Saturday, 22 June 2013

Blast accused watched Black Friday for inspiration, says NIA chargesheet

Sukanya Shantha: Mumbai, Sat Jun 22 2013

The Hindi film Black Friday, based on the Bombay blasts of 1993, was shown during indoctrination meetings to "brainwash" the Hindu extremists who later took part in the serial bombings in Malegaon in 2006, says the National Investigation Agency's (NIA's) chargesheet in the case. The chargesheet includes the disclosure reports of four Indore men accused in the case, Manohar Narwariya, Dhan Singh, Rajendra Chaudhary and Lokesh Sharma.
All four have claimed they were shown the film in order to highlight alleged Muslim atrocities on Hindus during their training at Bagli in Dewas, Madhya Pradesh, says the chargesheet. Some details from the NIA's investigation were first reported by The Indian Express in January this year.Four bombs allegedly set off by the accused in Malegaon's Hamidiya Mosque and Mushawarat Chowk on September 8, 2006, killed 31 people. Narwariya, Singh, Chaudhary and Sharma have been charged with conspiracy and execution of the blasts.
According to the confessions, while Chaudhary, Singh and Narwariya watched the film, three others — Sharma, RSS pracharak Sunil Joshi, and absconding accused Ramji Kalsangra — prepared a bomb in the same hut in Bagli where the accused stayed during their training.
Joshi, who was murdered in December 2007, allegedly by rivals in Malegaon '06 accused watched Black Friday for inspiration: NIA chargesheet his own hardline Hindu group, had begun to brainwash the accused from as early as 2000, the chargesheet says.
According to Chaudhary's statement, recorded by NIA deputy superintendent B N Mishra, Chaudhary had joined Joshi, Sharma, Kalsangra and Ramesh Venkat Mahalkar alias Amit Hakla "to take revenge against the Muslim jihadis". "We all used to discuss that these jihadi attacks on Hindu temples are driven by Pakistani Muslims. We wanted to cause bomb blasts in masjids and other Musalman-dominated places," Chaudhary has said in his confession.
The training module drawn up by Joshi, Kalsangra and Sharma included bombmaking and firing from a pistol. All members of the group and those interested in participating in their activities were to be imparted this training, says the chargesheet.
While the accused have claimed they did not remember the exact dates of the training, Chaudhary has said in his statement that it was conducted some time in Jaunary 2006. "Three Marathi boys" also participated in the camp, the accused have said in their confession. The four men have given an elaborate description of their training camp, and told the NIA that the outcome was satisfactory.
Singh has claimed that after training to handle IEDs, he had gone up a hillock with an accomplice and crouched behind a large tree to watch the explosion, which created a loud sound and left a huge crater.
NIA to tell court its stand on Muslim accused
The National Investigation Agency is likely to inform the court on June 29 whether to finally exonerate the nine Muslim men arrested and charged for the Malegaon 2006 serial bombings case.
The NIA, whose findings have completely overturned the investigations by the Maharashtra ATS and CBI, and whose chargesheet in the case accuses Hindu extremists of planning and executing the blasts, has not yet taken an official stand on the matter.
Defence lawyers appearing for the nine Muslims — who have told the NIA that their confessions were extracted under duress — said they were hopeful that the agency would seek their clients' discharge.
"We will wait and watch till the next date. The chargesheet does not have any allegation against the nine persons who were arrested and made to languish for nearly five years in jail," Abdul Wahab Khan, who is appearing for the accused, said.
Seven of the nine men arrested by the ATS were released on bail after Swami Aseemanand told a magistrate that the attacks were carried out by Hindu extremists. The other two, who have also been named as accused in the 2006 Mumbai train bombings, remain behind bars.
The ATS had relied on soil samples recovered from the godown of Shabbir Masiullah alias Batterywala, which allegedly contained traces of RDX. Masiullah was named as the key conspirator, who the ATS said had procured the explosive material from Mumbai with the help of Mohammad Ali and Asif Bashir Khan.
Aseemanand's confession appears in the NIA's 1,207-page chargesheet, but he has not been made an accused in the case yet. NIA sources said a supplementary chargesheet would be filed in due course.

(With thanks from Indian Express; http://www.indianexpress.com/news/blast-accused-watched-black-friday-for-inspiration-says-nia-chargesheet/1132333/0)

Malegoan blast: 'RSS won't back terror, Indresh told Sunil Joshi’

Express News Service: Mumbai, Sat Jun 22 2013

Senior RSS leader Indresh Kumar was not comfortable with the Hindu extremists' plan to bomb Malegaon, according to the testimony given by an RSS pracharak to the NIA.
The pracharak, whose brother is a senior BJP leader, told the NIA that Indresh met Sunil Joshi, also an RSS pracharak and the alleged key planner of the Malegaon 2006 bombing, in Jaipur and told him that the Sangh would not approve of his plan.
"RSS aapke vichardhara se sahmat nahin hai aur in kaamon ke liye samarthan bhi nahi karegi (RSS does not agree with your ideology and will not support these activities), Indresh told Joshi, according to the pracharak, who has told the NIA that he was present in the room at the time of the alleged conversation between the two men.
Sadhvi Pragya Singh Thakur, an accused in the Malegaon 2008 case, too was present at the meeting, the pracharak, whose testimony is part of the NIA chargesheet in the case, has claimed.
According to the pracharak, Indresh then advised Joshi to contact some religious group which could help him in his scheme. While Indresh allegedly left the same evening, Joshi assigned jobs to the members of his group.
Thakur was told to handle the media centre, and Lokesh Sharma and Ramji Kalsangra were given the job of collecting arms and ammunition.
According to the witness, the group lived in Jaipur for a few days before leaving for Dewas. In his statement, he has claimed that he had disagreed with Joshi's terror plans. Joshi, the witness has claimed, also took him to Kolkata to plan the assassination of Justice U C Banerjee, who was then heading the Godhra inquiry panel.
The witness has, however, confessed to having participated in the Badli camp training in January 2006 where he learnt to use a firearm and build a bomb.

(With thanks from Indian Express; http://www.indianexpress.com/news/malegoan-blast-rss-wont-back-terror-indresh-told-sunil-joshi-/1132336/)

Friday, 21 June 2013

ਸਰਸਾ ਦੇ ਹਵਾਲੇ ਨਾਲ ਸਮਾਜ, ਫ਼ਿਲਮ ਅਤੇ ਫ਼ਿਲਮਸਾਜ਼ੀ

ਦਲਜੀਤ ਅਮੀ, ਜਤਿੰਦਰ ਮੌਹਰ

ਹਰ ਗੱਲ ਕਰਨ ਦਾ ਸਮਾਂ ਹੁੰਦਾ ਹੈ। ਸਮਾਂ ਲੰਘਣ ਤੋਂ ਬਾਅਦ ਵਿੱਚ ਕਾਮਯਾਬੀਆਂ ਦੀ ਦਾਅਵੇਦਾਰੀ ਅਤੇ ਨਾਕਾਮਯਾਬੀਆਂ ਤੋਂ ਕੰਨੀ ਖਿਸਕਾਉਣ ਦੇ ਮੌਕਾਪ੍ਰਸਤ ਰੁਝਾਨ ਨੂੰ ਸਮਝਣ ਲਈ ਕਿਸੇ ਵਿਸ਼ੇ ਦਾ ਮਾਹਰ ਹੋਣ ਦੀ ਲੋੜ ਨਹੀਂ। ਅਸੀਂ ਕੁਝ ਨੁਕਤੇ ਅੱਜ ਹੀ ਸਾਫ਼ ਕਰ ਦੇਣਾ ਚਾਹੁੰਦੇ ਹਾਂ ਤਾਂ ਜੋ ਕੱਲ੍ਹ ਸਾਡੀ ਜਵਾਬਦੇਹੀ ਤੋਂ ਲੈਕੇ ਜਵਾਬਤਲਬੀ ਤੱਕ ਹੋ ਸਕੇ ਅਤੇ ਸਾਨੂੰ ਆਪਣੀਆਂ ਗ਼ਲਤੀਆਂ ਜਾਂ ਸਹੀ ਫ਼ੈਸਲਿਆਂ ਦਾ ਅਹਿਸਾਸ ਰਹੇ। ਸਾਡੀ ਲਿਖੀ ਫ਼ਿਲਮ 'ਸਰਸਾ' ਵਿੱਚ ਤਬਦੀਲੀਆਂ ਕਰਕੇ 'ਸਿਕੰਦਰ' ਦੇ ਨਾਮ ਹੇਠ ਪਰਦਾਪੇਸ਼ ਕੀਤੀ ਜਾ ਰਹੀ ਹੈ। ਜੇ ਇਹ ਫ਼ਿਲਮ ਵਿੱਤੀ ਕਾਮਯਾਬੀ ਹਾਸਲ ਕਰਦੀ ਹੈ ਤਾਂ ਕੀ ਸਾਨੂੰ ਸਿਰੇ ਦੇ ਲੇਖਕ ਅਤੇ ਫ਼ਿਲਮਸਾਜ਼ ਮੰਨਿਆ ਜਾਵੇਗਾ ਜਾਂ ਨਾਕਾਮਯਾਬੀ ਕਾਰਨ ਸਾਨੂੰ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤਾ ਜਾਵੇਗਾ? ਦੂਜਾ ਸਵਾਲ ਇਹ ਵੀ ਹੈ ਕਿ ਸਾਡੇ ਵੱਲੋਂ ਕੀਤੇ ਜਾ ਰਹੇ ਸੁਆਲਾਂ ਦੀ ਫ਼ਿਲਮ ਦੇ ਕਾਮਯਾਬ ਜਾਂ ਨਾਕਾਮਯਾਬ ਹੋਣ ਤੋਂ ਬਾਅਦ ਕੀ ਅਹਿਮੀਅਤ ਹੋਵੇਗੀ?


ਇਨ੍ਹਾਂ ਸੁਆਲਾਂ ਉੱਤੇ ਆਉਣ ਤੋਂ ਪਹਿਲਾਂ ਕੁਝ ਹੋਰ ਗੱਲਾਂ ਜ਼ਰੂਰੀ ਹਨ। ਇਸ ਫ਼ਿਲਮ ਦਾ ਬੁਨਿਆਦੀ ਵਿਚਾਰ ਤੁਸੀਂ ਸਾਡੇ ਬਲੌਗ ਉੱਤੇ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਪੜ੍ਹ ਸਕਦੇ ਹੋ। ਫ਼ਿਲਮ ਕਿਸੇ ਝਟਕੇ ਨਾਲ ਮੁਕੰਮਲ ਨਹੀਂ ਹੁੰਦੀ। ਇਹ ਲੰਮੀ ਪ੍ਰਕ੍ਰਿਆ ਹੈ ਜੋ ਵਿਸ਼ੇ ਤੋਂ ਲੈਕੇ ਨਿਭਾਅ ਤੱਕ ਲਗਾਤਾਰ ਵਿਚਾਰ ਕੀਤੇ ਜਾਣ ਦੀ ਮੰਗ ਕਰਦੀ ਹੈ। ਇਸ ਦੌਰਾਨ ਲਗਾਤਾਰ ਸੁਆਲ ਆਉਂਦੇ ਰਹਿੰਦੇ ਹਨ। ਕੁਝ ਸੁਆਲਾਂ ਦੇ ਜੁਆਬ ਫ਼ਿਲਮ ਦਾ ਹਿੱਸਾ ਬਣਦੇ ਹਨ ਅਤੇ ਬਾਕੀ ਸੁਆਲ ਜਿਉਂ ਦੇ ਤਿਉਂ ਕਹੇ-ਅਣਕਹੇ ਰੂਪ ਵਿੱਚ ਪਰਦੇ ਉੱਤੇ ਪੇਸ਼ ਹੋ ਜਾਂਦੇ ਹਨ। ਇਸ ਫ਼ਿਲਮ ਨੂੰੰ ਲਿਖਣ ਦਾ ਕੰਮ ਦੋ ਸਾਲ ਚੱਲਦਾ ਰਿਹਾ। ਇਸ ਦੌਰਾਨ ਪੰਜਾਬ ਦਾ ਮਾਹੌਲ, ਸਾਡੀ ਬੇਚੈਨੀ ਅਤੇ ਸਮਝ ਦੇ ਰੂਪ ਵਿੱਚ ਚੀਜ਼ਾਂ ਇਸ ਕਹਾਣੀਆਂ ਦਾ ਹਿੱਸਾ ਬਣਦੀਆਂ ਰਹੀਆਂ। ਕੁਝ ਚੀਜ਼ਾਂ ਕਹਾਣੀ ਵਿੱਚੋਂ ਬਾਹਰ ਹੁੰਦੀਆਂ ਗਈਆਂ। ਸਾਡੀ ਕਹਾਣੀ ਵਿੱਚੋਂ ਪੰਜਾਬ ਵਿੱਚ ਘਟ ਰਹੀਆਂ ਘਟਨਾਵਾਂ ਦੇ ਇਸ਼ਾਰੇ ਸਾਫ਼ ਦਿਖਦੇ ਹਨ। ਇਨ੍ਹਾਂ ਘਟਨਾਵਾਂ ਵਿੱਚੋਂ ਹੀ ਸਾਨੂੰ ਆਪਣੇ ਕਿਰਦਾਰਾਂ ਦਾ ਖ਼ਾਸਾ ਸਪਸ਼ਟ ਹੋਇਆ। ਇਸੇ ਸਮੇਂ ਦੌਰਾਨ ਸਾਧੂ ਸਿੰਘ ਤਖ਼ਤੂਪੁਰਾ ਤੋਂ ਲੈਕੇ ਪ੍ਰਿਥੀਪਾਲ ਸਿੰਘ ਚੱਕ ਅਲੀ ਸ਼ੇਰ ਵਰਗੇ ਕਿਸਾਨ ਆਗੂਆਂ ਦੇ ਕਤਲ ਹੋਏ ਤਾਂ ਸਾਨੂੰ ਸਿਆਸਤਦਾਨਾਂ ਦਾ ਮੋਹਰਾ ਬਣੇ ਨੌਜਵਾਨਾਂ ਦਾ ਕਿਰਦਾਰ ਵਧੇਰੇ ਸਮਝ ਆਇਆ। ਅਸੀਂ ਇਨ੍ਹਾਂ ਨੌਜਵਾਨਾਂ ਨੂੰ ਸੰਵਾਦ ਰਾਹੀਂ ਜ਼ਿੰਦਗੀ ਵੱਲ ਮੋੜਨਾ ਚਾਹੁੰਦੇ ਹਾਂ ਕਿਉਂਕਿ ਇਹ ਸਾਡੇ ਆਲੇ-ਦੁਆਲੇ ਹਨ, ਸਾਡੇ ਸਮਕਾਲੀ ਹਨ। ਹੌਲੀ-ਹੌਲੀ ਸਮਝ ਆਈ ਕਿ ਆਪਣੇ ਵਰਗੇ ਦਿਸਦੇ ਇਨ੍ਹਾਂ ਨੌਜਵਾਨਾਂ ਨੂੰ ਇਸ ਗੱਲ ਦੀ ਜ਼ਿਆਦਾ ਰਿਆਇਤ ਨਹੀਂ ਦਿੱਤੀ ਜਾ ਸਕਦੀ ਕਿ ਇਹ ਸਿਆਸਤਦਾਨਾਂ ਦਾ ਮੋਹਰਾ ਬਣੇ ਹੋਏ ਹਨ। ਅਮਰੀਕਾ ਦੀ ਹਮਲਾਵਰ ਫ਼ੌਜ ਵਿੱਚ ਗ਼ਰੀਬੀ ਜਾਂ ਬੇਰੁਜ਼ਗਾਰੀ ਦੀ ਮਜਬੂਰੀ ਵਿੱਚ ਭਰਤੀ ਹੋਏ ਫ਼ੌਜੀਆਂ ਨੂੰ ਇਰਾਕ ਵਿੱਚ ਕੀ ਰਿਆਇਤ ਦਿੱਤੀ ਜਾ ਸਕਦੀ ਹੈ? ਅਸੀਂ ਹਿੰਸਾ ਦੀਆਂ ਇਨ੍ਹਾਂ ਮੁਕਾਮੀ ਤੋਂ ਆਲਮੀ ਤੰਦਾਂ ਦੇ ਤੰਦੂਆਜਾਲ ਦੀ ਸ਼ਨਾਖ਼ਤ ਕੀਤੀ ਜੋ ਫ਼ਿਲਮ ਵਿੱਚੋਂ ਝਲਕਦੀ ਹੈ।


ਇਸੇ ਦੌਰਾਨ ਸਾਨੂੰ ਸਮਝ ਆਈ ਕਿ ਸਿਆਸਤਦਾਨਾਂ ਦਾ ਮੋਹਰਾ ਬਣੀ ਇਸ ਨੌਜਵਾਨ ਪੀੜੀ ਨਾਲ ਸੰਵਾਦ ਇਨ੍ਹਾਂ ਉੱਤੇ ਸੁਆਲ ਕਰਕੇ ਹੀ ਕੀਤਾ ਜਾ ਸਕਦਾ ਹੈ। ਇਨ੍ਹਾਂ ਨੂੰ ਇਨਕਾਰ ਕਰਨਾ ਜ਼ਰੂਰੀ ਹੈ। ਇਨ੍ਹਾਂ ਨੂੰ ਇਹ ਅਹਿਸਾਸ ਕਰਵਾਉਣਾ ਜ਼ਰੂਰੀ ਹੈ ਕਿ ਜ਼ਿੰਦਗੀ ਦੀ ਕੀਮਤ ਨਿੱੱਘ ਅਤੇ ਦਰਦਮੰਦੀ ਦੇ ਅਹਿਸਾਸ ਵਿੱਚ ਹੈ। ਇਸ ਨਾਲ ਬੰਦਾ ਆਪਣਾ ਸਤਿਕਾਰ ਕਰਨਾ ਸਿੱਖਦਾ ਹੈ। ਆਪਣਾ ਸਤਿਕਾਰ ਕਰਨ ਵਾਲਾ ਹੀ ਦੂਜਿਆਂ ਦਾ ਸਤਿਕਾਰ ਕਰ ਸਕਦਾ ਹੈ। ਇਸ ਧਿਰ ਵਿੱਚੋਂ ਹੀ ਅਸੀਂ ਸ਼ਮੀਰ, ਹਸਨ ਅਤੇ ਬੇਅੰਤ ਵਰਗੇ ਕਿਰਦਾਰ ਲਿਖੇ ਜੋ ਜ਼ਿੰਦਗੀ ਨੂੰ ਮਨੁੱਖੀ ਕਦਰਾਂ-ਕੀਮਤਾਂ ਅਤੇ ਦਰਦਮੰਦੀ ਨਾਲ ਜੋੜ ਕੇ ਵੇਖਦੇ ਹਨ। ਇਹ ਇਤਿਹਾਸ ਖੰਘਾਲਦੇ ਹੋਏ ਸਮਕਾਲੀ ਅਦਾਰਿਆਂ ਦੀ ਪੜਚੋਲ ਕਰਦੇ ਹਨ। ਇਹ ਮੌਜੂਦਾ ਪੀੜ੍ਹੀ ਦੇ ਨਿਘਾਰ ਦੀਆਂ ਜੜ੍ਹਾਂ ਵਿਦਿਅਕ ਅਦਾਰਿਆਂ ਦੀ ਸਮਾਜਕ-ਬੇਲਾਗ਼ਤਾ ਅਤੇ ਗ਼ੈਰ-ਜ਼ਿੰਮੇਵਾਰਾਨਾ ਸਿਆਸਤ ਵਿੱਚੋਂ ਲੱਭਦੇ ਹਨ। ਉਹ ਇਤਿਹਾਸ ਵਿੱਚ ਪਏ ਸਮਕਾਲੀ ਮਸਲਿਆਂ ਦੇ ਬੀਜਾਂ ਦੀ ਨਿਸ਼ਾਨਦੇਹੀ ਕਰਦੇ ਹਨ ਅਤੇ ਨਿਗੂਣੀ ਘੱਟ-ਗਿਣਤੀ ਹੋਣ ਦਾ ਬਾਵਜੂਦ ਬਣਦੀ ਦਖ਼ਲਅੰਦਾਜ਼ੀ ਕਰਦੇ ਹਨ। ਇਨ੍ਹਾਂ ਦਾ ਸਿਰ ਚੁੱਕ ਕੇ ਤੁਰਨਾ ਦੂਜੀ ਧਿਰ ਦੇ ਗ਼ਲਬੇ ਨੂੰ ਲਲਕਾਰਦਾ ਹੈ ਜੋ ਬਲਾਤਕਾਰ, ਲੁੱਟ-ਖੋਹ ਤੋਂ ਲੈਕੇ ਕਤਲ ਰਾਹੀਂ ਆਪਣਾ ਗ਼ਲਬਾ ਕਾਇਮ ਰੱਖਣਾ ਚਾਹੁੰਦੇ ਹਨ। ਇਨ੍ਹਾਂ ਕਾਤਲਾਂ ਅਤੇ ਬਲਾਤਕਾਰੀਆਂ ਦਾ ਖ਼ਾਸਾ ਬੰਦਿਆਂ ਵਿੱਚੋਂ ਲੱਭਣ ਦੇ ਨਾਲ-ਨਾਲ ਇਸ ਪਿੱਛੇ ਸਰਗਰਮ ਸੋਚ ਦੀ ਨਿਸ਼ਾਨਦੇਹੀ ਕਰਨਾ ਇਸ ਧਿਰ ਦਾ ਕਿਰਦਾਰ ਹੈ। ਇਹ ਗ਼ਾਲਬ ਧਿਰ ਦੀ ਈਣ ਮੰਨਣ ਤੋਂ ਇਨਕਾਰ ਕਰਦੇ ਹਨ ਅਤੇ ਇਹ ਇਨਕਾਰ ਉਨ੍ਹਾਂ ਦੀ ਸਿਦਕਦਿਲੀ ਦਾ ਲਿਖਾਇਕ ਬਣਦਾ ਹੈ।


ਫ਼ਿਲਮ ਵਿੱਚ ਨਿਘਾਰ ਦਾ ਸ਼ਿਕਾਰ ਨੌਜਵਾਨ ਪੀੜ੍ਹੀ ਦੀ ਨੁਮਾਇੰਦਗੀ ਹਰਜੰਗ, ਕੀਰਤ ਅਤੇ ਸਿਕੰਦਰ ਦੀਆਂ ਢਾਣੀਆਂ ਕਰਦੀਆਂ ਹਨ। ਇਨ੍ਹਾਂ ਦੀ ਹਵਸ ਦੇ ਕਈ ਪੱਖ ਖ਼ੂਨੀ ਲੜਾਈਆਂ  ਅਤੇ ਬਲਾਤਕਾਰ ਰਾਹੀਂ ਸਾਹਮਣੇ ਆਉਂਦੇ ਹਨ। ਇਨ੍ਹਾਂ ਦੀ ਮੌਤ ਇੱਕ-ਦੂਜੇ ਦੇ ਹੱਥ ਲਿਖੀ ਹੈ। ਕਿਸੇ ਨੇ ਦੂਜੇ ਦੀ ਪਸੰਦ ਕੁੜੀ ਨਾਲ ਬਲਾਤਕਾਰ ਕਰਕੇ ਮੌਤ ਸਹੇੜਨੀ ਹੈ ਅਤੇ ਕਿਸੇ ਨੇ ਚੋਣਾਂ ਰਾਹੀਂ ਮੌਤ ਨੂੰ ਬੇਮੁਹਾਰ ਕਰਨਾ ਹੈ। ਇਹ ਤਾਂ ਮਹਿਜ ਤੱਥ ਦੇ ਰੂਪ ਵਿੱਚ ਦਰਜ ਹੋਣਾ ਹੈ ਕਿ ਬੇਮੁਹਾਰ ਮੌਤ ਉਨ੍ਹਾਂ ਨੂੰ ਕਾਤਲ ਬਣਾਵੇਗੀ ਜਾਂ ਮਕਤੂਲ ਜਾਂ ਸਮੇਂ ਦੇ ਫ਼ਰਕ ਨਾਲ ਦੋਵੇਂ ਰੂਪ ਦੇਵੇਗੀ। ਇਸ ਬੇਮੁਹਾਰ ਮੌਤ ਉੱਤੇ ਸੁਆਲ ਕਰਦੀ ਧਿਰ ਇਨ੍ਹਾਂ ਦੀ ਬੇਕਿਰਕੀ ਦਾ ਸ਼ਿਕਾਰ ਹੁੰਦੀ ਹੋਈ ਵੀ ਆਪਣੇ ਰਾਹ ਤੁਰਦੀ ਹੈ। 


ਫ਼ਿਲਮ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਦੀ ਗੱਲ ਕਰਨ ਤੋਂ ਪਹਿਲਾਂ ਇਹ ਦੱਸ ਦੇਣਾ ਕੁਥਾਵੇਂ ਨਹੀਂ ਹੋਵੇਗਾ ਕਿ ਅਸੀਂ ਦਰਸ਼ਕ ਬਾਬਤ ਕੀ ਸੋਚਦੇ ਹਾਂ। ਸੋਚ-ਵਿਚਾਰ ਕੇ ਅਸੀਂ ਦਰਸ਼ਕ ਨੂੰ ਸੰਗਤ ਵਜੋਂ ਸੰਬੋਧਿਤ ਹੁੰਦੇ ਹਾਂ। ਅਸੀਂ ਮੰਨਦੇ ਹਾਂ ਕਿ ਫ਼ਿਲਮ ਬਾਕੀ ਕਲਾਵਾਂ ਵਰਗੀ ਕਲਾ ਹੈ ਅਤੇ ਇਸ ਨੇ ਸੰਗਤ ਰੂਪੀ ਦਰਸ਼ਕ, ਸਰੋਤੇ ਅਤੇ ਪਾਠਕ ਨਾਲ ਸੰਵਾਦ ਕਰਨਾ ਹੈ। ਸੰਵਾਦ ਵਿੱਚ ਸੰਗਤ ਦੀ ਸਮਝ, ਯਾਦਾਸ਼ਤ, ਅਹਿਸਾਸ ਅਤੇ ਤਜਰਬਾ ਆਪਣਾ ਹਿੱਸਾ ਪਾਉਂਦੇ ਹਨ। ਕੋਈ ਜਦੋਂ ਫ਼ਿਲਮ ਦੇਖਦਾ ਹੈ ਤਾਂ ਆਪਣੀ ਸਮਝ, ਯਾਦਾਸ਼ਤ, ਅਹਿਸਾਸ ਅਤੇ ਤਜਰਬੇ ਰਾਹੀਂ ਹੀ ਉਸ ਨੇ ਮਾਅਨੇ ਸਿਰਜਣੇ ਹੁੰਦੇ ਹਨ। ਅਸੀਂ ਮੰਨਦੇ ਹਾਂ ਕਿ ਜਿਨ੍ਹਾਂ ਹਾਲਾਤ ਵਿੱਚੋਂ ਅਸੀਂ ਫ਼ਿਲਮ ਲਿਖੀ ਹੈ ਉਸੇ ਨੂੰ ਹੱਡੀ-ਹੰਡਾਉਣ ਵਾਲੀ ਸੰਗਤ ਨਾਲ ਸੰਵਾਦ ਅੱਗੇ ਤੋਰਨਾ ਹੈ। ਅਸੀਂ ਸੰਗਤ ਨੂੰ ਸੀਲ ਖਪਤਕਾਰ ਬਣਾਉਣ ਦੇ ਮੁਦਈ ਨਹੀਂ ਹਾਂ ਸਗੋਂ ਉਸ ਨਾਲ ਸੰਜੀਦਾ ਸੰਵਾਦ ਵਿੱਚ ਦਿਲਚਪਸੀ ਰੱਖਦੇ ਹਾਂ। ਇਹ ਨੁਕਤਾ ਇਸ ਪੱਖੋਂ ਅਹਿਮ ਹੈ ਕਿ ਆਮ ਤੌਰ ਉੱਤੇ ਮਨੋਰੰਜਨ ਦੇ ਨਾਂ ਉੱਤੇ ਦਰਸ਼ਕਾਂ ਨੂੰ ਦਿਲ ਅਤੇ ਦਿਮਾਗ ਘਰ ਰੱਖ ਕੇ ਆਉਣ ਦੀ ਸਲਾਹ ਦਿੱਤੀ ਜਾਂਦੀ ਹੈ। ਸਾਨੂੰ ਲੱਗਦਾ ਹੈ ਕਿ ਦਿਲ ਅਤੇ ਦਿਮਾਗ ਘਰ ਰੱਖ ਕੇ ਆਉਣ ਦੀ ਸਲਾਹ ਦੇਣਾ ਮਨੁੱਖ ਦੀ ਹੱਤਕ ਹੈ। ਅਸੀਂ ਦਿਲ-ਦਿਮਾਗ ਦੇ ਕਦਰਦਾਨ ਮਨੁੱਖ ਨਾਲ ਹੀ ਫ਼ਿਲਮ ਰਾਹੀਂ ਸੰਵਾਦ ਕਰਨ ਦੀ ਤਵੱਕੋ ਰੱਖਦੇ ਹਾਂ। ਅਸੀਂ ਮੰਨਦੇ ਹਾਂ ਕਿ ਸੰਗਤ ਦੇ ਹੌਂਸਲੇ ਨਾਲ ਲਗਾਤਾਰ ਕੰਮ ਕੀਤਾ ਜਾ ਸਕਦਾ ਹੈ ਅਤੇ ਸੰਗਤ ਦੀ ਪੜਚੋਲ ਰਾਹੀਂ ਕਲਾ ਨੂੰ ਨਿਖਾਰਿਆ ਜਾ ਸਕਦਾ ਹੈ। ਜਦੋਂ ਸੂਝਵਾਨ ਸੰਗਤ ਫ਼ਿਲਮ ਨਾਲ ਸੰਵਾਦ ਕਰੇਗੀ ਤਾਂ ਇਸ ਦੀਆਂ ਕਹੀਆਂ-ਅਣਕਹੀਆਂ ਅਤੇ ਦਿਸਦੀਆਂ-ਅਣਦਿਸਦੀਆਂ ਪਰਤਾਂ ਸਾਹਮਣੇ ਆਉਣਗੀਆਂ। ਸਾਨੂੰ ਸੰਗਤ ਦੀ ਹਰ ਪੜਚੋਲ ਮਨਜ਼ੂਰ ਹੈ। ਜੇ ਕੋਈ ਪੜਚੋਲ ਸਾਡੀ ਬੁਨਿਆਦੀ ਸਮਝ ਦੇ ਉਲਟ ਜਾਂਦੀ ਹੈ ਤਾਂ ਇਸ ਪੜਤ ਨਾਲ ਚਿੰਤਾ ਹੁੰਦੀ ਹੈ। ਮਿਸਾਲ ਦੇ ਤੌਰ ਉੱਤੇ ਇਹ ਚਿੰਤਾ ਦਾ ਮਸਲਾ ਹੋਵੇਗਾ ਕਿ ਸਾਡੀ ਫ਼ਿਲਮ ਗੁੰਡਾਗਰਦੀ ਦਾ ਜ਼ਸ਼ਨ ਮਨਾਉਂਦੀ ਹੋਵੇ। ਦੂਜੀ ਮਿਸਾਲ ਪਿਛਲੇ ਦਿਨਾਂ ਵਿੱਚ ਇੱਕ ਲੇਖ ਉੱਤੇ ਵਿਸ਼ਵਦੀਪ ਬਰਾੜ ਦੀ ਟਿੱਪਣੀ ਦੇ ਰੂਪ ਵਿੱਚ ਵੇਖੀ ਜਾ ਸਕਦੀ ਹੈ। ਉਹ ਸਿਕੰਦਰ ਨੂੰ ਮਾਨਸਾ ਦੇ ਮੁੰਡੇ ਦੀ ਕਹਾਣੀ ਵਜੋਂ ਵੇਖਦੇ ਹਨ ਅਤੇ ਯੂਨੀਵਰਸਿਟੀ ਵਿੱਚ ਮਾਨਸਾ ਦੇ ਕਿਸੇ ਮੁੰਡੇ ਦੇ ਪ੍ਰਧਾਨ ਬਣਨ ਦੀ ਲਾਲਸਾ ਪਾਲਦੇ ਹਨ। ਉਨ੍ਹਾਂ ਦੀ ਇਸ ਟਿੱਪਣੀ ਵਿੱਚ ਫ਼ਿਲਮ ਦੀ ਦਿਲਚਸਪ ਪੜਤ ਹੈ ਜੋ ਸਿਕੰਦਰ ਦੇ ਨਾਲ-ਨਾਲ ਸਰਸਾ ਉੱਤੇ ਵੀ ਲਾਗੂ ਹੁੰਦੀ ਹੈ। ਫ਼ਿਲਮ ਦੇ ਦੋ ਕਿਰਦਾਰ ਬੇਅੰਤ ਅਤੇ ਸਿਕੰਦਰ ਮਾਨਸਾ ਤੋਂ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਪੜ੍ਹਨ ਜਾਂਦੇ ਹਨ। ਲਾਲਾ ਮਾਨਸਾ ਦੇ ਲਾਗਲੇ ਪਿੰਡਾਂ ਦਾ ਹੈ। ਇਹ ਸਾਡੀ ਸਮਝ ਦਾ ਹਿੱਸਾ ਨਹੀਂ ਸੀ ਕਿ ਇਨ੍ਹਾਂ ਕਿਰਦਾਰਾਂ ਰਾਹੀਂ ਮਾਨਸਾ ਤੋਂ ਚੰਡੀਗੜ੍ਹ ਪੜ੍ਹਨ ਆਉਣ ਵਾਲੇ ਫ਼ਿਲਮ ਨੂੰ ਅਜਿਹੇ ਨਜ਼ਰੀਏ ਨਾਲ ਸਮਝਣਗੇ। ਉਂਝ ਇਸ ਪੜਤ ਵਿੱਚ ਸਾਡੀ ਦਿਲਚਸਪੀ ਰਹੇਗੀ ਕਿਉਂਕਿ ਇਹ ਵਿਸ਼ਵਦੀਪ ਬਰਾੜ ਵਰਗਿਆਂ ਦੇ ਤਜਰਬੇ ਨਾਲ ਜੁੜ ਕੇ ਹੀ ਸਾਹਮਣੇ ਆ ਸਕਦੀ ਹੈ। ਹੁਣ ਮਾਨਸਾ ਵਾਲਿਆਂ ਨਾਲ ਇਹ ਸੰਵਾਦ ਖੁੱਲ੍ਹੇਗਾ ਕਿ ਉਹ ਆਪਣੇ ਬੱਚਿਆਂ ਨੂੰ ਗੁੰਡਿਆਂ ਵਜੋਂ ਵੇਖਦੇ ਹਨ ਜਾਂ ਸੂਝਵਾਨ ਤੇ ਪਿਆਰ ਕਰਨ ਲਾਇਕ ਮਨੁੱਖ ਵਜੋਂ ਪੜ੍ਹਦੇ-ਲਿਖਦੇ ਦੇਖਣਾ ਚਾਹੁੰਦੇ ਹਨ। 


ਪੰਜਾਬੀ ਲੋਕਧਾਰਾ 'ਚ ਵਾਰ-ਵਾਰ ਗਾਏ ਜਾਂਦੇ ਔਰਤ ਵਿਰੋਧੀ ਕਿੱਸਿਆਂ, ਗੀਤਾਂ ਅਤੇ ਧਾਰਨਾਵਾਂ ਉੱਤੇ 'ਸਰਸਾ' ਫ਼ਿਲਮ ਦਾ ਅਹਿਮ ਕਿਰਦਾਰ ਸ਼ਮੀਰ ਲਗਾਤਾਰ ਸੁਆਲ ਕਰਦਾ ਹੈ। ਮਿਰਜ਼ਿਆਂ ਅਤੇ ਸੁੱਚੇ ਸੂਰਮਿਆਂ ਦੇ ਨਾਮ 'ਤੇ ਔਰਤਾਂ ਖ਼ਿਲਾਫ਼ ਕੀਤੀ ਜਾਂਦੀ ਬੁਰਛਾਗਰਦੀ ਅੱਜ ਤੱਕ ਜਾਰੀ ਹੈ। 'ਰੰਨਾਂ ਯਾਰ ਮਰਵਾ ਦਿੰਦੀਆਂ ਨੇ,' 'ਰੰਨਾਂ ਚੰਚਲ ਹਾਰੀਆਂ' ਅਤੇ '੩੬੫ ਚਲਿੱਤਰ ਨਾਰ ਦੇ' ਵਰਗੇ ਮਿਹਣੇ ਔਰਤਾਂ ਨੂੰ ਮਾਰੇ ਜਾਂਦੇ ਹਨ। ਸ਼ਮੀਰ ਇਨ੍ਹਾਂ ਸਾਰੀਆਂ ਧਾਰਨਾਵਾਂ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਦਾ ਹੈ। ਉਹ ਬੇਅੰਤ ਨੂੰ ਸਦਮੇ ਵਿੱਚੋਂ ਕੱਢਣ ਲਈ ਕਿੱਸਿਆਂ ਦੀ ਨਵੀਂ ਪੜਚੋਲ ਨੂੰ ਦਵਾਈ ਵਾਂਗ ਪੇਸ਼ ਕਰਦਾ ਹੈ ਜਿੱਥੇ ਸਮਕਾਲੀ ਮਨੁੱਖ ਦੀਆਂ ਜ਼ਿੰਮੇਵਾਰੀਆਂ ਤੈਅ ਕੀਤੀਆਂ ਜਾਂਦੀਆਂ ਹਨ। ਮੌਜੂਦਾ ਦੌਰ ਵਿੱਚ ਕੁੜੀ ਦੇ ਇਨਕਾਰ ਕਰਨ ਉੱਤੇ ਹੁੰਦੇ ਤੇਜ਼ਾਬੀ ਹਮਲਿਆਂ, ਦਾਮਿਨੀ ਜਿਹੀਆਂ ਘਟਨਾਵਾਂ, ਘਰੇਲੂ ਹਿੰਸਾ ਅਤੇ ਔਰਤ ਖ਼ਿਲਾਫ਼ ਹੁੰਦੀ ਹਿੰਸਾ ਦੀਆਂ ਅਨੇਕਾਂ ਕਿਸਮਾਂ ਨੂੰ ਬੇਅੰਤ ਦੇ ਇਨਕਾਰ ਨਾਲ ਜੋੜ ਕੇ ਵੇਖਣ ਦੀ ਲੋੜ ਹੈ। ਕੀ ਮੌਜੂਦਾ ਸਮੇਂ ਪਰਦਾਪੇਸ਼ ਕੀਤੀ ਜਾ ਰਹੀ 'ਸਿਕੰਦਰ' ਔਰਤਾਂ ਦੇ ਖ਼ਿਲਾਫ਼ ਭੁਗਤ ਰਹੀਆਂ ਧਾਰਨਾਵਾਂ ਨੂੰ ਪੁਖ਼ਤਾ ਕਰਦੀ ਹੈ ਜਾਂ ਤੋੜਦੀ ਹੈ? ਕੀ ਇਹ ਸਾਡੇ ਸਮੇਂ ਦਾ ਅਹਿਮ ਸੁਆਲ ਨਹੀਂ ਹੈ? ਸੰਗਤ ਇਸ ਸੁਆਲ ਨੂੰ ਛੱਡ ਕੇ ਫ਼ਿਲਮ ਕਿਵੇਂ ਦੇਖ ਸਕਦੀ ਹੈ?


ਹੁਣ ਸੁਆਲ ਫ਼ਿਲਮ ਵਿੱਚ ਕੀਤੀਆਂ ਤਬਦੀਲੀਆਂ ਦਾ ਆਉਂਦਾ ਹੈ। ਸਾਡੀ ਲਿਖੀ ਇਹ ਫ਼ਿਲਮ ਜਤਿੰਦਰ ਮੌਹਰ ਦੀ ਹਿਦਾਇਤਕਾਰੀ ਵਿੱਚ ਬਣੀ ਹੈ। ਫ਼ਿਲਮਕਾਰੀ ਦੇ ਪੜਾਵਾਂ ਵਿੱਚ ਲੇਖਨ, ਫ਼ਿਲਮਾਕਣ ਅਤੇ ਸੰਪਾਦਨ ਸਭ ਤੋਂ ਅਹਿਮ ਹਨ। ਇਨ੍ਹਾਂ ਵਿੱਚੋਂ ਆਖ਼ਰੀ ਪੜਾਅ ਪਰਦਾਪੇਸ਼ ਹੋਣ ਤੋਂ ਪਹਿਲਾਂ ਫ਼ੈਸਲਾਕੁਨ ਸਾਬਤ ਹੁੰਦਾ ਹੈ। ਫ਼ਿਲਮਾਕਣ ਕੀਤੀ ਸਮੱਗਰੀ ਇੱਕ ਤਰ੍ਹਾਂ ਕੱਚਾ ਮਾਲ ਹੁੰਦੀ ਹੈ। ਜਿਸ ਵਿੱਚੋਂ ਹਰ ਬੰਦਾ ਕੁਝ ਨਾ ਕੁਝ ਫ਼ਰਕ ਅਤੇ ਆਪਣੀ ਸੋਚ ਮੁਤਾਬਕ ਵੱਖਰੀ ਫ਼ਿਲਮ ਬਣਾ ਸਕਦਾ ਹੈ। ਇਸੇ ਪੜਾਅ ਉੱਤੇ ਸਰਸਾ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਹਨ। ਫ਼ਿਲਮ ਦਾ ਨਾਮ 'ਸਰਸਾ' ਤੋਂ 'ਸਿਕੰਦਰ' ਕੀਤਾ ਗਿਆ ਜਿਸ ਬਾਰੇ ਲੰਮਾ ਲੇਖ ਦਲਜੀਤ ਅਮੀ ਨੇ ਪਹਿਲਾਂ ਹੀ ਲਿਖ ਦਿੱਤਾ ਹੈ। ਫ਼ਿਲਮ ਦੇ ਇੱਕ ਤੋਂ ਬਿਨਾਂ ਸਾਰੇ ਗੀਤ ਬਦਲ ਦਿੱਤੇ ਗਏ ਹਨ। ਪਹਿਲੇ ਗੀਤ ਹਾਲਾਤ ਦੀ ਤਫ਼ਸੀਲ ਅਤੇ ਮਾਹੌਲ ਨੂੰ ਉਘਾੜਨ ਵਿੱਚ ਹਿੱਸਾ ਪਾ ਰਹੇ ਸਨ। ਹੁਣ ਵਾਲੇ ਗੀਤ ਸਿਰਫ਼ ਇੱਕ ਕਿਰਦਾਰ 'ਸਿਕੰਦਰ' ਦਾ ਗੁਣਗਾਣ ਕਰ ਰਹੇ ਹਨ। ਇਸੇ 'ਸਿਕੰਦਰ' ਨੂੰ ਹਮਦਰਦੀ ਦਾ ਪਾਤਰ ਬਣਾਉਣ ਅਤੇ ਨਾਇਕ ਵਜੋਂ ਪੇਸ਼ ਕਰਨ ਲਈ ਤਬਦੀਲੀਆਂ ਕੀਤੀਆਂ ਗਈਆਂ ਹਨ। ਸ਼ਮੀਰ ਦੀ ਮੌਤ ਦੇ ਮਾਤਮ ਵਿੱਚ ਡੁੱਬੀ ਬੇਅੰਤ ਦਾ ਦ੍ਰਿਸ਼ 'ਸਿਕੰਦਰ' ਦੀ ਮੌਤ ਤੋਂ ਬਾਅਦ ਲਗਾ ਦਿੱਤਾ ਗਿਆ ਹੈ। ਇਸ ਦੇ ਪਿੱਛੇ ਸਿਕੰਦਰ ਦਾ ਗੁਣਗਾਣ ਕਰਦਾ ਗੀਤ ਚੱਲ ਰਿਹਾ ਹੈ। ਬੇਅੰਤ ਦੇ ਨਿਆਣਮਤੇ ਵਿੱਚ ਕੀਤੇ ਪਿਆਰ ਨੂੰ ਸਿਕੰਦਰ ਦੀ ਮੌਤ ਦਾ ਕਾਰਨ ਕਰਾਰ ਦੇਣ ਵਾਲਾ ਮਾਹੌਲ ਸਿਰਜਿਆ ਗਿਆ ਹੈ। ਉਸ ਦੇ ਇਨਕਾਰ ਨੂੰ ਸੋਗ਼ ਵਿੱਚ ਬਦਲ ਕੇ ਸਿਕੰਦਰਾਂ ਉੱਤੇ ਕੀਤੇ ਜਾਣ ਵਾਲੇ ਸਾਰੇ ਸੁਆਲਾਂ ਨੂੰ ਖਾਰਜ ਕਰ ਦਿੱਤਾ ਗਿਆ ਹੈ। 'ਸਿਕੰਦਰ' ਕਬਜ਼ੇ ਦੀ ਨੀਤੀ 'ਤੇ ਚਲਦਿਆਂ ਪਿਆਰ ਦੀ ਫੋਕੀ ਰੱਟ ਲਾਈ ਰੱਖਦਾ ਹੈ। ਕੁਕਰਮਾਂ ਨੇ ਉਸ ਨੂੰ ਬਰਬਾਦੀ ਅਤੇ ਮੌਤ ਵੱਲ ਲੈ ਕੇ ਹੀ ਜਾਣਾ ਹੈ ਪਰ ਫ਼ਿਲਮ ਦੇ ਅੰਤ 'ਚ ਪਾਇਆ ਗੀਤ ਸਾਰੀ ਫ਼ਿਲਮ ਨੂੰ ਉਲਟ ਕੇ ਰੱਖ ਦਿੰਦਾ ਹੈ। ਜਦੋਂ ਫ਼ਿਲਮ ਸਿੱਧ ਕਰ ਦਿੰਦੀ ਹੈ ਕਿ 'ਰੰਨਾਂ ਹੀ ਯਾਰ ਮਰਵਾ ਦਿੰਦੀਆਂ' ਹਨ। ਸਿਕੰਦਰ ਦੀ ਬਰਬਾਦੀ ਜੋ ਉਸਦੇ ਕਰਮਾਂ ਦੀ ਦੇਣ ਹੈ ਉਹ ਬੇਅੰਤ ਵਰਗੀ ਕੁੜੀ ਦੇ ਮੋਢੇ ਪਾ ਦਿੱਤੀ ਜਾਂਦੀ ਹੈ। ਬੇਅੰਤ, ਸ਼ਮੀਰ ਅਤੇ ਹਸਨ ਦੇ ਕਿਰਦਾਰਾਂ ਉੱਤੇ ਕੈਂਚੀ ਚਲਾਈ ਗਈ ਹੈ। 'ਸਿਕੰਦਰ' ਦੇ ਖ਼ਿਲਾਫ਼ ਉਸਰਦੀ ਦਲੀਲ ਨੂੰ ਖੁੰਡਾ ਕਰਨ ਦਾ ਉਪਰਾਲਾ ਕੀਤਾ ਗਿਆ ਹੈ। 'ਸਿਕੰਦਰ' ਇਸ ਤਰ੍ਹਾਂ 'ਸਰਸਾ' ਦਾ ਵਿਚਾਰਕ ਪੱਖੋਂ ਉਲਟਾ ਪਾਸਾ ਹੈ। 


ਇਸ ਫ਼ਿਲਮ ਵਿੱਚ ਤਬਦੀਲੀਆਂ ਕਰਨ ਵਿੱਚ ਫ਼ੈਸਲਾਕੁਨ ਹਿੱਸਾ ਗੌਰਵ ਤ੍ਰੇਹਣ ਨੇ ਪਾਇਆ ਹੈ। ਉਸ ਦੇ ਲਿਖੇ ਗੀਤ ਪਾਏ ਗਏ ਹਨ। ਸਿਕੰਦਰ ਉਸ ਦੇ ਮੁੰਡੇ ਦੀ ਗਾਇਕ ਵਜੋਂ ਪਲੇਠੀ ਫ਼ਿਲਮ ਹੈ। ਗੌਰਵ ਤ੍ਰੇਹਣ ਨੇ ਆਪਣੀ ਪੰਜਾਬ, ਪੰਜਾਬੀਆਂ, ਕਲਾ ਅਤੇ ਦਰਸ਼ਕਾਂ ਬਾਰੇ ਸਮਝ ਕਈ ਵਾਰ ਬਿਆਨ ਕੀਤੀ ਹੈ। ਉਹ ਫ਼ਿਲਮ ਨੂੰ ਮਨੋਰੰਜਨ ਦੀ ਸ਼ੈਅ ਮੰਨਦਾ ਹੈ ਅਤੇ ਕਹਿੰਦਾ ਹੈ ਕਿ ਦਿਲ-ਦਿਮਾਗ਼ ਘਰ ਰੱਖ ਕੇ ਲੋਕ ਸਿਨਮੇ ਵਿੱਚ ਆਉਂਦੇ ਹਨ। ਉਸ ਦਾ ਕਹਿਣਾ ਹੈ ਕਿ ਅੱਧੇ ਪੰਜਾਬੀ ਤਾਂ ਫ਼ਿਲਮ ਦੇਖਣ ਹੀ ਸ਼ਰਾਬ ਪੀ ਕੇ ਹਾਤ-ਹੁਤ ਕਰਨ ਲਈ ਆਉਂਦੇ ਹਨ। ਇਸ ਤੋਂ ਬਿਨਾਂ ਉਹ ਮੰਨਦਾ ਹੈ ਕਿ ਫ਼ਿਲਮ ਮਲਟੀਪਲੈਕਸ ਸਿਨਮਿਆਂ ਲਈ ਹੀ ਬਣਨੀ ਚਾਹੀਦੀ ਹੈ। ਉਹ ਕਹਿੰਦਾ ਹੈ ਕਿ ਗ਼ਰੀਬ ਬੰਦੇ ਨਕਲੀ ਸੀ.ਡੀ. ਖਰੀਦੇ ਕੇ ਫ਼ਿਲਮ ਦੇਖਣ ਪਰ ਸਿਨਮੇ ਵਿੱਚ ਟਿਕਟ ਮਹਿੰਗੀ ਹੀ ਹੋਣੀ ਚਾਹੀਦੀ ਹੈ। ਉਸ ਨੇ 'ਸਰਸਾ' ਨੂੰ 'ਸਿਕੰਦਰ' ਬਣਾ ਕੇ ਆਪਣੀ ਸੋਚ ਦੇ ਹਾਣ ਦੀ ਕਰਨ ਦਾ ਉਪਰਾਲਾ ਕੀਤਾ ਹੈ। ਉਸ ਨੇ ਆਪਣੇ ਦੋਵਾਂ ਹੱਥਾਂ ਵਿੱਚ ਲੱਡੂ ਕਰ ਲਏ ਹਨ। ਫ਼ਿਲਮ ਕਾਮਯਾਬ ਹੋਵੇ ਜਾਂ ਨਾਕਾਮਯਾਬ ਪਰ ਗੌਰਵ ਇਸ ਨੂੰ ਆਪਣੀ ਸੋਚ ਦੀ ਪੁਸ਼ਟੀ ਵਜੋਂ ਪੇਸ਼ ਕਰ ਸਕੇਗਾ। ਉਹ ਫ਼ਿਲਮ ਦੀ ਕਾਮਯਾਬੀ ਨੂੰ ਆਪਣੀਆਂ ਤਬਦੀਲੀਆਂ ਦੀ ਪ੍ਰਵਾਨਗੀ ਅਤੇ ਨਾਕਾਮਯਾਬੀ ਨੂੰ 'ਦਰਸ਼ਕਾਂ ਦੀ ਵੱਖਰੀ ਫ਼ਿਲਮ ਨੂੰ ਪਸੰਦ ਨਾ ਕਰਨ' ਦੀ ਧਾਰਨਾ ਦੀ ਪੁਸ਼ਟੀ ਕਰਾਰ ਦੇ ਸਕਦਾ ਹੈ। ਫ਼ਰਕ ਸੋਚ ਦਾ ਹੈ। ਪੰਜਾਬੀ ਸੰਗਤ ਨੂੰ ਸ਼ਰਾਬੀ-ਕਬਾਬੀ ਅਤੇ ਖਰੂਦੀ ਤੱਤ ਵਜੋਂ ਟਿੱਕਣ ਵਾਲਾ ਫ਼ਿਲਮ ਦਾ ਵਰਤਾਵਾ (ਡਿਸਟੀਬਿਊਟਰ) 'ਸਰਸਾ' ਨੂੰ 'ਸਿਕੰਦਰ' ਹੀ ਬਣਾਏਗਾ। ਦੂਜੇ ਪਾਸੇ ਦਰਸ਼ਕਾਂ ਨੂੰ ਸੰਗਤ ਦੇ ਰੂਪ 'ਚ ਮੰਨਣ ਵਾਲੇ ਫ਼ਿਲਮ ਨੂੰ 'ਸਰਸਾ' ਵਜੋਂ ਹੀ ਬਣਾ ਸਕਦੇ ਸਨ। ਇਹ ਬੁਨਿਆਦੀ ਫ਼ਰਕ ਹੈ।
ਸੁਆਲ ਪੁੱਛਣਾ ਬਣਦਾ ਹੈ ਕਿ ਹਰ ਗ਼ੈਰ-ਕਾਮੇਡੀ ਫ਼ਿਲਮ ਨੂੰ ਚੰਗੀ ਫ਼ਿਲਮ ਕਿਵੇਂ ਮੰਨ ਲਿਆ ਜਾਵੇ? ਚੰਗੀ ਫ਼ਿਲਮ ਦਾ ਪੈਮਾਨਾ ਕਿਵੇਂ ਮਿੱਥਿਆ ਜਾਵੇ? ਫ਼ਿਲਮ ਦੇਖ ਕੇ ਰਾਏ ਪੇਸ਼ ਕਰਨਾ ਹਰ ਕਿਸੇ ਦਾ ਹੱਕ ਹੈ ਪਰ ਫ਼ਿਲਮ ਤਾਂ ਫ਼ਿਲਮਸਾਜ਼ ਨੇ ਹੀ ਬਣਾਉਣੀ ਹੁੰਦੀ ਹੈ। ਅਸੀਂ ਕਿਤੇ ਵੀ ਇਹ ਨਹੀਂ ਕਿਹਾ ਕਿ ਇਹ ਫ਼ਿਲਮ ਹੋਰ ਫ਼ਿਲਮਾਂ ਤੋਂ ਵੱਖਰੀ ਨਹੀਂ ਹੈ। ਅਸੀਂ ਮੰਨਦੇ ਹਾਂ ਕਿ ਉਹ ਕਲਾ ਰੱਦਣਯੋਗ ਹੈ ਜਿਹੜੀ ਮਨੁੱਖ ਨਾਲ ਬਿਹਤਰ ਜ਼ਿੰਦਗੀ ਦੀ ਗੱਲ ਨਹੀਂ ਕਰਦੀ। ਉਹ ਕਲਾ ਬੇਮਾਅਨਾ ਹੈ ਜੋ ਮਨੁੱਖ ਨੂੰ ਮਨੁੱਖ ਨਾਲ ਮਨੁੱਖੀ ਵਰਤਾਅ ਕਰਨਾ ਨਹੀਂ ਸਿਖਾਉਂਦੀ। ਉਸ ਵਿੱਚ ਅਦਾਕਾਰੀ ਜਾਂ ਪਟਕਥਾ ਭਾਵੇਂ ਜਿੰਨੀ ਮਰਜ਼ੀ ਚੰਗੀ ਹੋਵੇ।


ਸਮਾਂ ਫ਼ਿਲਮ ਲਈ ਅਹਿਮ ਤੱਤ ਹੈ। ਫ਼ਿਲਮ ਕਿਸ ਸਮੇਂ 'ਚ ਬਣਦੀ ਹੈ, ਕਿਹੜੇ ਸਮੇਂ ਨੂੰ ਦਰਸਾਉਂਦੀ ਹੈ ਅਤੇ ਕਿਸ ਸਮੇਂ ਵਿੱਚ ਦੇਖੀ ਜਾਣੀ ਹੈ। ਅੱਜ ਸਾਰੀ ਦੁਨੀਆਂ ਵਿੱਚ ਮੁਸਲਮਾਨਾਂ ਨੂੰ ਅੱਤਵਾਦੀ ਦੇ ਤੌਰ 'ਤੇ ਪੇਸ਼ ਕੀਤਾ ਜਾ ਰਿਹਾ ਹੈ। ਸਭ ਤੋਂ ਵੱਡੇ ਕਤਲੇਆਮ ਮੁਸਲਿਮ ਮੁਲਕਾਂ ਵਿੱਚ ਕੀਤੇ ਜਾ ਰਹੇ ਹਨ। ਹਿਦੋਸਤਾਨ ਦੇ ਹਿੰਦੂ ਫ਼ਿਰਕਾਪ੍ਰਸਤ ਇੱਕ ਪੂਰੀ ਨਸਲ ਨੂੰ ਖ਼ਤਮ ਕਰਨ ਦੇ ਦਮਗੱਜੇ ਮਾਰ ਰਹੇ ਹਨ। ਇਨ੍ਹਾਂ ਸਮਿਆਂ 'ਚ ਬਣਦੀਆਂ ਅਤੇ ਦੇਖੀਆਂ ਜਾ ਰਹੀਆਂ ਫ਼ਿਲਮਾਂ 'ਤੇ ਗੌਰ ਕਰਨਾ ਬਣਦਾ ਹੈ। ਅਨੁਰਾਗ ਕਸ਼ਿਅਪ ਹਿੰਦੀ ਸਿਨੇਮਾ 'ਚ ਤਕਨੀਕੀ ਅਤੇ ਰੂਪਕ ਪੱਖ ਤੋਂ ਵੱਡਾ ਫ਼ਿਲਮਸਾਜ਼ ਹੈ। ਉਸਦੀਆਂ ਫ਼ਿਲਮਾਂ 'ਬਲੈਕ ਫ੍ਰਾਈਡੇ' ਅਤੇ 'ਗੈਂਗਜ਼ ਆਫ਼ ਵਾਸੇਪੁਰ' ਗਿਣਨਯੋਗ ਹਨ ਪਰ ਦੋਵੇਂ ਮੁਸਲਮਾਨਾਂ ਦੇ ਖ਼ਿਲਾਫ਼ ਪ੍ਰਚਾਰ ਦਾ ਹਿੱਸਾ ਬਣਦੀਆਂ ਹਨ। ਹੁਣ ਅਸੀਂ ਇਸ ਫ਼ਿਲਮਸਾਜ਼ ਨੂੰ ਕਿਹੜੇ ਖਾਤੇ ਪਾਈਏ? 'ਏ ਵੈਡਨਸਡੇ' ਨਿਭਾਅ ਅਤੇ ਵਿੱਤੀ ਪੱਖੋਂ ਕਾਮਯਾਬ ਫ਼ਿਲਮ ਹੈ। ਇਹ ਮੁਸਲਮਾਨਾਂ ਨੂੰ ਕਾਕਰੋਚ ਦੱਸਦੀ ਹੈ, ਜਿਨ੍ਹਾਂ ਨੂੰ ਮਾਰਨਾ ਜ਼ਰੂਰੀ ਹੈ।


'ਸਿਕੰਦਰ' ਦੇ ਪ੍ਰਚਾਰ ਵਿੱਚ ਵੀ ਇਹੋ ਪੱਖ ਭਾਰੂ ਹੈ। ਦੁਨੀਆਂ ਨੂੰ ਆਪਣੀ ਜਗੀਰ ਸਮਝਣ ਵਾਲੇ ਨੂੰ ਨਾਇਕ ਵਜੋਂ ਪ੍ਰਚਾਰਿਆ ਜਾ ਰਿਹਾ ਹੈ। ਗੋਰਵ ਤ੍ਰੇਹਣ ਦੀ ਕਤਾਰ ਵਿੱਚ ਖੜੋ ਕੇ ਕਈ 'ਸਭਿਆਚਾਰ ਦੇ ਸਰਵਕਲਾਵੰਤ ਸੇਵਕ' ਅਤੇ 'ਪੱਤਰਕਾਰ' ਪ੍ਰਚਾਰ ਕਰ ਰਹੇ ਹਨ ਕਿ 'ਸਿਕੰਦਰ' ਉੱਤੇ ਕੋਈ ਸੁਆਲ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਇਹ ਮੌਜੂਦਾ ਰੁਝਾਨ ਤੋਂ ਵੱਖਰੀ ਫ਼ਿਲਮ ਹੈ। ਫ਼ਿਲਮ ਦਾ ਵੱਖਰੀ ਹੋਣਾ ਕੋਈ ਗੁਣ ਨਹੀਂ ਹੈ। 'ਸਿਕੰਦਰ' ਵੱਖਰੀ ਵੀ ਹੋ ਸਕਦੀ ਹੈ ਅਤੇ ਵਿੱਤੀ ਪੱਖੋਂ ਕਾਮਯਾਬ ਵੀ। ਅਸੀਂ ਇਸ ਨੂੰ ਇਸ ਪੱਖੋਂ ਵੇਖਣਾ ਚਾਹੁੰਦੇ ਹਾਂ ਕਿ ਇਹ ਕਿਸ ਤਰ੍ਹਾਂ ਦੀ ਹੋ ਸਕਦੀ ਸੀ। ਇਸ ਦੇ ਬੁਨਿਆਦੀ ਵਿਚਾਰ ਵਿੱਚ ਕਿਹੋ ਜਿਹੀ ਫ਼ਿਲਮ ਦੀ ਸਮਰੱਥਾ ਸੀ। ਇਸ ਦੀ ਸਮਰੱਥਾ ਅਤੇ 'ਸਿਕੰਦਰ' ਵਿਚਲਾ ਪਾੜਾ ਸਾਡੇ ਲਈ ਅਹਿਮ ਸੁਆਲ ਹੈ। ਦੂਜਿਆਂ ਤੋਂ ਵੱਖਰੀ ਫ਼ਿਲਮ ਬਣਾਉਣ ਦੀ ਥਾਂ ਅਸੀਂ ਆਪਣੀ ਸਮਰੱਥਾ ਦੇ ਹਾਣ ਦੀ ਫ਼ਿਲਮ ਬਣਾਉਣੀ ਚਾਹੁੰਦੇ ਹਾਂ। ਇਸ ਲਈ ਸਾਡਾ ਜਮਹੂਰੀ ਹੱਕ ਹੈ ਕਿ ਅਸੀਂ ਸੰਗਤ ਤੱਕ ਇਹ ਗੱਲ ਪਹੁੰਚਾਈਏ ਕਿ ਦਰਅਸਲ 'ਸਰਸਾ' ਕੀ ਸੀ ਅਤੇ 'ਸਿਕੰਦਰ' ਕੀ ਹੈ।


ਵੱਡਾ ਮਸਲਾ ਕਲਾ ਅਤੇ ਇਸ ਦੀ ਸਮਾਜਕ ਜ਼ਿੰਮੇਵਾਰੀ ਨਾਲ ਵੀ ਜੁੜਿਆ ਹੋਇਆ ਹੈ। ਫ਼ਿਲਮ ਦੀ ਵਿੱਤੀ ਮਾਲਕ ਪੂਨਮ ਪਵਾਰ ਸਮਾਜਕ ਜ਼ਿੰਮੇਵਾਰੀ ਦੀ ਗੱਲ ਕਰਦੀ ਹੈ। ਕੀ ਅਜਿਹੀ ਗੱਲ ਕਹਿਕੇ ਸਮਾਜਕ ਜ਼ਿੰਮੇਵਾਰੀ ਨਿਭ ਜਾਂਦੀ ਹੈ? ਕੀ ਸਮਾਜਕ ਜ਼ਿੰਮੇਵਾਰੀ ਇਕਤਰਫ਼ਾ ਪ੍ਰੇਮ ਕਹਾਣੀ ਜਾਂ ਆਦਮਖ਼ੋਰ ਸਿਆਸਤ ਦਾ ਹੱਥ ਠੋਕਾ ਬਣੇ ਮੁੰਡਿਆਂ ਬਾਬਤ ਹੀ ਹੋ ਸਕਦੀ ਹੈ? ਅਮਲ ਵਿੱਚ ਵਿੱਤੀ ਮਾਲਕ ਦੀ ਸਮਾਜਕ ਜ਼ਿੰਮੇਵਾਰੀ ਕਿੱਥੇ ਹੈ? ਉਹ ਦੁਨੀਆਂ ਦੀਆਂ ਅੱਧ-ਮਾਲਕ ਪਰ ਹਿੰਸਾ ਦੀਆਂ ਸ਼ਿਕਾਰ ਔਰਤਾਂ ਨੂੰ ਨਜ਼ਰਅੰਦਾਜ਼ ਕਿਵੇਂ ਕਰਦੀ ਹੈ? ਸਮਾਜਕ ਜ਼ਿੰਮੇਵਾਰੀ ਸਿਰਫ਼ ਕਹਿਣ ਨਾਲ ਨਹੀਂ ਨਿਭਾਈ ਜਾਂਦੀ ਸਗੋਂ ਲਗਾਤਾਰ ਨਿਭਾਉਣੀ ਪੈਂਦੀ ਹੈ। ਇਹ ਉਹ ਫਿਲਮ ਲਿਖਣ ਵੇਲੇ ਨਿਭਾਉਣੀ ਪੈਂਦੀ ਹੇ। ਫਿਲਮਾਉਣ ਵੇਲੇ ਨਿਭਾਉਣੀ ਪੈਂਦੀ ਹੇ। ਸੰਪਾਦਤ ਕਰਨ ਵੇਲੇ ਨਿਭਾਉਣੀ ਪੈਂਦੀ ਹੇ। ਪਰਦਾਪੇਸ਼ ਕਰਨ ਵੇਲੇ ਨਿਭਾਉਣੀ ਪੈਂਦੀ ਹੇ। ਉਂਝ ਇਹ ਮੰਨਿਆ ਵੀ ਜਾ ਸਕਦਾ ਹੈ ਕਿ ਕਿਸੇ ਦਾ ਸਮਾਜਕ ਜ਼ਿੰਮੇਵਾਰੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਹ ਗੱਲ ਗੌਰਵ ਤ੍ਰੇਹਣ ਅਤੇ ਗੁਲ ਪਨਾਗ਼ ਚੰਗੀ ਤਰ੍ਹਾਂ ਸਿਖਾ ਸਕਦੇ ਹਨ।


ਅਸੀਂ ਫ਼ਿਲਮ ਵਿੱਚ ਸਿਆਸਤ ਦਾ ਮੋਹਰਾ ਬਣੇ ਨੌਜਵਾਨਾਂ ਦਾ ਪੱਖ ਸਮਝਣ ਦਾ ਉਪਰਾਲਾ ਕੀਤਾ ਹੈ ਤੇ ਉਨ੍ਹਾਂ ਉੱਤੇ ਬਣਦੇ ਸੁਆਲ ਕੀਤੇ ਹਨ। ਫ਼ਿਲਮ ਦੇ ਕਿਰਦਾਰ ਇਨ੍ਹਾਂ ਗੁੰਡਾ-ਢਾਣੀਆਂ ਉੱਤੇ ਸੁਆਲ ਕਰ ਰਹੇ ਹਨ। ਇਹੋ ਸੁਆਲ ਸੰਵਾਦ ਦਾ ਧੁਰਾ ਬਣਦੇ ਹਨ। ਫ਼ਿਲਮ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਦੂਜੇ ਪੱਖ ਨੂੰ ਝੁਕਾ ਕੇ 'ਸਿਕੰਦਰਾਂ' ਦੇ ਪੱਖ ਵਿੱਚ ਭੁਗਤਾਉਣ ਦਾ ਉਪਰਾਲਾ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਢਾਣੀਆਂ ਮੌਜੂਦਾ ਪੰਜਾਬੀ ਮਾਹੌਲ ਦੀ ਨੁਮਾਇੰਦਗੀ ਕਰਦੀਆਂ ਹਨ ਪਰ ਇਨ੍ਹਾਂ ਉੱਤੇ ਕੀਤੇ ਸੁਆਲ ਹੀ ਤਾਂ ਇਸ ਆਦਮਖ਼ੋਰ ਮਾਹੌਲ ਵਿੱਚੋਂ ਨਿਕਲਣ ਦਾ ਰਾਹ ਖੋਲ੍ਹ ਸਕਦੇ ਹਨ। ਫ਼ਿਲਮ ਦੀਆਂ ਤਬਦੀਲੀਆਂ ਇਨ੍ਹਾਂ ਰਾਹਾਂ ਨੂੰ ਬੰਦ ਕਰਦੀਆਂ ਹੋਈਆਂ ਇਨ੍ਹਾਂ ਨੌਜਵਾਨਾਂ ਦੀ ਪਿੱਠ ਥਾਪੜ ਰਹੀਆਂ ਹਨ। ਇਸ ਤਰ੍ਹਾਂ ਇਹ ਤਬਦੀਲੀਆਂ ਅਤੇ ਗੁੰਡਾਗਰਦੀ ਦੀ ਸਰਪ੍ਰਸਤ ਸਿਆਸਤ ਇੱਕੋ ਧਿਰ ਬਣਦੀਆਂ ਹਨ ਜੋ ਇਨ੍ਹਾਂ ਨੌਜਵਾਨਾਂ ਦੀ ਹਉਮੈਂ ਨੂੰ ਪੱਠੇ ਪਾ ਰਹੀਆਂ ਹਨ ਤੇ ਇਨ੍ਹਾਂ ਨੂੰ ਜਿਉਣ ਜੋਗੇ ਨਹੀਂ ਹੋਣ ਦਿੰਦੀਆਂ। ਪੰਜਾਬੀਆਂ ਨੂੰ ਖਾਣ-ਪੀਣ, ਲੜਨ-ਭਿੜਨ ਅਤੇ ਖਰੂਦ ਕਰਨ ਵਾਲੇ ਪੇਸ਼ ਕਰਨ ਦਾ ਰੁਝਾਨ ਮੁਕਾਮੀ ਤੋਂ ਕੌਮਾਂਤਰੀ ਪੱਧਰ ਤੱਕ ਚੱਲ ਰਿਹਾ ਹੈ। ਇਸ ਰੁਝਾਨ ਵਿੱਚ ਉਨ੍ਹਾਂ ਪੰਜਾਬੀਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ ਜੋ ਪੜ੍ਹਨ-ਲਿਖਣ, ਸਮਝਣ-ਸਿਰਜਣ ਅਤੇ ਦਿਆਨਤਦਾਰੀ ਦੇ ਕੰਮਾਂ ਵਿੱਚ ਲੱਗੇ ਹੋਏ ਹਨ। ਇਸ ਫ਼ਿਲਮ ਵਿੱਚੋਂ ਵੀ ਇਸੇ ਦਿਆਨਤਦਾਰ ਧਿਰ ਨੂੰ ਤਬਦੀਲੀਆਂ ਰਾਹੀਂ ਮਨਫ਼ੀ ਕੀਤਾ ਗਿਆ ਹੈ। ਇੱਥੇ ਇਹ ਪੁੱਛਣਾ ਬਣਦਾ ਹੈ ਕਿ ਮੌਜੂਦਾ ਰੁਝਾਨ ਦੀ ਨਿੰਦਾ ਕਰਨ ਵਾਲੇ ਇਸ ਮਹੀਨ ਪਰ ਫ਼ੈਸਲਾਕੁਨ ਫ਼ਰਕ ਨੂੰ ਕਬੂਲ ਕਰਨ ਤੋਂ ਕੰਨੀ ਕਿਉਂ ਖਿਸਕਾ ਰਹੇ ਹਨ?


