰ ਸਨ ਪਰ ਉਹ ਮਕਬੂਲ ਨਾਟ ਕਲਾਕਾਰ ਵਜੋਂ ਹੋਏ। ਉਨ੍ਹਾਂ ਦਾ ਰਸਮੀ ਸਿੱਖਿਆ ਸੀਮਿੰਟ ਤਕਨਾਲੋਜੀ ਦੇ ਇੰਜੀਨੀਅਰ ਵਜੋਂ ਮੁਕੰਮਲ ਹੋਈ। ਉਹ ਭਾਖੜਾ ਬੰਨ੍ਹ ਦੀ ਉਸਾਰੀ ਕਰਨ ਵਾਲੇ ਬਾਨੀ ਇੰਜਨੀਅਰਾਂ ਵਿੱਚ ਸ਼ੁਮਾਰ ਸਨ। ਸਮਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਭਾਖੜਾ ਬੰਨ੍ਹ ਨੂੰ 'ਉਸਰਦੇ ਭਾਰਤ ਦਾ ਨਵਾਂ ਧਾਮ' ਕਰਾਰ ਦਿੱਤਾ ਸੀ। ਭਾਖੜਾ ਬੰਨ੍ਹ ਉੱਤੇ ਕੰਮ ਕਰਦਿਆਂ ਗੁਰਸ਼ਰਨ ਸਿੰਘ ਨੂੰ ਅਹਿਸਾਸ ਹੋਇਆ ਕਿ ਜੇ ਮਨੁੱਖੀ ਤਾਕਤ ਨਦੀਆਂ ਦੇ ਵਹਿਣ ਮੋੜ ਸਕਦੀ ਹੈ ਤਾਂ ਲੋਕਾਂ ਦੇ ਜ਼ਿੰਦਗੀ ਦਾ ਵਹਿਣ ਵੀ ਖ਼ੁਸ਼ਗਵਾਰੀ ਵੱਲ ਮੋੜਿਆ ਜਾ ਸਕਦਾ ਹੈ। ਉਨ੍ਹਾਂ ਨੇ ਇਸ ਸਵਾਲ ਦਾ ਜਵਾਬ ਲੱਭਣ ਲਈ ਸਮਾਜਿਕ ਤਬਦੀਲੀ ਦੀ ਲੜਾਈ ਆਖ਼ਰੀ ਸਾਹ ਤੱਕ ਲੜੀ। ਭਾਖੜਾ ਬੰਨ੍ਹ ਦੇ ਉਦਘਾਟਨ ਮੌਕੇ ਭਾਰਤ ਦੇ ਸਮਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਸੋਵੀਅਤ ਯੂਨੀਅਨ ਦੇ ਆਗੂ ਨੀਕੀਤਾ ਖੁਰੂਸ਼ਚੋਵ ਸਾਹਮਣੇ ਸਭਿਆਚਾਰਕ ਸਮਾਗਮ ਪੇਸ਼ ਕਰਨ ਵਾਲੀ ਟੋਲੀ ਦੇ ਆਗੂ ਗੁਰਸ਼ਰਨ ਸਿੰਘ ਸਨ। ਕਾਮਿਆਂ ਨੂੰ ਇਸ ਸਮਾਗਮ ਵਿੱਚ ਸ਼ੁਮਾਰ ਹੋਣ ਦੀ ਇਜਾਜ਼ਤ ਨਹੀਂ ਸੀ। ਇਸ ਫ਼ੈਸਲੇ ਪਿੱਛੇ ਸਰਗਰਮ ਦਲੀਲ ਇਹ ਸੀ ਕਿ ਕਾਮਿਆਂ ਨੂੰ ਕਲਾ ਦੀ ਸੂਝ ਨਹੀਂ ਹੁੰਦੀ। ਗੁਰਸ਼ਰਨ ਸਿੰਘ ਨੇ ਕਲਾਕਾਰਾਂ ਨੂੰ ਇੱਕ ਦਿਨ ਹੋਰ ਰੁਕ ਕੇ ਕਾਮਿਆਂ ਸਾਹਮਣੇ ਪੇਸ਼ਕਾਰੀ ਦੀ ਬੇਨਤੀ ਕੀਤਾ ਤਾਂ ਆਸਾ ਸਿੰਘ ਮਸਤਾਨਾ ਅਤੇ ਯਮਲਾ ਜੱਟ ਵਰਗਿਆਂ ਨੇ ਹਾਮੀ ਭਰ ਦਿੱਤੀ। ਕਾਮਿਆਂ ਦਾ ਕਲਾਕਾਰਾਂ ਨੂੰ ਹੁੰਗਾਰਾ ਗੁਰਸ਼ਰਨ ਸਿੰਘ ਦੀ ਯਾਦਾਸ਼ਤ ਵਿੱਚ ਸਦਾ ਸੱਜਰਾ ਰਿਹਾ। ਇਸੇ ਤਜਰਬੇ ਵਿੱਚੋਂ ਉਨ੍ਹਾਂ ਅੰਦਰ ਕਲਾ ਨਾਲ ਕਾਮਿਆਂ ਦੇ ਰਿਸ਼ਤਿਆਂ ਬਾਬਤ ਸਮਝ ਦੀ ਉਸਾਰੀ ਦਾ ਬੀਜ ਪੁੰਗਰਿਆ। ਗੁਰਸ਼ਰਨ ਸਿੰਘ ਨੂੰ ਨਾਟਕ ਦੀ ਸੰਗਤ ਤੱਕ ਪਹੁੰਚ ਦਾ ਅੰਦਾਜ਼ਾ ਲੱਗ ਗਿਆ। ਨਤੀਜੇ ਵਜੋਂ ਨਾਟਕ ਅਤੇ ਗੁਰਸ਼ਰਨ ਸਿੰਘ ਸਮਾਨਅਰਥੀ ਹੋ ਨਿਬੜੇ।

ਸ਼ਿੰਗਾਰੇ, ਵੰਡ ਦੇ ਦੁਖਾਂਤ, ਬਾਬਾ ਭਕਨਾ ਅਤੇ ਭਾਖੜਾ ਬੰਨ੍ਹ ਦੀਆਂ ਗੱਲਾਂ ਗੁਰਸ਼ਰਨ ਸਿੰਘ ਕਿਸੇ ਵੀ ਵੇਲੇ ਕਿਸੇ ਵੀ ਬੰਦੇ ਜਾਂ ਇੱਕਠ ਨਾਲ ਕਰਦੇ ਸਨ। ਇਨ੍ਹਾਂ ਗੱਲਾਂ ਨੂੰ ਵਾਰ-ਵਾਰ ਕਰਦਿਆਂ ਕਦੇ ਉਨ੍ਹਾਂ ਦੀ ਸ਼ਿੱਦਤ ਢਿੱਲੀ ਨਹੀਂ ਪਈ। ਮਾਰਕਸੀ ਸਮਝ ਨਾਲ ਉਨ੍ਹਾਂ ਨੂੰ ਇਨ੍ਹਾਂ ਕਹਾਣੀਆਂ ਦੀਆਂ ਸਾਂਝੀਆਂ ਤੰਦਾਂ ਸਮਝ ਆਈਆਂ ਤਾਂ ਉਹ ਤਮਾਮ ਕਿਸਮ ਦੇ ਗ਼ਲਬਿਆਂ ਖ਼ਿਲਾਫ਼ ਨਿਡਰ ਆਵਾਜ਼ ਬਣ ਗਏ। ਜਦੋਂ ਇੰਦਰਾ ਗਾਂਧੀ ਨੇ 1975 ਵਿੱਚ ਐਂਮਰਜੈਂਸੀ ਲਾਗੂ ਕੀਤੀ ਤਾਂ ਗੁਰਸ਼ਰਨ ਸਿੰਘ ਨੇ ਨਜ਼ਮ ਹੂਸੈਨ ਸੱਯਦ ਦਾ ਲਿਖਿਆ ਨਾਟਕ ਤਖ਼ਤ ਲਾਹੌਰ ਖੇਡਿਆ। ਪਾਕਿਸਤਾਨ ਵਿੱਚ ਅਯੂਬਸ਼ਾਹੀ ਖ਼ਿਲਾਫ਼ ਲਿਖਿਆ ਨਾਟਕ ਭਾਰਤ ਵਿੱਚ ਇੰਦਰਾਸ਼ਾਹੀ ਦੀ ਨਰਾਜ਼ਗੀ ਸਹੇੜਣ ਲਈ ਬਹੁਤ ਸੀ। ਗੁਰਸ਼ਰਨ ਸਿੰਘ ਨੂੰ ਨੌਕਰੀ ਤੋਂ ਮੁਅੱਤਲ ਕੀਤਾ ਗਿਆ ਅਤੇ ਹਿਰਾਸਤ ਵਿੱਚ ਰੱਖਿਆ ਗਿਆ। ਐਮਰਜੈਂਸੀ ਤੋਂ ਭਾਰਤ ਦੇ ਹਜ਼ਾਰਾਂ ਲੋਕਾਂ ਵਾਂਗ ਗੁਰਸ਼ਰਨ ਸਿੰਘ ਨੂੰ ਮਨੁੱਖੀ ਹਕੂਕ ਦੀ ਅਹਿਮੀਅਤ ਸਮਝ ਆ ਗਈ। ਇਸ ਤੋਂ ਬਾਅਦ ਉਹ ਮਨੁੱਖੀ ਹਕੂਕ ਦੀਆਂ ਜਥੇਬੰਦੀਆਂ ਅਤੇ ਹੋਰ ਸਰਗਰਮੀਆਂ ਨਾਲ ਜੁੜੇ ਰਹੇ। ਜਮਹੂਰੀ ਅਧਿਕਾਰ ਸਭਾ ਪੰਜਾਬ, ਪੀਪਲਜ਼ ਯੂਨੀਅਨ ਫਾਰ ਡੈਮੌਕਰੈਟਿਕ ਰਾਈਟਸ (ਪੀ.ਯੂ.ਡੀ.ਆਰ.), ਪੀਪਲਜ਼ ਯੂਨੀਅਨ ਫਾਰ ਸਿਵਲ ਲਿਵਰਟੀਜ਼ (ਪੀ.ਯੂ.ਸੀ.ਐਲ.) ਅਤੇ ਜਸਵੰਤ ਸਿੰਘ ਖਾਲੜਾ ਰਾਹੀਂ ਉਹ ਇਨ੍ਹਾਂ ਮਸਲਿਆਂ ਨਾਲ ਜੁੜੇ ਰਹੇ।

ਜਦੋਂ ਪੰਜਾਬ ਵਿੱਚ ਖਾੜਕੂਵਾਦ ਦਾ ਉਭਾਰ ਹੋਇਆ ਤਾਂ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੀ 'ਹਿੱਟ ਲਿਸਟ' ਅਵਾਮ ਨੂੰ ਖ਼ੌਫ਼ਜ਼ਦਾ ਕਰਨ ਲੱਗੀ। ਉਸ ਵੇਲੇ ਗੁਰਸ਼ਰਨ ਸਿੰਘ ਨੇ ਆਪਣੇ ਰਸਾਲੇ ਸਮਤਾ ਵਿੱਚ 'ਹਿੱਟ ਲਿਸਟ' ਨਾਮ ਦੀ ਕਹਾਣੀ ਛਾਪੀ। ਇਹ ਕਹਾਣੀ ਐਲਾਨ ਕਰਦੀ ਸੀ ਕਿ ਲੋਕਾਂ ਨੂੰ ਮਾਰਨ ਵਾਲੀ 'ਹਿੱਟ ਲਿਸਟ' ਜਾਰੀ ਕਰਨ ਵਾਲਾ ਹੁਣ ਅਵਾਮ ਦੀ 'ਹਿੱਟ ਲਿਸਟ' ਉੱਤੇ ਹੈ। ਉਨ੍ਹਾਂ ਖ਼ੌਫ਼ਨਾਕ ਸਮਿਆਂ ਵਿੱਚ ਗੁਰਸ਼ਰਨ ਸਿੰਘ ਪੰਜਾਬੀ ਜ਼ਮੀਰ ਦੀ ਸਭ ਤੋਂ ਉੱਚੀ ਆਵਾਜ਼ ਬਣ ਕੇ ਉਭਰਿਆ। ਉਨ੍ਹਾਂ ਨੇ ਸਰਕਾਰੀ ਤਸ਼ਦੱਦ ਅਤੇ ਖਾੜਕੂਆਂ ਦੀ ਦਹਿਸ਼ਤ ਦਾ ਇੱਕੋ ਸੁਰ ਵਿੱਚ ਵਿਰੋਧ ਕੀਤਾ। ਪੰਜਾਬੀ ਯੂਨੀਵਰਸਿਟੀ ਵਿੱਚ ਪੱਤਰਕਾਰੀ ਦੇ ਪ੍ਰੋਫ਼ੈਸਰ ਨਵਜੀਤ ਸਿੰਘ ਜੌਹਲ ਨੇ ਸ਼ਰਧਾਜਲੀ ਲੇਖ ਵਿੱਚ 1989 ਦਾ ਤਜਰਬਾ ਸਾਂਝਾ ਕੀਤਾ ਹੈ। ਨਵਜੀਤ ਨੂੰ 1989 ਵਿੱਚ ਜਲੰਧਰ ਤੋਂ ਚੰਡੀਗੜ੍ਹ ਨੂੰ ਆਉਂਦੀ ਆਖ਼ਰੀ ਬਸ ਵਿੱਚ ਗੁਰਸ਼ਰਨ ਸਿੰਘ ਨਾਲ ਸਫ਼ਰ ਕਰਨ ਦਾ ਮੌਕਾ ਮਿਲਿਆ। ਬੱਸ ਚਾਹ-ਪਾਣੀ ਲਈ ਨਵਾਂ ਸ਼ਹਿਰ ਦੇ ਬੱਸ ਅੱਡੇ ਉੱਤੇ ਰੁਕੀ ਤਾਂ ਨਵਜੀਤ ਨੇ ਗੁਰਸ਼ਰਨ ਸਿੰਘ ਤੋਂ ਹਾਲਾਤ ਬਾਬਤ ਪੁੱਛ ਲਿਆ। ਜਵਾਬ ਵਿੱਚ ਹਾਲਾਤ ਦੀ ਪੇਚੀਦਗੀ ਦਾ ਖੁਲਾਸਾ ਹਨੇਰੀ ਰਾਤ ਵਿੱਚ ਖ਼ੌਫ਼ਜ਼ਦਾ ਮੁਸਾਫ਼ਰਾਂ ਦੇ ਸਾਹਮਣੇ ਹੋਣ ਲੱਗਿਆ। ਉਨ੍ਹਾਂ ਦੀ ਆਵਾਜ਼ ਉੱਚੀ ਤੋਂ ਉੱਚੀ ਹੁੰਦੀ ਗਈ। ਸਰੋਤਿਆਂ ਦੀ ਗਿਣਤੀ ਵਧਦੀ ਗਈ ਜਿਨ੍ਹਾਂ ਵਿੱਚ ਚਾਹ ਦੇ ਖੋਖਿਆਂ ਉੱਤੇ ਕੰਮ ਕਰਨ ਵਾਲੇ ਅਤੇ ਪੁਲੀਸ ਗਾਰਦ ਵੀ ਸ਼ਾਮਿਲ ਹੋ ਗਈ। ਚੰਡੀਗੜ੍ਹ ਤੋਂ ਜਲੰਧਰ ਜਾ ਰਹੀ ਬੱਸ ਵੀ ਉੱਥੇ ਆ ਕੇ ਰੁਕ ਗਈ। ਦੂਜੀ ਬੱਸ ਦੇ ਮੁਸਾਫ਼ਰ ਵੀ ਸਰੋਤਿਆਂ ਵਿੱਚ ਜੁੜ ਗਏ। ਗੁਰਸ਼ਰਨ ਸਿੰਘ ਤਕਰੀਬਨ ਇੱਕ ਘੰਟਾ ਬੋਲੇ। ਨਵਜੀਤ ਇਸ ਨੂੰ ਅਵਾਮੀ ਨਾਟਕ ਅਤੇ ਨਿਡਰਤਾ ਦਾ ਮਿਸਾਲ ਕਰਾਰ ਦਿੰਦੇ ਹਨ। ਇਸ ਲੇਖ ਨੂੰ ਪੜ੍ਹ ਕੇ ਮਨ ਵਿੱਚ ਸਵਾਲ ਆਉਂਦਾ ਹੈ ਕਿ ਜਿਸ ਦੇ ਸਾਥੀਆਂ ਨੂੰ ਬੰਦੂਕਾਂ ਬੇਕਿਰਕੀ ਨਾਲ ਚਰ ਰਹੀਆਂ ਹੋਣ, ਉਹ ਅਵਾਮ ਨੂੰ ਬੇਖ਼ੌਫ਼ ਕਰਨ ਲਈ ਕਿਸ ਹੱਦ ਤੱਕ ਜਾ ਸਕਦਾ ਹੈ? ਇਹ ਬੇਖੁਦੀ ਗੁਰਸ਼ਰਨ ਸਿੰਘ ਕੋਲ ਕਿੱਥੋਂ ਆਈ? ਉਸ ਹਨੇਰੀ ਰਾਤ ਵਿੱਚ ਮਜਬੂਰੀਬਸ ਸਫ਼ਰ ਕਰ ਰਹੇ ਮੁਸਾਫ਼ਰ ਗੁਰਸ਼ਰਨ ਸਿੰਘ ਨੂੰ ਸੁਨਣ ਤੋਂ ਬਾਅਦ ਮੁੜ ਕੇ ਪਹਿਲਾਂ ਵਰਗੇ ਤਾਂ ਨਹੀਂ ਹੋ ਸਕਦੇ! ਉਸ ਵੇਲੇ ਗੁਰਸ਼ਰਨ ਸਿੰਘ ਦੀ ਪਹਿਲਕਦਮੀ ਨਾਲ ਇਨਕਲਾਬੀ ਏਕਤਾ ਕੇਂਦਰ ਦੀ ਉਸਾਰੀ ਹੋਈ ਅਤੇ ਦੋ ਅਹਿਮ ਨਾਅਰੇ ਪੰਜਾਬ ਦੇ ਫ਼ਿਜ਼ਾ ਵਿੱਚ ਗੂੰਜੇ। ਨਾ ਹਿੰਦੂ ਰਾਜ ਨਾ ਖਾਲਿਸਤਾਨ; ਰਾਜ ਕਰੇ ਮਜ਼ਦੂਰ ਕਿਸਾਨ। ਗੋਬਿੰਦ, ਬੱਬਰ, ਭਗਤ, ਸਰਾਭਾ; ਸੱਭਿਆਚਾਰਕ ਵਿਰਸਾ ਸਾਡਾ। ਜਦੋਂ ਦਹਿਸ਼ਤ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਬਦਲਦੇਵ ਮਾਨ, ਜੈਮਲ ਪੱਡਾ, ਪਾਸ਼, ਗਿਆਨ ਸਿੰਘ ਸੰਘਾ, ਭਾਗ ਸਿੰਘ ਕਨੇਡੀਅਨ ਅਤੇ ਹੋਰਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਤਾਂ ਗੁਰਸ਼ਰਨ ਸਿੰਘ ਦੇ ਕਲਾਕਾਰਾਂ ਵਿੱਚ ਉਨ੍ਹਾਂ ਦੀਆਂ ਦੋਵੇਂ ਧੀਆਂ (ਨਵਸ਼ਰਨ ਅਤੇ ਅਰੀਤ) ਅਤੇ ਜੀਵਨਸਾਥੀ ਕੈਲਾਸ਼ ਕੌਰ ਵੀ ਸ਼ਾਮਿਲ ਸਨ। ਸਿੱਖ ਇਤਿਹਾਸ, ਗੁਰੂਆਂ ਦੇ ਆਦਰਸ਼ਾਂ ਅਤੇ ਪੰਜਾਬ ਦੀ ਨਾਬਰ ਰੀਤ ਦੇ ਹਵਾਲੇ ਨਾਲ ਨਾਬਰੀ ਦੇ ਇਤਿਹਾਸ ਵਿੱਚ ਨਵਾਂ ਪੰਨਾ ਜੋੜਣ ਲਈ ਪੰਜਾਬੀਆਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ।

ਗੁਰਸ਼ਰਨ ਸਿੰਘ ਦਾ ਨਾਟਕ ਮੰਚ ਤੋਂ ਸ਼ੁਰੂ ਹੋਇਆ ਅਤੇ ਜਲਦੀ ਹੀ ਨੁੱਕੜ ਵਿੱਚ ਵਗਣ ਲੱਗਿਆ। ਜਦੋਂ ਨਾਟਕ ਦੀ ਪਹੁੰਚ ਹੋਰ ਮੋਕਲੀ ਕਰਨ ਦਾ ਸਵਾਲ ਆਇਆ ਤਾਂ ਇਸ ਨੇ ਥੜੇ ਦਾ ਰੂਪ ਧਾਰ ਲਿਆ। ਉਹ ਕਿਸੇ ਵੀ ਥਾਂ ਤੋਂ ਘੱਟੋ-ਘੱਟ ਕਲਾਕਾਰਾਂ ਨਾਲ ਨਾਟਕ ਕਰ ਸਕਦੇ ਸਨ। ਉਹ ਸਾਹਮਣੇ ਜੁੜੀ ਸੰਗਤ ਨਾਲ ਸਿੱਧੀ ਗੱਲ ਕਰਦੇ ਸਨ। ਜਿਉਂ-ਜਿਉਂ ਉਨ੍ਹਾਂ ਦੇ ਨਾਟਕ ਦਾ ਰੂਪ ਸਾਦਗੀ ਵੱਲ ਵਧਿਆ ਤਿਉਂ ਤਿਉਂ ਉਨ੍ਹਾਂ ਦੇ ਵਿਸ਼ਿਆਂ ਦੀ ਸ਼ਨਾਖ਼ਤ ਉਘੜਵੀ ਹੁੰਦੀ ਗਈ। ਉਨ੍ਹਾਂ ਦੇ ਕਿਰਦਾਰ ਅਖ਼ਬਾਰਾਂ ਦੀਆਂ ਸੁਰਖ਼ੀਆਂ ਨੂੰ ਸੰਵਾਦ ਬਣਾ ਕੇ ਪੇਸ਼ ਕਰ ਰਹੇ ਸਨ। ਉਹ ਇਨ੍ਹਾਂ ਉੱਤੇ ਟਿੱਪਣੀ ਕਰ ਰਹੇ ਸਨ। ਉਹ ਕਿਸੇ ਵੀ ਘਪਲੇ ਬਾਬਤ ਗੱਲ ਕਰਦੇ ਹੋਏ ਇਹ ਦੱਸ ਸਕਦੇ ਸਨ ਕਿ ਕਿੰੰਨੇ ਭਾਖੜਾ ਬੰਨ੍ਹ ਕੌਣ ਨਿਗਲ ਗਿਆ ਹੈ। ਉਸ ਵੇਲੇ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਐਸ.ਪੀ.ਸਿੰਘ ਦੀਆਂ ਖ਼ਬਰਾਂ ਗੁਰਸ਼ਰਨ ਸਿੰਘ ਦੇ ਨਾਟਕ ਵਿੱਚ ਬੋਲੀਆਂ ਜਦੋਂ ਇੱਕ ਪਾਸੇ ਰਵੀ ਸਿੱਧੂ ਵਾਲਾ ਭਰਤੀ ਘਪਲਾ ਅਤੇ ਦੂਜੇ ਪਾਸੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ-ਕੁਲਪਤੀ ਜਸਵੀਰ ਸਿੰਘ ਆਹਲੂਵਾਲੀਆ ਦੀ ਇੱਕ ਵਿਦਿਆਰਥਣ ਨਾਲ ਬਦਸਲੂਕੀ ਦਾ ਮਸਲਾ ਭਖਿਆ ਹੋਇਆ ਸੀ। ਜਵਾਬ ਵਿੱਚ ਗੁਰਸ਼ਰਨ ਸਿੰਘ ਦਾ ਨਾਟਕ ਖ਼ਬਰਾਂ ਦਾ ਸਿਰਲੇਖ ਬਣਿਆ। ਬੰਤ ਸਿੰਘ ਝੱਬਰ ਉੱਤੇ ਹੋਏ ਜ਼ੁਲਮ ਦੇ ਖ਼ਿਲਾਫ਼ ਨਾਟਕ ਵਿੱਚ ਜਸਵੀਰ ਸਮਰ ਅਤੇ ਦੇਸਰਾਜ ਕਾਲੀ ਦੇ ਲੇਖ ਸੂਤਰਧਾਰ ਦੇ ਮੂੰਹੋ ਨਿਕਲ ਕੇ ਸਮਾਜਿਕ ਗ਼ਲਬਿਆਂ ਨੂੰ ਵੰਗਾਰ ਰਹੇ ਸਨ। 'ਇੱਕ ਕੁਰਸੀ ਇੱਕ ਮੋਰਚਾ ਅਤੇ ਹਵਾ ਵਿੱਚ ਲਟਕਦੇ ਲੋਕ' ਨਵੇਂ ਰੂਪ ਵਿੱਚ 'ਭੰਡ ਮਟਕਾ ਚੌਂਕ ਗਏ' ਬਣ ਗਿਆ। 'ਬੁੱਤ ਜਾਗ ਪਿਆ' ਨੇ ਸਰਕਾਰੀ ਬੁਰਛਾਗਰਦੀ ਖ਼ਿਲਾਫ਼ ਟਿੱਪਣੀ ਕਰਨ ਲਈ ਅਖ਼ਬਾਰਾਂ ਅਤੇ ਟੈਲੀਵਿਜ਼ਨ ਤੋਂ ਜ਼ਿਆਦਾ ਚੁਸਤੀ ਦਿਖਾਈ।

ਸਮੇਂ ਦੇ ਨਾਲ ਗੁਰਸ਼ਰਨ ਸਿੰਘ ਦੇ ਨਾਟਕਾਂ ਦੇ ਵਿਸ਼ੇ ਕੰਨੀਆਂ ਉੱਤੇ ਵਸਦੇ ਮੇਲ ਵੱਲ ਵਧਦੇ ਗਏ। ਨਾਟਕ ਬੇਜ਼ਮੀਨੇ ਪੇਂਡੂ ਤਬਕੇ, ਸਮਾਜਿਕ ਦਾਬੇ ਅਤੇ ਬੀਬੀਆਂ ਦੀ ਮਾਣ-ਮਰਿਆਦਾ ਦੇ ਸਵਾਲ ਪੁੱਛਣ ਲੱਗਿਆ। ਇਸ ਤਰ੍ਹਾਂ ਗੁਰਸ਼ਰਨ ਸਿੰਘ ਆਪਣੇ ਸਮਿਆਂ ਦੀ ਸਮਾਜਿਕ ਵਾਰਤਕ ਨੂੰ ਮੰਚ ਉੱਤੋਂ ਪੇਸ਼ ਕਰ ਰਿਹਾ ਸੀ ਅਤੇ ਬਿਨਾਂ ਕਿਸੇ ਲੱਗ-ਲਪੇਟ ਤੋਂ ਸਰਕਾਰ ਨੂੰ ਸੱਚ ਸੁਣਾ ਰਿਹਾ ਸੀ। ਉਨ੍ਹਾਂ ਦੀ ਨਾਟਕ ਨਾਲ ਜੁੜੇ ਰਵਾਇਤੀ ਸੁਹਜ ਨੂੰ ਨਰਜ਼ਅੰਦਾਜ਼ ਕਰਨ ਲਈ ਤਿੱਖੀ ਆਲੋਚਨਾ ਹੋਈ। ਇਸ ਆਲੋਚਨਾ ਤੋਂ ਅਣਭਿੱਜ ਰਹਿਣ ਵਾਲਾ ਗੁਰਸ਼ਰਨ ਸਿੰਘ ਆਪਣੀ ਮਹਿਰੂਮੀਅਤ ਹਢਾ ਰਹੀ ਸੰਗਤ ਤੱਕ ਪਹੁੰਚ ਕਰਨ ਵਿੱਚ ਰੁਝਿਆ ਹੋਇਆ ਸੀ। ਉਸ ਲਈ ਸੁਨੇਹਾ ਅਹਿਮ ਸੀ। ਇਸ ਤੋਂ ਵੀ ਅੱਗੇ ਉਹ ਸੁਨੇਹੇ ਨੂੰ ਸਾਫ਼ ਰੱਖਣ ਉੱਤੇ ਜ਼ੋਰ ਦੇ ਰਹੇ ਸਨ। ਵਿਗਿਆਨੀ ਅਤੇ ਲੇਖਕ ਲਾਲਟੂ ਨੇ ਇੱਕ ਸ਼ਰਧਾਜਲੀ ਲੇਖ ਵਿੱਚ ਆਪਣਾ ਤਜਰਬਾ ਸਾਂਝਾ ਕੀਤਾ ਹੈ। ਲਾਲਟੂ ਆਪਣੇ ਸਾਇੰਸ ਅਤੇ ਟੈਕਨਾਲੋਜੀ ਅਵੈਅਰਨੈਂਸ ਗਰੁੱਪ (ਸਟੈਗ) ਦੇ ਸਾਥੀਆਂ ਸਮੇਤ ਇੱਕ ਸਲਾਈਡ ਸ਼ੋਅ ਲੈਕੇ ਗੁਰਸ਼ਰਨ ਸਿੰਘ ਕੋਲ ਗਿਆ। ਇਹ ਸਲਾਈਡ ਸ਼ੋਅ 1998 ਦੇ ਪੋਖ਼ਰਾਨ ਧਮਾਕਿਆਂ ਤੋਂ ਬਾਅਦ ਕਈ ਭਾਰਤੀ ਵਿਗਿਆਨੀਆਂ ਨੇ ਮਿਲ ਕੇ ਬਣਾਇਆ ਸੀ ਤਾਂ ਜੋ ਪ੍ਰਮਾਣੂ ਦੁਖਾਂਤ ਦੇ ਹਵਾਲੇ ਨਾਲ ਦੱਖਣੀ ਏਸ਼ੀਆ ਵਿੱਚ ਵਧ ਰਹੇ ਖ਼ਦਸ਼ਿਆਂ ਦੀ ਗੱਲ ਕੀਤੀ ਜਾ ਸਕੇ। ਗੁਰਸ਼ਰਨ ਸਿੰਘ ਨੇ ਇਸ ਸਲਾਈਡ ਸ਼ੋਅ ਦਾ ਨਾਟਕ ਬਣਾ ਦਿੱਤਾ ਅਤੇ ਸਮੁੱਚੀ ਪੇਚੀਦਗੀ ਨੂੰ ਬਿਨਾਂ ਕਿਸੇ ਭੰਨ੍ਹ-ਤੋੜ ਤੋਂ ਸਾਦੀ ਪੰਜਾਬੀ ਵਿੱਚ ਸੜਕਾਂ ਉੱਤੇ ਖੇਡ ਦਿੱਤਾ। ਇਸ ਤਰ੍ਹਾਂ ਨਾਟਕਕਾਰ ਵਿਗਿਆਨੀਆਂ ਨਾਲ ਮਿਲ ਕੇ ਪੇਚੀਦਾ ਧਾਰਨਾਵਾਂ ਦੀ ਸਾਦੀ ਵਾਰਤਕ ਪੇਸ਼ ਕਰ ਰਿਹਾ ਸੀ।

ਗੁਰਸ਼ਰਨ ਸਿੰਘ ਨੂੰ ਆਮ ਤੌਰ ਉੱਤੇ ਨਾਟਕ, ਪੰਜਾਬ ਅਤੇ ਇਨਕਲਾਬੀ ਸਿਆਸਤ ਤੱਕ ਮਹਿਦੂਦ ਕੀਤਾ ਜਾਂਦਾ ਹੈ। ਆਪਣੀ ਜ਼ਿੰਦਗੀ ਦੌਰਾਨ ਉਹ ਇਨ੍ਹਾਂ ਘੇਰਿਆਂ ਤੱਕ ਮਹਿਦੂਦ ਨਹੀਂ ਰਹੇ। ਉਨ੍ਹਾਂ ਨੇ ਪ੍ਰਕਾਸ਼ਕ ਵਜੋਂ ਪੰਜਾਬ ਦੇ ਨਵੇਂ ਲੇਖਕਾਂ ਨੂੰ ਮੌਕੇ ਦਿੱਤੇ। ਪੰਜਾਬੀ ਪ੍ਰਕਾਸ਼ਨ ਦੇ ਇਤਿਹਾਸ ਵਿੱਚ ਬਲਰਾਜ ਸਾਹਨੀ ਪ੍ਰਕਾਸ਼ਨ ਦਾ ਅਹਿਮ ਥਾਂ ਹੈ। ਇਸ ਪ੍ਰਕਾਸ਼ਨ ਨੇ ਲੋਕਾਂ ਤੱਕ ਪਹੁੰਚ ਦਾ ਉਪਰਾਲਾ ਕੀਤਾ ਅਤੇ ਸਸਤੀਆਂ ਕਿਤਾਬਾਂ ਪਿੰਡਾਂ ਤੱਕ ਪਹੁੰਚਦੀਆਂ ਕੀਤੀਆਂ। ਗੁਰਸ਼ਰਨ ਸਿੰਘ ਦੇ ਨਾਟਕਾਂ ਦੇ ਦੁਆਲੇ ਕਿਤਾਬਾਂ ਨੂੰ ਬਹੁਤ ਅਹਿਮੀਅਤ ਮਿਲੀ। ਬਲਰਾਜ ਸਾਹਨੀ ਪ੍ਰਕਾਸ਼ਨ ਦੇ ਬੰਦ ਹੋਣ ਤੋਂ ਬਾਅਦ ਪੰਜਾਬੀ ਪ੍ਰਕਾਸ਼ਨ ਦਾ ਖ਼ਾਸਾ ਬਦਲ ਗਿਆ ਹੈ। ਹੁਣ ਪ੍ਰਕਾਸ਼ਨ ਨਾਮੀ ਲੇਖਕਾਂ, ਯੂਨੀਵਰਸਿਟੀਆਂ, ਮੁਫ਼ਤ ਮਿਲੀਆਂ ਕਿਤਾਬਾਂ ਅਤੇ ਪੈਸੇ ਖ਼ਰਚ ਕੇ ਕਿਤਾਬ ਛਪਵਾ ਸਕਣ ਵਾਲੇ ਲੇਖਕਾਂ ਦੁਆਲੇ ਘੁੰਮਦਾ ਹੈ। ਨਵੇਂ ਲੇਖਕਾਂ ਲਈ ਮੌਕਾ ਨਹੀਂ ਅਤੇ ਅਵਾਮ ਤੱਕ ਪਹੁੰਚ ਦਾ ਉਪਰਾਲਾ ਨਹੀਂ। ਗੁਰਸ਼ਰਨ ਸਿੰਘ ਨੇ ਦੋ ਸੱਭਿਆਚਾਰਕ ਰਸਾਲਿਆਂ ਦੀ ਸੰਪਾਦਨਾ ਕੀਤੀ। ਸਮਤਾ ਅਤੇ ਸਰਦਲ ਵਿੱਚ ਸਿਰਜਨਾਤਮਕ ਲਿਖਤਾਂ ਅਤੇ ਆਲੋਚਨਾ ਲਈ ਮੋਕਲੀ ਥਾਂ ਸੀ। ਖੱਬੇ ਪੱਖੀ ਸਿਆਸਤ ਦੀ ਵੰਨ-ਸਵੰਨਤਾ ਅਤੇ ਸਾਹਿਤਕ-ਸੱਭਿਆਚਾਰਕ ਰੁਝਾਨ ਨਾਲ ਇਨ੍ਹਾਂ ਰਸਾਲਿਆਂ ਦਾ ਸੁਹਿਰਦ ਸੰਵਾਦ ਚੱਲਿਆ। ਇਨਕਲਾਬੀ ਤਬਦੀਲੀ ਲਈ ਉਪਰਾਲੇ ਕਰਦਿਆਂ ਗੁਰਸ਼ਰਨ ਸਿੰਘ ਦਾ ਧਿਆਨ ਸੁਧਾਰਾਂ ਤੋਂ ਨਹੀਂ ਹਟਿਆ। ਉਸ ਨੇ ਬੱਚਿਆਂ ਬਾਬਤ ਗੱਲਬਾਤ ਵਿੱਚੋਂ ਨਜ਼ਰਅੰਦਾਜ਼ ਮਾਵਾਂ ਦਾ ਸਵਾਲ ਜ਼ੋਰ ਨਾਲ ਉਭਾਰਿਆ। ਉਨ੍ਹਾਂ ਦੀ ਮੁਹਿੰਮ ਦੇ ਨਤੀਜੇ ਵਜੋਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪ੍ਰਮਾਣ ਪੱਤਰਾਂ ਵਿੱਚ ਬਾਪ ਦੇ ਨਾਲ ਮਾਂ ਦਾ ਨਾਮ ਦਰਜ ਕਰਨ ਦਾ ਫ਼ੈਸਲਾ ਕੀਤਾ। ਗੁਰਸ਼ਰਨ ਸਿੰਘ ਇਸ ਨੂੰ ਆਪਣੀ ਅਹਿਮ ਪ੍ਰਾਪਤੀ ਮੰਨਦੇ ਸਨ ਅਤੇ ਇਸ ਬਾਬਤ ਮਾਣ ਨਾਲ ਗੱਲ ਕਰਦੇ ਸਨ। ਉਨ੍ਹਾਂ ਨੇ ਮਰਦਾਂ ਦੀ ਬੋਲਚਾਲ ਵਿੱਚ ਸ਼ਾਮਿਲ ਗਾਲ਼ਾਂ ਦਾ ਡਟ ਕੇ ਵਿਰੋਧ ਕੀਤਾ। ਔਰਤਾਂ ਬਾਬਤ ਉਨ੍ਹਾਂ ਦੀ ਸੰਵੇਦਨਾ ਦਾ ਝਲਕਾਰਾ ਉਨ੍ਹਾਂ ਦੇ ਨਾਟਕਾਂ, ਤਕਰੀਰਾਂ ਅਤੇ ਲਿਖਤਾਂ ਵਿੱਚੋਂ ਪੈਂਦਾ ਹੈ। ਉਹ ਕਈ ਮਾਮਲਿਆਂ ਵਿੱਚ ਸ਼ੁੱਧਤਾਵਾਦੀ ਸਨ। ਉਨ੍ਹਾਂ ਦਾ ਦਾਅਵਾ ਸੀ ਕਿ ਉਨ੍ਹਾਂ ਨੇ ਕਦੇ ਨਸ਼ਾ ਨਹੀਂ ਕੀਤਾ, ਕਦੇ ਬੇਇਮਾਨੀ ਨਹੀਂ ਕੀਤੀ ਅਤੇ ਕਦੇ ਇਖਲਾਕੀ ਗਿਰਾਵਟ ਦਾ ਸ਼ਿਕਾਰ ਨਹੀਂ ਹੋਏ। ਇਨ੍ਹਾਂ ਦਾਅਵਿਆਂ ਉੱਤੇ ਗੁਰਸ਼ਰਨ ਸਿੰਘ ਦੇ ਵਿਰੋਧੀ ਜਾਂ ਖਾਰ ਖਾਣ ਵਾਲੇ ਵੀ ਸਵਾਲ ਨਹੀਂ ਕਰਦੇ। ਨਤੀਜੇ ਵਜੋਂ ਗੁਰਸ਼ਰਨ ਸਿੰਘ ਦਾ ਦੂਜਾ ਨਾਮ 'ਭਾਅ ਜੀ' ਹੈ। ਪੰਜਾਬ ਵਿੱਚ 'ਭਾਅ ਜੀ ਨਹੀਂ ਰਹੇ' ਦੀ ਖ਼ਬਰ ਨੂੰ ਕਿਸੇ ਵਿਆਖਿਆ ਦੀ ਦਰਕਾਰ ਨਹੀਂ ਹੋਈ।

ਗੁਰਸ਼ਰਨ ਸਿੰਘ ਦਾ ਮੁੱਢਲੇ ਦੌਰ ਵਿੱਚ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਨਾਲ ਰਾਬਤਾ ਰਿਹਾ। ਉਨ੍ਹਾਂ ਨੇ ਇਪਟਾ ਦੀ ਜੋਤ ਹਰ ਦੌਰ ਵਿੱਚ ਜਗਦੀ ਰੱਖੀ। ਉਹ ਪਲਸ ਮੰਚ ਦੇ ਬਾਨੀ ਪ੍ਰਧਾਨ ਸਨ ਜਿਸ ਨੇ ਪੰਜਾਬ ਭਰ ਦੀਆਂ ਸੱਭਿਆਚਾਰਕ ਟੋਲੀਆਂ ਦੀ ਸਰਪ੍ਰਸਤੀ ਕੀਤੀ। ਪੰਜਾਬ ਦੀ ਮੌਜੂਦਾ ਸੱਭਿਆਚਾਰਕ ਜੰਤਰੀ ਵਿੱਚ ਪਲਸ ਮੰਚ ਦੀ ਸਰਗਰਮੀ ਨੂੰ ਅਹਿਮ ਥਾਂ ਹਾਸਲ ਹੈ। ਗੁਰਸ਼ਰਨ ਸਿੰਘ ਨੂੰ ਸਮੁੱਚੇ ਮੁਲਕ ਤੋਂ ਸੱਭਿਆਚਾਰਕ ਸਰਗਰਮੀ ਵਿੱਚ ਸ਼ੁਮਾਰ ਹੋਣ ਲਈ ਸੱਦੇ ਆਉਂਦੇ ਸਨ। ਆਲ ਇੰਡੀਆ ਲੀਗ ਫੋਰ ਰੈਵੋਲਿਉਸ਼ਨਰੀ ਕਲਚਰ (ਏ.ਆਈ.ਸੀ.ਆਰ.ਸੀ), ਸਫ਼ਦਰ ਹਾਸ਼ਮੀ ਯਾਦਗਾਰੀ ਟਰਸਟ (ਸਹਿਮਤ), ਜਨ ਸ੍ਰਸਕ੍ਰਿਤੀ ਮੰਚ ਅਤੇ ਦੇਸ਼ ਭਗਤ ਯਾਦਗਾਰੀ ਹਾਲ ਨਾਲ ਉਨ੍ਹਾਂ ਦਾ ਰਾਬਤਾ ਲਗਾਤਾਰ ਕਾਇਮ ਰਿਹਾ। ਇਸ ਤਰ੍ਹਾਂ ਉਹ ਅਜਿਹੀ ਇਨਕਲਾਬੀ ਸ਼ਖ਼ਸੀਅਤ ਵਜੋਂ ਉਭਰਦੇ ਹਨ ਜਿਸ ਦਾ ਘੇਰਾ ਪੰਜਾਬ ਤੱਕ ਮਹਿਦੂਦ ਨਹੀਂ ਸੀ। ਉਨ੍ਹਾਂ ਨੇ ਜਲੰਧਰ ਦੂਰਦਰਸ਼ਨ ਦੇ ਬਹੁਤ ਮਕਬੂਲ ਲੜੀਵਾਰ ਭਾਈ ਮੰਨਾ ਸਿੰਘ ਵਿੱਚ ਮੁੱਖ ਕਿਰਦਾਰ ਅਦਾ ਕੀਤਾ। ਭਾਈ ਮੰਨਾ ਸਿੰਘ ਦਾ ਕਿਰਦਾਰ ਗੁਰਸ਼ਰਨ ਸਿੰਘ ਦੀ ਪਛਾਣ ਦਾ ਅਹਿਮ ਹਿੱਸਾ ਹੋ ਨਿਬੜਿਆ। ਅਜਿਹਾ ਬੰਦਾ, ਜੋ ਰਾਜਤੰਤਰ ਦੇ ਭ੍ਰਿਸ਼ਟਾਚਾਰ ਖ਼ਿਲਾਫ਼ ਅਤੇ ਅਫ਼ਸਰਸ਼ਾਹੀ ਦੀ ਜਵਾਬਤਲਬੀ ਲਈ ਆਵਾਜ਼ ਬੁਲੰਦ ਕਰਦਾ ਹੈ।