ਅਸੀਂ ਇਨ੍ਹਾਂ ਤਬਦੀਲੀਆਂ ਦੇ ਹਵਾਲੇ ਨਾਲ ਇਹ ਸੁਆਲ ਵੀ ਪੁੱਛਣਾ ਚਾਹੁੰਦੇ ਹਾਂ ਕਿ ਫ਼ਿਲਮ ਦੇ ਮਾਮਲੇ ਵਿੱਚ ਆਖ਼ਰੀ ਫ਼ੈਸਲਾ ਕਿਸ ਦੇ ਹੱਥ ਹੋਣਾ ਚਾਹੀਦਾ ਹੈ? ਇਸ ਵਿੱਚ ਲੇਖਕ ਤੋਂ ਲੈਕੇ ਹਿਦਾਇਤਕਾਰ ਅਤੇ ਮਾਲਕ ਦੀ ਕੀ ਭੂਮਿਕਾ ਹੋਣੀ ਚਾਹੀਦੀ ਹੈ? ਦੁਨੀਆਂ ਭਰ ਦੇ ਫ਼ਿਲਮਸਾਜ਼ਾਂ ਨੇ ਵਿੱਤੀ ਪਾਬੰਦੀਆਂ ਖ਼ਿਲਾਫ਼ ਲੜਾਈ ਲੜੀ ਹੈ ਜੋ ਹਾਲੇ ਵੀ ਜਾਰੀ ਹੈ। ਸਾਡੇ ਇਨ੍ਹਾਂ ਸੁਆਲਾਂ ਨੂੰ ਉਸ ਆਲਮੀ ਲੜਾਈ ਦੀ ਪੰਜਾਬੀ ਤੰਦ ਵਜੋਂ ਵੀ ਵੇਖਿਆ ਜਾਣਾ ਚਾਹੀਦਾ ਹੈ। ਪੰਜਾਬ ਦੇ ਫ਼ਿਲਮਸਾਜ਼ ਕਹਿੰਦੇ ਰਹੇ ਹਨ ਕਿ ਵਿੱਤੀ ਪਾਬੰਦੀਆਂ ਕਾਰਨ ਉਹ ਆਪਣੀ ਮਨ-ਪਸੰਦ ਦੀਆਂ ਫ਼ਿਲਮਾਂ ਬਣਾਉਣ ਵਿੱਚ ਨਾਕਾਮਯਾਬ ਰਹੇ ਹਨ। ਹੁਣ ਵੇਲਾ ਆ ਗਿਆ ਹੈ ਕਿ ਇਸ ਸੁਆਲ ਨੂੰ ਠੋਸ ਮਿਸਾਲਾਂ ਦੇ ਹਵਾਲੇ ਨਾਲ ਆਵਾਮ ਵਿੱਚ ਪੇਸ਼ ਕੀਤਾ ਜਾਵੇ। 


ਇਸ ਲੇਖ ਦੀ ਆਖ਼ਰੀ ਗੱਲ ਵਜੋਂ ਅਸੀਂ ਸਾਫ਼ ਕਰਨਾ ਚਾਹੁੰਦੇ ਹਾਂ ਕਿ ਇਸ ਫ਼ਿਲਮ ਦੀ ਕਾਮਯਾਬੀ ਜਾਂ ਨਾਕਾਮਯਾਬੀ ਨਾਲ ਇਨ੍ਹਾਂ ਸੁਆਲਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਦੇ ਦਲੀਲਬੰਦ ਜੁਆਬ ਲੱਭਣਾ ਮੌਜੂਦਾ ਸਮਾਜ ਦੇ ਜੀਆਂ ਅਤੇ ਫ਼ਿਲਮਸਾਜ਼ਾਂ ਵਜੋਂ ਸਾਡਾ ਵੀ ਕੰਮ ਹੈ। ਇਹ ਸੁਆਲ ਹਮੇਸ਼ਾਂ ਅਹਿਮ ਰਹੇਗਾ ਕਿ ਜਦੋਂ ਨਰਿੰਦਰ ਮੋਦੀ ਦਾ ਉਭਾਰ ਹੋ ਰਿਹਾ ਸੀ ਤਾਂ ਪੰਜਾਬ ਵਿੱਚ 'ਸਿਕੰਦਰ' ਨੂੰ ਨਾਇਕ ਵਜੋਂ ਪੇਸ਼ ਕੀਤਾ ਜਾ ਰਿਹਾ ਸੀ। ਪੰਜਾਬ ਵਿੱਚ ਮਾਧੋਪੁਰ ਵਿੱਚ ਨਰਿੰਦਰ ਮੋਦੀ ਦਾ ਪਹਿਲਾ ਜਲਸਾ ਅਤੇ 'ਸਿਕੰਦਰ' ਦਾ ਪਰਦਾਪੇਸ਼ ਹੋਣਾ ਮਹਿਜ ਸਬੱਬ ਨਹੀਂ ਹਨ ਸਗੋਂ ਇਸ ਇਤਫ਼ਾਕ ਵਿੱਚ ਸਾਡੇ ਦੌਰ ਦੀ ਰਮਜ਼ ਲੁਕੀ ਹੋਈ ਹੈ। ਇਸੇ ਦਿਨ ਇਹ ਰਪਟ ਛਪੀ ਹੈ ਕਿ ਪੰਜਾਬ ਵਿੱਚ ਆੜਤੀਆਂ ਦੇ ਮੁਨਾਫ਼ੇ ਅਤੇ ਕਿਸਾਨਾਂ ਦੀ ਮੰਦਹਾਲੀ ਦੇ ਵਧਣ ਦਾ ਆਪਸ ਵਿੱਚ ਰਿਸ਼ਤਾ ਹੈ। ਇਸੇ ਰੁਝਾਨ ਦੇ ਖ਼ਿਲਾਫ਼ ਲੜਦੇ ਪ੍ਰਿਥੀਪਾਲ ਸਿੰਘ ਚੱਕ ਅਲੀ ਸ਼ੇਰ ਅਤੇ ਸਾਧੂ ਸਿੰਘ ਤਖ਼ਤੂਪੁਰਾ ਸ਼ਹੀਦ ਹੋਏ ਸਨ। ਇਨ੍ਹਾਂ ਦੀਆਂ ਕਾਤਲ ਗੁੰਡਾ-ਢਾਣੀਆਂ ਦੇ 'ਸਿਕੰਦਰਾਂ' ਨੂੰ ਆੜਤੀਆਂ ਅਤੇ ਸਿਆਸਤਦਾਨਾਂ ਦੀ ਛਤਰਛਾਇਆ ਮਿਲੀ ਹੋਈ ਹੈ ਜਿਨ੍ਹਾਂ ਦਾ ਜ਼ਿਕਰ ਇਸ ਫ਼ਿਲਮ ਵਿੱਚ ਦਰਜ ਹੈ। ਮੌਜੂਦਾ ਮਾਹੌਲ ਵਿੱਚ ਫ਼ਿਲਮ 'ਸਿਕੰਦਰ' ਦਾ ਦੂਜੀਆਂ ਫ਼ਿਲਮਾਂ ਨਾਲੋਂ ਵੱਖਰਾ ਹੋਣਾ ਜਾਂ ਤਕਨੀਕੀ ਪੱਖੋਂ ਬਿਹਤਰ ਹੋਣਾ ਜਾਂ ਇਸ ਦੀ ਬਿਹਤਰੀਨ ਅਦਾਕਾਰੀ ਮਾਅਨੇ ਨਹੀਂ ਰੱਖਦੀ ਸਗੋਂ ਇਹ ਮਾਅਨੇ ਰੱਖਦਾ ਹੈ ਕਿ 'ਸਰਸਾ' ਕੀ ਸੀ ਅਤੇ ਇਸ ਨੂੰ 'ਸਿਕੰਦਰ' ਕਿਉਂ ਬਣਾਇਆ ਗਿਆ? ਮਾਅਨੇ ਇਹ ਤੱਥ ਵੀ ਰੱਖੇਗਾ ਕਿ ਇਹ ਕਿਨ੍ਹਾਂ ਸਮਿਆਂ ਵਿੱਚ ਲਿਖੀ ਗਈ, ਕਿਨ੍ਹਾਂ ਸਮਿਆਂ ਵਿੱਚ ਤਬਦੀਲੀਆਂ ਦਾ ਸ਼ਿਕਾਰ ਹੋਈ ਅਤੇ ਕਿਨ੍ਹਾਂ ਸਮਿਆਂ ਵਿੱਚ ਦੇਖੀ ਗਈ?


(ਲੇਖਕਾਂ ਨੇ 'ਸਰਸਾ' ਲਿਖੀ ਹੈ ਪਰ 'ਸਿਕੰਦਰ' ਨਾਲੋਂ ਆਪਣਾ ਨਾਤਾ ਤੋੜ ਲਿਆ ਹੈ।)

Wednesday, 19 June 2013

ਸਰਸਾ

ਇਹ ਸਮਕਾਲੀ ਪੰਜਾਬੀ ਨੌਜਵਾਨ ਪੀੜ੍ਹੀ ਦੀ ਕਹਾਣੀ ਹੈ। ਇਸ ਵੇਲੇ ਪੰਜਾਬੀ ਨੌਜਵਾਨ ਪੀੜ੍ਹੀ ਨੂੰ ਨਸ਼ੇੜੀ, ਬੇਮੁਹਾਰ ਅਤੇ ਲੜਾਕਾ ਕਰਾਰ ਦਿੱਤਾ ਜਾ ਰਿਹਾ ਹੈ। ਇਹ ਨੌਜਵਾਨ ਪੀੜ੍ਹੀ ਦੀ ਨੁਮਾਇੰਦਗੀ ਕਰਦੇ ਪੰਜਾਬੀ ਬੰਦੇ ਦੀ ਅੰਦਰਲੀ ਬਾਤ ਹੈ।

ਇਸ ਵੇਲੇ ਭ੍ਰਿਸ਼ਟਾਚਾਰ ਅਤੇ ਜਾਬਰ ਸਿਆਸਤ ਵਿਦਿਅਕ ਅਦਾਰਿਆਂ ਦਾ ਮਾਹੌਲ ਖ਼ਰਾਬ ਕਰ ਰਹੀ ਹੈ। ਇਸ ਰੁਝਾਨ ਦਾ ਜ਼ਹਿਵਾਅ ਸਮਾਜ ਨੂੰ ਚੜ੍ਹ ਰਿਹਾ ਹੈ। ਇਸ ਮਾਹੌਲ ਵਿੱਚ ਜ਼ਿੰਦਗੀ ਬਸਰ ਕਰ ਰਹੇ ਫ਼ਿਲਮ ਦੇ ਕਿਰਦਾਰ ਇਸੇ ਖ਼ਰਾਬੇ ਤੋਂ ਬਚੇ ਨਹੀਂ ਹਨ। ਉਹ ਆਪਣੇ ਆਲੇ-ਦੁਆਲੇ ਉਸਰੇ ਮਾਹੌਲ ਦਾ ਹਿੱਸਾ ਹਨ। ਨੌਜਵਾਨ ਪੀੜ੍ਹੀ ਜਥੇਬੰਦ ਅਪਰਾਧ ਦੀ ਦਲਦਲ ਵਿੱਚ ਫਸ ਰਹੀ ਹੈ। ਸਿਆਸਤ ਦੇ ਨਾਲ-ਨਾਲ ਮੌਜੂਦਾ ਸਮਾਜਕ-ਆਰਥਿਕ ਢਾਂਚਾ ਵੀ ਇਸ ਨਿਘਾਰ ਲਈ ਕਸੂਰਵਾਰ ਹੈ। ਨਿਘਾਰ ਦੇ ਮੂੰਹਜ਼ੋਰ ਰੁਝਾਨ ਦੇ ਬਾਵਜੂਦ ਨੌਜਵਾਨਾਂ ਵਿੱਚ ਕਿਤੇ ਨਾ ਕਿਤੇ ਉਮੀਦ ਦੀ ਕਿਰਨ ਜਿਉਂਦੀ ਹੈ। ਤਮਾਮ ਭਟਕਣਾਂ ਦੇ ਦੌਰ ਵਿੱਚ ਵੀ ਉਹ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਇਸ ਤੋਂ ਵੀ ਅੱਗੇ ਉਹ ਜ਼ਿੰਦਗੀ ਦੇ ਨੇੜਿਓਂ ਜੁੜੇ ਹੋਏ ਹਨ।

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਹਰਜੰਗ ਅਤੇ ਫਤਿਹ ਦੀਆਂ ਢਾਣੀਆਂ ਆਪਣਾ-ਆਪਣਾ ਗ਼ਲਬਾ ਕਾਇਮ ਕਰਨ ਦੀ ਲੜਾਈ ਲੜ ਰਹੀਆਂ ਹਨ। ਦੋਵਾਂ ਨੂੰ ਸਿਆਸੀ ਸਰਪ੍ਰਸਤੀ ਮਿਲੀ ਹੋਈ ਹੈ। ਮਾਹੌਲ ਮੁਤਾਬਕ ਸਿਆਸੀ ਸਰਪ੍ਰਸਤੀ ਬਦਲਦੀ ਰਹਿੰਦੀ ਹੈ। ਵਿਦਿਆਰਥੀਆਂ ਨੂੰ ਸਿਆਸਤਦਾਨ ਆਪਣੇ ਲਠੈਤਾਂ ਵਜੋਂ ਵਰਤਦੇ ਹਨ। ਵਿਦਿਆਰਥੀਆਂ ਨੂੰ ਚੋਣਾਂ ਦੌਰਾਨ ਬੂਥਾਂ ਉੱਤੇ ਕਬਜ਼ੇ ਕਰਨ ਤੋਂ ਲੈਕੇ ਕਾਰੋਬਾਰ ਦੇ ਪਸਾਰੇ ਅਤੇ ਸਿਆਸੀ ਰੰਜਿਸ਼ਾਂ ਕੱਢਣ ਲਈ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਯੂਨੀਵਰਸਿਟੀ ਮੁਲਕ ਦੀ ਸਿਆਸਤ ਦਾ ਮੁਕਾਮੀ ਨਕਸ਼ਾ ਬਣ ਗਈ ਹੈ। ਪਛੜੇ ਪਿੰਡ ਦਾ ਸਿਕੰਦਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੜ੍ਹਣ ਆਇਆ ਹੈ। ਫਤਿਹ ਦੇ ਕਤਲ ਤੋਂ ਬਾਅਦ ਉਹ ਬੇਕਿਰਕ ਹਿੰਸਾ ਦਾ ਸਹਾਰਾ ਲੈਂਦਾ ਹੈ। ਸਿਆਸੀ ਸਰਪ੍ਰਸਤੀ ਵਿੱਚ ਉਹ ਗ਼ੈਰ-ਕਾਨੂੰਨੀ ਧੰਦਿਆਂ ਦਾ ਪਸਾਰਾ ਕਰਦੇ ਹਨ। ਉਹ ਕੇਬਲ ਨੈੱਟਵਰਕ, ਰੇਤੇ ਦੀਆਂ ਖ਼ਾਨਾਂ, ਹੋਟਲਾਂ ਅਤੇ ਜਾਇਦਾਦ ਦੇ ਕਾਰੋਬਾਰ ਉੱਤੇ ਕਬਜ਼ੇ ਕਰਦੇ ਹਨ। ਮੁਕਾਬਲੇ ਵਾਲੀ ਢਾਣੀ ਵੀ ਕਿਸੇ ਪੱਖੋਂ ਉਨ੍ਹਾਂ ਤੋਂ ਘੱਟ ਨਹੀਂ ਹੈ। ਉਨ੍ਹਾਂ ਦੀ ਦੁਸ਼ਮਣੀ ਦਾ ਅਖਾੜਾ ਵਿਦਿਆਰਥੀ ਚੋਣਾਂ ਬਣਦੀਆਂ ਹਨ। ਉਹ ਵਿਦਿਆਰਥੀਆਂ ਸਾਹਮਣੇ ਬਹੁਤ ਸਾਰੀਆਂ ਗੱਲਾਂ ਕਰਦੇ ਹਨ ਪਰ ਚੋਣਾਂ ਪੈਸੇ ਅਤੇ ਡਾਂਗ ਦੇ ਜ਼ੋਰ ਨਾਲ ਜਿੱਤਦੇ ਹਨ। ਪੈਸੇ ਅਤੇ ਡਾਂਗ ਦੀ ਵਰਤੋਂ ਭਾਵੇਂ ਯੂਨੀਵਰਸਿਟੀ ਤੋਂ ਬਾਹਰ ਦੀ ਸਿਆਸਤ ਤੋਂ ਮਿਕਦਾਰ ਵਿੱਚ ਘੱਟ ਹੋਵੇ ਪਰ ਇਸ ਨੂੰ ਵਡੇਰੇ ਸਿਆਸੀ ਮੰਚ ਦੀ ਮਸ਼ਕ ਕਿਹਾ ਜਾ ਸਕਦਾ ਹੈ। ਇਸੇ ਦੌਰਾਨ ਸਿਕੰਦਰ ਦੇ ਦਿਲ ਦੇ ਕਿਸੇ ਖੂੰਜੇ ਵਿੱਚ ਬੇਅੰਤ ਨਾਲ ਪੁਰਾਣਾ ਰਿਸ਼ਤਾ ਸਹਿਕਦਾ ਹੈ।

ਯੂਨੀਵਰਸਿਟੀ ਵਿੱਚ ਪੜ੍ਹਦੀ ਬੇਅੰਤ ਸਵੈਮਾਣ ਦੀ ਮੂਰਤ ਹੈ। ਉਹ ਆਪਣੀਆਂ ਸ਼ਰਤਾਂ ਉੱਤੇ ਜ਼ਿੰਦਗੀ ਜਿਉਣਾ ਲੋਚਦੀ ਹੈ। ਹਰ ਕਿਸੇ ਨਾਲ ਬਰਾਬਰ ਦੀਆਂ ਸ਼ਰਤਾਂ ਉੱਤੇ। ਬੇਅੰਤ ਦੀ ਜੀਵਨ-ਸ਼ੈਲੀ ਵਿੱਚ ਉਸ ਦੀ ਸੋਚ ਝਲਕਦੀ ਹੈ ਅਤੇ ਜ਼ਿੰਦਗੀ ਧੜਕਦੀ ਹੈ। ਉਹ ਪਿਆਰ ਵਿੱਚ ਖਾਧੀ ਖਤਾ ਅਤੇ ਕਰੂਰ ਹਿੰਸਾ ਦਾ ਸ਼ਿਕਾਰ ਹੋਣ ਦੇ ਬਾਵਜੂਦ ਆਪਣੇ ਰਾਹ ਉੱਤੇ ਤੁਰਦੀ ਹੈ। ਉਹ ਮੰਨਦੀ ਹੈ ਕਿ ਹਿੰਸਾ ਦੀਆਂ ਜੜ੍ਹਾਂ ਸਮਾਜ, ਸਮਕਾਲੀ ਸਿਆਸਤ ਅਤੇ ਗ਼ੈਰ-ਸੰਵੇਦਨ ਵਿਦਿਅਕ ਅਦਾਰਿਆਂ ਵਿੱਚ ਲੱਗੀਆਂ ਹੋਈਆਂ ਹਨ। ਹਿੰਸਾ ਲਈ ਢੁਕਵੇਂ ਮਾਹੌਲ ਨੂੰ ਉਹ ਬਦਲਣਾ ਚਾਹੁੰਦੀ ਹੈ। ਇਸੇ ਸੰਘਰਸ਼ ਦੀ ਰਾਹ ਉੱਤੇ ਉਸ ਨੂੰ ਸਮਝ ਆਉਂਦਾ ਹੈ ਕਿ ਉਹ ਹਿੰਸਾ ਦਾ ਸ਼ਿਕਾਰ ਹੋਣ ਵਾਲੀ ਇਕੱਲੀ ਨਹੀਂ ਹੈ ਅਤੇ ਨਾ ਹੀ ਉਹ ਇਸ ਦੇ ਖ਼ਿਲਾਫ਼ ਲੜਣ ਦੇ ਮਾਮਲੇ ਵਿੱਚ ਇਕੱਲੀ ਹੈ।