ਗੁਰਸ਼ਰਨ ਸਿੰਘ ਨੂੰ ਸਾਹਿਤ ਅਕਾਡਮੀ ਐਵਾਰਡ, ਕਾਲੀਦਾਸ ਸੰਮਾਨ ਅਤੇ ਸੰਗੀਤ ਨਾਟਕ ਰਤਨ ਵਰਗੇ ਸਨਮਾਨਾਂ ਨਾਲ ਨਿਵਾਜਿਆ ਗਿਆ। ਸ਼ਾਇਦ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਯਾਦਗਾਰ ਪਲ 2006 ਦਾ ਕੁੱਸਾ ਪਿੰਡ ਵਿੱਚ ਹੋਇਆ ਸਨਮਾਨ ਸਮਾਗਮ ਹੋਏਗਾ। ਗੁਰਸ਼ਰਨ ਸਿੰਘ ਨੂੰ ਉਮਰ ਭਰ ਦੀ ਘਾਲਣਾ ਲਈ ਸਨਮਾਨਿਤ ਕਰਨ ਲਈ ਜੁੜੇ ਹਜ਼ਾਰਾਂ ਲੋਕਾਂ ਨੇ ਉਨ੍ਹਾਂ ਦੇ ਕੰਮ ਨੂੰ ਜਾਰੀ ਰੱਖਣ ਦਾ ਅਹਿਦ ਲਿਆ। ਪੰਜਾਬੀ ਕਹਾਣੀਕਾਰ ਵਰਿਆਮ ਸੰਧੂ ਨੇ ਉਸ ਮੌਕੇ ਦੀ ਆਪਣੀ ਤਕਰੀਰ ਵਿੱਚ ਕਿਹਾ ਸੀ, 'ਗੁਰਸ਼ਰਨ ਸਿੰਘ ਤਾਉਮਰ ਸੰਗਤ ਵੱਲ ਮੂੰਹ ਕਰ ਕੇ ਤੁਰਿਆ ਹੈ। ਉਸ ਨੇ ਸਦਾ ਕਿਹਾ ਹੈ ਕਿ ਮੈਂ ਸੰਗਤ ਦਾ ਹਾਂ। ਅੱਜ ਸੰਗਤ ਨੇ ਗੁਰਸ਼ਰਨ ਸਿੰਘ ਨੂੰ ਕਿਹਾ ਹੈ ਕਿ ਗੁਰਸ਼ਰਨ ਸਿੰਘ ਤੂੰ ਸਾਡਾ ਹੈਂ ਅਤੇ ਅਸੀਂ ਤੇਰੇ ਹਾਂ।' ਸੰਗਤ ਨੇ ਉਸ ਵੇਲੇ 'ਗੁਰਸ਼ਰਨ ਭਾਅ ਜੀ ਯੁੱਗ ਯੁੱਗ ਜੀਵੇ' ਦੇ ਨਾਅਰਿਆਂ ਨਾਲ ਹੁੰਗਾਰਾ ਭਰਿਆ ਸੀ।

ਅਮਰੀਕਾ ਵਿੱਚ ਸਤੰਬਰ 2001 ਦੇ ਅਤਿਵਾਦੀ ਹਮਲਿਆਂ ਤੋਂ ਬਾਅਦ ਬਹੁਤ ਕੁਝ ਬਦਲ ਗਿਆ ਹੈ। ਗੁਜਰਾਤ ਦੇ ਕਤਲੇਆਮ ਅਤੇ ਭਾਰਤ ਦੀ ਸੰਸਦ ਉੱਤੇ ਹੋਏ ਹਮਲੇ ਤੋਂ ਬਾਅਦ ਸਰਕਾਰ ਦੇ ਬੇਦਲੀਲੇ ਹੁੰਗਾਰੇ ਅਤੇ ਬੁਨਿਆਦਪ੍ਰਸਤੀ ਦੇ ਉਭਾਰ ਨਾਲ ਅਵਾਮ ਉੱਤੇ ਤਸ਼ਦੱਦ ਵਿੱਚ ਵਾਧਾ ਹੋਇਆ। ਗੁਰਸ਼ਰਨ ਸਿੰਘ ਨੇ ਬੁਨਿਆਦਪ੍ਰਸਤੀ ਦੀ ਸਿਆਸਤ ਦਾ ਵਿਰੋਧ ਕੀਤਾ ਅਤੇ 'ਨਿਰਪੱਖ ਅਦਾਲਤੀ ਕਾਰਵਾਈ' ਨਾਲ ਜੁੜੀ ਮੁੰਹਿਮ ਵਿੱਚ ਸ਼ੁਮਾਰ ਹੋਏ। ਦਿੱਲੀ ਯੂਨੀਵਰਸਿਟੀ ਦੇ ਅਧਿਆਪਕ ਐਸ.ਏ.ਆਰ.ਗਿਲਾਨੀ ਦੀ ਰਾਹਤ ਲਈ ਬਣੀ 'ਆਲ ਇੰਡੀਆ ਡਿਫੈਂਸ ਕਮੇਟੀ ਫਾਰ ਐਸ.ਏ.ਆਰ.ਗਿਲਾਨੀ' ਦੇ ਹਮਾਇਤੀਆਂ ਵਿੱਚ ਗੁਰਸ਼ਰਨ ਸਿੰਘ ਸ਼ਾਮਿਲ ਸਨ। ਐਸ.ਏ.ਆਰ.ਗਿਲਾਨੀ ਨੇ ਹਾਈ ਕੋਰਟ ਤੋਂ ਬਰੀ ਹੋਣ ਤੋਂ ਬਾਅਦ ਜੇਲ੍ਹਾਂ ਵਿੱਚ ਗ਼ੈਰ-ਮਨੁੱਖੀ ਹਾਲਾਤ ਵਿੱਚ ਰਹਿ ਰਹੇ ਸਿਆਸੀ ਕੈਦੀਆਂ ਦਾ ਮਸਲਾ ਉਭਾਰਿਆ। ਜਦੋਂ ਸਿਆਸੀ ਕੈਦੀਆਂ ਅਤੇ ਹਿਰਾਸਤੀਆਂ ਦੀ ਰਾਹਤ ਲਈ ਸੁਸਾਇਟੀ ਫਾਰ ਦਾ ਪ੍ਰੋਟੈਕਸ਼ਨ ਆਫ਼ ਡੈਟਨੀਜ਼ ਅਤੇ ਪਰੀਜ਼ਰਨ ਰਾਈਟਸ (ਐਸ.ਪੀ.ਡੀ.ਪੀ.ਆਰ.) ਬਣੀ ਤਾਂ ਗੁਰਸ਼ਰਨ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ। ਸਿਆਸੀ ਕੈਦੀਆਂ ਦੀ ਵੰਨ-ਸਵੰਨਤਾ ਨਾਲ ਜੁੜੇ ਸਵਾਲਾਂ ਕਾਰਨ ਕਮੇਟੀ ਨੂੰ ਮੋਕਲਾ ਰੂਪ ਦਿੱਤਾ ਗਿਆ। ਕਮੇਟੀ ਫਾਰ ਦਾ ਰਲੀਜ਼ ਆਫ਼ ਪੋਲੀਟੀਕਲ ਪਰਿਜ਼ਨਰ (ਸੀ.ਆਰ.ਪੀ.ਪੀ) ਦਾ ਬਾਨੀ ਪ੍ਰਧਾਨ ਵੀ ਗੁਰਸ਼ਰਨ ਸਿੰਘ ਨੂੰ ਬਣਾਇਆ ਗਿਆ। ਇਸ ਵਿੱਚ ਵੰਨ-ਸਵੰਨੀਆਂ ਤਬਦੀਲੀਪਸੰਦ ਸਿਆਸੀ ਲਹਿਰਾਂ ਦੇ ਲੋਕ ਸ਼ਾਮਿਲ ਕੀਤੇ ਗਏ। ਇਸੇ ਹਵਾਲੇ ਨਾਲ ਸੀ.