ਬੇਅੰਤ ਅਤੇ ਉਸ ਦੇ ਸਾਥੀ ਦੋਵਾਂ ਧੜਿਆਂ ਨੂੰ ਚੋਣਾਂ ਵਿੱਚ ਟਕਰਦੇ ਹਨ। ਉਹ ਉਨ੍ਹਾਂ ਦੀਆਂ ਥੋਥੀਆਂ ਗੱਲਾਂ ਦਾ ਦਲੀਲ ਨਾਲ ਜੁਆਬ ਦਿੰਦੇ ਹਨ। ਉਹ ਗਿਣਤੀ ਵਿੱਚ ਘੱਟ ਹਨ ਪਰ ਉਨ੍ਹਾਂ ਦੀ ਵੰਨ-ਸਵੰਨਤਾ ਕਮਾਲ ਹੈ। ਉਹ ਸਮਝਦੇ ਹਨ ਕਿ ਸਿਆਸੀ ਗ਼ਲਬੇ ਨੂੰ ਚਣੌਤੀ ਦੇਣਾ ਮੌਜੂਦਾ ਦੌਰ ਦੇ ਇਤਿਹਾਸਕ ਸੁਆਲ ਨੂੰ ਸੰਬੋਧਤ ਹੋਣਾ ਹੈ। ਉਹ ਜਾਣਦੇ ਹਨ ਕਿ ਇਸ ਸੁਆਲ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ ਪਰ ਇਸਨੂੰ ਨੈਤਿਕ ਜ਼ਿੰਮੇਵਾਰੀ ਵਜੋਂ ਕਬੂਲ ਕਰਦੇ ਹਨ। ਇਸ ਇਤਿਹਾਸਕ ਸੁਆਲ ਦੇ ਜੁਆਬ ਵਿੱਚ ਉਹ ਵਿਦਿਅਕ ਅਦਾਰਿਆਂ ਦੇ ਖ਼ਾਸੇ ਅਤੇ ਨੌਜਵਾਨਾਂ ਦੀ ਸਿਆਸਤ ਵਿੱਚ ਭੂਮਿਕਾ ਉੱਤੇ ਸੁਆਲ ਕਰਦੇ ਹਨ। ਉਹ ਸਮਾਜ ਨੂੰ ਮਾਨਵਤਾ ਅਤੇ ਨਿੱਘ ਨਾਲ ਨਿਵਾਜਣ ਵਾਲੇ ਇਤਿਹਾਸ ਤੋਂ ਸੇਧ ਲੈਂਦੇ ਹਨ। ਫ਼ਿਲਮ ਸੰਗਤ ਨੂੰ ਬਹੁਤ ਸਾਰੇ ਅਣਸੁਲਝੇ ਸੁਆਲਾਂ ਦੇ ਸਨਮੁੱਖ ਕਰਦੀ ਹੈ। ਇਹ ਫ਼ਿਲਮ ਪੰਜਾਬ ਦਾ ਬਾਰੀਕ ਵੇਰਵਾ ਫੜਦੀ ਹੋਈ ਅਜਿਹੇ ਮਸਲਿਆਂ ਨੂੰ ਮੁਖਾਤਬ ਹੁੰਦੀ ਹੈ ਜੋ ਪੰਜਾਬੀ ਖਿੱਤੇ ਤੱਕ ਮਹਿਦੂਦ ਨਹੀਂ ਹਨ। ਇਸ ਤਰ੍ਹਾਂ ਇਹ ਫ਼ਿਲਮ ਪੰਜਾਬ ਅਤੇ ਪੰਜਾਬੀ ਰਾਹੀਂ ਆਲਮੀ ਸੰਗਤ ਨਾਲ ਸਾਂਝ ਪਾਉਣ ਦਾ ਉਪਰਾਲਾ ਕਰਦੀ ਹੈ। 

Tuesday, 18 June 2013

Sarsa: Concept Note



This is a story of contemporary Punjabi youth. The Punjabi youth is being dubbed as drug addict, turbulent and quarrelsome. This film is an insider’s narrative, representing contemporary Punjabi Youth. 
The corrupt practices and cruel politics in educational institutions are degrading these institutions. It is also making poisonous impact on the society as a whole. Living in this vicious atmosphere the characters of this film are not aloof of its evils. They are part and parcel of the ambience around. The youth is advancing to indulge in organized crime. The political structures as well as socio-economic conditions are responsible for such violent degeneration. Despite the dominant phenomena of degeneration the ray of hope is still alive among youth. Although they are drug addicts, turbulent and quarrelsome but they understand life very well. Rather they are very close to life.
In Panjab University Chandigarh, there are two rival groups of students, one lead by ‘Harjang’ and other by ‘Fateh’ are fighting for hegemony. Both have been patronized by political parties. Patronization keeps on shifting with changing political scenario. Politicians use students as muscle power to capture booths, businesses and settle political scores. University has been turned into a minuscule of the bigger political scene.  ‘Sikander’ belongs to a backward village and has come to study in Punjab University Chandigarh. After the Murder of Fateh he takes refuge to cold-blooded violence. Sikander’s group corporatizes the illegal businesses under political patronage. They capture cable network, sand mining, hotels and real estate. Their rival group is equally violent and competes against them on every front. They negotiate their animosity in student elections. Their public narrative is voluble but they win elections with brutal force of money and muscle. Here the use of money and muscle may not be at the scale of general politics but it sounds that university is a perfect theatre for political rehearsals. Meanwhile Sikander has a soft corner for his former girlfriend ‘Beant’.
Beant is a confident girl studying in University. She wants to live life on her own terms i.e. equal terms with everyone. Her life-style symbolizes her conviction towards life.  She continues to live her way despite being victim of emotional break up and crude gender violence. Beant thinks that main reason of violence is rooted in society, contemporary political culture and insensitive educational institutions. She intends to change the atmosphere which is congenial for violence. In the passage of struggle she realizes that she is not alone as victim or as crusader.
Beant and her friends challenge both groups in elections. They respond to their voluble narrative with logic. The small minority comprises diversity of students. For them questioning the political hierarchy is a response to a call of history. They are sure that they can avoid this call but morally they are bound to respond. Their response questions the basic nature of educational institutions and role of youth in politics. They link their response to historical events and process which have contributed to make our society humane and compassionate. The film leaves the audience with lots of unanswered questions.  Audience all over world can relate to the film as it represents contemporary Punjab in finer details which is not very different from other regions. 

Note: Name of a character was changed later.

Sunday, 16 June 2013

'ਸਰਸਾ' ਤੋਂ 'ਸਿਕੰਦਰ' ਤੱਕ: ਇਨਕਾਰ ਦੇ ਮਾਅਨੇ

ਦਲਜੀਤ ਅਮੀ

'ਸਰਸਾ' ਦਾ ਨਾਮ ਬਦਲ ਕੇ 'ਸਿਕੰਦਰ' ਰੱਖ ਦਿੱਤੇ ਜਾਣ ਨਾਲ ਫ਼ਿਲਮ ਨੂੰ ਕੀ ਫ਼ਰਕ ਪਿਆ ਹੈ? ਇਹ ਸੁਆਲ ਦਿਲਚਸਪੀ ਰੱਖਣ ਵਾਲੇ ਹਰ ਜਣੇ-ਜਣੀ ਨੂੰ ਪੁੱਛ ਲੈਣਾ ਚਾਹੀਦਾ ਹੈ। 'ਸਰਸਾ' ਦਾ ਜ਼ਿਕਰ ਸਿਰਫ਼ ਆਨੰਦਪੁਰ ਦੇ ਲਾਗਿਓਂ ਲੰਘਦੀ ਨਦੀ ਤੱਕ ਮਹਿਦੂਦ ਨਹੀਂ ਹੈ। ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਇਸ ਨਦੀ ਨੂੰ ਪਾਰ ਕਰਨ ਵੇਲੇ ਗੁਰੂ ਗੋਬਿੰਦ ਸਿੰਘ ਦੇ ਜੀਵਨ ਦੀ ਅਹਿਮ ਘਟਨਾ ਵਾਪਰੀ। ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦਾ ਵਿਛੋੜਾ ਇਸ ਨਦੀ ਕਿਨਾਰੇ ਪਿਆ ਅਤੇ ਇਸੇ ਨਦੀ ਵਿੱਚ ਬਹੁਤ ਸਾਰੇ ਗ੍ਰੰਥ ਰੁੜ੍ਹ ਗਏ। ਗੁਰੂ ਗੋਬਿੰਦ ਸਿੰਘ ਦਾ ਅਗਲਾ ਜੀਵਨ ਇਸੇ ਨਦੀ ਨੂੰ ਪਾਰ ਕਰਕੇ ਚਮਕੌਰ ਦੀ ਗੜ੍ਹੀ ਰਾਹੀਂ ਮਾਛੀਵਾੜੇ ਤੋਂ ਹੁੰਦਾ ਹੋਇਆ ਖਿਦਰਾਣੇ ਦੀ ਢਾਬ ਤੱਕ ਪਹੁੰਚਦਾ ਹੈ। ਖਿਦਰਾਣੇ ਦੀ ਢਾਬ ਵਿੱਚ ਆਨੰਦਪੁਰ ਵਿੱਚ ਲਿਖਿਆ ਗਿਆ ਬੇਦਾਵਾ ਪਾੜਿਆ ਜਾਂਦਾ ਹੈ। ਇਸ ਤੋਂ ਅਗਲੇ ਸਫ਼ਰ ਵਿੱਚ ਮਾਧੋ ਦਾਸ ਵੈਰਾਗੀ ਤੋਂ ਬੰਦਾ ਬਹਾਦਰ ਹੋਣ ਦਾ ਇਤਿਹਾਸ ਦਰਜ ਹੈ। ਦੂਜੇ ਪਾਸਿਓਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰੀ ਦੀ ਸ਼ਹੀਦੀ ਨਾਲ ਰੁਕਿਆ ਰਾਹ ਬੰਦਾ ਬਹਾਦਰ ਖੋਲ੍ਹ ਦਿੰਦਾ ਹੈ। ਇਸ ਤਰ੍ਹਾਂ ਸਰਸਾ ਇੱਕ ਨਦੀ ਤੋਂ ਸਿਦਕਦਿਲੀ, ਦਰਦਮੰਦੀ ਅਤੇ ਗਿਆਨ ਦੀ ਜਗਿਆਸਾ ਦਾ ਬਿੰਬ ਬਣ ਜਾਂਦੀ ਹੈ। ਸਿਕੰਦਰ ਯੂਨਾਨ ਤੋਂ ਸਾਰੀ ਦੁਨੀਆਂ ਨੂੰ ਜਿੱਤਣ ਤੁਰਦਾ ਹੈ। ਉਸ ਦਾ ਸਫ਼ਰ ਕਤਲਾਂ, ਬਲਾਤਕਾਰਾਂ, ਉਧਾਲਿਆਂ, ਲੁੱਟ, ਕਬਜ਼ੇ ਅਤੇ ਤਬਾਹੀ ਦੀ ਦਾਸਤਾਂ ਹੈ। ਉਸ ਦੀ ਜ਼ਿੰਦਗੀ ਵਿੱਚ ਹੱਕ, ਸੱਚ ਅਤੇ ਕਦਰਾਂ-ਕੀਮਤਾਂ ਦੀ ਕੋਈ ਥਾਂ ਨਹੀਂ। ਬੰਦੇ ਦੀ ਅਰਬਾਂ ਸਾਲਾਂ ਦੇ ਤਜਰਬੇ ਰਾਹੀਂ ਕੀਤੀ ਕਮਾਈ ਨੂੰ ਉਹ ਪੁੱਠਾ ਗੇੜਾ ਦਿੰਦਾ ਹੈ। ਉਹ ਬੰਦੇ ਨੂੰ ਮੁੜ ਕੇ ਪਸ਼ੂਬਲ ਨਾਲ ਰਾਜ ਕਰਨ ਦਾ ਮੰਤਰ ਪੜ੍ਹਾਉਂਦਾ ਹੈ। ਉਸ ਦੀ ਹੋਂਦ ਬੰਦਿਆਈ ਦੀ ਥਾਂ ਪਸ਼ੂ ਬਿਰਤੀ ਨਾਲ ਜੁੜੀ ਹੋਈ ਹੈ। ਸਿਕੰਦਰ ਇਸੇ ਰੁਝਾਨ ਦਾ ਬਿੰਬ ਬਣਦਾ ਹੈ। ਉਸ ਦੇ ਨਕਸ਼ੇ ਕਦਮਾਂ ਉੱਤੇ ਹੁਣ ਤੱਕ ਦੀਆਂ ਤਾਨਾਸ਼ਾਹੀਆਂ ਉਸਰਦੀਆਂ-ਢਹਿੰਦੀਆਂ ਰਹੀਆਂ ਹਨ। ਪੰਜਾਬ ਦੇ ਇਤਿਹਾਸ ਨਾਲ ਸਿਕੰਦਰ ਨਾਲ ਜੁੜੀਆਂ ਦੋ ਘਟਨਾਵਾਂ ਅਹਿਮ ਹਨ। ਪਹਿਲੀ ਉਸ ਦਾ ਬੰਦੀ ਪੋਰਸ ਨਾਲ ਸੰਵਾਦ ਹੈ। ਇਹ ਸੰਵਾਦ ਇਤਿਹਾਸ ਦੀਆਂ ਕਿਤਾਬਾਂ ਵਿੱਚ ਦਿਲਚਸਪ ਦਾ ਸਬੱਬ ਬਣਦਾ ਹੈ। 

ਸਿਕੰਦਰ: ਬੋਲ ਤੇਰੇ ਨਾਲ ਕੀ ਸਲੂਕ ਕੀਤਾ ਜਾਏ?
ਪੋਰਸ: ਜੋ ਇੱਕ ਰਾਜੇ ਨੂੰ ਦੂਜੇ ਰਾਜੇ ਨਾਲ ਕਰਨਾ ਚਾਹੀਦਾ ਹੈ।


ਇਨ੍ਹਾਂ ਦੋ ਫਿਕਰਿਆਂ ਵਿੱਚ ਕਈ ਕੁੰਡੀਆਂ ਪਈਆਂ ਹਨ। ਪੋਰਸ ਦੀ ਬਹਾਦਰੀ ਅਤੇ ਸਿਕੰਦਰ ਦੀ ਦਿਆਨਤਦਾਰੀ ਦਾ ਵਿਆਖਿਆ ਬਹੁਤ ਹੋਈ ਹੈ। ਦੋਵਾਂ ਧਿਰਾਂ ਦੀ ਸਾਂਝ ਉਨ੍ਹਾਂ ਦਾ ਰਾਜੇ ਹੋਣਾ ਹੈ। ਸਿਕੰਦਰ ਪੂਰੀ ਦੁਨੀਆਂ ਦਾ ਪਟਾ ਆਪਣੇ ਨਾਮ ਲਿਖੇ ਹੋਣ ਦਾ ਦਾਅਵੇਦਾਰ ਹੈ। ਪੋਰਸ ਆਪਣੀ ਰਿਆਸਤ ਦਾ ਦਾਅਵੇਦਾਰ ਹੈ। ਜਦੋਂ ਇਤਿਹਾਸ ਤੇਰ-ਮੇਰ ਦੀ ਪਿਰਤ ਰਾਹੀਂ ਵੇਖਿਆ ਜਾਏਗਾ ਤਾਂ ਇਸ ਵਿੱਚੋਂ ਦਿਆਨਤਦਾਰੀ ਅਤੇ ਬਹਾਦਰੀ ਦਿਖੇਗੀ। ਇਹੋ ਇਤਿਹਾਸ ਮਨੁੱਖੀ ਪੈਂਤੜੇ ਤੋਂ ਵੇਖਿਆ ਜਾਏਗਾ ਤਾਂ ਪਤਾ ਲੱਗੇਗਾ ਕਿ ਇਹ ਦੋਵੇਂ 'ਅੰਨੀ ਰਈਅਤ' ਦੀ ਅਧੀਨਗੀ ਵਿੱਚੋਂ ਆਪਣੀ ਸਰਦਾਰੀ ਦਾ ਪੱਜ ਭਾਲਦੇ ਹਨ। ਉਸੇ ਵੇਲੇ ਪੰਜਾਬ ਵਿੱਚ ਸਿਕੰਦਰ ਦਾ ਇੱਕ ਫਕੀਰ ਨਾਲ ਟਾਕਰਾ ਹੁੰਦਾ ਹੈ। ਤੜਾਗੀ ਪਾਈ ਬੈਠਾ ਫਕੀਰ ਸਿਕੰਦਰ ਨੂੰ 'ਧੁੱਪ ਛੱਡ ਕੇ ਖੜੇ ਹੋਣ' ਦੀ ਤਾਕੀਦ ਕਰਦਾ ਹੈ। ਇਸੇ ਤਾਕੀਦ ਵਿੱਚ ਬੰਦੇ ਦੇ ਕੁਦਰਤ ਨਾਲ ਸਦੀਵੀ ਰਿਸ਼ਤੇ ਦੇ ਵਿਚਕਾਰ ਖੜਾ ਸਿਕੰਦਰ ਦਿਖਦਾ ਹੈ। ਇਹ ਤਾਕੀਦ ਸਿਕੰਦਰ ਦੀ 
ਬੇਮੁਹਾਰ ਤਾਕਤ ਨੂੰ ਲਲਕਾਰਦੀ ਹੋਈ ਪੰਜਾਬੀ ਬੰਦੇ ਨੂੰ ਨਾਬਰੀ ਦਾ ਪਾਠ ਦ੍ਰਿੜਾਉਂਦੀ ਹੈ। ਇਹੋ ਤਾਕੀਦ ਸਿਕੰਦਰ ਲਈ ਆਪਣੇ ਕੀਤੇ ਨਾਲ ਸੰਵਾਦ ਕਰਨ ਦਾ ਮੌਕਾ ਹੈ ਜਿਸ ਨੂੰ ਰੱਦ ਕਰਕੇ ਉਹ ਆਪਣੀ ਹਵਸ ਨਾਲ ਖੜਦਾ ਹੈ। ਇਸ ਤੋਂ ਬਾਅਦ ਸਿਕੰਦਰ ਬੰਦੇ ਅਤੇ ਕੁਦਰਤ ਵਿਚਕਾਰ ਖੜੀ ਹਵਸ ਦੇ ਨੁਮਾਇੰਦੇ ਵਜੋਂ ਉਘੜ ਆਉਂਦਾ ਹੈ। ਉਸ ਦੀਆਂ ਜਿੱਤਾਂ ਬੰਦਿਆਈ ਦੀਆਂ ਹਾਰਾਂ ਵਜੋਂ ਦਰਜ ਹੁੰਦੀਆਂ ਹਨ ਜੋ ਬੰਦੇ ਨੂੰ ਬਿਹਤਰ ਮਨੁੱਖ ਹੋਣ ਤੋਂ ਵਰਜਦੀਆਂ ਹਨ। ਇਸੇ ਸਿਕੰਦਰ ਨੂੰ 'ਲਾਗ ਨੂੰ ਸਭ ਕੁਝ ਮੰਨਣ ਵਾਲੇ ਲਾਗੀ' ਮਹਾਨ ਕਹਿੰਦੇ ਹਨ। 

ਸਿਕੰਦਰ ਅਤੇ ਗੁਰੂ ਗੋਬਿੰਦ ਸਿੰਘ ਦੋਵੇਂ ਤਲਵਾਰ ਦੇ ਧਨੀ ਹਨ। ਸੁਆਲ ਪੁੱਛਿਆ ਜਾਣਾ ਬਣਦਾ ਹੈ ਕਿ ਕੀ ਇਸੇ ਕਾਰਨ ਦੋਵਾਂ ਨੂੰ ਇੱਕੋ-ਜਿਹਾ ਮੰਨ ਲਿਆ ਜਾਏ ਜਾਂ ਨਿਬੇੜਾ ਕਰਨ ਵਾਲਾ ਧੁਰਾ ਕੋਈ ਹੋਰ ਹੈ। ਗ਼ਾਲਬ ਮੇਲ ਦੀ ਤਲਵਾਰ ਅਤੇ ਨਿਮਾਣੇ ਮੇਲ ਦੀ ਤਲਵਾਰ ਵਿਚਲਾ ਫ਼ਰਕ ਨਿਬੇੜਾ ਕਰਦਾ ਹੈ। ਗੁਰੂ ਗੋਬਿੰਦ ਸਿੰਘ ਨਿਮਾਣਿਆਂ ਦਾ ਮਾਣ ਹੈ ਅਤੇ ਸਿਕੰਦਰ ਹਵਸ ਦਾ ਬਿੰਬ ਹੈ। ਇਨ੍ਹਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਨੂੰ ਜੁਝਾਰ ਅਤੇ ਸਿਕੰਦਰ ਨੂੰ ਜੰਗਬਾਜ਼ ਕਿਹਾ ਜਾਏਗਾ। ਜੰਗਬਾਜ਼ ਦਾ ਜੰਗੀ ਹੁਨਰ 'ਜੰਗਜੂ ਫ਼ਿਤਰਤ' ਨਹੀਂ ਸਗੋਂ ਜਬਰ ਦਾ ਲਿਖਾਇਕ ਹੁੰਦਾ ਹੈ। ਲਛਮਣ ਦਾਸ ਆਪਣੇ ਤੀਰ ਦਾ ਸ਼ਿਕਾਰ ਹਿਰਨੀ ਦੇ ਪੇਟ ਵਿੱਚੋਂ ਨਿਕਲੇ ਬੱਚਿਆਂ ਦੀ ਹੋਣੀ ਦੇਖ ਕੇ ਮਾਧੋ ਦਾਸ ਵੈਰਾਗੀ ਬਣ ਜਾਂਦਾ ਹੈ ਅਤੇ ਬਾਅਦ ਵਿੱਚ ਇਸੇ ਹੁਨਰ ਦੀ ਵਰਤੋਂ ਹੱਕ-ਸੱਚ ਲਈ ਕਰਦਾ ਹੈ ਤਾਂ ਬੰਦਾ ਬਹਾਦਰ ਵਜੋਂ ਸਾਡਾ ਨਾਇਕ ਬਣਦਾ ਹੈ। ਕਿਸੇ ਉਂਗਲੀਮਾਲ ਨੂੰ ਬੁੱਧ ਟਕਰਦਾ ਹੈ ਤਾਂ ਉਸ ਦੀ ਬੰਦਿਆਈ ਜਾਗਦੀ ਹੈ। ਅਹਿਮੀਅਤ ਕਿਸੇ ਮਾਧੋਦਾਸ ਜਾਂ ਉਂਗਲੀਮਾਲ ਨੂੰ ਆ ਪਏ ਸੁਆਲ ਦੀ ਹੈ। ਇਨ੍ਹਾਂ ਨੇ ਸੁਆਲ ਨੂੰ ਸੰਜੀਦਗੀ ਨਾਲ ਲੈਕੇ ਆਪਣੀਆਂ ਜ਼ਿੰਦਗੀਆਂ ਦੇ ਮੁਹਾਣ ਬਦਲ ਲਏ ਪਰ ਸਿਕੰਦਰ ਸੰਵਾਦ ਨੂੰ ਰੱਦ ਕਰ ਕੇ ਹਵਸ ਦੀ ਚੋਣ ਕਰਦਾ ਹੈ। 


ਉਪਰੋਕਤ ਵਿਸਥਾਰ ਦਾ ਫ਼ਿਲਮ ਸਰਸਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਪਰ ਇਸ ਆਖ਼ਰੀ ਸੁਆਲ ਨਾਲ ਜ਼ਰੂਰ ਹੈ। ਮੌਜੂਦਾ ਦੌਰ ਵਿੱਚ ਨਸ਼ਿਆਂ ਅਤੇ ਹਥਿਆਰਾਂ ਦੀ ਮਾਰ ਹੇਠ ਆਈ ਹੋਈ ਨੌਜਵਾਨ ਪੀੜੀ ਸਿਆਸਤ ਦਾ ਖਾਜਾ ਬਣ ਰਹੀ ਹੈ। ਇਸ ਮਾਹੌਲ ਵਿੱਚੋਂ ਉਪਜਦੀ ਸੋਚ ਦਾ ਨੌਜਵਾਨ ਸ਼ਿਕਾਰ ਹੁੰਦੇ ਹਨ ਤੇ ਸ਼ਿਕਾਰੀ ਵੀ ਬਣਦੇ ਹਨ। ਸ਼ਿਕਾਰ ਤੋਂ ਸ਼ਿਕਾਰੀ ਹੋ ਜਾਣਾ ਵਕਤੀ ਜਿੱਤ ਦਾ ਅਹਿਸਾਸ ਦਿੰਦਾ ਹੈ ਪਰ ਬੰਦਿਆਈ ਨੂੰ ਲਗਾਤਾਰ ਖੋਰਾ ਲਗਾਉਂਦਾ ਹੈ। ਸ਼ਿਕਾਰ ਹੋ ਰਹੇ ਬੰਦੇ ਨੂੰ ਇਹ ਭੁਲੇਖਾ ਬਣਿਆ ਰਹਿੰਦਾ ਹੈ ਕਿ ਉਹ ਵੀ ਸ਼ਿਕਾਰੀ ਬਣ ਸਕਦਾ ਹੈ। ਬਹੁਤ ਵਾਰ ਇਸੇ ਨੂੰ ਤਰਜ਼ਿ-ਜ਼ਿੰਦਗੀ ਮੰਨ ਲਿਆ ਜਾਂਦਾ ਹੈ। 'ਸਰਸਾ' ਇਸ ਤਰਜ਼ਿ-ਜ਼ਿੰਦਗੀ ਉੱਤੇ ਸਵਾਲ ਕਰਦੀ ਹੈ। ਬੇਅੰਤ ਹਿੰਸਕ 'ਸਿਕੰਦਰ' ਨੂੰ ਇਨਕਾਰ ਕਰਦੀ ਹੈ। ਮੌਜੂਦਾ ਦੌਰ ਵਿੱਚ ਕੁੜੀ ਦਾ ਇਨਕਾਰ ਕਬੂਲ ਕਿਸ ਨੂੰ ਹੈ? ਪਹਿਲਾਂ ਜ਼ੋਰ ਤਾਂ ਇਹ ਲੱਗਦਾ ਹੈ ਕਿ ਇਨਕਾਰ ਵਕਤੀ ਹੋਵੇ। ਇਸ ਲਈ ਸਭ ਕੁਝ ਦਾਅ ਉੱਤੇ ਲਗਾਇਆ ਜਾ ਸਕਦਾ ਹੈ। ਕੁੜੀਆਂ ਉੱਤੇ ਹੁੰਦੇ ਤੇਜ਼ਾਬੀ ਹਮਲਿਆਂ ਦੇ ਆਰ-ਪਾਰ 'ਸਿਕੰਦਰ' ਅਤੇ ਬੇਅੰਤ ਨੂੰ ਰੱਖ ਕੇ ਵੇਖਿਆ ਜਾ ਸਕਦਾ ਹੈ। ਬੇਅੰਤ ਦਾ ਇਨਕਾਰ ਲਗਾਤਾਰ ਸੁਰਤ ਸੰਭਾਲਦਾ ਹੋਇਆ ਦ੍ਰਿੜਤਾ ਹਾਸਲ ਕਰਦਾ ਹੈ। ਉਹ ਸਿਕੰਦਰ ਨੂੰ 'ਪਿਆਰ ਦੀ ਫੋਕੀ ਰੱਟ' ਤੋਂ ਬਾਹਰ ਆਉਣ ਦੀ ਸਲਾਹ ਦਿੰਦੀ ਹੋਈ ਸਿਕੰਦਰਾਂ ਦੇ ਕਿਰਦਾਰ ਨੂੰ ਪਛਾਨਣ ਤੱਕ ਜਾਂਦੀ ਹੈ। ਇਸ ਇਨਕਾਰ ਵਿੱਚ 'ਸਿਕੰਦਰ' ਲਈ ਸੰਵਾਦ ਦੀ ਗੁੰਜ਼ਾਇਸ਼ ਹੈ। ਉਹ ਆਪਣੀ ਗੰਡਾ-ਗਰਦੀ ਦੀ ਸਲਤਨਤ ਦੇ ਪਸਾਰੇ ਨੂੰ ਪਹਿਲ ਕਰਾਰ ਦਿੰਦਾ ਹੈ ਅਤੇ ਇਸੇ ਪ੍ਰਾਪਤੀ ਨੂੰ ਬੇਅੰਤ ਉੱਤੇ ਕਬਜ਼ੇ ਦੀ ਯੋਗਤਾ ਮੰਨਦਾ ਹੈ। 


ਦੂਜੇ ਪਾਸੇ ਬੇਅੰਤ ਸਾਡੇ ਦੌਰ ਦੀ ਸਭ ਤੋਂ ਕਰੂਰ ਹਿੰਸਾ ਦਾ ਸ਼ਿਕਾਰ ਹੁੰਦੀ ਹੈ। 'ਸ਼ਮੀਰ' ਪੰਜਾਬੀ ਲੋਕ ਧਾਰਾ ਦੀ ਪੜਚੋਲ ਕਰਦਾ ਹੋਇਆ ਸਾਬਤ ਕਰਦਾ ਹੈ ਕਿ ਮੌਜੂਦਾ ਦੌਰ ਦੀਆਂ ਮੁਸ਼ਕਲਾਂ ਨੂੰ ਸੁਲਝਾਉਣ ਲਈ ਇਤਿਹਾਸ ਦੀ ਨਵੇਂ ਸਿਰੇ ਤੋਂ ਪੜ੍ਹਾਈ ਕਰਨੀ ਪੈਣੀ ਹੈ। ਉਹ ਪੰਜਾਬੀ ਕਿੱਸਿਆਂ ਵਿੱਚੋਂ ਮੌਜੂਦਾ ਦੌਰ ਦੀਆਂ ਜ਼ਿੰਮੇਵਾਰੀਆਂ ਦੀ ਸ਼ਨਾਖ਼ਤ ਕਰਦਾ ਹੈ। ਇਸੇ ਸਮਝ ਦੀ ਦਵਾਈ ਨਾਲ ਨਿੱਜੀ ਸਦਮੇ ਵਿੱਚ ਬਾਹਰ ਆਈ ਬੇਅੰਤ ਹਮਦਰਦੀ ਦੇ ਦਾਅਵਿਆਂ ਉੱਤੇ ਸੁਆਲ ਕਰਦੀ ਹੈ। ਹਸਨ ਦੱਸਦਾ ਹੈ ਕਿ ਨਿੱਜੀ ਮੁਸ਼ਕਲਾਂ ਦੀਆਂ ਜੜਾਂ ਸਮਾਜ ਵਿੱਚ ਪਈਆਂ ਹੁੰਦੀਆਂ ਹਨ ਅਤੇ ਇਸ ਲਈ ਇਨ੍ਹਾਂ ਦਾ ਹੱਲ ਸਮਾਜਕ ਸਾਂਝ ਵਿੱਚੋਂ ਮਿਲ ਸਕਦਾ ਹੈ। ਇਨ੍ਹਾਂ ਤਿਆਰੀਆਂ ਵਿੱਚ ਰੁਝੀ ਬੇਅੰਤ ਨੂੰ ਕਿਸੇ ਸਿਕੰਦਰ ਦੀ ਕੀ ਲੋੜ ਹੈ? ਬੇਅੰਤ ਦੀਆਂ ਨਜ਼ਰਾਂ ਵਿੱਚ ਬੇਮਾਅਨਾ ਹੋਣਾ ਸਿਕੰਦਰ ਲਈ ਸੰਵਾਦ ਦਾ ਇੱਕ ਹੋਰ ਮੌਕਾ ਹੈ। ਇਸ ਮੌਕੇ ਤੋਂ ਪਾਸਾ ਵੱਟ ਕੇ ਉਹ ਹਿੰਸਾ ਦਾ ਰਾਹੀਂ ਬਣਿਆ ਰਹਿੰਦਾ ਹੈ। ਇਸੇ ਰਾਹ ਉੱਤੇ ਉਸ ਦਾ ਦੂਜਾ ਰੂਪ ਹਰਜੰਗ ਤੁਰਿਆ ਜਾ ਰਿਹਾ ਹੈ। ਇਹ ਦੋਵੇਂ ਸ਼ਿਕਾਰ ਹੋਣ ਤੋਂ ਬਚਦੇ ਹੋਏ ਸ਼ਿਕਾਰ ਕਰਨ ਦੀ ਤਾਕ ਵਿੱਚ 'ਰੰਗਲੀ ਦੁਨੀਆਂ' ਨੂੰ ਮਨੁੱਖੀ ਖ਼ੂਨ ਨਾਲ ਲੱਥ-ਪੱਥ ਕਰਦੇ ਹਨ। ਇਹ ਮਾਅਨੇ ਨਹੀਂ ਰੱਖਦਾ ਕਿ ਦੋਵੇਂ ਖੁਦਕੁਸ਼ੀ ਕਰ ਲੈਣ ਜਾਂ ਇੱਕ-ਦੂਜੇ ਨੂੰ ਕਤਲ ਕਰ ਦੇਣ। ਬੇਅੰਤ ਅਤੇ ਹਸਨ ਦਾ ਦੋਵਾਂ ਦੀ ਹੋਣੀ ਨੂੰ ਸੋਗ਼ਵਾਰ ਮੰਨਣਾ ਅਤੇ ਆਪਣੇ ਰਾਹ ਉੱਤੇ ਤੁਰਨਾ ਸੰਗਤ ਲਈ ਢੇਰ ਸਾਰੇ ਸੁਆਲ ਛੱਡ ਜਾਂਦਾ ਹੈ। ਇਨ੍ਹਾਂ ਸਵਾਲਾਂ ਵਿੱਚ ਬੇਅੰਤ ਦੇ ਇਨਕਾਰ ਦੀ ਅਹਿਮੀਅਤ ਕੇਂਦਰੀ ਨੁਕਤਾ ਬਣਦੀ ਹੈ। 