ਆਰ.ਪੀ.ਪੀ ਦੇ ਕਾਰਜਕਾਰੀ ਪ੍ਰਧਾਨ ਐਸ.ਏ.ਆਰ.ਗਿਲਾਨੀ ਦਾ ਕਹਿਣਾ ਹੈ, "ਗੁਰਸ਼ਰਨ ਸਿੰਘ ਨੂੰ ਇਲਾਕੇ ਦੀਆਂ ਹੱਦਾਂ ਜਾਂ ਨਾਟ ਕਲਾਕਾਰ ਤੱਕ ਮਹਿਦੂਦ ਨਹੀਂ ਕੀਤਾ ਜਾ ਸਕਦਾ। ਉਹ ਪੂਰੀ ਦੁਨੀਆਂ ਵਿੱਚ ਸਰਕਾਰੀ ਤਸ਼ਦੱਦ ਦਾ ਸ਼ਿਕਾਰ ਅਵਾਮੀ ਲਹਿਰਾਂ ਦੇ ਹਮਦਰਦ ਸਨ। ਉਨ੍ਹਾਂ ਨੂੰ ਮਨੁੱਖੀ ਦਰਦਮੰਦੀ ਦੇ ਨਿਧੜਕ ਬੁਲਾਰੇ ਅਤੇ ਇਨਕਲਾਬੀ ਜ਼ੋਸ਼ ਲਈ ਯਾਦ ਕੀਤਾ ਜਾਵੇਗਾ।" ਗੁਰਸ਼ਰਨ ਸਿੰਘ ਕਸ਼ਮੀਰ ਦੀ ਖੁਦਮੁਖ਼ਤਿਆਰੀ ਦੇ ਨਿਧੜਕ ਅਲੰਬਰਦਾਰ ਸਨ। ਇਸੇ ਲਈ ਗਿਲਾਨੀ ਅੱਗੇ ਕਹਿੰਦਾ ਹੈ, "ਗੁਰਸ਼ਰਨ ਸਿੰਘ ਦੇ ਰੂਪ ਵਿੱਚ ਕਸ਼ਮੀਰ ਦਾ ਅਹਿਮ ਸਾਥੀ ਸਾਥੋਂ ਵਿਛੜ ਗਿਆ ਹੈ।" ਕੇਂਦਰੀ ਭਾਰਤ ਵਿੱਚ ਮਾਓਵਾਦੀ ਲਹਿਰ ਖ਼ਿਲਾਫ਼ ਚਲਦੇ ਅਪਰੇਸ਼ਨ ਗ੍ਰੀਨ ਹੰਟ ਦੇ ਵਿਰੋਧ ਵਿੱਚ ਪੰਜਾਬ ਵਿੱਚ ਬਣੀ ਕਮੇਟੀ ਦੇ ਕਨਵੀਨਰ ਗੁਰਸ਼ਰਨ ਸਿੰਘ ਸਨ।

ਗੁਰਸ਼ਰਨ ਸਿੰਘ ਆਪਣੇ ਵਿਰੋਧੀਆਂ ਅਤੇ ਲੋੜ ਪੈਣ ਉੱਤੇ ਆਪਣੇ ਸਾਥੀਆਂ ਦਾ ਵਿਰੋਧ ਕਰਨ ਦਾ ਜੇਰਾ ਸੀ। ਉਹ ਇਨਕਲਾਬੀ ਲਹਿਰਾਂ ਦੀਆਂ ਕਮਜ਼ੋਰੀਆਂ ਬਾਬਤ ਗੱਲਬਾਤ ਕਰਨ ਤੋਂ ਕਦੇ ਨਹੀਂ ਝਿਜਕੇ। ਨਿਧੜਕ ਬੁਲਾਰਾ ਹੋਣ ਦੇ ਨਾਲ ਉਹ ਸੁਹਿਰਦ ਸਰੋਤਾ ਸਨ ਜੋ ਆਪਣੀ ਆਲੋਚਨਾ ਸੁਣ ਸਕਦਾ ਸੀ ਅਤੇ ਇਨਕਲਾਬੀਆਂ ਦੀ ਏਕਤਾ ਚਾਹੁੰਦਾ ਸੀ। ਗੁਰਸ਼ਰਨ ਸਿੰਘ ਸਾਡੇ ਸਮਿਆਂ ਦੀ ਉਹ ਵਾਰਤਕ ਹੈ ਜੋ ਬੇਇਨਸਾਫ਼ੀ, ਨਾਬਰਾਬਰੀ ਅਤੇ ਵਿਤਕਰੇ ਦੇ ਗਲਪ ਨੂੰ ਸਿੱਧਾ ਸਵਾਲ ਕਰਦੀ ਹੈ। ਉਹ ਸੁਹਜ ਭਰਪੂਰ ਅਤੇ ਮਾਣ ਭਰੀ ਜ਼ਿੰਦਗੀ ਦਾ ਆਸ਼ਕ ਸੀ। ਇਸ ਸੁਫ਼ਨੇ ਦੀ ਪੂਰਤੀ ਲਈ ਚਲਦੇ ਉਪਰਾਲੇ ਵਿੱਚ ਹੀ ਗੁਰਸ਼ਰਨ ਸਿੰਘ ਦੇ ਨਾਟਕਾਂ ਦਾ ਸੁਹਜ ਨਿਹਤ ਹੈ। ਗੁਰਸ਼ਰਨ ਸਿੰਘ ਦੇ ਪਿੜੋਕੜ ਵਿੱਚ ਕੀ ਰੀਤ ਕੰਮ ਕਰਦੀ ਸੀ ਅਤੇ ਉਹ ਕਿਹੋ ਜਿਹੀ ਵਿਰਾਸਤ ਛੱਡ ਗਏ ਹਨ? ਇਹ ਸਵਾਲ ਆਉਂਦੇ ਸਮੇਂ ਵਿੱਚ ਸਾਡੀ ਦਿਲਚਸਪੀ ਦਾ ਸਬੱਬ ਬਣਦੇ ਰਹਿਣਗੇ। ਇਹ ਤੈਅ ਹੈ ਕਿ ਗੁਰਸ਼ਰਨ ਸਿੰਘ ਨੂੰ ਸ਼ਹੀਦ ਭਗਤ ਸਿੰਘ ਵਾਂਗ ਹੀ ਸੰਘਰਸ਼ਾਂ ਦੇ ਪਿੜ ਵਿੱਚ ਉਦੋਂ ਤੱਕ ਯਾਦ ਕੀਤਾ ਜਾਵੇਗਾ ਜਦੋਂ ਤੱਕ 'ਮਨੁੱਖ ਹੱਥੋਂ ਮਨੁੱਖ ਦੀ ਲੁੱਟਖਸੁੱਟ ਜਾਰੀ ਹੈ।' ਕੰਪਿਊਟਰ ਦੀ ਸਿਰਜੀ 'ਵਰਚੁਅਲ ਰਿਐਲਟੀ' ਅਤੇ ਦਰਬਾਨ ਪੱਤਰਕਾਰਾਂ ਦੀ ਉਸਾਰੀ 'ਸਹਿਮਤੀ' ਦੇ ਦੌਰ ਵਿੱਚ ਗੁਰਸ਼ਰਨ ਸਿੰਘ ਅਵਾਮੀ ਵਾਰਤਕ ਦਾ ਬੇਜੋੜ ਨਮੂਨਾ ਹੈ। ਆਉਣ ਵਾਲੇ ਸਮੇਂ ਵਿੱਚ ਇਹ ਮੰਨਵਾਉਣਾ ਔਖਾ ਹੋਏਗਾ ਕਿ 'ਅਜਿਹਾ ਮਨੁੱਖ ਵੀ ਹੋਇਆ ਸੀ।'