ਜਦੋਂ ਇਹ ਫ਼ਿਲਮ ਸਰਸਾ ਤੋਂ 'ਸਿਕੰਦਰ' ਬਣਦੀ ਹੈ ਤਾਂ ਇਸ ਵਿੱਚ ਕੇਂਦਰੀ ਨੁਕਤਾ 'ਸਿਕੰਦਰ' ਬਣਦਾ ਹੈ। ਉਸ ਦੀ ਗੁੰਡਾ-ਗਰਦੀ ਦਾ ਜ਼ਸ਼ਨ 'ਯਾਰਾਂ ਦਾ ਯਾਰ' ਗਾ ਕੇ ਮਨਾਇਆ ਜਾਂਦਾ ਹੈ। ਇਸ ਜ਼ਸ਼ਨ ਵਿੱਚ ਸੰਵਾਦ ਦੀ ਅਹਿਮੀਅਤ ਮਨਫ਼ੀ ਹੋ ਜਾਂਦੀ ਹੈ। ਇਹ ਜ਼ਸ਼ਨ ਉਸੇ ਰੁਝਾਨ ਦੀ ਪੁਸ਼ਟੀ ਕਰਦਾ ਹੈ ਜੋ ਮੌਜੂਦਾ ਦੌਰ ਦੇ ਪੰਜਾਬੀ ਨੌਜਵਾਨ ਨੂੰ ਜਿਉਣ-ਜੋਗਾ ਨਹੀਂ ਹੋਣ ਦਿੰਦਾ ਸਗੋਂ 'ਯਾਰੀ ਤੇ ਸਰਦਾਰੀ ਲਈ ਆਪਣੀ ਲੜਾਈ' ਦਾ ਖਾਜਾ ਬਣਾਉਂਦਾ ਹੈ। ਇਸ ਤਰ੍ਹਾਂ ਸਿਕੰਦਰ ਦੀ ਮੌਤ ਦਾ ਜ਼ਸ਼ਨ ਪੰਜਾਬੀ ਨੌਜਵਾਨ ਨੂੰ ਮਰਨ-ਜੋਗਾ ਰੱਖਣ ਦਾ ਸਬੱਬ ਬਣਦਾ ਹੈ। ਫ਼ਿਲਮ ਵਿੱਚ ਕੀਤੀਆਂ ਤਬਦੀਲੀਆਂ ਨੂੰ ਬੇਅੰਤ ਦੇ ਇਨਕਾਰ ਨਾਲ ਜੋੜ ਕੇ ਹੀ ਸਮਝਿਆ ਜਾ ਸਕਦਾ ਹੈ। ਜੋ ਇਨਕਾਰ ਸਿਕੰਦਰ ਲਈ ਬੇਮਾਅਨੀ ਸ਼ੈਅ ਹੈ ਉਹ ਫ਼ਿਲਮ ਵਿੱਚ ਤਬਦੀਲੀਆਂ ਕਰਨ ਵਾਲਿਆਂ ਲਈ ਵੀ ਬੇਮਾਅਨਾ ਹੈ। ਸਰਸਾ ਇਸ ਇਨਕਾਰ ਦੇ ਸਤਿਕਾਰ ਦੀ ਬਾਤ ਹੈ ਅਤੇ 'ਸਿਕੰਦਰ' ਇਸ ਇਨਕਾਰ ਦੀ ਬੇਕਦਰੀ ਦੀ ਕਸਬੀ ਘੁਣਤਰ ਹੈ। ਸਿਕੰਦਰ ਦੇ ਕਬਜ਼ੇ ਨਾਲ ਤੜਾਗੀ ਵਾਲੇ ਫਕੀਰ ਦੀ 'ਧੁੱਪ ਛੱਡ ਕੇ ਖਲੋਣ' ਦੀ ਤਾਕੀਦ ਬੇਮਾਅਨਾ ਨਹੀਂ ਹੋ ਜਾਂਦੀ। ਸੰਵਾਦ ਦਾ ਸੰਜੀਦਾ ਉਪਰਾਲਾ ਵਕਤੀ ਮਾਰ ਵਿੱਚ ਜ਼ਰੂਰ ਆਉਂਦਾ ਹੈ। ਆਖ਼ਰ ਦੁਨੀਆਂ ਕਾਨੂੰਨੀ ਪਟਿਆਂ ਨਾਲ ਹੀ ਨਹੀਂ ਸਗੋਂ ਸਮਾਜਕ ਕਰਾਰਾਂ ਨਾਲ ਜੁੜੀ ਹੋਈ ਹੈ।


(ਲੇਖਕ ਨੇ 'ਸਰਸਾ' ਫ਼ਿਲਮ ਜਤਿੰਦਰ ਮੌਹਰ ਨਾਲ ਮਿਲ ਕੇ ਲਿਖੀ ਹੈ ਪਰ 'ਸਿਕੰਦਰ' ਨਾਲੋਂ ਆਪਣਾ ਨਾਤਾ ਤੋੜ ਲਿਆ ਹੈ।)

Saturday, 15 June 2013

'ਸਿਕੰਦਰ'... ਅੱਜ ਦੇ ਪੰਜਾਬ ਦਾ ਸਿਕੰਦਰ

ਸੁਰਮੀਤ ਮਾਵੀ

ਯੂਨਾਨ ਦੀ ਇੱਕ ਛੋਟੀ ਜਹੀ ਰਿਆਸਤ ਦਾ ਫ਼ੌਜੀ ਜਰਨੈਲ ‘ਸਿਕੰਦਰ’ ਆਪਣੀ ਜੰਗੀ ਕਾਬਲੀਅਤ ਦੇ ਦਮ ‘ਤੇ ‘ਸਿਕੰਦਰ ਮਹਾਨ’ ਦੇ ਰੁਤਬੇ ਤੱਕ ਜਾ ਪਹੁੰਚਿਆ l ਇਤਿਹਾਸ ਕਹਿੰਦਾ ਹੈ ਕਿ ਦਸ ਸਾਲ ਦੀ ਉਮਰ ਵਿਚ ਜਦੋਂ ਉਸਨੇ ਇੱਕ ਐਸੇ ਅੱਥਰੇ ਘੋੜੇ ਨੂੰ ਕਾਬੂ ਕੀਤਾ ਜੋ ਕਿਸੇ ਨੂੰ ਆਪਣੇ ਉੱਤੇ ਕਿਸੇ ਨੂੰ ਸਵਾਰ ਨਹੀਂ ਹੋਣ ਦਿੰਦਾ ਸੀ, ਤਾਂ ਰਿਆਸਤ ਦੇ ਬਾਦਸ਼ਾਹ ਉਹਦੇ ਪਿਤਾ ਨੇ ਉਸਨੂੰ ਆਖਿਆ, “ਪੁੱਤਰ ਇਹ ਰਿਆਸਤ ਤੇਰੇ ਲਈ ਬਹੁਤ ਛੋਟੀ ਹੈ, ਜਾ ਕੇ ਆਪਣੇ ਲਈ ਵੱਡੀ ਸਲਤਨਤ ਭਾਲ l” 16 ਸਾਲ ਦੀ ਉਮਰ ਦਾ ਹੁੰਦਾ ਹੁੰਦਾ ਸਿਕੰਦਰ ਆਪਣੀ ਰਿਆਸਤ ਵਿਚਲੀਆਂ ਬਗਾਵਤਾਂ ਨੂੰ ਦਬਾਉਂਦਾ ਪੂਰੇ ਯੂਨਾਨ ਅਤੇ ਅੱਗੇ ਦੁਨਿਆ ਦੇ ਆਖਰੀ ਸਿਰੇ ਤੱਕ ਆਪਣਾ ਰਾਜ ਕਾਇਮ ਕਰਨ ਦੀ ਕਵਾਇਦ ਸ਼ੁਰੂ ਕਰ ਚੁੱਕਾ ਸੀl 

ਜੰਗ ਜਦੋਂ ਵੀ ਹੁੰਦੀ ਹੈ, ਜਾਨੀ-ਮਾਲੀ ਨੁਕਸਾਨ ਹੀ ਕਰਦੀ ਹੈl ਲੇਕਿਨ ਜਿਸ ਸਿਕੰਦਰ ਨੂੰ ਤਲਵਾਰ ਦੇ ਜ਼ੋਰ ‘ਤੇ ਸਾਮਰਾਜੀ ਪਸਾਰ ਕਰਨਾ ਹੀ ਤਾਲੀਮ ‘ਚ ਮਿਲਿਆ ਹੈ ਉਹ ਇਹਨੂੰ ‘ਜਬਰੀ ਕਬਜ਼ਾ’ ਨਹੀਂ ਸਗੋਂ ‘ਜੰਗਜੂ ਫ਼ਿਤਰਤ’ ਹੀ ਮੰਨੇਗਾl ਸਾਡਾ ਸਮਾਜ ਨਿੱਤ ਐਸੇ ਕਿੰਨੇ ਹੀ ਸਿਕੰਦਰ ਪੈਦਾ ਕਰ ਰਿਹਾ ਹੈ ਜਿਹਨਾਂ ਨੂੰ ‘ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ’ ਦੇ ਫਲਸਫ਼ੇ ਅਤੇ ‘ਧੱਕੇ ਵਾਲੀ ਸਰਦਾਰੀ’ ਦਾ ਫਰਕ ਨਿਖੇੜ ਕੇ ਕਦੀ ਸਮਝਾਇਆ ਹੀ ਨਹੀਂ ਗਿਆl ਸਦੀਆਂ ਤੋਂ ਪੰਜਾਬੀ ਕੌਮ ਧਾੜਵੀਆਂ ਨਾਲ ਜੰਗਾਂ ਲੜਦੀ ਲੜਦੀ ‘ਮਾਰਸ਼ਲ ਕੌਮ’ ਹੋ ਗਈl ਕਦੇ ਦੁਰਾਨੀ ਧਾੜਵੀਆਂ ਸਾਹਮਣੇ ਲਾਚਾਰ ਮਹਿਸੂਸ ਕਰਦਿਆਂ ‘ਮੰਨੂ ਸਾਡੀ ਦਾਤਰੀ’ ਵਾਲੇ ਮੰਨੂ ਨੇ ਇਸੇ ਕੌਮ ਨੂੰ ਨਵਾਬੀ ਦੀ ਖਿੱਲਤ ‘ਤੇ ਕਲਗੀ ਭੇਜ ਕੇ ਸੀਨੇ ‘ਤੇ ਫੱਟ ਖਾਲ ਵਾਲੀ ਢਾਲ ਬਣਾ ਲਿਆl ਕਦੇ ਬਰਤਾਨਵੀ ਸਾਮਰਾਜਵਾਦ ਦਾ ਵਿਰੋਧ ਕਰਨ ਵਾਲੇ ਬੰਗਾਲੀਆਂ ਦੇ ਖਿਲਾਫ਼ ਲੋੜ ਪੈਣ ‘ਤੇ ਅੰਗ੍ਰੇਜ਼ ਹੁਕੂਮਤ ਨੇ ਬੰਗਾਲੀਆਂ ਨੂੰ ਡਰਾਕਲ ਤੇ ਪੰਜਾਬੀਆਂ ਨੂੰ ਸ਼ੇਰ ਕੌਮ ਦੀ ਫ਼ੂਕ ਛਕਾ ਕੇ ਵਰਤ ਲਿਆl ਸਮੇਂ ਦੇ ਨਾਲ ਤਰੱਕੀ ਅਸੀਂ ਵੀ ਕੀਤੀ ਲੇਕਿਨ ‘ਸ਼ੇਰਾਂ ਦੀ ਕੌਮ ਪੰਜਾਬੀ’ ਵਾਲਾ ਕਿਰਦਾਰ ਸਾਡੇ ਨਾਲ ਐਸਾ ਜੁੜਿਆ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਅੱਜ ਤੱਕ ਵੀ ਹੋਰ ਇਨਸਾਨੀ ਗੁਣ ਬਾਅਦ ‘ਚ ਚੇਤੇ ਆਉਂਦੇ ਨੇ ਦਲੇਰੀ ਨਾਲ ਲੜਨਾ ਪਹਿਲਾਂl ਹਾਲਾਂਕਿ ਲੜਾਈ ਹੱਕ-ਸਚ ਦੀ ਹੈ ਜਾਂ ਸਿਰਫ ਗਲੀ ਮੁਹੱਲੇ ਜਾਂ ਜਬਰੀ ਕਬਜ਼ੇ ਦੀ ਇਹਦੇ ‘ਚ ਅੰਤਰ ਕਰਨਾ ਸਿੱਖ ਸਕਣ ਲਈ ਜ਼ਰੂਰੀ ਸੀ ਕਿ ਸੱਥਾਂ-ਢਾਣੀਆਂ ‘ਚ ਗੂੰਜਦੇ ਕਿੱਸਿਆਂ-ਗੀਤਾਂ ਦੇ ਲਿਖੇ, ਗਾਏ ਪ੍ਰਚਾਰੇ ਜਾਣ ਵੇਲੇ ਸਿਰਫ ਵਾਹਵਾਹੀ ਖੱਟਣ ਦੀ ਥਾਵੇਂ ਆਉਣ ਵਾਲੀ ਪੀੜ੍ਹੀ ਪ੍ਰਤੀ ਕੁਝ ਜਿੰਮੇਵਾਰੀ ਦਾ ਅਹਿਸਾਸ ਕੀਤਾ ਜਾਂਦਾ, ਜੋ ਕਿ ਅੱਜ ਵੀ ਨਹੀਂ ਹੋ ਰਿਹਾl. ਨਤੀਜਾ, ਪੰਜਾਬ ‘ਚ ਅੱਜ ਐਸੇ ਬੇਸ਼ੁਮਾਰ ‘ਸਿਕੰਦਰ’ ਨੇ ਜੋ ‘ਯਾਰੀ ਤੇ ਸਰਦਾਰੀ’ ਲਈ ਦਿਲੋਜਾਨ ਤੋਂ ਲੜਦੇ ਨੇl ਲੇਕਿਨ ਉਹਨਾਂ ਦੀ ਜੂਨ ਐਸੀ ਹੈ ਕਿ ਉਹ ਆਪਣੀ ਰੂਹ ਦੇ ਅੰਦਰ ‘ਜੋਧੇ’ ਹੁੰਦੇ ਹੋਏ ਵੀ ਸਮਾਜ ਅੱਗੇ ਨਾਇਕ ਸਿਧ ਨਹੀਂ ਹੋ ਪਾਉਂਦੇ ਕਿਉਂਕਿ ਨਾਇਕ ਬਣ ਸਕਣ ਦੇ ਉਹਨਾਂ ਦੇ ਰਾਹ ‘ਚ ਪੈਰ ਪੈਰ ‘ਤੇ ਕਈ ਐਸੇ ਖਲਨਾਇਕ ਖੜ੍ਹੇ ਨੇ ਜੋ ਕਿ ਆਪਣੇ ਮੁਫਾਦਾਂ ਲਈ ਉਹਨਾਂ ਨੂੰ ਇੱਕ ਜਰਨੈਲ ਤੋਂ ਨਿਰਾ ਇੱਕ ਮੋਹਰਾ ਬਣਾ ਲੈਣਾ ਜਾਣਦੇ ਨੇl ਇਹਨਾਂ ‘ਨਾਇਕਾਂ’ ਨੂੰ ਪਤਾ ਵੀ ਨਹੀਂ ਲਗਦਾ ਕਿ ਕਦੋਂ ਉਹ ਆਪਣੀ ਹੀ ਜਮਾਤ ਦੇ ਅਤੇ ਆਪਣੇ ਖੁਦ ਹੀ ਦਿਲ ਦੇ ਅੰਦਰ ਉਬਾਲੇ ਲੈਂਦੇ ਕ੍ਰਾਂਤੀਕਾਰੀ ਦੇ ਖਿਲਾਫ਼ ਭੁਗਤ ਜਾਂਦੇ ਨੇ ਤੇ ਜੇ ਕਦੇ ਉਹਨਾਂ ਨੂੰ ਸੋਝੀ ਆਉਂਦੀ ਵੀ ਹੈ ਤਾਂ ਓਦੋਂ ਤੱਕ ਆਖ਼ਿਰਕਾਰ ਖਰਚ ਹੋ ਕੇ ਵਕ਼ਤ ਦੀ ਧੂੜ ‘ਚ ਗਵਾਚ ਜਾਣ ਤੋਂ ਸਿਵਾ ਕੋਈ ਹੈਸੀਅਤ ਉਹਨਾਂ ਕੋਲ ਬਾਕੀ ਬਚੀ ਹੀ ਨਹੀਂ ਹੁੰਦੀl ਆਪਣੇ ਸਹੀ ਵਕ਼ਤ ਨੂੰ ਦਿਲ ਤੇ ਦਿਮਾਗ ਦੀ ਜੱਦੋਜਹਿਦ ਵਿਚਕਾਰ ਗਵਾ ਬਹਿਣਾ ਹੀ ਇਹਨਾਂ ‘ਸਿਕੰਦਰਾਂ’ ਦੀ ਹੋਣੀ ਹੈ l


‘ਸਿਕੰਦਰ’ ਇੱਕ ਕਿਰਦਾਰ ਹੈ ਜਿਸ ਨੂੰ ਸਮਝੇ ਜਾਣ ਦੀ, ਉਹਦਾ ਮਨ ਫਰੋਲੇ ਜਾਣ ਉਹਦੇ ਨਾਲ ਸੰਵਾਦ ਰਚਾਏ ਜਾਣ ਦੀ ਲੋੜ ਹੈl ਇਹਨਾਂ ‘ਸਿਕੰਦਰਾਂ’ ਦੇ ਡੌਲਿਆਂ ‘ਚ ਜਾਨ ਹੈ, ਦਿਲਾਂ ‘ਚ ਹੌਸਲੇ ਨੇ ਜਿਹਨਾਂ ਨੂੰ ਸਹੀ ਜਾਂ ਗਲਤ ਦੋਵੇਂ ਤਰੀਕੇ ਨਾਲ ਵਰਤਿਆ ਜਾ ਸਕਦਾ ਹੈl ਸਭ ਤੋਂ ਵੱਡੀ ਗੱਲ ਇਹ ਕਿ ਇਹਨਾਂ ਅੰਦਰ ਪ੍ਰਤਿਬਧਤਾ ਹੈ ਜੀਹਨੇ ਕਿਸੇ ਵੀ ਦਿਸ਼ਾ ਭਰਪੂਰ ਜ਼ੋਰ ਲਾਉਣਾ ਹੈ, ਆਖਰੀ ਸਾਹ ਤੱਕl ਇਹਨਾਂ ‘ਸਿਕੰਦਰਾਂ’ ਨੂੰ ਦਿਸ਼ਾ ਕਿਵੇਂ ਦੇਣੀ ਹੈ ਇਹ ਸੋਚਣਾ ਸਮਾਜ ਦੀ ਜ਼ਿੰਮੇਵਾਰੀ ਹੈl ਫਿਲਮ ‘ਸਿਕੰਦਰ’ ਇਹ ਬਹੁਤ ਵੱਡਾ ਸਵਾਲ ਸਾਡੇ ਅੱਗੇ ਖੜ੍ਹਾ ਕਰਦੀ ਹੈ ਜੀਹਤੋਂ ਅੱਖਾਂ ਫੇਰ ਸਕਣਾ ਸੌਖਾ ਕੰਮ ਨਹੀਂl 


(ਫੇਸਬੁੱਕ ਤੋਂ ਧੰਨਵਾਦ ਸਹਿਤ)